ਲੁਧਿਆਣਾ: ਘਰ ਬਾਹਰ ਸੈਰ ਕਰ ਰਹੇ ਵਿਅਕਤੀ ਦਾ ਕਤਲ, ਹਥਿਆਰੇ ਮੋਬਾਈਲ ਤੇ 1200 ਰੁਪਏ ਲੈ ਕੇ ਹੋਏ ਫ਼ਰਾਰ
Ludhiana Murder: ਮ੍ਰਿਤਕ ਦੀ ਪਹਿਚਾਣ ਤਿਲਕ ਰਾਜ (45) ਵਜੋਂ ਹੋਈ ਹੈ। ਮ੍ਰਿਤਕ ਦੇ ਪੁੱਤਰ ਨੇ ਦੱਸਿਆ ਕਿ ਉਸ ਦੇ ਪਿਤਾ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਸਨ। ਤਿਲਕ ਰਾਜ ਰਾਤ ਨੂੰ ਆਪਣੀ ਪਤਨੀ ਕਮਲਾ ਦੇਵੀ ਨਾਲ ਸੈਰ ਕਰਨ ਲਈ ਬਾਹਰ ਖੜ੍ਹਾ ਸੀ। ਇਸ ਦੌਰਾਨ ਪਤਨੀ ਕਮਲਾ ਚੱਪਲ ਪਾਉਣ ਲਈ ਘਰ ਅੰਦਰ ਗਈ ਤਾਂ ਪਤੀ ਤਿਲਕ ਰਾਜ ਸੈਰ ਕਰਨ ਲਈ ਅੱਗੇ ਨਿਕਲ ਗਿਆ। ਬਦਮਾਸ਼ਾਂ ਨੇ ਉਸ ਨੂੰ ਘੇਰ ਲਿਆ ਤੇ ਲੁੱਟ-ਖੋਹ ਦੇ ਇਰਾਦੇ ਨਾਲ ਕਤਲ ਕਰ ਦਿੱਤਾ।
ਮ੍ਰਿਤਕ ਵਿਅਕਤੀ ਦੀ ਤਸਵੀਰ
ਲੁਧਿਆਣਾ ‘ਚ ਲੁੱਟ-ਖੋਹ ਦੇ ਦੌਰਾਨ ਬਦਮਾਸ਼ਾਂ ਨੇ ਇੱਕ ਵਿਅਕਤੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਬਦਮਾਸ਼ਾਂ ਦੇ ਹੌਸਲੇ ਕਿਸ ਕਦਰ ਬੁਲੰਦ ਸਨ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਵਿਅਕਤੀ ਦਾ ਉਸ ਦੇ ਘਰ ਬਾਹਰ ਹੀ ਕਤਲ ਕਰ ਦਿੱਤਾ। ਬਦਮਾਸ਼ ਇਸ ਦੌਰਾਨ ਇੱਕ ਮੋਬਾਈਲ ਤੇ 1200 ਨਕਦੀ ਲੈ ਕੇ ਸ਼ਰੇਆਮ ਫਰਾਰ ਹੋਏ ਗਏ।
ਮ੍ਰਿਤਕ ਦੀ ਪਹਿਚਾਣ ਤਿਲਕ ਰਾਜ (45) ਵਜੋਂ ਹੋਈ ਹੈ। ਮ੍ਰਿਤਕ ਦੇ ਪੁੱਤਰ ਨੇ ਦੱਸਿਆ ਕਿ ਉਸ ਦੇ ਪਿਤਾ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਸਨ। ਤਿਲਕ ਰਾਜ ਰਾਤ ਨੂੰ ਆਪਣੀ ਪਤਨੀ ਕਮਲਾ ਦੇਵੀ ਨਾਲ ਸੈਰ ਕਰਨ ਲਈ ਬਾਹਰ ਖੜ੍ਹੇ ਸਨ। ਇਸ ਦੌਰਾਨ ਪਤਨੀ ਕਮਲਾ ਚੱਪਲ ਪਾਉਣ ਲਈ ਘਰ ਅੰਦਰ ਗਈ ਤਾਂ ਪਤੀ ਤਿਲਕ ਰਾਜ ਸੈਰ ਕਰਨ ਲਈ ਅੱਗੇ ਨਿਕਲ ਗਿਆ।
ਇਹ ਵੀ ਪੜ੍ਹੋ
ਕੁੱਝ ਹੀ ਦੂਰੀ ‘ਤੇ ਬਦਮਾਸ਼ਾਂ ਨੇ ਲੁੱਟ-ਖੋਹ ਦੇ ਇਰਾਦੇ ਨਾਲ ਤਿਲਕਰਾਜ ਨੂੰ ਘੇਰ ਲਿਆ ਤੇ ਉਸ ਦੇ ਢਿੱਡ ‘ਤੇ ਚਾਕੂ ਮਾਰ ਕੇ ਫਰਾਰ ਹੋ ਗਏ। ਤਿਲਕ ਰਾਜ ਦੇ ਚਿੱਕਣ ਦੀ ਆਵਾਜ਼ ਸੁਣ ਕੇ ਪਰਿਵਾਰਕ ਮੈਂਬਰ ਬਾਹਰ ਆਏ। ਉਸ ਸਮੇਂ ਤੱਕ ਬਦਮਾਸ਼ ਫਰਾਰ ਹੋ ਚੁੱਕੇ ਸਨ। ਤਿਲਕ ਰਾਜ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਤਿਲਕ ਰਾਜ ਦੀ ਲਾਸ਼ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰੱਖਵਾ ਦਿੱਤੀ ਗਈ ਹੈ। ਪੁਲਿਸ ਲਾਸ਼ ਦਾ ਪੋਸਟਮਾਰਟ ਕਰਵਾ ਕੇ ਅਗਲੇ ਕਾਰਵਾਈ ਕਰੇਗੀ।