ਸਰਕਾਰੀ ਸਨਮਾਨਾਂ ਨਾਲ ਵਿਧਾਇਕ ਗੋਗੀ ਦਾ ਹੋਇਆ ਸਸਕਾਰ, ਮੁੱਖ ਮੰਤਰੀ ਮਾਨ ਸਮੇਤ ਕੈਬਨਿਟ ਮੰਤਰੀ ਰਹੇ ਮੌਜੂਦ

Updated On: 

11 Jan 2025 17:29 PM

ਡੀਸੀਪੀ ਜਸਕੀਰਤ ਸਿੰਘ ਤੇਜਾ ਨੇ ਦੱਸਿਆ ਕਿ ਪਿਸਤੌਲ 25 ਬੋਰ ਦਾ ਸੀ। ਨੌਕਰ ਨੇ ਕਿਹਾ ਕਿ ਹਥਿਆਰ ਵਿੱਚੋਂ ਸਿਰਫ਼ ਇੱਕ ਗੋਲੀ ਚੱਲੀ ਸੀ। ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਵਿਧਾਇਕ ਦੀ ਮੌਤ ਕਿਹੜੇ ਹਾਲਾਤਾਂ ਵਿੱਚ ਹੋਈ। ਉਨ੍ਹਾਂ ਕਿਹਾ ਕਿ ਅਜੇ ਤੱਕ ਡਿਪਰੈਸ਼ਨ ਵਰਗੀ ਕੋਈ ਚੀਜ਼ ਸਾਹਮਣੇ ਨਹੀਂ ਆਈ ਹੈ।

ਸਰਕਾਰੀ ਸਨਮਾਨਾਂ ਨਾਲ ਵਿਧਾਇਕ ਗੋਗੀ ਦਾ ਹੋਇਆ ਸਸਕਾਰ, ਮੁੱਖ ਮੰਤਰੀ ਮਾਨ ਸਮੇਤ ਕੈਬਨਿਟ ਮੰਤਰੀ ਰਹੇ ਮੌਜੂਦ

ਸਰਕਾਰੀ ਸਨਮਾਨਾਂ ਨਾਲ ਵਿਧਾਇਕ ਗੋਗੀ ਦਾ ਹੋਇਆ ਸਸਕਾਰ, ਮੁੱਖ ਮੰਤਰੀ ਮਾਨ ਸਮੇਤ ਕੈਬਨਿਟ ਮੰਤਰੀ ਰਹੇ ਮੌਜੂਦ

Follow Us On

ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੇ ਪੁੱਤਰ ਵਿਸ਼ਵਾਸ ਬੱਸੀ ਨੇ ਚਿਖਾ ਨੂੰ ਅਗਨੀ ਦਿੱਤੀ। ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸੂਬੇ ਭਰ ਤੋਂ ਵੱਖ-ਵੱਖ ਪਾਰਟੀਆਂ ਦੇ ਆਗੂ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਕੇਵੀਐਮ ਸਕੂਲ ਨੇੜੇ ਸ਼ਮਸ਼ਾਨਘਾਟ ਪਹੁੰਚੇ।

ਸ਼ੁੱਕਰਵਾਰ ਰਾਤ ਨੂੰ ਲਗਭਗ 12 ਵਜੇ ਗੋਲੀ ਲੱਗਣ ਕਾਰਨ ਗੋਗੀ ਦੀ ਮੌਤ ਹੋ ਗਈ। ਉਹਨਾਂ ਦਾ ਪੋਸਟਮਾਰਟਮ ਸ਼ਨੀਵਾਰ ਦੁਪਹਿਰ (11 ਜਨਵਰੀ) ਨੂੰ ਡੀਐਮਸੀ ਹਸਪਤਾਲ ਵਿੱਚ ਕੀਤਾ ਗਿਆ। ਜਿਸ ਵਿੱਚ ਇਹ ਖੁਲਾਸਾ ਹੋਇਆ ਕਿ ਗੋਲੀ ਉਸਦੇ ਸਿਰ ਦੇ ਸੱਜੇ ਪਾਸੇ ਲੱਗੀ ਅਤੇ ਖੱਬੇ ਪਾਸੇ ਤੋਂ ਲੰਘ ਗਈ।

ਪੋਸਟਮਾਰਟਮ ਤੋਂ ਬਾਅਦ ਲਾਸ਼ ਘਰ ਲਿਆਂਦੀ ਗਈ। ਇੱਥੋਂ, ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਾਮ 4 ਵਜੇ ਦੇ ਕਰੀਬ ਲੁਧਿਆਣਾ ਦੇ ਕੇਵੀਐਮ ਸਕੂਲ ਨੇੜੇ ਸ਼ਮਸ਼ਾਨਘਾਟ ਵਿੱਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਉਨ੍ਹਾਂ ਦੇ ਪੁੱਤਰ ਵਿਸ਼ਵਾਸ ਬੱਸੀ ਨੇ ਚਿਖਾ ਨੂੰ ਮੁੱਖ ਅਗਨੀ ਦਿੱਤੀ।

ਸ਼ੱਕੀ ਹਲਾਤਾਂ ਵਿੱਚ ਹੋਈ ਮੌਤ

ਡੀਸੀਪੀ ਜਸਕੀਰਤ ਸਿੰਘ ਤੇਜਾ ਨੇ ਦੱਸਿਆ ਕਿ ਪਿਸਤੌਲ 25 ਬੋਰ ਦਾ ਸੀ। ਨੌਕਰ ਨੇ ਕਿਹਾ ਕਿ ਹਥਿਆਰ ਵਿੱਚੋਂ ਸਿਰਫ਼ ਇੱਕ ਗੋਲੀ ਚੱਲੀ ਸੀ। ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਵਿਧਾਇਕ ਦੀ ਮੌਤ ਕਿਹੜੇ ਹਾਲਾਤਾਂ ਵਿੱਚ ਹੋਈ। ਉਨ੍ਹਾਂ ਕਿਹਾ ਕਿ ਅਜੇ ਤੱਕ ਡਿਪਰੈਸ਼ਨ ਵਰਗੀ ਕੋਈ ਚੀਜ਼ ਸਾਹਮਣੇ ਨਹੀਂ ਆਈ ਹੈ।

ਉਹਨਾਂ ਦਾ ਪੋਸਟਮਾਰਟਮ ਡੀਐਮਸੀ ਹਸਪਤਾਲ ਦੇ ਡਾਕਟਰਾਂ ਦੇ ਬੋਰਡ ਦੁਆਰਾ ਕੀਤਾ ਗਿਆ। ਇਸਦੀ ਵੀਡੀਓਗ੍ਰਾਫੀ ਵੀ ਕੀਤੀ ਗਈ। ਸੂਤਰਾਂ ਅਨੁਸਾਰ ਗੋਲੀ ਗੋਗੀ ਨੂੰ ਸੱਜੇ ਪਾਸਿਓਂ ਲੱਗੀ ਅਤੇ ਖੱਬੇ ਪਾਸਿਓਂ ਨਿਕਲ ਗਈ।

ਕਦੇ ਨਹੀਂ ਕੰਮ ਲੈਕੇ ਨਹੀਂ ਆਇਆ ਗੋਗੀ- ਮਾਨ

ਗੋਗੀ ਦੀ ਮੌਤ ‘ਤੇ ਸੀਐਮ ਮਾਨ ਨੇ ਕਿਹਾ- “ਗੋਗੀ ਕਦੇ ਵੀ ਆਪਣੇ ਨਿੱਜੀ ਕੰਮ ਨਾਲ ਮੇਰੇ ਕੋਲ ਨਹੀਂ ਆਇਆ। ਉਹ ਹਮੇਸ਼ਾ ਲੋਕਾਂ ਦੇ ਕੰਮ ਲੈ ਕੇ ਮੇਰੇ ਕੋਲ ਆਉਂਦਾ ਸੀ। ਉਨ੍ਹਾਂ ਵੱਲੋਂ ਕੀਤਾ ਕੰਮ ਹਮੇਸ਼ਾ ਯਾਦ ਰੱਖਿਆ ਜਾਵੇਗਾ। ਮੈਂ ਹਮੇਸ਼ਾ ਉਸ ਨਾਲ ਫ਼ੋਨ ‘ਤੇ ਗੱਲ ਕਰਦਾ ਹੁੰਦਾ ਸੀ।

ਦਿੱਲੀ ਦੀ ਮੁੱਖ ਮੰਤਰੀ ਨੇ ਦਿੱਤੀ ਸ਼ਰਧਾਂਜ਼ਲੀ