Moosewala ਦੇ ਕਤਲ ਨੂੰ ਇੱਕ ਸਾਲ ਹੋਇਆ ਪੂਰਾ, ਮਾਂ ਚਰਨ ਕੌਰ ਬੋਲੀ-ਹਾਲੇ ਤੱਕ ਪੁੱਤ ਦੇ ਕਤਲ ਦਾ ਇਨਸਾਫ ਨਹੀਂ ਮਿਲਿਆ

Updated On: 

29 May 2023 12:51 PM

ਮੁਸੇਵਾਲਾ ਮਾਤਾ ਨੇ ਕਿਹਾ ਕਿ ਉਨ੍ਹਾਂ ਨੂੰ ਪੁੱਤ ਦੇ ਜਾਣ ਦਾ ਦੁੱਖ ਬਹੁਤ ਹੈ। ਪਰ ਅਫਸੋਸ ਹੈ ਕਿ ਪੰਜਾਬ ਸਰਾਕਰ ਉਨ੍ਹਾਂ ਨੇ ਉਨ੍ਹਾਂ ਨੂੰ ਇਨਸਾਫ ਦੁਆਉਣ ਕੁੱਝ ਨਹੀਂ ਕੀਤਾ। ਮੂਸੇਵਾਲਾ ਨੂੰ ਅੱਜ ਸੰਸਾਰ ਭਰ ਚ ਲੋਕ ਨੇ ਸ਼ਰਧਾਂਜਲੀ ਦਿੱਤੀ।

Moosewala ਦੇ ਕਤਲ ਨੂੰ ਇੱਕ ਸਾਲ ਹੋਇਆ ਪੂਰਾ, ਮਾਂ ਚਰਨ ਕੌਰ ਬੋਲੀ-ਹਾਲੇ ਤੱਕ ਪੁੱਤ ਦੇ ਕਤਲ ਦਾ ਇਨਸਾਫ ਨਹੀਂ ਮਿਲਿਆ
Follow Us On

ਮਾਨਸਾ। ਸ਼ੁਭਦੀਪ ਸਿੱਧੂ ਮੂਸੇਵਾਲਾ ਦੇ ਕਾਤਲ ਨੂੰ ਅੱਜ 1 ਸਾਲ ਪੂਰਾ ਹੋ ਗਿਆ ਹੈ। ਇਸ ਕਾਰਨ ਵੱਡੀ ਗਿਣਤੀ ਵਿੱਚ ਮੂਸੇਵਾਲਾ ਦੇ ਫੈਂਸ ਉਨ੍ਹਾਂ ਦੇ ਘਰ ਪਹੁੰਚੇ ਸਨ। ਤੇ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਮੂਸੇਵਾਲਾ (Moosewala) ਦੀ ਮਾਤਾ ਚਰਨ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪੁੱਤ ਦਾ ਸਾਲ ਪਹਿਲਾਂ ਕਤਲ ਹੋਆ ਸੀ ਪਰ ਹਾਲੇ ਤੱਕ ਉਨਾਂ ਨੂੰ ਇਨਸਾਫ ਨਹੀਂ ਮਿਲਿਆ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਵੀ ਨਿਸ਼ਾਨੇ ਤੇ ਲਿਆ।

ਸ਼ੁਭਦੀਪ ਸਿੱਧੂ ਮੂਸੇਵਾਲੇ ਨੂੰ 29 ਮਈ 2022 ਦੇ ਗਰਭਕਾਲ ਜਵਾਹਰਕੇ (Jawaharke) ਪਿੰਡ ਜਵਾਹਰਕੇ ਵਿੱਚ ਕਤਲ ਕਰ ਦਿੱਤਾ ਗਿਆ ਸੀ। ਇਸ ਦੌਰਾਨ ਮੂਸੇਵਾਲਾ ਦੇ ਫੈਂਸ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਮੂਸੇਵਾਲਾ ਦੇ ਮਾਤਾ ਪਿਤਾ ਨੂੰ ਉਨ੍ਹਾਂ ਦੇ ਪੁੱਤ ਦਾ ਇਨਸਾਫ ਦੁਆਇਆ ਜਾਵੇ।

ਨਵੀਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ-ਚਰਨ

ਪੰਜਾਬ ਸਰਾਕਰ (Punjab Govt) ‘ਤੇ ਨਿਸ਼ਾਨਾ ਸਾਧਦੇ ਹੋਏ ਚਰਨ ਕੌਰ ਨੇ ਕਿਹਾ ਕਿ ਨਵੀਂਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਸਿੱਧੂ ਦੀ ਆਵਾਜ਼ ਵਿੱਚ ਗੀਤ ਸੁਣਾਉਣ ਦੀ ਅਪੀਲ ਕੀਤੀ। ਚਰਨ ਕੌਰ ਨੇ ਕਿਹਾ ਕਿ ਉਹ ਮੂਸੇਵਾਲਾ ਦੇ ਕਤਲ ਤੋਂ ਬਹੁਤ ਦੁਖੀ ਹਨ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਕੋਨੇ-ਕੋਨੇ ‘ਚ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਉੱਥੇ ਅੱਜ ਜਿੱਥੇ ਉਨ੍ਹਾਂ ਦੇ ਪੁੱਤਰ ਦੇ ਵਿਛੋੜੇ ਦਾ ਦੁੱਖ ਹੈ, ਉੱਥੇ ਉਨ੍ਹਾਂ ਦਾ ਸਿਰ ਵੀ ਮਾਣ ਨਾਲ ਉੱਚਾ ਹੈ ਕਿਉਂਕਿ ਮੂਸੇਵਾਲਾ ਨੇ ਇਹ ਪ੍ਰਾਪਤੀ ਕੀਤੀ ਹੈ। ਚਰਨ ਕੌਰ ਨੇ ਕਿਹਾ ਕਿ ਮੂਸੇਵਾਲਾ ਨੇ ਛੋਟੀ ਉਮਰੇ ਹੀ ਵੱਡੀ ਪ੍ਰਾਪਤੀ ਹਾਸਿਲ ਕਰ ਲਈ ਸੀ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ