ਸੱਸ ਅਤੇ ਸੁਹਰੇ ਦੀ ਸਾਹਮਣੇ ਜਵਾਈ ਨੇ ਕੀਤੀ ਖੁਦਕੁਸ਼ੀ, ਇੱਕ ਸਾਲ ਪਹਿਲਾਂ ਹੋਈ ਸੀ Love Marriage

tv9-punjabi
Updated On: 

30 May 2025 14:00 PM

ਜਦੋਂ ਅਮਨਿੰਦਰ ਵੀਰਵਾਰ ਨੂੰ ਆਪਣੀ ਪਤਨੀ ਨੂੰ ਲੈਣ ਲਈ ਆਪਣੇ ਸਹੁਰੇ ਘਰ ਗਿਆ ਤਾਂ ਉਸਦੇ ਸਹੁਰਿਆਂ ਨੇ ਉਸ ਨਾਲ ਬਹੁਤ ਦੁਰਵਿਵਹਾਰ ਕੀਤਾ। ਇਸ ਤੋਂ ਦੁਖੀ ਹੋ ਕੇ ਉਸਨੇ ਉਨ੍ਹਾਂ ਦੇ ਸਾਹਮਣੇ ਸਲਫਾਸ ਖਾ ਲਿਆ। ਉਸਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ।

ਸੱਸ ਅਤੇ ਸੁਹਰੇ ਦੀ ਸਾਹਮਣੇ ਜਵਾਈ ਨੇ ਕੀਤੀ ਖੁਦਕੁਸ਼ੀ, ਇੱਕ ਸਾਲ ਪਹਿਲਾਂ ਹੋਈ ਸੀ Love Marriage

ਸੰਕੇਤਕ ਤਸਵੀਰ

Follow Us On

ਲੁਧਿਆਣਾ ਦੇ ਜਗਰਾਉਂ ਵਿੱਚ ਪ੍ਰੇਮ ਵਿਆਹ ਤੋਂ ਇੱਕ ਸਾਲ ਬਾਅਦ, ਇੱਕ ਨੌਜਵਾਨ ਨੇ ਆਪਣੇ ਸਹੁਰੇ ਘਰ ਖੁਦਕੁਸ਼ੀ ਕਰ ਲਈ। ਉਹ ਆਪਣੀ ਪਤਨੀ ਨੂੰ ਲੈਣ ਲਈ ਆਪਣੇ ਸਹੁਰੇ ਘਰ ਗਿਆ ਸੀ, ਜਿਸ ਦੌਰਾਨ ਉਸਦੇ ਸਹੁਰੇ ਵਾਲਿਆਂ ਨੇ ਉਸ ਨਾਲ ਬਦਸਲੂਕੀ ਕੀਤੀ, ਜਿਸ ਤੋਂ ਬਾਅਦ ਉਸਨੇ ਸਲਫਾਸ ਖਾ ਲਈ। ਮ੍ਰਿਤਕ ਦੀ ਪਛਾਣ ਅਮਨਿੰਦਰ ਸਿੰਘ ਪੂਨੀਆ ਵਜੋਂ ਹੋਈ ਹੈ। ਉਹ ਕੋਠਾ ਪੂਨਾ ਪਿੰਡ ਦਾ ਰਹਿਣ ਵਾਲਾ ਸੀ। ਮ੍ਰਿਤਕ ਦੇ ਪਿਤਾ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਪੁੱਤਰ 24 ਅਪ੍ਰੈਲ ਨੂੰ ਯੂਕੇ ਤੋਂ ਵਾਪਸ ਆਇਆ ਸੀ। ਅਮਨਿੰਦਰ ਨੇ 16 ਜੁਲਾਈ 2024 ਨੂੰ ਪਿੰਡ ਰਸੂਲਪੁਰ ਦੀ ਇੱਕ ਕੁੜੀ ਨਾਲ ਵਿਆਹ ਕੀਤਾ ਸੀ। ਕੁੜੀ ਦੇ ਮਾਪੇ ਇਸ ਵਿਆਹ ਤੋਂ ਨਾਰਾਜ਼ ਸਨ।

ਜਦੋਂ ਅਮਨਿੰਦਰ ਯੂਕੇ ਵਿੱਚ ਸੀ, ਤਾਂ ਉਸਦੀ ਪਤਨੀ ਪਹਿਲਾਂ ਤਾਂ ਆਪਣੇ ਸੁਹਰੇ ਘਰ ਰਹਿੰਦੀ ਸੀ ਪਰ ਬਾਅਦ ਵਿੱਚ ਉਹ ਆਪਣੇ ਪੇਕੇ ਘਰ ਆ ਗਈ। ਇਲਜ਼ਾਮ ਹੈ ਕਿ ਕੁੜੀ ਦੇ ਮਾਪੇ ਲਖਵੀਰ ਕੌਰ ਅਤੇ ਜਗਤਾਰ ਸਿੰਘ ਲਗਾਤਾਰ ਅਮਨਿੰਦਰ ਨੂੰ ਤੰਗ-ਪ੍ਰੇਸ਼ਾਨ ਕਰ ਰਹੇ ਸਨ।

ਪਤਨੀ ਨੂੰ ਲੈਣ ਗਿਆ ਸੀ ਸੁਹਰੇ ਘਰ

ਜਦੋਂ ਅਮਨਿੰਦਰ ਵੀਰਵਾਰ ਨੂੰ ਆਪਣੀ ਪਤਨੀ ਨੂੰ ਲੈਣ ਲਈ ਆਪਣੇ ਸਹੁਰੇ ਘਰ ਗਿਆ ਤਾਂ ਉਸਦੇ ਸਹੁਰਿਆਂ ਨੇ ਉਸ ਨਾਲ ਬਹੁਤ ਦੁਰਵਿਵਹਾਰ ਕੀਤਾ। ਇਸ ਤੋਂ ਦੁਖੀ ਹੋ ਕੇ ਉਸਨੇ ਉਨ੍ਹਾਂ ਦੇ ਸਾਹਮਣੇ ਸਲਫਾਸ ਖਾ ਲਿਆ। ਉਸਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ।

ਥਾਣਾ ਸਦਰ ਦੇ ਐਸ.ਆਈ. ਸੁਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ‘ਤੇ ਸੱਸ ਅਤੇ ਸਹੁਰੇ ਵਿਰੁੱਧ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦੋਵੇਂ ਮੁਲਜ਼ਮ ਫਰਾਰ ਹਨ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇੱਕ ਸਾਲ ਪਹਿਲਾਂ ਕੀਤੀ ਸੀ Love Marriage

16 ਜੁਲਾਈ, 2024 ਨੂੰ ਉਸ ਦਾ ਪ੍ਰੇਮ ਵਿਆਹ ਹੋਇਆ ਸੀ। ਉਸ ਦਿਨ ਪੂਰੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਸੀ। ਅਮਨਿੰਦਰ ਦੇ ਪਿਤਾ ਨੇ ਦੱਸਿਆ ਕਿ ਪੁੱਤਰ ਦੇ ਵਿਆਹ ਵਿੱਚ ਸਾਰਿਆਂ ਨੇ ਪੂਰੇ ਦਿਲ ਨਾਲ ਹਿੱਸਾ ਲਿਆ। ਕਿਸੇ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਇਹ ਵਿਆਹ ਉਸਦੀ ਮੌਤ ਦੀ ਕਹਾਣੀ ਬਣ ਜਾਵੇਗਾ। ਵਿਆਹ ਨੂੰ ਇੱਕ ਸਾਲ ਵੀ ਪੂਰਾ ਨਹੀਂ ਹੋਇਆ ਸੀ ਅਤੇ ਹੁਣ ਉਸੇ ਪੁੱਤਰ ਦੀ ਲਾਸ਼ ਉਸੇ ਘਰੋਂ ਨਿਕਲੇਗੀ ਜਿੱਥੋਂ ਵਿਆਹ ਦੀ ਬਰਾਤ ਨਿਕਲੀ ਸੀ।

ਪਿਤਾ ਨੇ ਰੋਂਦਿਆਂ ਕਿਹਾ ਕਿ ਉਹਨਾਂ ਨੇ ਨੂੰਹ ਨੂੰ ਧੀ ਵਜੋਂ ਅਪਨਾਇਆ। ਕਦੇ ਵਿਤਕਰਾ ਨਹੀਂ ਕੀਤਾ। ਪਰ ਪੁੱਤਰ ਦੇ ਸਹੁਰਿਆਂ ਨੇ ਉਸਨੂੰ ਕਦੇ ਆਪਣਾ ਨਹੀਂ ਸਮਝਿਆ। ਸੱਸ ਅਤੇ ਸਹੁਰੇ ਨੇ ਉਸਨੂੰ ਇੰਨਾ ਤੰਗ ਕੀਤਾ ਕਿ ਉਹ ਟੁੱਟ ਗਿਆ। ਉਸਨੂੰ ਮੌਤ ਤੋਂ ਇਲਾਵਾ ਕੋਈ ਹੋਰ ਰਸਤਾ ਨਹੀਂ ਦਿਖਾਈ ਦਿੱਤਾ।