ਲੁਧਿਆਣਾ: Pizza ਸ਼ੌਪ ‘ਚ ਅੰਨ੍ਹੇਵਾਹ ਫਾਇਰਿੰਗ, CCTV ‘ਚ ਘਟਨਾ ਕੈਦ; ਗੋਪੀ ਲਾਹੌਰੀਆ ਨੇ ਲਈ ਜ਼ਿੰਮੇਵਾਰੀ

Published: 

19 Aug 2026 11:15 AM IST

ਬੀਆਰਐਸ ਨਗਰ ਦੇ ਜੇ-ਬਲਾਕ 'ਚ ਪੀਜ਼ਾ ਵਾਰਮ ਮੈਕਸੀਕੋ ਆਊਟਲੈੱਟ ਦੇ ਅੰਦਰੋਂ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਫੁਟੇਜ 'ਚ ਦੋ ਲੋਕ ਬੈਠੇ ਤੇ ਗੱਲਾਂ ਕਰਦੇ ਦਿਖਾਈ ਦੇ ਰਹੇ ਹਨ। ਇਸ ਦੌਰਾਨ ਦੁਕਾਨ 'ਚ ਦੋ ਬਦਮਾਸ਼ ਦਾਖਲ ਹੁੰਦੇ ਹਨ ਤੇ ਅੰਨ੍ਹੇਵਾਰ ਗੋਲੀਆਂ ਚਲਾ ਦਿੰਦੇ ਹਨ। ਇਸ ਤੋਂ ਬਾਅਦ, ਦੋਵੇਂ ਬਦਮਾਸ਼ ਆਪਣੇ ਤੀਜੇ ਸਾਥੀ ਨਾਲ ਫ਼ਰਾਰ ਹੋ ਜਾਂਦੇ, ਜੋ ਕਿ ਸਪਲੈਂਡਰ ਮੋਟਰਸਾਈਕਲ 'ਤੇ ਬਾਹਰ ਖੜ੍ਹਾ ਸੀ।

ਲੁਧਿਆਣਾ: Pizza ਸ਼ੌਪ ਚ ਅੰਨ੍ਹੇਵਾਹ ਫਾਇਰਿੰਗ, CCTV ਚ ਘਟਨਾ ਕੈਦ; ਗੋਪੀ ਲਾਹੌਰੀਆ ਨੇ ਲਈ ਜ਼ਿੰਮੇਵਾਰੀ

ਲੁਧਿਆਣਾ: Pizza ਸ਼ੌਪ 'ਚ ਅੰਨ੍ਹੇਵਾਹ ਫਾਇਰਿੰਗ, CCTV 'ਚ ਘਟਨਾ ਕੈਦ

ਲੁਧਿਆਣਾ ਦੇ ਪਾਸ਼ ਭਾਈ ਰਣਧੀਰ ਸਿੰਘ ਨਗਰ ਇਲਾਕੇ ‘ਚ ਬੀਤੀ ਰਾਤ ਇੱਕ ਪੀਜ਼ਾ ਆਊਟਲੈੱਟ ‘ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ। ਇਸ ਤੋਂ ਬਾਅਦ ਗੋਪੀ ਲਾਹੌਰੀਆ ਗਰੁੱਪ ਨਾਮ ਦੇ ਇੱਕ ਪੇਜ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਪੋਸਟ ਕਰਕੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ।

ਇਸ ਘਟਨਾ ਦੀ ਸੀਸੀਟੀਵੀ ਫੁਟੇਜ ਤੋਂ ਸਾਫ਼ ਦਿਖਾਈ ਦੇ ਰਿਹਾ ਹੈ ਕਿ ਹਮਲਾਵਰ ਦੁਕਾਨ ‘ਚ ਦਾਖਲ ਹੋਏ ਤੇ ਸਿਰਫ਼ ਤਿੰਨ ਸਕਿੰਟਾਂ ‘ਚ ਅੰਨ੍ਹੇਵਾਹ ਗੋਲੀਆਂ ਚਲਾਈਆਂ। ਪੁਲਿਸ ਹੁਣ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਗੋਲੀਬਾਰੀ ਕਰਨ ਵਾਲਿਆਂ ਦੀ ਭਾਲ ਕਰ ਰਹੀ ਹੈ, ਨਾਲ ਹੀ ਉਹ ਇਸ ਸੋਸ਼ਲ ਮੀਡੀਆ ਪੋਸਟ ਦੀ ਸੱਚਾਈ ਦੀ ਵੀ ਜਾਂਚ ਕਰ ਰਹੀ ਹੈ।

ਸੀਸੀਟੀਵੀ ‘ਚ ਕੈਦ ਹੋਇਆ 3 ਸਕਿੰਟਾਂ ਦਾ ਦਹਿਸ਼ਤ ਦਾ ਦ੍ਰਿਸ਼

ਬੀਆਰਐਸ ਨਗਰ ਦੇ ਜੇ-ਬਲਾਕ ‘ਚ ਪੀਜ਼ਾ ਵਾਰਮ ਮੈਕਸੀਕੋ ਆਊਟਲੈੱਟ ਦੇ ਅੰਦਰੋਂ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਫੁਟੇਜ ‘ਚ ਦੋ ਲੋਕ ਬੈਠੇ ਤੇ ਗੱਲਾਂ ਕਰਦੇ ਦਿਖਾਈ ਦੇ ਰਹੇ ਹਨ। ਇਸ ਦੌਰਾਨ ਦੁਕਾਨ ‘ਚ ਦੋ ਬਦਮਾਸ਼ ਦਾਖਲ ਹੁੰਦੇ ਹਨ ਤੇ ਅੰਨ੍ਹੇਵਾਰ ਗੋਲੀਆਂ ਚਲਾ ਦਿੰਦੇ ਹਨ। ਇਸ ਤੋਂ ਬਾਅਦ, ਦੋਵੇਂ ਬਦਮਾਸ਼ ਆਪਣੇ ਤੀਜੇ ਸਾਥੀ ਨਾਲ ਫ਼ਰਾਰ ਹੋ ਜਾਂਦੇ, ਜੋ ਕਿ ਸਪਲੈਂਡਰ ਮੋਟਰਸਾਈਕਲ ‘ਤੇ ਬਾਹਰ ਖੜ੍ਹਾ ਸੀ।

ਸੋਸ਼ਲ ਮੀਡੀਆ ਪੋਸਟ

ਗੋਪੀ ਲਾਹੌਰੀਆ ਗਰੁੱਪ ਵੱਲੋਂ ਇੰਸਟਾਗ੍ਰਾਮ ‘ਤੇ ਇੱਕ ਪੋਸਟ ‘ਚ ਗੋਲੀਬਾਰੀ ਦੀ ਸ ਜ਼ਿੰਮੇਵਾਰੀ ਲਈ ਗਈ ਹੈ। ਪੋਸਟ ਵਿੱਚ ਲਿਖਿਆ ਹੈ- ਮੈਂ, ਗੋਪੀ ਲਾਹੌਰੀਆ ਨੇ ਬੀਤੀ ਰਾਤ ਪੀਜ਼ਾ ਫਰਾਮ ਮੈਕਸੀਕੋ, ਜੇ-ਬਲਾਕ, ਲੁਧਿਆਣਾ ਵਿਖੇ ਹੋਈ ਗੋਲੀਬਾਰੀ ਦੀ ਜ਼ਿੰਮਵਾਰੀ ਲੈਂਦਾ ਹਾਂ। ਉਹ ਸਾਡੇ ਫੋਨ ਨਹੀਂ ਦੇਖ ਸਕਦਾ ਸੀ, ਉਹ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਦਾ ਸੀ ਤੇ ਮੈਂ ਉ ਸਨੂੰ ਇੱਕ ਛੋਟਾ ਜਿਹਾ ਟ੍ਰੇਲਰ ਦਿੱਤਾ ਹੈ। ਅਗਲੀ ਵਾਰ, ਉਸ ਦੇ ਮੱਥੇ ‘ਚ ਸਿੱਧੀ ਗੋਲੀ ਮਾਰੀ ਜਾਵੇਗੀ। ਕੰਮ, ਜ਼ਿੰਦਗੀ, ਘਰ, ਪਰਿਵਾਰ, ਸਭ ਕੁਝ ਤੁਹਾਡਾ ਹੈ ਤੇ ਅਸੀਂ ਪਹਿਲਾਂ ਹੀ ਮਰ ਚੁੱਕੇ ਹਾਂ। ਇੱਕ ਮਰ ਰਿਹਾ ਆਦਮੀ ਆਪਣੇ ਨਾਲ ਬਹੁਤਿਆਂ ਨੂੰ ਲੈ ਜਾਂਦਾ ਹੈ। ਕੋਈ ਵੀ ਸਾਨੂੰ ਨਹੀਂ ਭੁੱਲਿਆ, ਅਸੀਂ ਸਾਰਿਆਂ ਨੂੰ ਜਾਣਦੇ ਹਾਂ ਤੇ ਅਸੀਂ ਸਾਰਿਆਂ ਨੂੰ ਦੇਖ ਰਹੇ ਹਾਂ। ਜਿਸ ਦਿਨ ਸਾਨੂੰ ਮੌਕਾ ਮਿਲੇਗਾ, ਬਾਬਾ ਦੀਪ ਸਿੰਘ ਜੀ ਸਾਨੂੰ ਅਸੀਸ ਦੇਣ, ਇੱਕ ਐਂਬੂਲੈਂਸ ਤੁਹਾਨੂੰ ਲੈ ਜਾਵੇਗੀ।

ਸਾਈਬਰ ਸੈੱਲ ਕਰ ਰਿਹਾ ਪੋਸਟ ਦੀ ਜਾਂਚ

ਸੋਸ਼ਲ ਮੀਡੀਆ ‘ਤੇ ਜ਼ਿੰਮੇਵਾਰੀ ਲੈਣ ਦੇ ਦਾਅਵੇ ਤੋਂ ਬਾਅਦ, ਪੁਲਿਸ ਦੇ ਸਾਈਬਰ ਸੈੱਲ ਵਿੰਗ ਨੂੰ ਸਰਗਰਮ ਕਰ ਦਿੱਤਾ ਗਿਆ ਹੈ। ਪੁਲਿਸ ਇਹ ਪਤਾ ਲਗਾਉਣ ਲਈ ਜਾਂਚ ਕਰ ਰਹੀ ਹੈ ਕਿ ਕੀ ਇਹ ਇੰਸਟਾਗ੍ਰਾਮ ਪੇਜ ਅਸਲ ‘ਚ ਘਟਨਾ ‘ਚ ਸ਼ਾਮਲ ਗਿਰੋਹ ਨਾਲ ਜੁੜਿਆ ਹੋਇਆ ਹੈ, ਜਾਂ ਕੀ ਕਿਸੇ ਸ਼ਰਾਰਤੀ ਵਿਅਕਤੀ ਨੇ ਦਹਿਸ਼ਤ ਫੈਲਾਉਣ ਲਈ ਇੱਕ ਜਾਅਲੀ ਖਾਤਾ ਬਣਾਇਆ ਹੈ। ਪੁਲਿਸ ਜਾਂਚ ਕਰ ਰਹੀ ਹੈ ਕਿ ਇਹ ਪੇਜ ਕਿੱਥੋਂ ਤੇ ਕਿਸ IP ਐਡਰੈੱਸ ਤੋਂ ਚਲਾਇਆ ਜਾ ਰਿਹਾ ਹੈ।

ਹਰ ਪਹਿਲੂ ਤੋਂ ਜਾਂਚ ਜਾਰੀ

ਸਰਾਭਾ ਨਗਰ ਪੁਲਿਸ ਸਟੇਸ਼ਨ ‘ਚ ਅਣਪਛਾਤੇ ਹਮਲਾਵਰਾਂ ਵਿਰੁੱਧ ਕਤਲ ਦੀ ਕੋਸ਼ਿਸ਼ ਤੇ ਅਸਲਾ ਐਕਟ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਜਾਂਚ ਅਧਿਕਾਰੀ ਏਐਸਆਈ ਦਵਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਸਥਾਨ ਤੋਂ ਤਿੰਨ ਖਾਲੀ ਖੋਲ ਬਰਾਮਦ ਕੀਤੇ ਗਏ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੋਲੀਬਾਰੀ ਕਰਨ ਵਾਲਿਆਂ ਬਾਰੇ ਸੁਰਾਗ ਇਕੱਠੇ ਕਰਨ ਲਈ ਸੀਸੀਟੀਵੀ ਫੁਟੇਜ ਦੀ ਵਰਤੋਂ ਕੀਤੀ ਜਾ ਰਹੀ ਹੈ ਤੇ ਇੰਸਟਾਗ੍ਰਾਮ ਪੋਸਟਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਜਲਦੀ ਹੀ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Loading...
Unable to load recommendations.
Follow Us