ਰਾਜਾ ਵੜਿੰਗ ਨੇ ‘ਗੁਪਤਾ’ ਭਾਈਚਾਰੇ ਦਾ ਕੀਤਾ ਅਪਮਾਨ, ਰਵਨੀਤ ਬਿੱਟੂ ਨੇ ਬਿਆਨ ਨੂੰ ਦੱਸਿਆ ਸ਼ਰਮਨਾਕ
ਰਵਨੀਤ ਬਿੱਟੂ ਨੇ ਕਿਹਾ ਕਿ ਕਾਂਗਰਸ ਖੁੱਦ ਨੂੰ ਸੈਕੁਲਰ ਪਾਰਟੀ ਕਹਿੰਦੀ ਹੈ, ਪਰ ਵੜਿੰਗ ਦੀ ਇਹ ਸਟੇਟਮੈਂਟ ਤੋਂ ਪਤਾ ਚੱਲਦਾ ਹੈ ਕਿ ਕਾਂਗਰਸ ਅੰਦਰੋਂ ਕਿੰਨੀ ਸੈਕੁਲਰ ਹੈ। ਬਿੱਟੂ ਨੇ ਕਿਹਾ ਕਿ ਅੱਜ ਇਕੱਲਾ ਗੁਪਤਾ ਭਾਈਚਾਰੇ ਦਾ ਹੀ ਨਹੀਂ, ਪੂਰੇ ਹਿੰਦੂ ਸਮਾਜ ਦਾ ਮਜ਼ਾਕ ਵੜਿੰਗ ਨੇ ਬਣਾਇਆ ਹੈ। ਇਹ ਮਜ਼ਾਕ ਵੜਿੰਗ ਨੂੰ ਮਹਿੰਗਾ ਪਵੇਗਾ। ਕਾਂਗਰਸ ਨੂੰ ਇਸ ਦਾ ਖਮਿਆਜਾ ਭੁਗਤਣਾ ਪਵੇਗਾ।

ਲੁਧਿਆਣਾ ‘ਚ 19 ਜੂਨ ਨੂੰ ਹੋਣ ਵਾਲੀ ਜ਼ਿਮਨੀ ਚੋਣ ਤੋਂ ਪਹਿਲੇ ਸਿਆਸੀ ਮਾਹੌਲ ਭਖਦਾ ਜਾ ਰਿਹਾ ਹੈ। ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਗੁਪਤਾ ਭਾਈਚਾਰੇ ਬਾਰੇ ਦਿੱਤੇ ਗਏ ਬਿਆਨ ‘ਤੇ ਨਿਸ਼ਾਨਾ ਸਾਧਿਆ ਹੈ।
ਰਵਨੀਤ ਸਿੰਘ ਬਿੱਟੂ ਨੇ ਆਰੋਪ ਲਗਾਇਆ ਹੈ ਕਿ ਕਾਂਗਰਸ ਭਵਨ ‘ਚ ਖੜ੍ਹੇ ਹੋ ਕੇ ਰਾਜਾ ਵੜਿੰਗ ਨੇ ਗੁਪਤਾ ਭਾਈਚਾਰੇ ਦਾ ਮਜ਼ਾਕ ਉਡਾਇਆ ਤੇ ਕਿਹਾ ‘ਗੁਪਤਾ ਕਦੇ ਰੁਕਦਾ ਨਹੀਂ’। ਬਿੱਟੂ ਨੇ ਕਿਹਾ ਕਿ ਕਾਂਗਰਸ ਖੁੱਦ ਨੂੰ ਇੱਕ ਸੈਕੁਲਰ ਪਾਰਟੀ ਕਹਿੰਦੀ ਹੈ, ਪਰ ਵੜਿੰਗ ਦਾ ਇਹ ਬਿਆਨ ਪਾਰਟੀ ਦੇ ਅਸਲੀ ਰੂਪ ਨੂੰ ਉਜਾਗਰ ਕਰਦਾ ਹੈ।
ਰਵਨੀਤ ਬਿੱਟੂ ਨੇ ਕਿਹਾ ਕਿ ਕਾਂਗਰਸ ਖੁੱਦ ਨੂੰ ਸੈਕੁਲਰ ਪਾਰਟੀ ਕਹਿੰਦੀ ਹੈ, ਪਰ ਵੜਿੰਗ ਦੀ ਇਹ ਸਟੇਟਮੈਂਟ ਤੋਂ ਪਤਾ ਚੱਲਦਾ ਹੈ ਕਿ ਕਾਂਗਰਸ ਅੰਦਰੋਂ ਕਿੰਨੀ ਸੈਕੁਲਰ ਹੈ। ਬਿੱਟੂ ਨੇ ਕਿਹਾ ਕਿ ਅੱਜ ਇਕੱਲਾ ਗੁਪਤਾ ਭਾਈਚਾਰੇ ਦਾ ਹੀ ਨਹੀਂ, ਪੂਰੇ ਹਿੰਦੂ ਸਮਾਜ ਦਾ ਮਜ਼ਾਕ ਵੜਿੰਗ ਨੇ ਬਣਾਇਆ ਹੈ। ਇਹ ਮਜ਼ਾਕ ਵੜਿੰਗ ਨੂੰ ਮਹਿੰਗਾ ਪਵੇਗਾ। ਕਾਂਗਰਸ ਨੂੰ ਇਸ ਦਾ ਖਮਿਆਜਾ ਭੁਗਤਣਾ ਪਵੇਗਾ।
ਬਿੱਟੂ ਨੇ ਕਿਹਾ ਕਿ ਪੂਰੇ ਗੁਪਤਾ ਭਾਈਚਾਰੇ, ਹਿੰਦੂ ਤੇ ਸਿੱਖ ਭਾਈਚਾਰੇ ਨੂੰ ਅਪੀਲ ਹੈ ਕਿ ਵੜਿੰਗ ਦੀ ਇਸ ਸਟੇਟਮੈਂਟ ਦਾ ਵਿਰੋਧ ਕਰਨ। ਰਾਜਾ ਵੜਿੰਗ ਨੇ ਮਨ ‘ਚ ਜੋ ਜ਼ਹਿਰ ਹੈ, ਉਹ ਅੱਜ ਬਾਹਰ ਆ ਗਿਆ ਹੈ। ਵੜਿੰਗ ਨੇ ਅੱਜ ਬਹੁੱਤ ਗਲਤ ਗੱਲ ਕੀਤੀ ਹੈ। ਉਨ੍ਹਾਂ ਨੂੰ ਸੋਚਣਾ ਚਾਹੀਦਾ ਹੈ ਕਿ ਕਿਸ ਪਾਰਟੀ ਦੇ ਪ੍ਰਧਾਨ ਹਨ ਤੇ ਕਿਸ ਤਰ੍ਹਾਂ ਦਾ ਕੰਮ ਕਰ ਰਹੇ ਹਨ।