ਲੁਧਿਆਣਾ ਬੰਬ ਧਮਾਕੇ ਦੇ ਸਬੰਧ ਵਿੱਚ ਐਨ.ਆਈ.ਏ. ਵਲੋਂ ਪੰਜਾਬ ‘ਚ ਛਾਪੇਮਾਰੀ

Published: 

21 Jan 2023 09:00 AM

ਸੂਤਰਾਂ ਅਨੁਸਾਰ ਬੰਬ ਧਮਾਕੇ ਦੀ ਜਾਂਚ ਵਿੱਚ ਐਨਆਈਏ ਨੂੰ ਪਤਾ ਲੱਗਾ ਸੀ ਕਿ ਅਦਾਲਤੀ ਕੰਪਲੈਕਸ ਵਿੱਚ ਬੰਬ ਰੱਖਣ ਵਾਲੇ ਮੁਲਜ਼ਮ ਨੇ ਹੈਪੀ ਨੂੰ ਆਖਰੀ ਕਾਲ ਕੀਤੀ ਸੀ, ਇਸ ਲਈ ਸ਼ੱਕ ਹੈ ਕਿ ਆਈਈਡੀ ਵਿੱਚ ਹੈਪੀ ਦਾ ਵੱਡਾ ਹੱਥ ਸੀ।

ਲੁਧਿਆਣਾ ਬੰਬ ਧਮਾਕੇ ਦੇ ਸਬੰਧ ਵਿੱਚ ਐਨ.ਆਈ.ਏ. ਵਲੋਂ ਪੰਜਾਬ ਚ ਛਾਪੇਮਾਰੀ
Follow Us On

ਰਾਸ਼ਟਰੀ ਜਾਂਚ ਏਜੰਸੀ ਵੱਲੋਂ ਅੱਜ ਮੁਕਤਸਰ ਸਾਹਿਬ ਵਿਖੇ ਗੁਰੂ ਅੰਗਦ ਦੇਵ ਨਗਰ ਵਿੱਚ ਇੱਕ ਘਰ ਵਿੱਚ ਰੇਡ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਸੇ ਮਾਮਲੇ ਵਿੱਚ ਪੰਜਾਬ ਵਿੱਚ 10 ਤੋਂ ਵੱਧ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਸੰਬੰਧ ਵਿੱਚ ਕਿਸੇ ਵੀ ਤਰ੍ਹਾਂ ਤਾ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।

23 ਦਸੰਬਰ 2021 ਨੂੰ ਹੋਇਆ ਸੀ ਇਹ ਧਮਾਕਾ

ਜ਼ਿਕਰਯੋਗ ਹੈ ਕਿ 23 ਦਸੰਬਰ 2021 ਦੀ ਦੁਪਹਿਰ ਨੂੰ ਲੁਧਿਆਣਾ ਕੋਰਟ ਕੰਪਲੈਕਸ ਦੀ ਪਹਿਲੀ ਮੰਜ਼ਿਲ ‘ਤੇ ਸਥਿਤ ਬਾਥਰੂਮ ਦੇ ਅੰਦਰ ਬੰਬ ਧਮਾਕਾ ਹੋਇਆ ਸੀ। ਧਮਾਕੇ ਵਿੱਚ ਬੰਬ ਰੱਖਣ ਵਾਲੇ ਮੁਲਜ਼ਮਾਂ ਦੇ ਚਿੱਥੜੇ ਉੱਡ ਗਏ। ਇਸ ਦੇ ਨਾਲ ਹੀ ਪੰਜ ਹੋਰ ਲੋਕ ਜ਼ਖਮੀ ਹੋ ਗਏ। ਜਾਂਚ ਤੋਂ ਪਤਾ ਲੱਗਾ ਹੈ ਕਿ ਬੰਬ ਲਗਾਉਣ ਵਾਲਾ ਗਗਨਦੀਪ ਸਿੰਘ, ਪੰਜਾਬ ਪੁਲਿਸ ਦਾ ਬਰਖਾਸਤ ਕਾਂਸਟੇਬਲ ਅਤੇ ਖੰਨਾ ਦਾ ਰਹਿਣ ਵਾਲਾ ਸੀ। ਧਮਾਕੇ ‘ਚ ਇਮਪ੍ਰੋਵਾਈਜ਼ਡ ਐਕਸਪਲੋਸਿਵ ਯੰਤਰ (ਆਈ.ਈ.ਡੀ.) ਦੀ ਵਰਤੋਂ ਕੀਤੇ ਜਾਣ ਦੀ ਗੱਲ ਚੱਲ ਰਹੀ ਸੀ। ਇਸ ਤੋਂ ਪਹਿਲਾਂ ਥਾਣਾ ਡਿਵੀਜ਼ਨ ਨੰਬਰ-5 ਦੀ ਪੁਲੀਸ ਨੇ ਇਸ ਮਾਮਲੇ ਵਿੱਚ ਐਫ.ਆਈ.ਆਰ. ਬਾਅਦ ਵਿੱਚ ਐਨਆਈਏ ਨੇ ਮਾਮਲੇ ਨੂੰ ਆਪਣੇ ਹੱਥ ਵਿੱਚ ਲਿਆ। ਸੂਤਰਾਂ ਅਨੁਸਾਰ ਬੰਬ ਧਮਾਕੇ ਦੀ ਜਾਂਚ ਵਿੱਚ ਐਨਆਈਏ ਨੂੰ ਪਤਾ ਲੱਗਾ ਸੀ ਕਿ ਅਦਾਲਤੀ ਕੰਪਲੈਕਸ ਵਿੱਚ ਬੰਬ ਰੱਖਣ ਵਾਲੇ ਮੁਲਜ਼ਮ ਨੇ ਹੈਪੀ ਨੂੰ ਆਖਰੀ ਕਾਲ ਕੀਤੀ ਸੀ, ਇਸ ਲਈ ਸ਼ੱਕ ਹੈ ਕਿ ਆਈਈਡੀ ਵਿੱਚ ਹੈਪੀ ਦਾ ਵੱਡਾ ਹੱਥ ਸੀ। ਇਸ ਮਾਮਲੇ ਵਿਚ ਡਵੀਜਨ 5 ਲੁਧਿਆਣਾ ਕਮਿਸ਼ਨੇਟ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਐਨ.ਆਈ.ਏ.ਵੱਲੋਂ 13 ਜਨਵਰੀ 2022 ਨੁੰ ਦੋਬਾਰਾ ਮਾਮਲਾ ਦਰਜ ਕੀਤਾ ਗਿਆ ਸੀ।

ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਪਾਕਿਸਤਾਨ ਵਿਚ ਸਥਿਤ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਅੱਤਵਾਦੀ ਹੈਂਡਲਰ ਲਖਬੀਰ ਰੋਡੇ ਨੇ ਪੰਜਾਬ ਵਿਚ ਧਮਾਕਿਆਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ ਸੀ। ਇਸ ਯੋਜਨਾ ਨੂੰ ਅੰਜਾਮ ਦੇਣ ਲਈ ਉਸ ਨੇ ਪਾਕਿਸਤਾਨ ਅਧਾਰਿਤ ਤਸਕਰਾਂ ਨਾਲ ਮਿਲ ਕੇ ਤਸਕਰੀ ਕਰਨ ਅਤੇ ਲੋਕਾਂ ਵਿਚ ਦਹਿਸ਼ਤ ਫੈਲਾਉਣ ਲਈ ਧਮਾਕੇ ਕਰਨ ਲਈ ਭਾਰਤ ਵਿਚ ਮੌਜੂਦ ਗਲਤ ਕਾਰਕੁੰਨਾ ਦੀ ਭਰਤੀ ਕੀਤੀ। ਜਿਸ ਤਹਿਤ ਉਸਨੇ ਪਾਕਿਸਤਾਨ ਸਥਿਤ ਸਰਹੱਦ ਤੋਂ ਪਾਰ ਹਥਿਆਰਾਂ, ਵਿਫੋਟਾਂ ਅਤੇ ਨਸ਼ੀਲੇ ਪਦਾਰਥਾਂ ਦੇ ਤਸਕਰ ਜੁਲਲਿਫਕਾਰ ਪਹਿਲਵਾਨ ਦੀ ਮੱਦਦ ਨਾਲ ਕੀਤੀ ।ਉਸ ਨੇ ਗਗਨਦੀਪ ਸਿੰਘ ਨੂੰ ਆਈ ਈ ਡੀ ਪਹੁੰਚਾਇਆ ਅਤੇ ਧਮਾਕਾ ਕਰਵਾਇਆ।

Exit mobile version