PM ਦੇ ਨਾਲ ‘ਪ੍ਰੀਖਿਆ ‘ਤੇ ਚਰਚਾ’ ਪ੍ਰੋਗਰਾਮ ਦਾ ਹਿੱਸਾ ਬਣੇਗਾ ਲੁਧਿਆਣਾ ਦਾ ਵਿਦਿਆਰਥੀ ਦੀਪਕ
PM ਦੇ ਨਾਲ 'ਪ੍ਰੀਖਿਆ 'ਤੇ ਚਰਚਾ' ਪ੍ਰੋਗਰਾਮ ਦਾ ਹਿੱਸਾ ਬਣੇਗਾ ਲੁਧਿਆਣਾ ਦਾ ਵਿਦਿਆਰਥੀ ਦੀਪਕ, ਪਹਿਲੀ ਵਾਰ ਲੁਧਿਆਣਾ ਤੋਂ ਹੋਈ ਚੋਣ
ਪ੍ਰਧਾਨਮੰਤਰੀ ਦੇ ਨਾਲ ਪਰੀਖਿਆ ਤੇ ਚਰਚਾ ਪ੍ਰੋਗਰਾਮ ਦਾ ਹਿੱਸਾ ਬਣੇਗਾ ਲੁਧਿਆਣਾ ਦੇ ਸਰਕਾਰੀ ਸਕੂਲ ਦਾ ਵਿਦਿਆਰਥੀ ਦੀਪਕ, ਪਹਿਲੀ ਵਾਰ ਲੁਧਿਆਣਾ ਤੋਂ ਹੋਈ ਚੋਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਬੱਚਿਆਂ ਨੂੰ ਸਿੱਖਿਅਤ ਕਰਨ ਦੇ ਲਈ ਚਲਾਏ ਜਾ ਰਹੇ ਪ੍ਰੋਗਰਾਂਮ ਪ੍ਰੀਖਿਆ ਤੇ ਚਰਚਾ ਦੇ ਵਿੱਚ ਲੁਧਿਆਣਾ ਦੇ ਸਰਕਾਰੀ ਸਕੂਲ ਦਾ ਬਾਰਵੀਂ ਜਮਾਤ ਦਾ ਵਿਦਿਆਰਥੀ ਦੀਪਕ ਸ਼ਰਮਾ ਹਿੱਸਾ ਲੈਣ ਜਾ ਰਿਹਾ ਹੈ ਉਸ ਦੀ ਚੋਣ ਬਾਰ੍ਹਵੀਂ ਜਮਾਤ ਤੋਂ ਬਾਅਦ ਪੜ੍ਹਾਈ ਛੁੱਟ ਜਾਣ ਸਬੰਧੀ ਚੁੱਕੇ ਗਏ ਮੁੱਦੇ ਨੂੰ ਲੈ ਕੇ ਹੋਈ ਹੈ, ਹੁਣ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੂਬਰੂ ਹੋਵੇਗਾ ਅਤੇ ਪ੍ਰੀਖਿਆ ਤੋਂ ਲੈ ਕੇ ਹੋਰ ਚਰਚਾ ਕਰੇਗਾ, ਇਸ ਪ੍ਰੋਗਰਾਮ ਦੇ ਵਿੱਚ ਪੂਰੇ ਦੇਸ਼ ਭਰ ਤੋਂ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੀ ਚੋਣ ਹੁੰਦੀ ਹੈ, ਇਸ ਪ੍ਰੋਗਰਾਮ ਵਿਚ ਪਹਿਲੀ ਵਾਰ ਲੁਧਿਆਣਾ ਦੇ ਕਿਸੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਦੀ ਚੋਣ ਹੋਈ ਹੈ ਦੀਪਕ ਲੁਧਿਆਣਾ ਦੇ ਜਵਾਹਰ ਨਗਰ ਕੈਂਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਵਿਦਿਆਰਥੀ ਹੈ, ਇੱਕ ਪਾਸੇ ਜਿੱਥੇ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਨੂੰ ਲੈ ਕੇ ਦੀਪਕ ਕਾਫੀ ਉਤਸ਼ਾਹਿਤ ਹੈ ਉੱਥੇ ਹੀ ਉਸ ਦੇ ਸਕੂਲ ਵਾਲੇ ਵੀ ਕਾਫੀ ਮਾਣ ਮਹਿਸੂਸ ਕਰ ਰਹੇ ਨੇ।
ਸਕੂਲ ਨੂੰ ਦੀਪਕ ਦੇ ਮਾਨ
ਅਧਿਆਪਕਾਂ ਨੇ ਦੱਸਿਆ ਕਿ ਪੂਰਾ ਸਕੂਲ ਉਸ ਤੇ ਮਾਣ ਮਹਿਸੂਸ ਕਰ ਰਿਹਾ ਹੈ ਕਿਉਂਕਿ ਉਸ ਨੇ ਜੋ ਕਰ ਕੇ ਵਿਖਾਇਆ ਹੈ ਉਹ ਲੁਧਿਆਣੇ ਦੀ ਕਿਸੇ ਨਿੱਜੀ ਸਕੂਲ ਦਾ ਵਿਦਿਆਰਥੀ ਵੀ ਹਾਲੇ ਤਕ ਨਹੀਂ ਕਰ ਸਕਿਆ ਹੈ ਇਸ ਕਰਕੇ ਉਨ੍ਹਾਂ ਨੂੰ ਕਾਫੀ ਖੁਸ਼ੀ ਹੈ ਕਿ ਉਹਨਾਂ ਦੇ ਸਕੂਲ ਦੇ ਵਿੱਚ ਦੀਪਕ ਦੀ ਚੋਣ ਹੋਈ ਹੈ ਜੋ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਕਰੇਗਾ ਦੀਪਕ ਦੇ ਲਈ ਹੋਰ ਵੀ ਸਵਾਲ ਤਿਆਰ ਕੀਤੇ ਜਾ ਰਹੇ ਹਨ ਦੀਪਕ ਨੇ ਦੱਸਿਆ ਕਿ ਉਹ ਕਾਫੀ ਖੁਸ਼ ਵੀ ਹੈ ਅਤੇ ਘਬਰਾਇਆ ਵੀ ਹੈ ਉਨ੍ਹਾਂ ਕਿਹਾ ਕਿ ਇਹ ਸਵਾਲ ਤਾਂ ਉਸਨੇ ਕਰ ਲਿਆ ਤੇ ਇਸ ਦਾ ਜਵਾਬ ਵੀ ਉਸਨੂੰ ਮਿਲ ਗਿਆ ਪਰ ਹੁਣ ਉਹ ਹੋਰ ਸਵਾਲਾਂ ਦੀ ਤਿਆਰੀ ਕਰ ਰਿਹਾ ਹੈ ਜਦੋਂ ਪ੍ਰਧਾਨ ਮੰਤ੍ਰੀ ਉਸ ਦੇ ਸਾਹਮਣੇ ਹੋਣਗੇ ਤਾਂ ਉਹ ਕੋਸ਼ਿਸ਼ ਕਰੇਗਾ ਕਿ ਆਪਣੇ ਸਵਾਲ ਉਹਨਾਂ ਅੱਗੇ ਰੱਖ ਸਕੇਗਾ ਕਿ ਦੇਸ਼ ਦੇ ਹੋਰਨਾਂ ਵਿਦਿਆਰਥੀਆਂ ਦਾ ਵੀ ਭਲਾ ਹੋ ਸਕੇ ਏਸ ਤੋਂ ਇਲਾਵਾ ਸਕੂਲ ਦੇ ਟੀਚਰਾਂ ਨੇ ਕਿਹਾ ਕਿ ਦੀਪਕ ਬਹੁਤ ਹੀ ਹੋਸ਼ਿਆਰ ਲੜਕਾ ਹੈ ਅਤੇ ਇਸਦੇ ਨਾਲ ਨਾਲ ਬਾਕੀ ਬੱਚੇ ਵੀ ਕਾਫ਼ੀ ਮਿਹਨਤ ਕਰ ਰਹੇ ਨੇ ਉਨ੍ਹਾਂ ਕਿਹਾ ਕਿ ਜੇਕਰ ਬਾਕੀ ਬੱਚਿਆਂ ਨੂੰ ਵੀ ਮੌਕਾ ਮਿਲਦਾ ਹੈ ਉਪਰਾਲਾ ਕਰਨਗੇ ਕੀ ਉਨ੍ਹਾਂ ਦੇ ਮਨ ਵਿੱਚ ਵੀ ਕਾਫੀ ਇੱਛਾ ਹੈ ਕਿ ਪ੍ਰਧਾਨ ਮੰਤਰੀ ਦੇ ਨਾਲ ਉਹ ਰੂਬਰੂ ਹੋਣ ਅਤੇ ਕੁਝ ਸਵਾਲਾਂ ਦੇ ਜਵਾਬ ਰੱਖਣ ਬਾਕੀ ਬਚੀਆਂ ਤੋਂ ਇਲਾਵਾ ਟੀਚਰ ਵੀ ਹਿੱਸਾ ਲੈ ਸਕਣਾ ਅਤੇ ਬੱਚਿਆਂ ਨਾਲ ਟੀਚਰਾਂ ਦਾ ਵੀ ਹੌਂਸਲਾ ਵੱਧ ਸਕੇ ਸੋ ਇਸ ਬਾਰੇ ਸੋਚਣ ਦੀ ਜ਼ਰੂਰਤ ਹੈ।
Input: ਰਜਿੰਦਰ ਅਰੋੜਾ