Subscribe to
Notifications
Subscribe to
Notifications
ਲੁਧਿਆਣਾ ਦੀ
ਫਾਸਟ ਟ੍ਰੈਕ ਕੋਰਟ (Fast Track Court) ਨੇ ਨਾਬਾਲਿਗ ਨਾਲ ਰੇਪ (Minor Rape) ਦੇ ਮਾਮਲੇ ਵਿੱਚ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਵਧੀਕ ਸੈਸ਼ਨ ਜੱਜ ਅਮਰਜੀਤ ਸਿੰਘ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਦੋਸ਼ੀ ਨੂੰ 25 ਸਾਲ ਤੱਕ ਪੈਰੋਲ ਨਹੀਂ ਮਿਲ ਸਕੇਗੀ। ਮੁਲਜ਼ਮ ਦੀ ਪਛਾਣ ਈਸ਼ਵਰ ਵਿਸ਼ਵਕਰਮਾ ਉਰਫ਼ ਗੋਰਾ ਵਜੋਂ ਹੋਈ ਹੈ।
ਬੱਚੀ ਦੇ ਪਿਤਾ ਨੇ 2020 ਵਿੱਚ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਹ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ। ਉਸ ਦੀਆਂ 3 ਬੇਟੀਆਂ ਅਤੇ 1 ਬੇਟਾ ਹੈ। ਉਹ ਆਪਣੀ ਪਤਨੀ ਨਾਲ ਇਲਾਕੇ ‘ਚ ਸਬਜ਼ੀ ਵੇਚ ਰਿਹਾ ਸੀ। ਕੁਝ ਸਮੇਂ ਬਾਅਦ ਵੱਡੀ ਬੇਟੀ ਨੇ ਉਸ ਨੂੰ ਦੱਸਿਆ ਕਿ ਰਾਨੀ (ਕਾਲਪਨਿਕ ਨਾਂ) ਦਾ ਪਤਾ ਨਹੀਂ ਲੱਗ ਰਿਹਾ। ਪਹਿਲਾਂ ਤਾਂ ਉਸ ਨੇ ਸੋਚਿਆ ਕਿ ਉਹ ਕਿਤੇ ਖੇਡ ਰਹੀ ਹੋਵੇਗੀ। ਕਾਫੀ ਦੇਰ ਤੱਕ ਜਦੋਂ ਉਹ ਵਾਪਸ ਨਾ ਆਈ ਤਾਂ ਉਸਦੀ ਭਾਲ ਸ਼ੁਰੂ ਕੀਤੀ ਗਈ।
ਕਮਰੇ ਦੇ ਬਾਹਰੋ ਆਈ ਰੋਣ ਦੀ ਆਵਾਜ਼
ਜਿਵੇਂ ਹੀ ਉਹ ਵੇਹੜੇ ‘ਚ ਈਸ਼ਵਰ ਵਿਸ਼ਵਕਰਮਾ ਉਰਫ ਗੋਰਾ ਦੇ ਕਮਰੇ ਦੇ ਬਾਹਰ ਪਹੁੰਚਿਆ ਤਾਂ ਉਸ ਨੂੰ ਬੱਚੀ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਗੋਰਾ ਨੇ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਕੀਤਾ ਹੋਇਆ ਸੀ। ਇਸ ਤੋਂ ਬਾਅਦ ਜਦੋਂ ਉਸ ਨੇ ਦਰਵਾਜ਼ਾ ਤੋੜਿਆ ਤਾਂ ਲੜਕੀ ਕਮਰੇ ‘ਚ ਜ਼ਮੀਨ ‘ਤੇ ਨਗਨ ਹਾਲਤ ‘ਚ ਪਈ ਸੀ। ਉਸਨੂੰ ਵੇਖਣ ਤੋਂ ਬਾਅਦਗੋਰਾ ਉਸ ਨੂੰ ਧੱਕਾ ਦੇ ਕੇ ਫਰਾਰ ਹੋ ਗਿਆ। ਇਸ ਤੋਂ ਬਾਅਦ
ਪੁਲਿਸ ਨੇ ਉਸ ਨੂੰ 1 ਅਕਤੂਬਰ 2020 ਨੂੰ ਸਮਰਾਲਾ ਚੌਕ ਤੋਂ ਗ੍ਰਿਫ਼ਤਾਰ ਕਰ ਲਿਆ।
ਦੋਸ਼ੀ ਨੇ ਸਬੂਤ ਨਸ਼ਟ ਕਰਨ ਦੀ ਵੀ ਕੀਤੀ ਕੋਸ਼ਿਸ਼
ਗੋਰਾ ਨੇ ਵਾਰਦਾਤ ਤੋਂ ਪਹਿਲਾਂ ਆਪਣੀ ਪੇਂਟ ਇੱਕ ਨਾਲੇ ਦੇ ਹੇਠਾਂ ਜ਼ਮੀਨ ਵਿੱਚ ਛੁਪਾ ਦਿੱਤੀ ਸੀ। ਜਿਸ ਨੂੰ ਪੁਲਿਸ ਨੇ ਜਾਂਚ ਤੋਂ ਬਾਅਦ ਬਰਾਮਦ ਕਰ ਲਿਆ ਹੈ। ਗੋਰਾ ਨੇ ਸਬੂਤ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਸੀ। ਫੋਰੈਂਸਿਕ ਟੀਮ ਨੂੰ ਬੱਚੀ ਦੇ ਬੈੱਡ ਦੇ ਕੋਲ ਖੂਨ ਅਤੇ ਦੋਸ਼ੀ ਗੋਰਾ ਦੇ ਪੇਂਟ ‘ਤੇ ਮਿਲੇ ਖੂਨ ਦੀ ਜਾਂਚ ਕਰਵਾਈ। ਸੈਂਪਲ ਮੈਚ ਹੋਣ ਤੋਂ ਬਾਅਦ ਤੋਂ ਬਾਅਦ ਉਸ ਨੂੰ
ਅਦਾਲਤ ਵਿੱਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ। ਹੁਣ ਫਾਸਟ ਟਰੈਕ ਕੋਰਟ ਨੇ ਤਿੰਨ ਸਾਲ ਤੋਂ ਵੀ ਘੱਟ ਸਮੇਂ ਵਿੱਚ ਇਸ ਮਾਮਲੇ ਵਿੱਚ ਫੈਸਲਾ ਸੁਣਾ ਦਿੱਤਾ ਹੈ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ , ਲੇਟੇਸਟ ਵੇੱਬ ਸਟੋਰੀ , NRI ਨਿਊਜ਼ , ਮਨੋਰੰਜਨ ਦੀ ਖਬਰ , ਵਿਦੇਸ਼ ਦੀ ਬ੍ਰੇਕਿੰਗ ਨਿਊਜ਼ , ਪਾਕਿਸਤਾਨ ਦਾ ਹਰ ਅਪਡੇਟ , ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ