Ludhiana Students: ਟੈਟਨਸ ਦਾ ਇੰਜੈਕਸ਼ਨ ਲਗਾਉਣ ਨਾਲ 15 ਵਿਦਿਆਰਥਣਾਂ ਦੀ ਹਾਲਤ ਵਿਗੜੀ, ਹਸਪਤਾਲ ‘ਚ ਭਰਤੀ

Updated On: 

11 May 2023 22:11 PM

Students Parents Allegations: ਮਾਪਿਆਂ ਨੇ ਕਿਹਾ ਕਿ ਸਕੂਲ ਵਾਲਿਆਂ ਨੇ ਬਿਨਾਂ ਮਨਜੂਰੀ ਟੀਕਾ ਲਾਇਆ ਹੈ। ਸਕੂਲ ਵਾਲਿਆਂ ਦੀ ਗਲਤੀ ਹੈ। ਜੇਕਰ ਕੋਈ ਜਾਨੀ ਨੁਕਸਾਨ ਹੋ ਜਾਂਦਾ ਤਾਂ ਕੌਣ ਜਿੰਮੇਵਾਰ ਸੀ।

Ludhiana Students: ਟੈਟਨਸ ਦਾ ਇੰਜੈਕਸ਼ਨ ਲਗਾਉਣ ਨਾਲ 15 ਵਿਦਿਆਰਥਣਾਂ ਦੀ ਹਾਲਤ ਵਿਗੜੀ, ਹਸਪਤਾਲ ਚ ਭਰਤੀ
Follow Us On

ਲੁਧਿਆਣਾ ਨਿਊਜ: ਮਾਛੀਵਾੜਾ ਸਾਹਿਬ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ (Government Girls Senior Secondary School) ਵਿਖੇ ਟੈਟਨਸ ਦਾ ਟੀਕਾ ਲਾਉਣ ਮਗਰੋਂ ਵਿਦਿਆਰਥਣਾਂ ਦੀ ਹਾਲਤ ਵਿਗੜ ਗਈ। ਕਰੀਬ 15 ਵਿਦਿਆਰਥਣਾਂ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ, ਜਿੱਥੇ ਉਨ੍ਹਾ ਦਾ ਇਲਾਜ ਚੱਲ ਰਿਹਾ ਹੈ। ਉੱਧਰ ਮਾਪਿਆਂ ਨੇ ਸਕੂਲ ਪ੍ਰਸ਼ਾਸਨ ਉੱਤੇ ਲਾਪਰਵਾਹੀ ਦੇ ਦੋਸ਼ ਲਾਏ ਹਨ।

ਵਿਦਿਆਰਥਣਾਂ ਨੇ ਕਿਹਾ ਕਿ ਜਦੋਂ ਉਹਨਾਂ ਨੂੰ ਟੀਕਾ ਲਗਾਇਆ ਗਿਆ ਤਾਂ ਇਸ ਉਪਰੰਤ ਹੀ ਕਿਸੇ ਨੂੰ ਚੱਕਰ ਆਉਣ ਲੱਗੇ ਤਾਂ ਕਿਸੇ ਨੂੰ ਘਬਰਾਹਟ ਹੋਣ ਲੱਗੀ। ਕਿਹਾ ਕਿ ਉਨ੍ਹਾਂ ਦੀ ਅੱਖਾਂ ਅੱਗੇ ਹਨੇਰਾ ਆਉਣ ਲੱਗ ਪਿਆ ਅਤੇ ਉਹ ਆਪਣੀ ਸੁੱਧ-ਬੁੱਧ ਗੁਆ ਬੈਠੇ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਟੈਟਨਸ ਦਾ ਟੀਕਾ ਲਗਾਇਆ ਗਿਆ ਸੀ।

ਹਾਲਾਂਕਿ ਇਸ ਇੰਜੈਕਸ਼ਨ ਦੇ ਲੱਗਨ ਨਾਲ ਕੋਈ ਵੀ ਅਸਰ ਨਹੀਂ ਹੋਣਾ ਚਾਹੀਦਾ। ਪਰ ਉਹਨਾਂ ਨੂੰ ਘਬਰਾਹਟ ਅਤੇ ਅੱਖਾਂ ਅੱਗੇ ਹਨੇਰਾ ਆਉਣ ਨਾਲ ਚੱਕਰ ਆ ਗਏ ਜਿਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਨਹੀਂ ਚੱਲਿਆ ਕਿ ਉਹ ਕਿੱਥੇ ਨੇ ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਆਉਣ ਤੋਂ ਬਾਅਦ ਉਨ੍ਹਾਂ ਨੂੰ ਪਤਾ ਚੱਲਿਆ ਹੈ ਕਿ ਉਹਨਾਂ ਨੂੰ ਇੱਥੇ ਇਲਾਜ਼ ਲਈ ਲਿਆਂਦਾ ਗਿਆ ਹੈ।

ਮਾਪਿਆਂ ਨੇ ਲਾਏ ਸਕੂਲ ਪ੍ਰਸ਼ਾਸਨ ਤੇ ਇਲਜਾਮ

ਉਧਰ ਮੌਕੇ ਤੇ ਘਬਰਾਏ ਹੋਏ ਮਾਪਿਆਂ ਨੇ ਕਿਹਾ ਕਿ ਸਕੂਲ ਵਾਲਿਆਂ ਨੇ ਬਿਨਾਂ ਮਨਜੂਰੀ ਟੀਕਾ ਲਾਇਆ ਹੈ। ਇਹ ਸਕੂਲ ਵਾਲਿਆਂ ਦੀ ਗਲਤੀ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਸਰਕਾਰ ਦੇ ਵੱਲੋਂ ਟੀਕਾ ਲਗਾਉਣ ਦੀ ਗੱਲ ਕਹੀ ਗਈ ਹੈ, ਪਰ ਲਗਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਦੱਸਣਾ ਚਾਹੀਦਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਦੇ ਬੱਚੇ ਨੂੰ ਕੋਈ ਜਾਨੀ ਨੁਕਸਾਨ ਹੋ ਜਾਂਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਕਿਸ ਨੂੰ ਠਹਿਰਾਇਆ ਜਾਂਦਾ। ਰੋਸ ਵਿਚ ਉਨ੍ਹਾਂ ਇਹ ਵੀ ਕਿਹਾ ਕਿ ਉਹ ਸਕੂਲ ਪ੍ਰਸ਼ਾਸਨ ਦੇ ਇਸ ਫੈਸਲੇ ਦੇ ਖਿਲਾਫ ਨੇ।

ਖ਼ਤਰੇ ਵਾਲੀ ਗੱਲ ਨਹੀਂ- ਡਾਕਟਰ

ਉਧਰ ਜਦੋਂ ਸਬੰਧਤ ਡਾਕਟਰ ਰਿਸ਼ਵ ਦੱਤ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਹਰ ਹਫ਼ਤੇ ਟੀਕਾਕਰਨ ਕੀਤਾ ਜਾਂਦਾ ਹੈ। ਇਸੇ ਲੜੀ ਤਹਿਤ ਸਕੂਲੀ ਵਿਦਿਆਰਥਣਾਂ ਨੂੰ ਟੀਕੇ ਲਗਾਏ ਗਏ। ਉਨ੍ਹਾਂ ਇਹ ਵੀ ਕਿਹਾ ਕਿ ਇਹੀ ਟੀਕੇ ਗਰਭਵਤੀ ਔਰਤਾਂ ਨੂੰ ਵੀ ਲਗਾਏ ਗਏ। ਪਰ ਉਨ੍ਹਾਂ ਨੇ ਅਜਿਹਾ ਕੋਈ ਵੀ ਅਸਰ ਨਹੀਂ ਹੋਇਆ ਉਨ੍ਹਾਂ ਕਿਹਾ ਕਿ ਕੁੱਝ ਕੁ ਵਿਦਿਆਰਥਣਾਂ ਨੂੰ ਸਮੱਸਿਆ ਆਈ ਹੈ। ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਕਿ ਇਸ ਵਿੱਚ ਕੋਈ ਖ਼ਤਰੇ ਵਾਲੀ ਗੱਲ ਨਹੀਂ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ