Ludhiana’ਚ ਮਹਿਲਾ ਨਾਲ ਬਦਸਲੂਕੀ ਕਰਨ ਵਾਲਾ ਚੌਕੀ ਇੰਚਾਰਜ਼ ਸਸਪੈਂਡ, ਏਸੀਪੀ ਨੇ ਕੀਤੀ ਕਾਰਵਾਈ

Updated On: 

30 May 2023 15:39 PM

ਲੁਧਿਆਣਾ ਵਿੱਚ ਇੱਕ ਮਹਿਲਾ ਨੂੰ ਵਰਦੀ ਦੀ ਧੌਂਸ ਦਿਖਾਉਣਾ ਮਰਾਂਡੋ ਪੁਲਿਸ ਚੌਕੀ ਇੰਚਾਰਜ ਨੂੰ ਮਹਿੰਗਾ ਪੈ ਗਿਆ। ਚੌਕੀ ਇੰਚਾਰਜ ਨੇ ਮਹਿਲਾ ਨਾਲ ਬਦਸਲੂਕੀ ਕੀਤੀ ਜਿਸਦੀ ਵੀਡੀਓ ਵੀ ਸਾਹਮਣੇ ਆਈਆ। ਤੇ ਹੁਣ ਏਸੀਪੀ ਨੇ ਚੌਕੀ ਇੰਚਾਰਜ ਤੇ ਕਾਰਵਾਈ ਕਰਦੇ ਹੋਏ ਉਸਨੂੰ ਸਸਪੈਂਡ ਕਰ ਦਿੱਤਾ।

Ludhianaਚ ਮਹਿਲਾ ਨਾਲ ਬਦਸਲੂਕੀ ਕਰਨ ਵਾਲਾ ਚੌਕੀ ਇੰਚਾਰਜ਼ ਸਸਪੈਂਡ, ਏਸੀਪੀ ਨੇ ਕੀਤੀ ਕਾਰਵਾਈ
Follow Us On

ਲੁਧਿਆਣਾ। ਲੁਧਿਆਣਾ ਦੀ ਮਰਾਡੋ ਪੁਲਿਸ (Police) ਚੌਕੀ ਦੇ ਇੰਚਾਰਜ ਅਸ਼ਵਨੀ ਕੁਮਾਰ ਨੂੰ ਏ.ਸੀ.ਪੀ. ਚੌਕੀ ਇੰਚਾਰਜ ਨੇ 5 ਦਿਨ ਪਹਿਲਾਂ ਦੇਰ ਰਾਤ ਔਰਤ ‘ਤੇ ਹੱਥ ਖੜ੍ਹੇ ਕਰ ਦਿੱਤੇ ਸਨ। ਇਸ ਦੇ ਨਾਲ ਹੀ ਮਹਿਲਾ ਨੇ ਪੁਲਿਸ ਮੁਲਾਜ਼ਮ ‘ਤੇ ਕੁੱਟਮਾਰ ਦਾ ਦੋਸ਼ ਲਗਾਇਆ ਸੀ। ਇਹ ਘਟਨਾ ਜੀਐਨਈ ਕਾਲਜ ਨੇੜੇ ਵਾਪਰੀ। ਇਸ ਸਾਰੀ ਘਟਨਾ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ ਜਿਸ ਵਿੱਚ ਪੁਲਿਸ ਮੁਲਾਜ਼ਮ ਰੈਸਟੋਰੈਂਟ ਵਿੱਚ ਇੱਕ ਵਿਅਕਤੀ ਦੇ ਮੂੰਹ ‘ਤੇ ਥੱਪੜ ਮਾਰਦੇ ਹੋਏ ਨਜ਼ਰ ਆ ਰਹੇ ਸਨ।

ਜਦੋਂ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਚੌਕੀ ਇੰਚਾਰਜ ਅਸ਼ਵਨੀ ਕੁਮਾਰ ਨੇ ਵੀ ਵਰਦੀ ਪਹਿਨੀ ਔਰਤ ‘ਤੇ ਹੱਥ ਚੁੱਕਿਆ ਸੀ। ਜਿਸ ਤੋਂ ਬਾਅਦ ਅਧਿਕਾਰੀਆਂ ਨੇ ਉਸ ਖਿਲਾਫ ਕਾਰਵਾਈ ਕੀਤੀ।

ਏਐੱਸਆਈ ਨੇ ਮਹਿਲਾ ‘ਤੇ ਲਗਾਏ ਇਲਜ਼ਾਮ

ਦੂਜੇ ਪਾਸੇ ਏ.ਐਸ.ਆਈ (ASI) ਅਸ਼ਵਨੀ ਕੁਮਾਰ ਨੇ ਉਕਤ ਔਰਤ ‘ਤੇ ਦੋਸ਼ ਲਗਾਇਆ ਸੀ ਕਿ ਉਹ ਕਿਸੇ ਜਗ੍ਹਾ ਛਾਪਾ ਮਾਰ ਕੇ ਵਾਪਸ ਆ ਰਹੇ ਸਨ ਤਾਂ ਰਸਤੇ ਵਿੱਚ ਕੁੱਝ ਲੋਕ ਆਪਸ ਵਿਚ ਬਹਿਸ ਕਰ ਰਹੇ ਸਨ। ਜਦੋਂ ਉਸ ਨੇ ਝਗੜੇ ਦਾ ਕਾਰਨ ਪੁੱਛਿਆ ਤਾਂ ਉੱਥੇ ਮੌਜੂਦ ਇੱਕ ਔਰਤ ਨੇ ਉਸ ਨਾਲ ਭੱਦੀ ਭਾਸ਼ਾ ਵਰਤੀ। ਇਸ ਦੇ ਨਾਲ ਹੀ ਮਹਿਲਾ ਨੇ ਕਿਹਾ ਕਿ ਚੌਕੀ ਇੰਚਾਰਜ ਨੇ ਉਸ ਨਾਲ ਕੁੱਟਮਾਰ ਕੀਤੀ।

ਜਨਮਦਿਨ ਦੀ ਪਾਰਟੀ ਮਨਾਉਂਦੇ ਸਮੇਂ ਹੋਇਆ ਵਿਵਾਦ

ਔਰਤ ਦੇ ਸਾਥੀ ਅੰਕਿਤ ਅਤੇ ਸੰਦੀਪ ਨੇ ਦੱਸਿਆ ਕਿ ਉਹ ਸਾਰੇ ਇਕੱਠੇ ਜਨਮਦਿਨ ਪਾਰਟੀ (Birthday party) ਕਰ ਰਹੇ ਸਨ। ਇਸ ਦੌਰਾਨ ਉਥੇ ਕੁੱਝ ਲੋਕ ਸ਼ਰੇਆਮ ਸ਼ਰਾਬ ਪੀ ਰਹੇ ਸਨ। ਇਸ ਕਾਰਨ ਉਹ ਲੋਕ ਵੀ ਇੱਕ ਪਾਸੇ ਸ਼ਰਾਬ ਪੀਣ ਲੱਗ ਪਏ। ਉਨ੍ਹਾਂ ਨੇ ਸੋਚਿਆ ਸ਼ਾਇਦ ਰੈਸਟੋਰੈਂਟ ਦੇ ਮਾਲਕ ਕੋਲ ਪਰਮਿਟ ਹੈ। ਉਸੇ ਸਮੇਂ ਚੌਕੀ ਇੰਚਾਰਜ ਨੇ ਔਰਤ ਨੂੰ ਕਾਰ ਦੇ ਪਿੱਛੇ ਲਿਜਾ ਕੇ ਕੁੱਟਮਾਰ ਕੀਤੀ।

ਘਟਨਾ ਨਾਲ ਪੁਲਿਸ ਦਾ ਅਕਸ਼ ਹੋਇਆ ਖਰਾਬ-ACP

ਏਸੀਪੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਮਾਮਲੇ ਦੀ ਜਾਂਚ ਕਰ ਲਈ ਹੈ। ਜੋ ਵੀਡੀਓ ਸਾਹਮਣੇ ਆਇਆ ਹੈ, ਉਸ ‘ਚ ਦਿਖ ਰਿਹਾ ਹੈ ਕਿ ਏਐੱਸਆਈ ਅਸ਼ਵਨੀ ਵਰਦੀ ਵਿੱਚ ਮਹਿਲਾ ਤੇ ਹੱਥ ਚੱਖ ਰਿਹਾ ਹੈ। ਇਸ ਨਾਲ ਲੋਕਾਂ ਵਿੱਚ ਪੁਲਿਸ ਦਾ ਅਕਸ ਖਰਾਬ ਹੋਇਆ ਹੈ। ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਅਸ਼ਵਨੀ ਕੁਮਾਰ ਨੂੰ ਮੁਅੱਤਲ ਕਰਕੇ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ।

ਪੰਜਾਬ ਦੀਆਂਤਾਜ਼ਾ ਪੰਜਾਬੀ ਖਬਰਾਂਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇਲੁਧਿਆਣਾਅਤੇਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂਜਾਣੋ