ਅੰਮ੍ਰਿਤਸਰ ਦੇ ਇੱਕ ਡਾਕਟਰ ਨੇ ਲਾਰੈਂਸ ਨੂੰ ਦਿੱਤੀ ਦੋ ਕਰੋੜ ਦੀ ਫਿਰੌਤੀ, ਮਜੀਠੀਆ ਨੇ ਲਾਅ ਐਂਡ ਆਰਡਰ ‘ਤੇ ਚੁੱਕੇ ਸਵਾਲ

Updated On: 

18 Sep 2023 20:14 PM

ਬਿਕਰਮ ਮਜੀਠੀਆ ਨੇ ਪੰਜਾਬ ਦੀ ਹਾਈ ਸਕਿਓਰਿਟੀ ਬਠਿੰਡਾ ਜੇਲ੍ਹ ਤੇ ਸਵਾਲ ਚੁੱਕੇ ਹਨ। ਮਜੀਠੀਆ ਦਾ ਕਹਿਣਾ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਬਠਿੰਡਾ ਜੇਲ੍ਹ ਚ ਬੰਦ ਹੈ। ਉਸਨੇ ਜੇਲ੍ਹ ਤੋਂ ਮੋਨੂੰ ਮਾਨੇਸਰ ਨੇ ਕਿਵੇਂ ਵੀਡੀਓ ਕਾਲ ਕੀਤੀ। ਇਹ ਵੱਡਾ ਸਵਾਲ। ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਇੱਕ ਡਾਕਟਰ ਨੇ ਗੈਂਗਸਟਰ ਲਾਰੈਂਸ ਨੂੰ ਦੋ ਕਰੋੜ ਦੀ ਫਿਰੌਤੀ ਦਿੱਤੀ। ਮਜੀਠੀਆ ਦਾ ਦਾਅਵਾ ਹੈ ਕਿ ਇਹ ਸਭ ਕੁੱਝ ਪੁਲਿਸ ਦੇ ਸਾਹਮਣੇ ਹੋਇਆ ਹੈ।

ਅੰਮ੍ਰਿਤਸਰ ਦੇ ਇੱਕ ਡਾਕਟਰ ਨੇ ਲਾਰੈਂਸ ਨੂੰ ਦਿੱਤੀ ਦੋ ਕਰੋੜ ਦੀ ਫਿਰੌਤੀ, ਮਜੀਠੀਆ ਨੇ ਲਾਅ ਐਂਡ ਆਰਡਰ ਤੇ ਚੁੱਕੇ ਸਵਾਲ
Follow Us On

ਅੰਮ੍ਰਿਤਸਰ। ਬਦਨਾਮ ਗੈਂਗਸਟਰ ਲਾਰੈਂਸ ਅਤੇ ਨੂਹ ਹਿੰਸਾ ਦੇ ਦੋਸ਼ੀ ਮੋਨੂੰ ਮਾਨੇਸਰ ਦੀ ਵਾਇਰਲ ਵੀਡੀਓ ਨੂੰ ਲੈ ਕੇ ਪੰਜਾਬ ‘ਚ ਸਿਆਸਤ ਸ਼ੁਰੂ ਹੋ ਗਈ ਹੈ। ਅਕਾਲੀ ਦਲ (Akali Dal) ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਅਤੇ ਪੰਜਾਬ ਦੀ ਉੱਚ ਸੁਰੱਖਿਆ ਵਾਲੀ ਬਠਿੰਡਾ ਜੇਲ੍ਹ ‘ਤੇ ਸਵਾਲ ਖੜ੍ਹੇ ਕੀਤੇ ਹਨ। ਇਸ ਦੇ ਨਾਲ ਹੀ ਪੰਜਾਬ ਪੁਲਸ ‘ਤੇ ਦੋਸ਼ ਹੈ ਕਿ ਅੰਮ੍ਰਿਤਸਰ ਦੇ ਇਕ ਸੀਨੀਅਰ ਡਾਕਟਰ ਨੇ ਪੁਲਿਸ ਦੀ ਨੱਕ ਹੇਠ ਲਾਰੈਂਸ ਨੂੰ 2 ਕਰੋੜ ਰੁਪਏ ਦੀ ਫਿਰੌਤੀ ਦਿੱਤੀ ਹੈ।

ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ (Bikram Majithia) ਨੇ ਸੋਮਵਾਰ ਨੂੰ ਇੱਕ ਵੀਡੀਓ ਜਾਰੀ ਕਰਕੇ ਪੰਜਾਬ ਦੀ ਕਾਨੂੰਨ ਵਿਵਸਥਾ ‘ਤੇ ਸਵਾਲ ਖੜ੍ਹੇ ਕੀਤੇ ਹਨ। ਬਿਕਰਮ ਮਜੀਠੀਆ ਨੇ ਕਿਹਾ- ਪੰਜਾਬ ਸਰਹੱਦੀ ਸੂਬਾ ਹੈ ਅਤੇ ਇੱਥੋਂ ਦੇ ਹਾਲਾਤ ਕਿਸੇ ਤੋਂ ਲੁਕੇ ਨਹੀਂ ਹਨ। ਲਾਰੈਂਸ ਦੇ ਦੋ ਇੰਟਰਵਿਊਆਂ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਇੱਕ ਵੀਡੀਓ ਕਾਲ ਸਾਹਮਣੇ ਆਈ ਹੈ। ਪੰਜਾਬ ਦੀ ਬਠਿੰਡਾ ਹਾਈ ਸਕਿਓਰਿਟੀ ਜੇਲ੍ਹ ਵਿੱਚ ਬੰਦ ਲਾਰੈਂਸ ਨੇ ਮੋਨੂੰ ਮਾਨੇਸਰ ਨਾਲ ਵੀਡੀਓ ਕਾਲ ਕੀਤੀ ਹੈ।

ਹਰਿਆਣਾ ਦੰਗਿਆ ਦਾ ਦੋਸ਼ੀ ਹੈ ਮੋਨੂੰ ਮਾਨੇਸਰ

ਮੋਨੂੰ ਮੋਨੇਸਰ ਉਹੀ ਵਿਅਕਤੀ ਹੈ ਜੋ ਹਾਲ ਹੀ ਵਿੱਚ ਹਰਿਆਣਾ ‘ਚ ਹੋਏ ਦੰਗਿਆਂ ਵਿੱਚ ਵੀ ਦੋਸ਼ੀ ਹੈ। ਇਸ ਤੋਂ ਪਹਿਲਾਂ ਵੀ ਲਾਰੈਂਸ (Lawrence) ਦੇ ਦੋ ਵੀਡੀਓ ਸਾਹਮਣੇ ਆਏ ਸਨ। ਇੱਕ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਡੀਜੀਪੀ ਪੰਜਾਬ ਨੇ ਕੱਪੜੇ ਅਤੇ ਵਾਲ ਕੱਟਣ ਦਾ ਹਵਾਲਾ ਦਿੱਤਾ। ਪਰ ਲਾਰੈਂਸ ਨੇ ਉਸੇ ਕੱਪੜਿਆਂ ਵਿੱਚ ਅਗਲੀ ਇੰਟਰਵਿਊ ਦਿੱਤੀ। ਦਰਅਸਲ, ਲਾਰੈਂਸ ਨੂੰ ਮਹਿਮਾਨ ਵਜੋਂ ਰੱਖਿਆ ਗਿਆ ਹੈ। ਮੈਂ ਅਤੇ ਪੂਰੇ ਪੰਜਾਬ ਦੀ ਮੰਗ ਹੈ ਕਿ ਹੁਣੇ ਹੀ ਕਾਰਵਾਈ ਕੀਤੀ ਜਾਵੇ। ਹੁਣ ਪੁੱਛਗਿੱਛ ਦੀ ਲੋੜ ਨਹੀਂ ਹੈ। ਪਿਛਲੀਆਂ ਦੋ ਇੰਟਰਵਿਊਆਂ ਤੋਂ ਬਾਅਦ ਕੀਤੀ ਗਈ ਪੁੱਛਗਿੱਛ ਦੀ ਰਿਪੋਰਟ ਵੀ ਅਜੇ ਤੱਕ ਲੋਕਾਂ ਤੱਕ ਨਹੀਂ ਪਹੁੰਚੀ ਹੈ।

ਮਾਨੇਸਰ ਨੂੰ ਹਰਿਆਣਾ ਪੁਲਿਸ ਨੇ ਫੜ੍ਹਿਆ ਸੀ

ਮਜੀਠੀਆ ਨੇ ਦੋਸ਼ ਲਾਇਆ ਹੈ ਕਿ ਮੋਨੂੰ ਮਾਨੇਸਰ ਨੂੰ ਦੋ ਦਿਨ ਪਹਿਲਾਂ ਹਰਿਆਣਾ ਪੁਲਿਸ ਨੇ ਫੜਿਆ ਸੀ। ਹੁਣ ਜਦੋਂ ਇਹ ਵੀਡੀਓ ਸਾਹਮਣੇ ਆਈ ਹੈ ਤਾਂ ਪੰਜਾਬ ਪੁਲਿਸ ਦਾ ਵੀ ਇਸ ਵਿੱਚ ਕੋਈ ਯੋਗਦਾਨ ਨਹੀਂ ਹੈ। ਇਹ ਵੀਡੀਓ ਹਰਿਆਣਾ ਪੁਲਿਸ ਦੇ ਹੱਥ ਆਇਆ ਹੈ ਅਤੇ ਇਹ ਮੋਨੂੰ ਮਾਨੇਸਰ ਦੇ ਮੋਬਾਈਲ ਤੋਂ ਬਰਾਮਦ ਹੋਇਆ ਹੈ।

ਲਾਰੈਂਸ ਨੇ ਜੇਲ੍ਹ ਤੋਂ ਮੰਗੀ ਫਿਰੌਤੀ

ਬਿਕਰਮ ਮਜੀਠੀਆ ਨੇ ਦੋਸ਼ ਲਾਇਆ ਕਿ ਲਾਰੈਂਸ ਨੂੰ ਜੇਲ੍ਹ ਵਿੱਚ ਮਹਿਮਾਨ ਵਜੋਂ ਰੱਖਿਆ ਗਿਆ ਹੈ। ਲਾਰੈਂਸ ਨੇ ਜੇਲ੍ਹ ਵਿੱਚ ਬੈਠ ਕੇ ਅੰਮ੍ਰਿਤਸਰ ਦੇ ਇੱਕ ਮਸ਼ਹੂਰ ਆਰਥੋ ਡਾਕਟਰ ਤੋਂ ਫਿਰੌਤੀ ਦੀ ਮੰਗ ਕੀਤੀ ਸੀ। ਡਾਕਟਰ ਭਾਵੇਂ ਸਭ ਦੇ ਸਾਹਮਣੇ ਇਹ ਗੱਲ ਨਾ ਮੰਨੇ ਪਰ ਇਹ ਸੱਚ ਹੈ। ਡਾਕਟਰ ਨੂੰ ਵੀ ਫਿਰੌਤੀ ਦੀ ਕਾਲ ਤੋਂ ਬਾਅਦ ਹੀ ਸੁਰੱਖਿਆ ਦਿੱਤੀ ਗਈ ਸੀ। ਪਰ ਅੰਤ ਵਿੱਚ ਡਾਕਟਰ ਨੂੰ 2 ਕਰੋੜ ਰੁਪਏ ਦੀ ਫਿਰੌਤੀ ਅਦਾ ਕਰਨੀ ਪਈ। ਇਹ ਪੈਸਾ ਪੁਲਿਸ ਦੀ ਨੱਕ ਹੇਠ ਸਹੀ ਅਦਾ ਕਰਨਾ ਪਿਆ ਅਤੇ ਡਾਕਟਰ ਨੇ ਆਪਣੀ ਜਾਨ ਬਚਾਈ।