124 ਯੂਨਿਟ ਬਲਡ ਹੋਣ ਦੇ ਬਾਵਜ਼ੂਦ ਡੋਨਰ ਲਿਆਉਣ ਲਈ ਕਿਹਾ, ਕੋਰਟ ਨੇ ਆਦੇਸ ‘ਤੇ ਗਰਭਪਾਤ ਕਰਵਾਉਣ ਗਈ ਸੀ ਨਾਬਾਲਿਕ ਰੇਪ ਪੀੜਤਾ
Ludhiana civil hospital: ਇਲਜ਼ਾਮ ਹਨ ਕਿ ਪੀੜਤ ਨੂੰ ਬੀ ਪਾਜੀਟਿਵ ਖੂਨ ਚੜਾਇਆ ਜਾਣਾ ਸੀ, ਪਰ ਹਸਪਤਾਲ 'ਚ 124 ਯੂਨਿਟ ਖੂਨ ਸਟਾਕ ਵਿੱਚ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਖੂਨ ਨਹੀਂ ਦਿੱਤਾ ਗਿਆ। ਪੀੜਤ ਪਰਿਵਾਰ ਨੂੰ ਖੂਨ ਡੋਨਰ ਲਿਆਣ ਲਈ ਕਿਹਾ ਗਿਆ।
Ludhiana Civil Hospital: ਲੁਧਿਆਣਾ ਦੇ ਸਿਵਲ ਹਸਪਤਾਲ ਲਗਾਤਾਰ ਲਾਪਰਵਾਹੀਆਂ ਕਾਰਨ ਆਏ ਦਿਨ ਸੁਰਖੀਆਂ ਦੇ ਵਿੱਚ ਰਹਿੰਦਾ ਹੈ। ਇੱਕ ਹੋਰ ਤਾਜ਼ਾ ਮਾਮਲਾ ਇੱਕ ਸਾਲ ਦੀ ਰੇਪ ਪੀੜਤਾ ਬੱਚੀ ਦਾ ਸਾਹਮਣੇ ਆਇਆ ਹੈ। ਕੋਰਟ ਦੇ ਆਦੇਸ਼ਾਂ ‘ਤੇ ਗਰਭਪਾਤ ਦੇ ਲਈ ਬੁੱਧਵਾਰ ਦੁਪਹਿਰ ਨੂੰ ਲੜਕੀ ਸਿਵਿਲ ਹਸਪਤਾਲ ਆਪਣੀ ਮਾਂ ਦੇ ਨਾਲ ਆਈ ਸੀ। ਪਰ ਲੜਕੀ ਦੇ ਵਿੱਚ ਖੂਨ ਦੀ ਕਮੀ ਹੋਣ ਤੇ ਚਲਦਿਆਂ ਉਸ ਦਾ ਗਰਭਪਾਤ ਰੋਕਿਆ ਗਿਆ ਹੈ।
ਇਲਜ਼ਾਮ ਹਨ ਕਿ ਪੀੜਤ ਨੂੰ ਬੀ ਪਾਜੀਟਿਵ ਖੂਨ ਚੜਾਇਆ ਜਾਣਾ ਸੀ, ਪਰ ਹਸਪਤਾਲ ‘ਚ 124 ਯੂਨਿਟ ਖੂਨ ਸਟਾਕ ਵਿੱਚ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਖੂਨ ਨਹੀਂ ਦਿੱਤਾ ਗਿਆ। ਪੀੜਤ ਪਰਿਵਾਰ ਨੂੰ ਖੂਨ ਡੋਨਰ ਲਿਆਣ ਲਈ ਕਿਹਾ ਗਿਆ।
ਇਸ ਮਾਮਲੇ ਨੂੰ ਲੈ ਕੇ ਡਾਕਟਰ ਅਤੇ ਬਾਕੀ ਸਟਾਫ ਦੇ ਨਾਲ ਗੱਲਬਾਤ ਦੌਰਾਨ ਕੋਈ ਹੱਲ ਨਾ ਹੋਇਆ ਤਾਂ ਪੀੜਤ ਪਰਿਵਾਰ ਨੇ ਐਸਐਮਓ ਦੇ ਦਫਤਰ ਜਾ ਕੇ ਗੁਹਾਰ ਲਗਾਈ। ਪਰ ਦੁਪਹਿਰ ਤੱਕ ਐਸਐਮਓ ਨੂੰ ਵੀ ਪਰਿਵਾਨ ਨਹੀਂ ਮਿਲ ਸਕਿਆ ਜਿਸ ਤੋਂ ਬਾਅਦ ਮਾਮਲਾ ਤੂਲ ਫੜਨ ਲੱਗ ਗਿਆ। ਪੂਰਾ ਮਾਮਲਾ ਮੀਡੀਆ ਦੇ ਕੋਲ ਪਹੁੰਚਿਆ ਤਾਂ ਦੇਰ ਸ਼ਾਮ ਲੜਕੀ ਨੂੰ ਖੂਨ ਮੁਹਈਆ ਕਰਵਾਇਆ ਗਿਆ।
ਕੀ ਹੈ ਪੂਰਾ ਮਾਮਲਾ
ਪੀੜਤਾ ਦੀ ਮਾਂ ਨੇ ਦੱਸਿਆ ਸੀ ਕਿ ਕੁਝ ਦਿਨ ਪਹਿਲਾਂ ਜਦੋਂ ਉਸ ਦੀ ਬੇਟੀ ਦੇ ਪੇਟ ‘ਚ ਦਰਦ ਆਉਣ ਲੱਗਾ ਤਾਂ ਉਸ ਨੇ ਇਸ ਬਾਰੇ ਆਪਣੀ ਬੇਟੀ ਨਾਲ ਗੱਲ ਕੀਤੀ। ਇਸ ‘ਤੇ ਉਸ ਨੇ ਆਪਣੀ ਬੇਟੀ ਨੂੰ ਕਿਹਾ ਕਿ ਕੀ ਕਿਸੇ ਨੇ ਉਸ ਨਾਲ ਕੁਝ ਗਲਤ ਕੀਤਾ ਹੈ ਪਰ ਬੇਟੀ ਨੇ ਕੁਝ ਨਹੀਂ ਦੱਸਿਆ। ਇਸ ਸਬੰਧੀ ਜਦੋਂ ਮਾਂ ਨੇ ਡਾਕਟਰ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਦੀ ਲੜਕੀ ਗਰਭਵਤੀ ਹੈ। ਉਸ ਨੂੰ ਗਰਭਵਤੀ ਹੋਏ 5 ਮਹੀਨੇ ਹੋ ਚੁੱਕੇ ਹਨ।
ਬੇਟੀ ਤੋਂ ਵਾਰ-ਵਾਰ ਪੁੱਛਣ ‘ਤੇ ਉਸ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਬਿਹਾਰ ਦਾ ਇਕ ਲੜਕਾ ਰਹਿੰਦਾ ਹੈ। ਉਸ ਨੇ ਲੜਕੀ ਨੂੰ ਵਰਗਲਾ ਕੇ ਉਸ ਨਾਲ ਬਲਾਤਕਾਰ ਕੀਤਾ ਹੈ। ਇਸ ਤੋਂ ਬਾਅਦ ਇਸ ਪੂਰੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਦੋਸ਼ੀ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਗਈ। ਇਸ ਤੋਂ ਬਾਅਦ ਸਾਰਾ ਮਾਮਲਾ ਅਦਾਲਤ ਵਿੱਚ ਚਲਾ ਗਿਆ। ਮਾਮਲੇ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਹੁਕਮ ਜਾਰੀ ਕੀਤੇ ਕਿ ਨਾਬਾਲਗ ਲੜਕੀ ਦਾ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਗਰਭਪਾਤ ਕਰਵਾਇਆ ਜਾਵੇ।