ਲੁਧਿਆਣਾ ਜ਼ਿਮਨੀ ਚੋਣ: AAP ਨੇ ਸਟਾਰ ਪ੍ਰਚਾਰਕਾਂ ਦੀ ਲਿਸਟ ਕੀਤੀ ਜਾਰੀ, ਕੇਜਰੀਵਾਲ-ਰਾਘਵ ਚੱਢਾ ਵਰਗੇ ਕਈ ਵੱਡੇ ਨਾਮ ਸ਼ਾਮਲ
ਸਟਾਰ ਪ੍ਰਚਾਰਕਾਂ 'ਚ ਪੰਜਾਬ ਦੇ ਆਮ ਆਦਮੀ ਪਾਰਟੀ ਪ੍ਰਧਾਨ ਅਮਨ ਅਰੋੜਾ, ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤ ਕੇਜਰੀਵਾਲ ਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਦੇ ਮੌਜ਼ੂਦਾ ਵਿਧਾਇਕ ਆਤਿਸ਼ੀ ਦਾ ਨਾਮ ਵੀ ਸ਼ਾਮਲ ਹੈ। ਇਸ ਤੋਂ ਅਲਾਵਾ ਰਾਜ ਸਭਾ ਸੰਸਦ ਮੈਂਬਰ ਰਾਘਵ ਚੱਢਾ ਤੇ ਸੰਜੇ ਸਿੰਘ ਦਾ ਵੀ ਨਾਮ ਵੀ ਸੂਚੀ 'ਚ ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਕੈਬਿਨਟ ਮੰਤਰੀਆਂ ਤੋਂ ਅਲਾਵਾ ਲੁਧਿਆਣਾ ਹਲਕੇ ਦੇ ਵਿਧਾਇਕਾਂ ਨੂੰ ਵੀ ਇਸ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ।

ਲੁਧਿਆਣਾ ਪੱਛਮੀ ‘ਤੇ 19 ਜੂਨ ਨੂੰ ਹੋਣ ਵਾਲੀ ਜ਼ਿਮਨੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਨੇ ਆਪਣੇ 40 ਸਟਾਰ ਪ੍ਰਚਾਰਕਾ ਦੀ ਸੂਚੀ ਜਾਰੀ ਕਰ ਦਿੱਤੀ ਹੈ। ਸੂਚੀ ‘ਚ ਆਪ ਸੁਪਰੀਮੋ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ, ਦਿੱਲੀ ਦੇ ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦੀਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਮ ਸ਼ਾਮਲ ਹੈ। ਇਸ ਸੂਚੀ ‘ਚ ਫਰਵਰੀ ਮਹੀਨੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ਵਾਲੀ ਅਦਾਕਾਰਾ ਸੋਨੀਆ ਮਾਨ ਦਾ ਨਾਂ ਵੀ ਸ਼ਾਮਲ ਹੈ।
ਸਟਾਰ ਪ੍ਰਚਾਰਕਾਂ ‘ਚ ਪੰਜਾਬ ਦੇ ਆਮ ਆਦਮੀ ਪਾਰਟੀ ਪ੍ਰਧਾਨ ਅਮਨ ਅਰੋੜਾ, ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤ ਕੇਜਰੀਵਾਲ ਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਦੇ ਮੌਜ਼ੂਦਾ ਵਿਧਾਇਕ ਆਤਿਸ਼ੀ ਦਾ ਨਾਮ ਵੀ ਸ਼ਾਮਲ ਹੈ। ਇਸ ਤੋਂ ਅਲਾਵਾ ਰਾਜ ਸਭਾ ਸੰਸਦ ਮੈਂਬਰ ਰਾਘਵ ਚੱਢਾ ਤੇ ਸੰਜੇ ਸਿੰਘ ਦਾ ਵੀ ਨਾਮ ਸੂਚੀ ‘ਚ ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਕੈਬਿਨਟ ਮੰਤਰੀਆਂ ਤੋਂ ਅਲਾਵਾ ਲੁਧਿਆਣਾ ਹਲਕੇ ਦੇ ਵਿਧਾਇਕਾਂ ਨੂੰ ਵੀ ਇਸ ਸੂਚੀ ‘ਚ ਸ਼ਾਮਲ ਕੀਤਾ ਗਿਆ ਹੈ।
Honoured to announce names of Star Campaigners of @AamAadmiParty for upcoming Ludhiana Bye-Election. pic.twitter.com/vKvS51xfAl
— Aman Arora (@AroraAmanSunam) June 5, 2025
ਇਹ ਵੀ ਪੜ੍ਹੋ
ਕਿਉਂ ਹੋ ਰਹੀ ਜ਼ਿਮਨੀ ਚੋਣ?
ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਉਨ੍ਹਾਂ ਦੀ ਮੌਤ ਆਪਣੀ ਹੀ ਲਾਇਸੈਂਸੀ ਪਿਸਤੌਲ ਦੀ ਗੋਲੀ ਲੱਗਣ ਕਾਰਨ ਹੋਈ । ਗੋਲੀ ਗੋਗੀ ਦੇ ਸਿਰ ‘ਤੇ ਗੋਲੀ ਲੱਗੀ ਸੀ। ਜਿਸ ਸਮੇਂ ਗੋਲੀ ਚੱਲੀ, ਉਹ ਉਸ ਸਮੇਂ ਰੋਟੀ ਖਾ ਰਹੇ ਸਨ। ਗੋਲੀ ਦੀ ਆਵਾਜ਼ ਸੁਣ ਕੇ ਉਨ੍ਹਾਂ ਦੀ ਪਤਨੀ ਸੁਖਚੈਨ ਕੌਰ ਤੇ ਬੇਟਾ ਮੌਕੇ ਤੇ ਪਹੁੰਚੇ ਤਾਂ ਦੇਖਿਆ ਗੋਗੀ ਖੂਨ ਨਾਲ ਲੱਥਪੱਥ ਕਮਰੇ ‘ਚ ਢਿੱਗੇ ਹੋਏ ਹਨ।
ਉਨ੍ਹਾਂ ਨੂੰ0 ਡੀਐਮਸੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕੀਤਾ.ਉਨ੍ਹਾਂ ਦਾ ਪੋਸਟਮਾਰਟਮ ਕਰਵਾਇਆ ਗਿਆ ਤਾਂ ਉਸ ‘ਚ ਪਤਾ ਚੱਲਿਆ ਕਿ ਗੋਲੀ ਉਨ੍ਹਾਂ ਦੇ ਸਿਰ ਤੋਂ ਆਰ-ਪਾਰ ਹੋ ਗਈ ਸੀ। ਗੋਗੀ ਦੀ ਮੌਤ ਤੋਂ ਬਾਅਦ ਲੁੱਧਿਆਣਾ ਵੈਸਟ ਦੀ ਸੀਟ ਖਾਲ੍ਹੀ ਹੋ ਗਈ ਸੀ।