Operation Amritpal: ਮਾਨਸਾ ‘ਚ ਨਾਕਾਬੰਦੀ, ਪੁਲਿਸ ਨੇ ਬੈਰੀਕੇਡਾਂ ‘ਤੇ ਲਾਈਆਂ ਅੰਮ੍ਰਿਤਪਾਲ ਤੇ ਉਸ ਦੇ ਸਾਥੀਆਂ ਦੀਆਂ ਤਸਵੀਰਾਂ
Amritpal Day 16: ਬੀਤੇ 16 ਦਿਨਾਂ ਤੋਂ ਪੁਲਿਸ ਅੰਮ੍ਰਿਤਪਾਲ ਸਿੰਘ ਦੀ ਭਾਲ ਕਰ ਰਹੀ ਹੈ। ਪੰਜਾਬ ਤੋਂ ਲੈ ਕੇ ਨੇਪਾਲ ਤੱਕ ਪੁਲਿਸ ਅੰਮ੍ਰਿਤਪਾਲ ਦੀ ਭਾਲ ਕਰ ਰਹੀ ਹੈ। ਪਰ ਹਰ ਬਾਰ ਉਰ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਜਾਂਦਾ ਹੈ। ਮਾਨਸਾ ਪੁਲਿਸ ਨੇ ਅੰਮ੍ਰਿਤਪਾਲ ਅਤੇ ਉਸ ਦੇ ਸਾਥਿਆਂ ਦੀਆਂ ਤਸਵੀਰਾਂ ਬੈਰੀਕੇਡਾਂ 'ਤੇ ਲਾਈਆਂ ਹਨ।
Amritpal Singh News: ‘ਵਾਰਿਸ ਪੰਜਾਬ ਦੇ’ ਜਥੇਬੰਦੀ ਦਾ ਮੁਖੀ ਅਤੇ ਖਾਲਿਸਤਾਨੀ ਸਮਰਥਕ (Khalistan Supporter) ਅੰਮ੍ਰਿਤਪਾਲ ਸਿੰਘ ਬੀਤੇ 16 ਦਿਨਾਂ ਤੋਂ ਫਰਾਰ ਹੈ। ਪੰਜਾਬ ਪੁਲਿਸ ਵੱਲੋਂ ਅੰਮ੍ਰਿਤਪਾਲ ਨੂੰ ਭਗੌੜਾ ਐਲਾਨਿਆਂ ਹੋਇਆ ਹੈ। ਪੰਜਾਬ ਪੁਲਿਸ ਉਸ ਨੂੰ ਫੜਨ ਲਈ ਹਰ ਥਾਂ ‘ਤੇ ਛਾਪੇਮਾਰੀ ਕਰ ਰਹੀ ਹੈ। ਹੁਣ ਪੁਲਿਸ ਨੇ ਮਾਨਸਾ ਵਿੱਚ ਨਾਕਾਬੰਦੀ ਕਰ ਦਿੱਤੀ ਹੈ। ਏਨਾ ਹੀ ਨਹੀਂ ਪੁਲਿਸ ਨੇ ਬੈਰੀਕੇਡਾਂ ‘ਤੇ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਦੀਆਂ ਤਸਵੀਰਾਂ ਲੱਗਾ ਦਿੱਤੀਆਂ ਤਾਂ ਜੋ ਰਾਹਗੀਰ ਅੰਮ੍ਰਿਤਪਾਲ ਸਿੰਘ ਦੀ ਭਾਲ ਕਰ ਸਕਣ।
ਮਾਨਸਾ ਦੇ ਐਸਪੀਡੀ ਬਾਲਕ੍ਰਿਸ਼ਨ ਸਿੰਗਲਾ ਨੇ ਦੱਸਿਆ ਹੈ ਕਿ ਪੁਲਿਸ ਨੇ ਕਈ ਸੜਕਾਂ ‘ਤੇ ਨਾਕਾਬੰਦੀ ਕੀਤੀ ਹੋਈ ਹੈ। ਬਾਹਰ ਤੋਂ ਆਉਣ-ਜਾਣ ਵਾਲਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਐਸਪੀਡੀ ਸਿੰਗਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਵੀ ਅੰਮ੍ਰਿਤਪਾਲ ਸਿੰਘ ਬਾਰੇ ਕੋਈ ਵੀ ਜਾਣਕਾਰੀ ਮਿਲੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਉਸ ਨੂੰ ਜਲਦੀ ਤੋਂ ਜਲਦੀ ਫੜਿਆ ਜਾ ਸਕੇ।
ਕਿਥੇ ਪਨਾਹ ਲੈ ਸਕਦਾ ਹੈ ਅੰਮ੍ਰਿਤਪਾਲ
ਇਸ ਤੋਂ ਪਹਿਲਾਂ ਬੀਤੇ ਕੱਲ੍ਹ ਸੂਤਰਾਂ ਨੇ ਨਵੀਆਂ ਖੁਫੀਆ ਸੂਚਨਾਵਾਂ ਦੇ ਆਧਾਰ ‘ਤੇ ਜਾਣਕਾਰੀ ਦਿੱਤੀ ਸੀ ਕਿ ਅੰਮ੍ਰਿਤਪਾਲ ਸਿੰਘ (Amritpal Singh) ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਕੁਝ ਸਰਹੱਦੀ ਇਲਾਕਿਆਂ ‘ਚ ਸ਼ਰਨ ਲੈ ਸਕਦਾ ਹੈ ਕਿਉਂਕਿ ਇਨ੍ਹਾਂ ਇਲਾਕਿਆਂ ‘ਚ ਸਿੱਖਾਂ ਦਾ ਦਬਦਬਾ ਹੈ। ਅੰਮ੍ਰਿਤਪਾਲ ਸਿੰਘ ਊਨਾ ਨੰਗਲ ਸਰਹੱਦ, ਰੋਪੜ ਨਾਲ ਲੱਗਦੀ ਹਿਮਾਚਲ ਦੀ ਨਾਲਾਗੜ੍ਹ ਮਾੜੀ ਅਤੇ ਸ੍ਰੀ ਆਨੰਦਪੁਰ ਸਾਹਿਬ ਨਾਲ ਲੱਗਦੀ ਕੀਰਤਪੁਰ ਸਰਹੱਦ ਨੇੜੇ ਸ਼ਰਨ ਲੈ ਸਕਦਾ ਹੈ।
ਸੀਸੀਟੀਵੀ ‘ਚ ਨਜ਼ਰ ਆਇਆ ਪਪਲਪ੍ਰੀਤ
ਦੱਸ ਦੇਈਏ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਸੀਸੀਟੀਵੀ ਫੁਟੇਜ (CCTV Footage) ਵਿੱਚ ਅੰਮ੍ਰਿਤਪਾਲ ਸਿੰਘ ਦਾ ਕਰੀਬੀ ਪਪਲਪ੍ਰੀਤ ਸਿੰਘ ਕਥਿਤ ਤੌਰ ‘ਤੇ ਹੁਸ਼ਿਆਰਪੁਰ ਦੇ ਇੱਕ ਪਿੰਡ ਵਿੱਚ ਡੇਰੇ ਵਿੱਚ ਨਜ਼ਰ ਆ ਰਿਹਾ ਹੈ। ਸੀ.ਸੀ.ਟੀ.ਵੀ. ਫੁਟੇਜ ਵਾਲੀ ਜਗ੍ਹਾ ਹੁਸ਼ਿਆਰਪੁਰ ਜਿਲ੍ਹੇ ਦੇ ਡੇਰਾ ਪਿੰਡ ਤਨੌਲੀ ਦੀ ਹੈ।ਹੁਣ ਪੁਲਿਸ ਦੋ-ਤਿੰਨ ਕਿਲੋਮੀਟਰ ਦੂਰ ਪਿੰਡ ਮਨਰਾਈਆਂ ਵਿੱਚ ਦੋਵਾਂ ਦੀ ਭਾਲ ਕਰ ਰਹੀ ਹੈ। ਪਪਲਪ੍ਰੀਤ ਸਿੰਘ ਅੰਮ੍ਰਿਤਪਾਲ ਦਾ ਮੁੱਖ ਸਲਾਹਕਾਰ ਦੱਸਿਆ ਜਾਂਦਾ ਹੈ। ਉਹ ਅੰਮ੍ਰਿਤਪਾਲ ਨੂੰ ਵੱਖ-ਵੱਖ ਮੁੱਦਿਆਂ ‘ਤੇ ਸਲਾਹ ਦਿੰਦਾ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ