ਲੁਧਿਆਣਾ ਵਿੱਚ 5 ਪ੍ਰਾਇਮਰੀ ਅਧਿਆਪਕ ਮੁਅੱਤਲ, ਚੋਣ ਡਿਊਟੀ ‘ਤੇ ਨਾ ਜਾਣ ‘ਤੇ ਕਾਰਵਾਈ

rajinder-arora-ludhiana
Published: 

17 Apr 2025 14:22 PM

Election Duty: ਲੁਧਿਆਣਾ ਵਿੱਚ ਪੰਜ ਪ੍ਰਾਇਮਰੀ ਸਕੂਲ ਅਧਿਆਪਕਾਂ ਨੂੰ ਚੋਣ ਡਿਊਟੀ 'ਤੇ ਹਾਜ਼ਰ ਨਾ ਹੋਣ ਕਾਰਨ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਏਡੀਸੀ ਕਮ ਚੋਣ ਰਜਿਸਟ੍ਰੇਸ਼ਨ ਅਫਸਰ ਵੱਲੋਂ ਕੀਤੀ ਗਈ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਸਕੂਲ ਵਿੱਚ ਪਹਿਲਾਂ ਹੀ ਅਧਿਆਪਕਾਂ ਦੀ ਘਾਟ ਹੈ। ਮੁਅੱਤਲੀ ਦੇ ਹੁਕਮ ਤੋਂ ਬਾਅਦ ਅਧਿਆਪਕਾਂ ਵਿੱਚ ਰੋਸ ਹੈ। ਡਿਊਟੀ 'ਤੇ ਹਾਜ਼ਰ ਹੋਣ 'ਤੇ ਉਨ੍ਹਾਂ ਨੂੰ ਬਹਾਲ ਕੀਤਾ ਜਾਵੇਗਾ।

ਲੁਧਿਆਣਾ ਵਿੱਚ 5 ਪ੍ਰਾਇਮਰੀ ਅਧਿਆਪਕ ਮੁਅੱਤਲ, ਚੋਣ ਡਿਊਟੀ ਤੇ ਨਾ ਜਾਣ ਤੇ ਕਾਰਵਾਈ
Follow Us On

ਲੁਧਿਆਣਾ ਵਿੱਚ, ਜ਼ਿਲ੍ਹਾ ਪ੍ਰਸ਼ਾਸਨ ਨੇ ਪੰਜ ਪ੍ਰਾਇਮਰੀ ਅਧਿਆਪਕਾਂ ਨੂੰ ਬੂਥ ਲੈਵਲ ਅਫਸਰਾਂ ਵਜੋਂ ਡਿਊਟੀ ‘ਤੇ ਨਾ ਜਾਣ ‘ਤੇ ਮੁਅੱਤਲ ਕਰ ਦਿੱਤਾ ਹੈ। ਏਡੀਸੀ ਕਮ ਚੋਣ ਰਜਿਸਟ੍ਰੇਸ਼ਨ ਅਫਸਰ ਨੇ ਇਹ ਹੁਕਮ ਜਾਰੀ ਕੀਤਾ ਹੈ। ਜੇਕਰ ਅਧਿਆਪਕ ਡਿਊਟੀ ‘ਤੇ ਆਉਂਦੇ ਹਨ, ਤਾਂ ਉਨ੍ਹਾਂ ਨੂੰ ਬਹਾਲ ਕਰ ਦਿੱਤਾ ਜਾਵੇਗਾ। ਇੱਕ ਅਧਿਆਪਕ ਨੇ ਦੱਸਿਆ ਕਿ ਸਕੂਲ ਵਿੱਚ ਪਹਿਲਾਂ ਹੀ ਅਧਿਆਪਕਾਂ ਦੀਆਂ 8 ਅਸਾਮੀਆਂ ਖਾਲੀ ਹਨ। ਜੇਕਰ ਇਹ ਅਧਿਆਪਕ ਵੀ ਡਿਊਟੀ ‘ਤੇ ਜੁਆਇਨ ਕਰ ਲੈਣ ਤਾਂ ਸਕੂਲ ਕਿਵੇਂ ਚੱਲੇਗਾ? ਇਸ ਹੁਕਮ ਤੋਂ ਬਾਅਦ ਅਧਿਆਪਕਾਂ ਵਿੱਚ ਗੁੱਸਾ ਹੈ।

12 ਅਪਰੈਲ ਨੂੰ ਚੋਣ ਰਜਿਸਟ੍ਰੇਸ਼ਨ ਅਫ਼ਸਰ ਰੁਪਿੰਦਰ ਸਿੰਘ ਨੇ ਹੁਕਮ ਜਾਰੀ ਕਰਕੇ ਸਰਕਾਰੀ ਪ੍ਰਾਇਮਰੀ ਸਕੂਲ ਸੁਨੇਤ ਤੋਂ ਅਧਿਆਪਕਾ ਉਮਾ ਸ਼ਰਮਾ, ਗੁਰਵਿੰਦਰ ਕੌਰ, ਜਸਪ੍ਰੀਤ, ਸਰਬਜੀਤ ਕੌਰ, ਹਰਦੀਪ ਕੌਰ ਅਤੇ ਮਨਮਿੰਦਰ ਕੌਰ ਨੂੰ ਚੋਣ ਦਫ਼ਤਰ ਵਿੱਚ ਡਿਊਟੀ ਲਗਾ ਦਿੱਤੀ ਗਈ ਸੀ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਹੁਕਮ

ਇਨ੍ਹਾਂ ਅਧਿਆਪਕਾਂ ਨੇ 15 ਅਪ੍ਰੈਲ ਨੂੰ ਡਿਊਟੀ ਜੁਆਇਨ ਕਰਨੀ ਸੀ, ਪਰ ਉਹ ਜੁਆਇਨ ਨਹੀਂ ਕੀਤੇ। ਜਿਸ ਕਾਰਨ ਉਹਨਾਂ ਨੂੰ ਅਗਲੇ ਹੀ ਦਿਨ ਮੁਅੱਤਲ ਕਰਨ ਲਈ ਕਿਹਾ ਗਿਆ। ਸੁਨੇਤ ਪ੍ਰਾਇਮਰੀ ਸਕੂਲ ਵਿੱਚ 1050 ਬੱਚੇ ਪੜ੍ਹਦੇ ਹਨ। ਸਕੂਲ ਵਿੱਚ 23 ਅਧਿਆਪਕ ਤਾਇਨਾਤ ਹਨ। ਜਿਨ੍ਹਾਂ ਵਿੱਚੋਂ 6 ਅਧਿਆਪਕਾਂ ਦੀ ਚੋਣ ਡਿਊਟੀ ਲੱਗੀ ਸੀ, ਜਿਨ੍ਹਾਂ ਵਿੱਚੋਂ ਇੱਕ ਅਧਿਆਪਕ ਨੇ ਡਿਊਟੀ ਜੁਆਇਨ ਕਰ ਲਈ ਸੀ। ਜਦੋਂ ਕਿ ਬਾਕੀ 5 ਖਿਲਾਫ਼ ਇਹ ਕਾਰਵਾਈ ਹੋਈ ਹੈ।