ਲੁਧਿਆਣਾ: ਜਬਰ-ਜਨਾਹ ਦੀ ਪੀੜਤਾ ਨੇ ਖੁਦ ਹੀ ਬਣਾ ਲਿਆ ਮੁਲਜ਼ਮ ਦਾ ਫਰਜ਼ੀ ਅਕਾਊਂਟ, ਕਰਦੀ ਰਹੀ ਤਸਵੀਰਾਂ ਪੋਸਟ; ਹੁਣ ਖੁਦ ਹੀ ਜਾਂਚ ‘ਚ ਫਸੀ

Updated On: 

29 Dec 2025 12:41 PM IST

ਇਹ ਮਾਮਲਾ ਹਰਮਨਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਦਰਜ ਕੀਤਾ ਗਿਆ। ਹਰਮਨਪ੍ਰੀਤ ਜਬਰ-ਜਨਾਹ ਦੇ ਇਲਜ਼ਾਮਾਂ 'ਚ ਲੁਧਿਆਣਾ ਸੈਂਟ੍ਰਲ ਜੇਲ੍ਹ 'ਚ ਬੰਦ ਸੀ। ਉਸ ਦੇ ਖਿਲਾਫ਼ ਆਈਪੀਸੀ ਦੀ ਧਾਰਾ 376 ਤੇ 506 ਤਹਿਤ ਐਫਆਈਆਰ ਦਰਜ ਹੋਈ ਸੀ। ਆਪਣੀ ਸ਼ਿਕਾਇਤ 'ਚ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਕਿਸੇ ਨੇ ਉਸ ਦਾ ਫੇਕ ਫੇਸਬੁੱਕ ਤੇ ਇੰਸਟਾਗ੍ਰਾਮ ਅਕਾਊਂਟ ਬਣਾਇਆ ਹੈ।

ਲੁਧਿਆਣਾ: ਜਬਰ-ਜਨਾਹ ਦੀ ਪੀੜਤਾ ਨੇ ਖੁਦ ਹੀ ਬਣਾ ਲਿਆ ਮੁਲਜ਼ਮ ਦਾ ਫਰਜ਼ੀ ਅਕਾਊਂਟ, ਕਰਦੀ ਰਹੀ ਤਸਵੀਰਾਂ ਪੋਸਟ; ਹੁਣ ਖੁਦ ਹੀ ਜਾਂਚ ਚ ਫਸੀ
Follow Us On

ਲੁਧਿਆਣਾ ਚ ਜਬਰ-ਜਨਾਹ ਦੀ ਪੀੜਤਾ ਉਸ ਸਮੇਂ ਮੁਸੀਬਤ ਚ ਪੈ ਗਈ, ਜਦੋਂ ਉਸ ਨੇ ਮੁਲਜ਼ਮ ਦਾ ਹੀ ਫਰਜ਼ੀ ਅਕਾਊਂਟ ਬਣਾ ਲਿਆ। ਹਾਲਾਂਕਿ, ਇਸ ਦੌਰਾਨ ਮੁਲਜ਼ਮ ਜੇਲ੍ਹ ਚ ਬੰਦ ਸੀ, ਪਰ ਫਿਰ ਵੀ ਉਸ ਨੇ ਫੇਕ ਅਕਾਊਂਟ ਬਣਾ ਕੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ। ਪੀੜਤਾ ਨੇ ਆਪਣੇ ਇਸ ਕਦਮ ਨੂੰ ਇਹ ਕਹਿੰਦੇ ਹੋਏ ਸਹੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਸ ਨੇ ਮੁਲਜ਼ਮ ਖਿਲਾਫ਼ ਸਬੂਤ ਇਕੱਠੇ ਕਰਨ ਲਈ ਅਜਿਹਾ ਕੀਤਾ ਤੇ ਇਸੇ ਲਈ ਉਸ ਦਾ ਫਰਜ਼ੀ ਅਕਾਊਂਟ ਬਣਾਇਆ।

ਹਾਲਾਂਕਿ ਜ਼ਿਲ੍ਹਾਂ ਅਟਾਰਨੀ ਨੇ ਇਸ ਨੂੰ ਸੂਚਨਾ ਤਕਨਾਲੋਜੀ ਐਕਟ ਦੇ ਤਹਿਤ ਅਪਰਾਧ ਪਾਇਆ। ਸਾਈਬਰ ਕ੍ਰਾਈਮ ਲੁਧਿਆਣਾ ਦਿਹਾਤੀ ਨੇ ਮਹਿਲਾ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਮੁਲਜ਼ਮ ਨੇ ਫਰਜ਼ੀ ਅਕਾਊਂਟ ਦੀ ਕੀਤੀ ਸੀ ਸ਼ਿਕਾਇਤ

ਇਹ ਮਾਮਲਾ ਹਰਮਨਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਦਰਜ ਕੀਤਾ ਗਿਆ। ਹਰਮਨਪ੍ਰੀਤ ਜਬਰ-ਜਨਾਹ ਦੇ ਇਲਜ਼ਾਮਾਂ ਚ ਲੁਧਿਆਣਾ ਸੈਂਟ੍ਰਲ ਜੇਲ੍ਹ ਚ ਬੰਦ ਸੀ। ਉਸ ਦੇ ਖਿਲਾਫ਼ ਆਈਪੀਸੀ ਦੀ ਧਾਰਾ 376 ਤੇ 506 ਤਹਿਤ ਐਫਆਈਆਰ ਦਰਜ ਹੋਈ ਸੀ।

ਆਪਣੀ ਸ਼ਿਕਾਇਤ ਚ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਕਿਸੇ ਨੇ ਉਸ ਦਾ ਫੇਕ ਫੇਸਬੁੱਕ ਤੇ ਇੰਸਟਾਗ੍ਰਾਮ ਅਕਾਊਂਟ ਬਣਾਇਆ ਹੈ। ਜੋ ਵਿਅਕਤੀ ਅਕਾਊਂਟ ਚਲਾ ਰਿਹਾ ਹੈ, ਉਹ ਉਸ ਦੀਆਂ ਤਸਵੀਰਾਂ ਪੋਸਟ ਕਰ ਰਿਹਾ ਹੈ ਤੇ ਕਮੈਂਟ ਕਰ ਰਿਹਾ ਹੈ। ਪੁਲਿਸ ਨੇ ਹਰਮਨਪ੍ਰੀਤ ਦੀ ਸ਼ਿਕਾਇਤ ਦੀ ਜਾਂਚ ਕਰਨੀ ਸ਼ੁਰੂ ਕੀਤੀ ਤਾਂ ਇਸ ਗੱਲ ਦਾ ਖੁਲਾਸਾ ਹੋਇਆ। ਜਾਂਚ ਦੌਰਾਨ ਪੁਲਿਸ ਨੇ ਉਸ ਨੰਬਰ ਦਾ ਪਤਾ ਲਗਾਇਆ, ਜਿਸ ਤੋਂ ਇਹ ਫਰਜ਼ੀ ਅਕਾਊਂਟ ਚਲਾਇਆ ਜਾ ਰਿਹਾ ਸੀ। ਇਸ ਮਾਮਲੇ ਚ ਪੀੜਤਾ ਨੂੰ ਸ਼ਾਮਲ ਹੋਣ ਲਈ ਬੁਲਾਇਆ ਗਿਆ। ਮਹਿਲਾ ਨੇ ਦੱਸਿਆ ਕਿ ਹਰਮਨਪ੍ਰੀਤ ਨੇ ਵਿਆਹ ਦਾ ਵਾਅਦਾ ਕਰਕੇ ਉਸ ਨਾਲ ਜਬਰ-ਜਨਾਹ ਕੀਤਾ। ਇਸ ਤੋਂ ਬਾਅਦ ਉਸ ਨੇ ਹਰਮਨਪ੍ਰੀਤ ਸਿੰਘ ਖਿਲਾਫ਼ ਸ਼ਿਕਾਇਤ ਦਿੱਤੀ ਸੀ। ਪੁਲਿਸ ਨੇ ਜਾਂਚ ਤੋਂ ਬਾਅਦ ਹਰਮਨਪ੍ਰੀਤ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਪੀੜਤਾ ਨੇ ਸਬੂਤ ਇਕੱਠੇ ਕਰਨ ਲਈ ਚੁੱਕਿਆ ਅਜਿਹਾ ਕਦਮ

ਪੀੜਤਾ ਨੇ ਕਿਹਾ ਕਿ ਉਸ ਨੇ ਮੁਲਜ਼ਮ ਦੇ ਖਿਲਾਫ਼ ਸਬੂਤ ਇਕੱਠੇ ਕਰਨ ਦੇ ਲਈ ਅਕਾਊਂਟ ਬਣਾਇਆ ਸੀ ਤੇ ਤਸਵੀਰਾਂ ਪੋਸਟ ਕੀਤੀਆਂ ਸਨ। ਇਸ ਦੌਰਾਨ ਜਦੋਂ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਉਸ ਨੇ ਸਾਰੀਆਂ ਪੋਸਟਾਂ ਹਟਾ ਦਿੱਤੀਆਂ। ਜਾਂਚ ਤੇ ਜ਼ਿਲ੍ਹਾ ਅਟਾਰਨੀ ਤੋਂ ਕਾਨੂੰਨੀ ਰਾਏ ਲੈਣ ਤੋਂ ਬਾਅਦ ਪੁਲਿਸ ਨੇ ਪੀੜਤ ਮਹਿਲਾ ਦੇ ਖਿਲਾਫ਼ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 66 C ਤਹਿਤ ਮਾਮਲਾ ਦਰਜ ਕਰ ਲਿਆ ਹੈ।