Crime News: ਘਰ ਦੀ ਨੂੰਹ ਨੇ ਹੀ ਕੀਤੀ 5 ਲੱਖ ਰੁਪਏ ਤੇ 30 ਤੋਲੇ ਸੋਨੇ ਦੀ ਚੋਰੀ, ਕਰਜ਼ਾ ਚੁਕਾਉਣ ਲਈ ਦਿੱਤਾ ਘਟਨਾ ਨੂੰ ਅੰਜ਼ਾਮ

Published: 

13 Jun 2023 12:41 PM

ਲੁਧਿਆਣਾ ਵਿੱਚ ਇੱਕ ਅਜਿਹਾ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸਦੇ ਤਹਿਤ ਘਰ ਦੀ ਨੂੰਹ ਨੇ ਨਹੀਂ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ। ਇਸਤੋਂ ਬਾਅਦ ਖੁਦ ਹੀ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਪਰ ਜਦੋਂ ਸੀਸੀਟੀਵੀ ਦੀ ਜਾਂਚ ਕੀਤੀ ਤਾਂ ਮੁਲਜ਼ਮ ਮਹਿਲਾ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ।

Crime News: ਘਰ ਦੀ ਨੂੰਹ ਨੇ ਹੀ ਕੀਤੀ 5 ਲੱਖ ਰੁਪਏ ਤੇ 30 ਤੋਲੇ ਸੋਨੇ ਦੀ ਚੋਰੀ, ਕਰਜ਼ਾ ਚੁਕਾਉਣ ਲਈ ਦਿੱਤਾ ਘਟਨਾ ਨੂੰ ਅੰਜ਼ਾਮ
Follow Us On

ਲੁਧਿਆਣਾ। ਸ਼ਹਿਰ ਦੇ ਦੁੱਗਰੀ ਅਰਬਨ ਅਸਟੇਟ (Dugri Urban Estate) ਦੇ ਐਮਆਈਜੀ ਫਲੈਟਾਂ ਵਿੱਚ 5 ਲੱਖ ਨਕਦੀ-30 ਤੋਲੇ ਸੋਨਾ ਚੋਰੀ ਹੋਣ ਦੇ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਚੋਰੀ ਦਾ ਇਲਜ਼ਾਮ ਕਿਸੇ ਹੋਰ ਤੇ ਨਹੀਂ ਸਗੋਂ ਘਰ ਦੀ ਨੂੰਹ ਹੀ ਲੱਗੇ। ਮਹਿਲਾ ਨੇ ਕਿਸੇ ਤੋਂ ਕਰਜ਼ਾ ਲਿਆ ਸੀ। ਉਸ ਨੇ ਕਰਜ਼ਾ ਜਲਦੀ ਮੋੜਨ ਲਈ ਇਸ ਘਟਨਾ ਨੂੰ ਅੰਜਾਮ ਦਿੱਤਾ। ਇਸ ਦੇ ਨਾਲ ਹੀ ਉਸਦੀ ਆਪਣੀ ਸੱਸ ਨਾਲ ਵੀ ਨਹੀਂ ਬਣਦੀ ਸੀ।

ਮੁਲਜ਼ਮ ਮਹਿਲਾ ਪਛਾਣ ਵੰਦਨਾ ਵਜੋਂ ਹੋਈ ਹੈ। ਵੰਦਨਾ ਨੇ ਖੁਦ ਘਰ ‘ਚ ਚੋਰੀ ਕੀਤੀ ਅਤੇ ਖੁਦ ਪੁਲਿਸ (Police) ਨੂੰ ਸੂਚਨਾ ਦਿੱਤੀ। ਥਾਣਾ ਦੁੱਗਰੀ ਦੀ ਪੁਲਿਸ ਮੌਕੇ ਤੇ ਪੁੱਜ ਗਈ। ਪੁਲਿਸ ਨੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਤਲਾਸ਼ੀ ਲਈ। ਪੁਲਿਸ ਨੂੰ ਮਾਮਲਾ ਸ਼ੱਕੀ ਲੱਗਿਆ। ਜਦੋਂ ਵੰਦਨਾ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਸੱਚਾਈ ਦਾ ਪਰਦਾਫਾਸ਼ ਕਰ ਦਿੱਤਾ। ਵੰਦਨਾ ਨੇ ਆਪਣਾ ਜੁਰਮ ਕਬੂਲ ਕੀਤਾ।

ਮੁਲਜ਼ਮ ਮਹਿਲਾ ਨੇ ਦੇਣੇ ਸਨ ਕੁੱਝ ਲੋਕਾਂ ਦੇ ਪੈਸੇ

ਮਹਿਲਾ ਨੇ ਦੱਸਿਆ ਕਿ ਉਸ ਨੇ ਕੁੱਝ ਲੋਕਾਂ ਨੂੰ ਪੈਸੇ ਦੇਣੇ ਹਨ। ਜਿਸ ਕਾਰਨ ਉਸ ਨੇ ਆਪਣੇ ਸਹੁਰੇ ਘਰ ਇਸ ਚੋਰੀ ਦੀ ਘਟਨਾ ਅੰਜਾਮ ਦਿੱਤਾ। ਇਸ ਤੋਂ ਪਹਿਲਾਂ ਵੰਦਨਾ ਨੇ ਪੁਲਿਸ ਨੂੰ ਦੱਸਿਆ ਸੀ ਕਿ ਸੋਮਵਾਰ ਨੂੰ ਪਲਾਟ ਦੀ ਬਿਆਨਾ ਰਾਸ਼ੀ ਲੈਣ ਲਈ ਅਲਮਾਰੀ ‘ਚ ਪੈਸੇ ਰੱਖੇ ਹੋਏ ਸਨ, ਜੋ ਕਿਸੇ ਅਣਪਛਾਤੇ ਵਿਅਕਤੀ ਨੇ ਚੋਰੀ ਕਰ ਲਏ।

ਸ਼ੱਕ ਹੋਣ ‘ਤੇ ਪੁਲਿਸ ਨੇ ਕੀਤੀ ਪੁੱਛਗਿੱਛ

ਡੀਸੀਪੀ (DCP) ਦਿਹਾਤੀ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਜਾਂਚ ਦੌਰਾਨ ਪੁਲਿਸ ਨੂੰ ਇੱਕ ਅੰਦਰੂਨੀ ਵਿਅਕਤੀ ਦੀ ਸ਼ਮੂਲੀਅਤ ਦਾ ਸ਼ੱਕ ਸ਼ੀ ਜਿਸਨੂੰ ਇਸ ਗੱਲ ਦਾ ਅੰਦਾਜ਼ਾ ਸੀ ਕਿ ਨਕਦੀ ਅਤੇ ਸੋਨਾ ਕਿੱਥੇ ਰੱਖਿਆ ਗਿਆ ਸੀ। ਪੁਲਿਸ ਨੇ ਸ਼ਿਕਾਇਤਕਰਤਾ ਦੀ ਨੂੰਹ ਵੰਦਨਾ ਨਾਰੰਗ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸਨੇ ਆਪਣਾ ਗੁਨਾਹ ਕਬੂਲ ਕਰ ਲਿਆ।

ਸੀਸੀਟੀਵੀ ਕੈਮਰੇ ਹੋਏ ਮਦਦਗਾਰ ਸਾਬਿਤ

ਜਾਂਚ ਕਰਨ ਪੁੱਜੀ ਪੁਲਸ ਨੇ ਜਦੋਂ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਤਾਂ ਸਾਹਮਣੇ ਆਇਆ ਕਿ ਇਸ ਸਮੇਂ ਦੌਰਾਨ ਕੋਈ ਵੀ ਘਰ ਵੱਲ ਨਹੀਂ ਗਿਆ, ਜਿਸ ਤੋਂ ਬਾਅਦ ਪੁਲਿਸ ਨੂੰ ਸ਼ੱਕ ਹੋਇਆ ਕਿ ਚੋਰ ਘਰ ਦੇ ਅੰਦਰ ਹੋ ਸਕਦਾ ਹੈ। ਫਿਰ ਸਾਰਿਆਂ ਤੋਂ ਜਦੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਵੰਦਨਾ ਨੇ ਆਪਣਾ ਗੁਨਾਹ ਕਬੂਲ ਕਰ ਲਿਆ।

ਗਹਿਣੇ ਘਰ ਵਿੱਚ ਹੀ ਛੁਪਾਏ ਹੋਏ ਸਨ

ਵੰਦਨਾ ਨਾਰੰਗ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ‘ਚੋਂ 4.27 ਲੱਖ ਰੁਪਏ। ਇਸ ਤੋਂ ਇਲ਼ਾਵਾ ਉਸਤੋਂ ਸੋਨੇ ਅਤੇ ਚਾਂਦੀ ਦੇ ਗਹਿਣੇ ਬਰਾਮਦ ਕੀਤੇ, ਜਿਹੜੇ ਉਸਨੇ ਘਰ ਵਿੱਛ ਹੀ ਛੁਪਾ ਕੇ ਰੱਖੇ ਹੋਏ ਸਨ।

ਪਤੀ ਅਤੇ ਸਹੁਰਾ ਕੰਮ ‘ਤੇ ਚਲੇ ਗਏ

ਪਤਾ ਲੱਗਾ ਹੈ ਕਿ ਵੰਦਨਾ ਦੇ ਆਪਣੀ ਸੱਸ ਅਤੇ ਸਹੁਰੇ ਨਾਲ ਤਣਾਅਪੂਰਨ ਸਬੰਧ ਸਨ। ਸੋਮਵਾਰ ਸਵੇਰੇ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦਾ ਪਤੀ, ਸਹੁਰਾ ਕੰਮ ‘ਤੇ ਗਏ ਹੋਏ ਸਨ, ਸੱਸ ਸੈਰ ‘ਤੇ ਗਈ ਹੋਈ ਸੀ ਜਦੋਂ ਕਿ ਹੋਰ ਮੈਂਬਰ ਸੁੱਤੇ ਪਏ ਸਨ ਤਾਂ ਉਸ ਨੇ ਨਕਦੀ ਅਤੇ ਗਹਿਣੇ ਚੋਰੀ ਕਰ ਲਏ।

ਪੰਜਾਬ ਦੀਆਂਤਾਜ਼ਾ ਪੰਜਾਬੀ ਖਬਰਾਂਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇਲੁਧਿਆਣਾਅਤੇਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂਜਾਣੋ