School Bus Accident: ਪੰਜਾਬ ਰੋਡਵੇਜ਼ ਅਤੇ ਸਕੂਲ ਬੱਸ ਦੀ ਟੱਕਰ ‘ਚ 30 ਬੱਚੇ ਜ਼ਖਮੀ, 2 ਦੀ ਹਾਲਤ ਗੰਭੀਰ
School Bus Accident: ਹਾਦਸੇ ਦੇ ਬਾਅਦ ਤੋਂ ਪੰਜਾਬ ਰੋਡਵੇਜ਼ ਦੀ ਬੱਸ ਦਾ ਡਰਾਈਵਰ ਫਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਲਗਾਤਾਰ ਉਸਦੀ ਭਾਲ ਚ ਜੁਟੀ ਹੈ।
ਕਿਸੇ ਦੂਸਰੇ ਹਾਦਸੇ ਦੀ ਪੁਰਾਣੀ ਤਸਵੀਰ
ਬੱਸ ਡਰਾਈਵਰ ਨੇ ਦਿੱਤੀ ਹਾਦਸੇ ਦੀ ਜਾਣਕਾਰੀ
ਉਧਰ ਜ਼ਖਮੀ ਹਾਲਤ ਵਿਚ ਸਕੂਲੀ ਬੱਸ ਦੇ ਡਰਾਈਵਰ ਨੇ ਦੱਸਿਆ ਕਿ ਉਹ ਨਾਨਕ ਸਰ ਦੇ ਨਜ਼ਦੀਕ ਪਿੰਡ ਕੋਠੇ ਬੱਗੂ ਕੇ ਪਹੁੰਚੇ ਸੀ। ਕੀ ਤੇਜ਼ ਰਫਤਾਰ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਦਾ ਸਾਡੀ ਬੱਸ ਨੂੰ ਦੇਖ ਸੰਤੁਲਨ ਵਿਗੜ ਗਿਆ ਅਤੇ ਸਰਕਾਰੀ ਬਸ ਨੇ ਉਨ੍ਹਾਂ ਦੀ ਸਕੂਲੀ ਬੱਸ ਵਿਚ ਲਿਆ ਕੇ ਬਸ ਮਾਰੀ ਜਿਸ ਕਾਰਨ 30 ਦੇ ਕਰੀਬ ਬੱਚੇ ਜ਼ਖ਼ਮੀ ਹੋਏ ਨੇ ਉਨ੍ਹਾਂ ਕਿਹਾ ਹੈ ਕਿ ਉਹਨਾਂ ਦੇ ਵੀ ਕਾਫੀ ਸੱਟਾਂ ਲੱਗੀਆਂ ਹਨ।ਪੂਰੇ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ
ਘਟਨਾ ਵਾਲੀ ਥਾਂ ਤੋਂ ਬਾਅਦ ਸਿਵਲ ਹਸਪਤਾਲ ਚ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਜਿੱਥੇ ਇਸ ਸਬੰਧੀ ਜਾਂਚ ਦਾ ਵਿਸ਼ਾ ਕਿਹਾ ਹੈ ਉਥੇ ਹੀ ਕਿਹਾ ਕਿ ਪੰਜਾਬ ਰੋਡਵੇਜ਼ ਦੀ ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹੈ ਜਿਸਦੀ ਭਾਲ ਕੀਤੀ ਜਾ ਰਹੀ ਹੈ। ਉਹਨਾਂ ਇਹ ਵੀ ਕਿਹਾ ਕਿ ਉਕਤ ਡਰਾਈਵਰ ਅਤੇ ਬਚਿਆ ਦੇ ਬਿਆਨਾਂ ਦੇ ਅਧਾਰ ਤੇ ਮਾਮਲਾ ਦਰਜ ਮਾਮਲੇ ਸਬੰਧੀ ਜਾਂਚ ਕੀਤੀ ਜਾਵੇਗੀ। ਮੌਕੇ ਤੇ ਪਹੁੰਚੀ ਹਲਕਾ ਜਗਰਾਓ ਤੋਂ ਵਿਧਾਇਕ ਸਰਬਜੀਤ ਕੌਰ ਮਾਣੂਕੇ ਨੇ ਕਿਹਾ ਕਿ ਉਨ੍ਹਾਂ ਨੂੰ ਸਕੂਲੀ ਬੱਸ ਦੇ ਐਕਸੀਡੈਂਟ ਹੋਣ ਸਬੰਧੀ ਜਦੋਂ ਜਾਣਕਾਰੀ ਮਿਲੀ ਸੀ ਤਾਂ ਉਹ ਤੁਰੰਤ ਹੀ ਸਿਵਲ ਹਸਪਤਾਲ ਪਹੁੰਚੇ ਜਿੱਥੇ ਬੱਚਿਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
Follow Us
