ਲੁਧਿਆਣਾ ਹੌਜ਼ਰੀ ਫੈਕਟਰੀ ‘ਚ ਲੱਗੀ ਭਿਆਨਕ ਅੱਗ, ਹਾਦਸੇ ‘ਚ 3 ਲੋਕ ਝੁਲਸੇ, ਇੱਕ ਦੀ ਇਲਾਜ ਦੌਰਾਨ ਮੌਤ
ਲੁਧਿਆਣਾ ਦੀ ਇੱਕ ਹੌਜ਼ਰੀ ਫੈਕਟਰੀ 'ਚ ਅੱਗ ਲੱਗ ਗਈ। ਇਹ ਅੱਗ ਕਾਫੀ ਭਿਆਨਕ ਸੀ। ਮੰਨਿਆ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਕਾਰਨ ਇਹ ਅੱਗ ਲੱਗੀ। । ਇਹ ਫੈਕਟਰੀ ਮੋਹਨ ਲਾਲ ਧੀਰੀ ਦੇ ਘਰ ਦੀ ਹੇਠਾਂ ਬਣੀ ਹੋਈ ਸੀ। ਅੱਗ ਦੇ ਧੂੰਏ ਕਾਰਨ ਛੱਤ 'ਤੇ ਸੁੱਤੇ ਤਿੰਨ ਲੋਕਾਂ ਦੀ ਹਾਲਤ ਦਮ ਘੁੱਟਣ ਕਾਰਨ ਵਿਗੜ ਗਈ। ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਤੁਰੰਤ CMC ਹਸਪਤਾਲ ਪਹੁੰਚਿਆ ਗਿਆ। ਜਿੱਥੇ ਡਾਕਟਰਾਂ ਨੇ ਇੱਕ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਲੁਧਿਆਣਾ ਵਿੱਚ ਦੇਰ ਰਾਤ ਗੋਸ਼ਾਲਾ ਰੋਡ ‘ਤੇ ਸਥਿਤ ਇੱਕ ਹੌਜ਼ਰੀ ਫੈਕਟਰੀ ‘ਚ ਅੱਗ ਲੱਗ ਗਈ। ਇਹ ਅੱਗ ਕਾਫੀ ਭਿਆਨਕ ਸੀ। ਮੰਨਿਆ ਜਾ ਰਿਹਾ ਹੈ ਕਿ ਸ਼ਾਰਟ ਸਰਕਟ ਕਾਰਨ ਇਹ ਅੱਗ ਲੱਗੀ। ਇਸ ਹਾਦਸੇ ਵਿੱਚ ਛੱਤ ‘ਤੇ ਸੌਂ ਰਹੇ ਦੋ ਕਿਰਾਏਦਾਰ ਅਤੇ ਮਕਾਨ ਮਾਲਕ ਧੂੰਏਂ ਦੀ ਲਪੇਟ ‘ਚ ਆ ਗਏ। ਉਨ੍ਹਾਂ ਨੂੰ ਸੀਐਮਸੀ ਹਸਪਤਾਲ ਲਿਜਾਇਆ ਗਿਆ, ਜਿੱਥੇ ਇੱਕ ਦੀ ਮੌਤ ਹੋ ਗਈ। ਫਿਲਹਾਲ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ।


