15 ਅਗਸਤ ਨੂੰ ਯਾਦ ਆਉਂਦਾ ਹੈ 47 ਵਾਲਾ ਦੌਰ, ਵੰਡ ਦੇ ਦਰਦ ਨੂੰ ਬਿਆਨ ਕਰਦੇ ਹੀ ਤਾਜ਼ਾ ਹੋ ਜਾਂਦੇ ਨੇ ਸ਼ਮਸੇਰ ਸਿੰਘ ਦੇ ਜ਼ਖ਼ਮ

rajinder-arora-ludhiana
Updated On: 

15 Aug 2023 06:50 AM

Independence day special: ਲੁਧਿਆਣਾ ਦੇ ਕੁਹਾੜਾ ਦੇ ਰਹਿਣ ਵਾਲੇ ਸ਼ਮਸ਼ੇਰ ਸਿੰਘ ਨੇ 1947 ਵੇਲੇ ਦੀ ਭਾਰਤ ਪਾਕਿਸਤਾਨ ਵੰਡ ਦੀ ਪੂਰੀ ਕਹਾਣੀ ਟੀਵੀ9 ਦੀ ਟੀਮ ਨਾਲ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ 15 ਅਗਸਤ ਨੂੰ 1947 ਵਾਲੇ ਦਾ ਦੌਰ ਯਾਦ ਆਉਂਦਾ ਹੈ ।

15 ਅਗਸਤ ਨੂੰ ਯਾਦ ਆਉਂਦਾ ਹੈ 47 ਵਾਲਾ ਦੌਰ, ਵੰਡ ਦੇ ਦਰਦ ਨੂੰ ਬਿਆਨ ਕਰਦੇ ਹੀ ਤਾਜ਼ਾ ਹੋ ਜਾਂਦੇ ਨੇ ਸ਼ਮਸੇਰ ਸਿੰਘ ਦੇ ਜ਼ਖ਼ਮ
Follow Us On
ਹਰ ਸਾਲ 15 ਅਗਸਤ ਆਜ਼ਾਦੀ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। ਪਰ ਕਈ ਪਰਿਵਾਰ ਹਾਲੇ ਵੀ ਭਾਰਤ ਪਾਕਿਸਤਾਨ ਦੀ ਵੰਡ ਵੇਲੇ ਹੋਏ ਕਤਲੋਗਾਰਤ ਦੇ ਮੰਜ਼ਰ ਨੂੰ ਭੁਲ ਨਹੀਂ ਸਕੇ। ਲੁਧਿਆਣਾ ਦੇ ਕੁਹਾੜਾ ਦੇ ਰਹਿਣ ਵਾਲੇ ਸ਼ਮਸ਼ੇਰ ਸਿੰਘ ਨੇ ਪਾਕਿਸਤਾਨ ਵਿੱਚ ਉਜੜਨ ਤੋਂ ਬਾਅਦ ਭਾਰਤ ਵਿੱਚ ਆਪਣੀ ਜਵਾਨੀ ਹੰਢਾਈ ਅਤੇ ਹੁਣ 86 ਸਾਲ ਦੀ ਉਮਰ ਵਿੱਚ ਇਸ ਦਰਦ ਨੂੰ ਬਿਆਨ ਕੀਤਾ ਹੈ।

ਸ਼ਮਸ਼ੇਰ ਸਿੰਘ ਨੇ ਦੱਸੀ 1947 ਵੇਲੇ ਦੀ ਹੱਡਬੀਤੀ

ਟੀਵੀ9 ਦੀ ਟੀਮ ਨਾਲ ਖਾਸ ਗੱਲਬਾਤ ਕਰਦਿਆਂ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਜਨਮ ਪਾਕਿਸਤਾਨ ਦੇ ਮਿੰਟਕੁਮਰੀ ਜਿਲ੍ਹੇ ਵਿੱਚ ਹੋਇਆ ਸੀ। ਉਨ੍ਹਾਂ ਦੱਸਿਆ ਕਿ ਜਦੋਂ ਭਾਰਤ-ਪਾਕਿਸਤਾਨ ਦੀ ਵੰਡ ਹੋਈ ਉਸ ਵੇਲੇ ਉਹ ਦੂਸਰੀ ਕਲਾਸ ਵਿੱਚ ਪੜ੍ਹਦੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਖੇਤੀਬਾੜੀ ਕਰਦੇ ਸਨ ਅਤੇ ਹਿੰਦੂ-ਮੁਸਲਿਮ ਭਾਈਚਾਰੇ ਨਾਲ ਉਨ੍ਹਾਂ ਦਾ ਕਾਫੀ ਗਹਿਰਾ ਪਿਆਰ ਸੀ। 1947 ਦੀ ਵੰਡ ਵੇਲੇ ਉਨ੍ਹਾਂ ਦੀ ਉਮਰ 8 ਸਾਲ ਸੀ। ਉਨ੍ਹਾਂ ਕਿਹਾ ਕਿ ਭਾਰਤ-ਪਾਕਿਸਤਾਨ ਦੀ ਵੰਡ ਵੇਲੇ ਜਦੋਂ ਕਤਲੋਗਾਰਤ ਸ਼ੁਰੂ ਹੋਈ ਤਾਂ ਉਸ ਵੇਲੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਆਪਸੀ ਤਾਲਮੇਲ ਦੇ ਰਸਤੇ ਸਹੀ ਨਹੀਂ ਸੀ। ਜਿਸ ਨੂੰ ਵੇਖਦੇ ਹੋਈਆਂ ਲੋਕ ਆਪਣਾ ਵਤਨ ਛੱਡਣ ਨੂੰ ਮਜ਼ਬੂਰ ਹੋ ਗਏ।

ਕਤਲੋਗਾਰਤ ਦਾ ਮੰਜ਼ਰ ਭੁੱਲਣਯੋਗ ਨਹੀਂ

ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਾਕਿਸਤਾਨ ਵਿੱਚ ਵਧੀਆ ਘਰ ਅਤੇ ਕਾਰੋਬਾਰ ਸੀ। ਜਿਸ ਨੂੰ ਛੱਡ ਕੇ ਉਹ ਗੱਡਿਆਂ ਦੇ ਜ਼ਰੀਏ ਭਾਰਤ ਪਹੁੰਚੇ। ਜਿਸ ਤੋਂ ਬਾਅਦ ਉਹ ਫਿਰੋਜ਼ਪੁਰ ਤੋਂ ਟ੍ਰੇਨ ਦੇ ਜਰੀਏ ਲੁਧਿਆਣਾ ਪੁੱਜੇ। ਉਨ੍ਹਾਂ ਕਿਹਾ ਕਿ ਉਸ ਸਮੇਂ ਦੇ ਮਾਹੌਲ ਦੇ ਦੌਰਾਨ ਹਿੰਦੂ-ਮੁਸਲਮਾਨ ਅਤੇ ਸਿੱਖਾਂ ਵਿਚਾਲੇ ਕਾਫੀ ਕਤਲੋਗਾਰਤ ਹੋ ਰਹੀ ਸੀ। ਅਤੇ ਕਿਸੇ ਨੂੰ ਵੀ ਉਸ ਸਮੇਂ ਆਪਣਾ ਨਹੀਂ ਸਮਝਿਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਤਿੰਨ ਭੈਣਾਂ ਅਤੇ ਉਨ੍ਹਾਂ ਦੀ ਮਾਂ ਅਤੇ ਤਾਏ-ਚਾਚੇ ਆਪਣੀ ਜਾਨ ਬਚਾ ਕੇ ਭਾਰਤ ਵਿੱਚ ਦਾਖਲ ਹੋਏ ਸਨ। ਜਿਸ ਤੋਂ ਬਾਅਦ ਉਨ੍ਹਾਂ ਨੇ ਲੁਧਿਆਣਾ ਦੇ ਕੁਹਾੜਾ ਵਿਖੇ ਆਪਣੀ ਜਵਾਨੀ ਦੇ ਦਿਨ ਬਿਤਾਏ ਅਤੇ ਉਨ੍ਹਾਂ ਦੇ ਦੋ ਬੱਚੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਉਮਰ 86 ਸਾਲ ਹੈ ਅਤੇ ਜਦੋਂ ਵੀ 15 ਅਗਸਤ ਦਾ ਦਿਨ ਆਉਂਦਾ ਹੈ।ਤਾਂ ਉਹਨਾਂ ਨੂੰ 1947 ਵਾਲਾ ਦੌਰ ਯਾਦ ਆਉਂਦਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਦਿਨ ਨੂੰ ਕਦੇ ਵੀ ਭੁਲਾ ਨਹੀਂ ਸਕਦੇ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ