ਲੁਧਿਆਣਾ: ਨਾਬਾਲਗ ਨੂੰ ਕੋਲਡ ਡਰਿੰਕ ‘ਚ ਦਿੱਤਾ ਨਸ਼ੀਲਾ ਪਦਾਰਥ, ਫਿਰ ਕਾਰ ‘ਚ ਕੀਤਾ ਜਬਰ ਜਨਾਹ

Updated On: 

05 Jul 2025 15:41 PM IST

ਵਿਦਿਆਰਥਣ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਧੀ 12ਵੀਂ ਜਮਾਤ 'ਚ ਪੜ੍ਹਦੀ ਹੈ। ਕੱਲ੍ਹ, ਸ਼ਨੀਵਾਰ ਜਦੋਂ ਉਹ ਘਰ ਨਹੀਂ ਪਰਤੀ ਤਾਂ ਉਹ ਉਸ ਨੂੰ ਲੱਭਣ ਲਈ ਨਿਕਲੀ। ਉਸ ਨੇ ਦੇਖਿਆ ਕਿ ਉਸ ਦੀ ਧੀ ਸਰਕਾਰੀ ਸਕੂਲ ਮੰਡੀਆਂ ਕਲਾਂ ਦੀ ਪਿੱਛਲੇ ਪਾਸੇ ਬੇਸੁੱਧ ਹਾਲਤ 'ਚ ਪਈ ਹੈ। ਵਿਦਿਆਰਥਣ ਨੇ ਦੱਸਿਆ ਹੈ ਕਿ ਉਹ ਸਵੇਰੇ ਸਕੂਲ ਜਾ ਰਹੀ ਸੀ ਤਾਂ ਗੁਆਂਢ 'ਚ ਰਹਿਣ ਵਾਲਾ ਮੁਲਜ਼ਮ ਜਤਿੰਦਰ ਸਿੰਘ ਆਪਣੀ ਇਨੋਵਾ ਕਾਰ 'ਚ ਆਇਆ ਤੇ ਉਸ ਨੂੰ ਸਕੂਲ ਛੱਡਣ ਦੇ ਬਹਾਨੇ ਕਾਰ 'ਚ ਬੈਠਾ ਲਿਆ ਤੇ ਕੋਲਡ ਡਰਿੰਕ 'ਚ ਨਸ਼ੀਲਾ ਪਦਾਰਥ ਦੇ ਕੇ ਜਬਰ ਜਨਾਹ ਕੀਤਾ।

ਲੁਧਿਆਣਾ: ਨਾਬਾਲਗ ਨੂੰ ਕੋਲਡ ਡਰਿੰਕ ਚ ਦਿੱਤਾ ਨਸ਼ੀਲਾ ਪਦਾਰਥ, ਫਿਰ ਕਾਰ ਚ ਕੀਤਾ ਜਬਰ ਜਨਾਹ

ਸੰਕੇਤਕ ਤਸਵੀਰ

Follow Us On
ਪੰਜਾਬ ਦੇ ਲੁਧਿਆਣਾ ‘ਚ 12ਵੀਂ ਜਮਾਤ ਦੀ ਇੱਕ ਨਾਬਾਲਗ ਵਿਦਿਆਰਥਣ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਵਿਦਿਆਰਥਣ ਸਵੇਰੇ ਪੈਦਲ ਸਕੂਲ ਜਾ ਰਹੀ ਸੀ ਤੇ ਰਸਤੇ ‘ਚ ਉਸ ਦੇ ਮੁਹੱਲੇ ਦੇ ਹੀ ਇੱਕ ਵਿਅਕਤੀ ਨੇ ਉਸ ਨੂੰ ਕਾਰ ‘ਚ ਇਹ ਕਹਿ ਕੇ ਬੈਠਾ ਲਿਆ ਕਿ ਉਹ ਉਸ ਨੂੰ ਸਕੂਲ ਛੱਡ ਦੇਵੇਗਾ। ਨਾਬਾਲਗ ਲੜਕੀ ਨੂੰ ਮੁਲਜ਼ਮ ਨੇ ਕੋਲਡ ਡਰਿੰਕ ‘ਚ ਨਸ਼ੀਲਾ ਪਦਾਰਥ ਮਿਲਾ ਕੇ ਦਿੱਤਾ, ਜਿਸ ਤੋਂ ਬਾਅਦ ਲੜਕੀ ਬੇਸੁੱਧ ਹੋ ਗਈ। ਮੁਲਜ਼ਮ ਨੇ ਉਸ ਨਾਲ ਜਬਰ ਜਨਾਹ ਕੀਤਾ ਤੇ ਉਸ ਨੂੰ ਮੰਡੀਆਂ ਕਲਾਂ ਨਜ਼ਦੀਕ ਇੱਕ ਗਲੀ ‘ਚ ਸੁੱਟ ਦਿੱਤਾ ਤੇ ਫ਼ਰਾਰ ਹੋ ਗਿਆ। ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਵਿਦਿਆਰਥਣ ਦੀ ਮਾਂ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਧੀ 12ਵੀਂ ਜਮਾਤ ‘ਚ ਪੜ੍ਹਦੀ ਹੈ। ਕੱਲ੍ਹ, ਸ਼ਨੀਵਾਰ ਜਦੋਂ ਉਹ ਘਰ ਨਹੀਂ ਪਰਤੀ ਤਾਂ ਉਹ ਉਸ ਨੂੰ ਲੱਭਣ ਲਈ ਨਿਕਲੀ। ਉਸ ਨੇ ਦੇਖਿਆ ਕਿ ਉਸ ਦੀ ਧੀ ਸਰਕਾਰੀ ਸਕੂਲ ਮੰਡੀਆਂ ਕਲਾਂ ਦੀ ਪਿੱਛਲੇ ਪਾਸੇ ਬੇਸੁੱਧ ਹਾਲਤ ‘ਚ ਪਈ ਹੈ। ਵਿਦਿਆਰਥਣ ਨੇ ਦੱਸਿਆ ਹੈ ਕਿ ਉਹ ਸਵੇਰੇ ਸਕੂਲ ਜਾ ਰਹੀ ਸੀ ਤਾਂ ਗੁਆਂਢ ‘ਚ ਰਹਿਣ ਵਾਲਾ ਮੁਲਜ਼ਮ ਜਤਿੰਦਰ ਸਿੰਘ ਆਪਣੀ ਇਨੋਵਾ ਕਾਰ ‘ਚ ਆਇਆ ਤੇ ਉਸ ਨੂੰ ਸਕੂਲ ਛੱਡਣ ਦੇ ਬਹਾਨੇ ਕਾਰ ‘ਚ ਬੈਠਾ ਲਿਆ ਤੇ ਕੋਲਡ ਡਰਿੰਕ ‘ਚ ਨਸ਼ੀਲਾ ਪਦਾਰਥ ਦੇ ਕੇ ਜਬਰ ਜਨਾਹ ਕੀਤਾ। ਏਡੀਸੀਪੀ ਮਨਦੀਪ ਸਿੰਘ ਨੇ ਦੱਸਿਆ ਕਿ ਮਾਂ ਦੇ ਬਿਆਨਾਂ ਦੇ ਆਧਾਰ ‘ਤੇ ਥਾਣਾ ਜਮਾਲਪੁਰ ਦੀ ਪੁਲਿਸ ਨੇ ਮੁਲਜ਼ਮ ਜਤਿੰਦਰ ਸਿੰਘ ਖਿਲਾਫ਼ 64ਬੀਐਨਐਸ, 6 ਪੋਕਸੋ ਐਕਟ 2012 ਤਹਿਤ ਮਾਮਲਾ ਦਰਜ ਕਰ ਲਿਆ ਹੈ।