ਰਾਜਪਾਲ ਬਨਵਾਰੀ ਲਾਲ ਪੁਰੋਹਿਤ ਪਹੁੰਚੇ ਲੁਧਿਆਣਾ, ਸ਼ਿਵ ਸੈਨਾ ਆਗੂ ਸੰਦੀਪ ਥਾਪਰ ਨੂੰ ਮਿਲੇ ਬਿਨਾਂ ਪਰਤੇ ਵਾਪਿਸ, ਪਰਿਵਾਰਕ ਮੈਂਬਰਾਂ ਨੇ ਸਰਕਟ ‘ਤੇ ਆਉਣ ਤੋਂ ਕੀਤਾ ਇਨਕਾਰ

Updated On: 

07 Jul 2024 18:14 PM IST

ਜਦੋਂ ਰਾਜਪਾਲ ਨੇ ਡੀਐਮਸੀ ਜਾਣ ਤੋਂ ਇਨਕਾਰ ਕਰ ਦਿੱਤਾ ਤਾਂ ਪਰਿਵਾਰ ਨੇ ਵੀ ਰਾਜਪਾਲ ਨੂੰ ਮਿਲਣ ਲਈ ਸਰਕਟ ਹਾਊਸ ਵਿੱਚ ਆਉਣ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਰਾਜਪਾਲ ਸਰਕਟ ਹਾਊਸ ਤੋਂ ਵਾਪਸ ਚੰਡੀਗੜ੍ਹ ਚਲੇ ਗਏ। ਨਾ ਤਾਂ ਉਹ ਪਰਿਵਾਰ ਨੂੰ ਮਿਲੇ ਅਤੇ ਨਾ ਹੀ ਸੰਦੀਪ ਥਾਪਰ ਦਾ ਹਾਲ-ਚਾਲ ਪੁੱਛਣ ਲਈ ਡੀ.ਐਮ.ਸੀ. ਗਏ।

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਪਹੁੰਚੇ ਲੁਧਿਆਣਾ, ਸ਼ਿਵ ਸੈਨਾ ਆਗੂ ਸੰਦੀਪ ਥਾਪਰ ਨੂੰ ਮਿਲੇ ਬਿਨਾਂ ਪਰਤੇ ਵਾਪਿਸ, ਪਰਿਵਾਰਕ ਮੈਂਬਰਾਂ ਨੇ ਸਰਕਟ ਤੇ ਆਉਣ ਤੋਂ ਕੀਤਾ ਇਨਕਾਰ

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ

Follow Us On
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਐਤਵਾਰ ਦੁਪਹਿਰ ਲੁਧਿਆਣਾ ਪਹੁੰਚੇ। ਉਹ ਸ਼ਿਵ ਸੈਨਾ ਆਗੂ ਸੰਦੀਪ ਥਾਪਰ ਦਾ ਹਾਲ-ਚਾਲ ਪੁੱਛਣ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮਿਲਣ ਲਈ ਡੀਐਮਸੀ ਆਉਣ ਵਾਲੇ ਸਨ, ਜਦੋਂ ਕਿ ਉਹ ਸਿੱਧੇ ਸਰਕਟ ਹਾਊਸ ਪਹੁੰਚੇ ਅਤੇ ਪਰਿਵਾਰ ਨੂੰ ਉਸੇ ਸਰਕਟ ਹਾਊਸ ਵਿੱਚ ਆਉਣ ਲਈ ਕਿਹਾ ਗਿਆ। ਜਦੋਂ ਰਾਜਪਾਲ ਨੇ ਡੀਐਮਸੀ ਜਾਣ ਤੋਂ ਇਨਕਾਰ ਕਰ ਦਿੱਤਾ ਤਾਂ ਪਰਿਵਾਰ ਨੇ ਵੀ ਰਾਜਪਾਲ ਨੂੰ ਮਿਲਣ ਲਈ ਸਰਕਟ ਹਾਊਸ ਵਿੱਚ ਆਉਣ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਰਾਜਪਾਲ ਸਰਕਟ ਹਾਊਸ ਤੋਂ ਵਾਪਸ ਚੰਡੀਗੜ੍ਹ ਚਲੇ ਗਏ। ਨਾ ਤਾਂ ਉਹ ਪਰਿਵਾਰ ਨੂੰ ਮਿਲੇ ਅਤੇ ਨਾ ਹੀ ਸੰਦੀਪ ਥਾਪਰ ਦਾ ਹਾਲ-ਚਾਲ ਪੁੱਛਣ ਲਈ ਡੀ.ਐਮ.ਸੀ. ਗਏ।

ਪੁਲਿਸ ਕਮਿਸ਼ਨਰ ਅਤੇ ਡੀਸੀ ਤੋਂ ਹਮਲੇ ਦੀ ਲਈ ਜਾਣਕਾਰੀ

ਲੁਧਿਆਣਾ ਦੇ ਸਰਕਟ ਹਾਊਸ ਪਹੁੰਚੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਅਤੇ ਡੀਸੀ ਸਾਕਸ਼ੀ ਸਾਹਨੀ ਨਾਲ ਮੀਟਿੰਗ ਕਰਕੇ ਹਮਲੇ ਦੀ ਸਾਰੀ ਜਾਣਕਾਰੀ ਲਈ। ਰਾਜਪਾਲ ਨੇ ਸੀਪੀ ਨੂੰ ਹਦਾਇਤ ਕੀਤੀ ਕਿ ਹਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਭਗਵਾਨ ਦੀ ਕਿਰਪਾ ਹੈ ਕਿ ਸ਼ਿਵ ਆਗੂ ਦਾ ਬਚਾਅ ਹੋ ਗਿਆ ਨਹੀਂ ਤਾਂ ਹਮਲੇ ਕਾਰਨ ਉਨ੍ਹਾਂ ਦੀ ਜਾਨ ਜਾ ਸਕਦੀ ਸੀ। ਉਨ੍ਹਾਂ ਨੇ ਸੀਪੀ ਨੂੰ ਕਿਹਾ ਹੈ ਕਿ ਹਮਲੇ ਨਾਲ ਸਬੰਧਤ ਕਿਸੇ ਵੀ ਮੁਲਜ਼ਮ ਨੂੰ ਰਿਹਾਅ ਨਾ ਕੀਤਾ ਜਾਵੇ ਅਤੇ ਜੋ ਮੁਲਜ਼ਮ ਫਰਾਰ ਹਨ, ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ।

ਪਰਿਵਾਰ ਕਰ ਰਿਹਾ ਸੀ ਇਨਕਾਰ

ਦੂਜੇ ਪਾਸੇ ਡੀਐਮਸੀ ਲੁਧਿਆਣਾ ਵਿੱਚ ਸੰਦੀਪ ਥਾਪਰ ਦੀ ਪਤਨੀ, ਪਰਿਵਾਰ ਅਤੇ ਸ਼ਿਵ ਸੈਨਾ ਆਗੂ ਕਾਫ਼ੀ ਸਮੇਂ ਤੋਂ ਰਾਜਪਾਲ ਦਾ ਇੰਤਜ਼ਾਰ ਕਰ ਰਹੇ ਸਨ ਪਰ ਰਾਜਪਾਲ ਨੇ ਡੀਐਮਸੀ ਵਿੱਚ ਆਉਣ ਤੋਂ ਇਨਕਾਰ ਕਰ ਦਿੱਤਾ। ਰਾਜਪਾਲ ਦੇ ਬਿਨਾਂ ਮੁਲਾਕਾਤ ਕੀਤੇ ਵਾਪਸ ਚਲੇ ਜਾਣ ਤੋਂ ਬਾਅਦ ਸ਼ਿਵ ਸੈਨਾ ਨੇਤਾਵਾਂ ਵਿੱਚ ਗੁੱਸਾ ਹੈ।

ਕਿਸੇ ਨੂੰ ਕੋਈ ਪਰਵਾਹ ਨਹੀਂ- ਸ਼ਿਵਸੈਨਾ ਆਗੂ

ਡੀਐਮਸੀ ਦੇ ਬਾਹਰ ਗੱਲਬਾਤ ਕਰਦਿਆਂ ਸ਼ਿਵ ਸੈਨਾ ਆਗੂ ਰਾਜੀਵ ਟੰਡਨ ਨੇ ਕਿਹਾ ਕਿ ਸ਼ਿਵ ਸੈਨਾ ਦੇ ਸੰਦੀਪ ਥਾਪਰ ਡੀਐਮਸੀ ਵਿੱਚ ਦਾਖ਼ਲ ਹਨ ਅਤੇ ਉਨ੍ਹਾਂ ਦੀ ਪਤਨੀ ਵੀ ਚਾਰ ਦਿਨਾਂ ਤੋਂ ਆਪਣੇ ਪਤੀ ਦੇ ਨਾਲ ਹੈ ਤਾਂ ਉਹ ਆਪਣੇ ਪਤੀ ਨੂੰ ਕਿਵੇਂ ਛੱਡ ਸਕਦੀ ਹੈ। ਰਾਜਪਾਲ ਨੂੰ ਡੀਐਮਸੀ ਵਿੱਚ ਆਉਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੋ ਕਿ ਜਲੰਧਰ ਉਪ ਚੋਣ ਵਿੱਚ ਰੁੱਝੇ ਹੋਏ ਹਨ ਅਤੇ ਜਲੰਧਰ ਤੋਂ ਲੁਧਿਆਣਾ ਦਾ ਸਫ਼ਰ ਸਿਰਫ਼ ਇੱਕ ਘੰਟੇ ਦਾ ਹੈ, ਨੇ ਉਨ੍ਹਾਂ ਦਾ ਹਾਲ-ਚਾਲ ਵੀ ਨਹੀਂ ਪੁੱਛਿਆ। ਇੱਥੋਂ ਤੱਕ ਕਿ ਲੁਧਿਆਣਾ ਦੇ ਰਾਜ ਮੰਤਰੀ ਰਵਨੀਤ ਬਿੱਟੂ ਅਤੇ ਸੰਸਦ ਮੈਂਬਰ ਰਾਜਾ ਵੜਿੰਗ ਦਾ ਹਾਲ ਚਾਲ ਪੁੱਛਿਆ ਨਹੀਂ ਤਾਂ ਕਿਸੇ ਨੇ ਪ੍ਰਵਾਹ ਨਹੀਂ ਕੀਤੀ।