ਲੁਧਿਆਣਾ ਸੀਆਈਏ ਟੀਮ ਨੇ 100 ਹੀਰੋਇਨ 4 ਪਿਸਟਲ 7 ਲੱਖ 70 ਹਜ਼ਾਰ ਦੀ ਨਗਦੀ ਸਮੇਤ ਦੋ ਨਸ਼ਾਕਾਰ ਕੀਤੇ ਕਾਬੂ

Published: 

29 Jan 2023 10:58 AM

ਪਿਛਲੇ ਦਿਨਾਂ ਪੀਸੀਆਰ ਦੱਸਤੇ ਨੇ ਸਨੈਚ ਅਤੇ ਲੁੱਟ-ਖੋਹ ਤੋਂ ਇਲਾਵਾ ਨਸ਼ੇ ਵਾਲਿਆਂ ਨੂੰ ਕਾਬੂ ਕੀਤਾ ਸੀ। ਇਸ ਸਬੰਧ ਵਿਚ ਪੀਸੀਆਰ ਦਸਤਿਆਂ ਨੂੰ ਵਧੀਆ ਡਿਊਟੀ ਨਿਭਾਉਣ ਤੇ ਇਨਾਮ ਵਜੋਂ ਰਾਸ਼ੀ ਅਤੇ ਡੀਜੀਪੀ ਡਿਸਕ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ।

ਲੁਧਿਆਣਾ ਸੀਆਈਏ ਟੀਮ ਨੇ 100 ਹੀਰੋਇਨ 4 ਪਿਸਟਲ 7 ਲੱਖ 70 ਹਜ਼ਾਰ ਦੀ ਨਗਦੀ ਸਮੇਤ ਦੋ ਨਸ਼ਾਕਾਰ ਕੀਤੇ ਕਾਬੂ
Follow Us On

ਲੁਧਿਆਣਾ ਸੀ ਆਈ ਏ ਟੀਮ ਨੇ ਸੂਚਨਾ ਦੇ ਆਧਾਰ ‘ਤੇ ਸ਼ਿਮਲਾਪੁਰੀ ਵਿਚ 100 ਗ੍ਰਾਮ ਹੈਰੋਇਨ ਸਮੇਤ ਇਕ ਨਸ਼ਾ ਤਸਕਰ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਦੀ ਪੁੱਛ ਗਿੱਛ ਦੌਰਾਨ ਖੁੱਲ੍ਹਾਸਾ ਹੋਇਆ ਕਿ ਆਰੋਪੀ ਦੇ ਕੋਲ ਪਿਸਤੌਲ ਵੀ ਬਰਾਮਦ ਹੋਇਆ। ਜਿਸਤੋਂ ਬਾਅਦ ਪੁਲਿਸ ਨੇ 3 ਪਿਸਤਲ
ਆਰੋਪੀ ਤੋਂ ਅਤੇ ਇਕ ਉਸਦੇ ਸਾਥੀ ਤੋਂ ਬਰਾਮਦ ਕੀਤਾ ਹੈ। ਪੁਲਿਸ ਨੇ ਕੁਲ 2 ਨਸ਼ਾ ਤਸਕਰ ਅਤੇ 7 ਲੱਖ 70 ਹਜ਼ਾਰ ਰੂਪਏ ਦੀ ਡਰਗ ਮਣੀ ਬਰਮਦ ਕੀਤੀ ਹੈ।

ਦੋ ਨਸ਼ਾ ਤਸਕਰ ਕਾਬੂ

ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਲੁਧਿਆਣਾ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਸੂਚਨਾ ਦੇ ਆਧਾਰ ‘ਤੇ ਨਾਕੇਬੰਦੀ ਦੌਰਾਨ ਪਹਿਲੇ ਦੌਰੇ ਵਿਚ 20 ਗ੍ਰਾਮ ਹੇਰੋਇਨ ਬਰਾਮਦ ਕਰਨ ਉਪਰੰਤ ਪੁੱਛਗਿੱਛ ਤੋ ਬਾਅਦ ਕੁਲ 100 ਗ੍ਰਾਮ ਹੇਰੋਇਨ ਬਰਾਮਦ ਕੀਤੀ ਹੈ। 7 ਲੱਖ 70 ਹਜਾਰ ਰੁਪਏ ਦੀ ਡਰੱਗ ਮਨੀ ਅਤੇ ਚਾਰ ਪਿਸਟਲ ਸਮੇਤ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਇਹਨਾਂ ਦੇ ਖਿਲਾਫ਼ ਪਹਿਲਾਂ ਵੀ ਕੇਸ ਦਰਜ ਸੀ। ਕਿਹਾ ਕਿ ਰੋਮੀ ਦਾ ਇੱਕ ਸਾਥੀ ਮੋਗਾ ਤੋਂ ਗਿਰਫ਼ਤਾਰ ਕੀਤਾ ਹੈ ਕਿਹਾ ਕਿ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਪ੍ਰਾਪਤ ਕੀਤਾ ਜਾਵੇਗਾ ਅਤੇ ਪੁਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।

ਵੱਖ ਵੱਖ ਥਾਵਾਂ ‘ਤੇ ਕੀਤੀ ਗਈ ਨਾਕੇਬੰਦੀ

ਏਸ ਤੋਂ ਇਲਾਵਾ ਪੁਲਿਸ ਕਮਿਸ਼ਨਰ ਲੁਧਿਆਣਾ ਨੇ ਸ਼ਹਿਰ ਵਿੱਚ ਵੱਧ ਰਹੀਆਂ ਘਟਨਾਵਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੇ ਨਾਕੇਬੰਦੀ ਕੀਤੀ ਗਈ ਹੈ ਅਤੇ ਪੀ ਸੀ ਆਰ ਦੇ ਕਰਮੀ ਵੀ ਸ਼ਹਿਰ ਵਿੱਚ ਪੈਟਰੋਲਿੰਗ ਕਰਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਪੀਸੀਆਰ ਦੱਸਤੇ ਨੇ ਸਨੈਚ ਅਤੇ ਲੁੱਟ-ਖੋਹ ਤੋਂ ਇਲਾਵਾ ਨਸ਼ੇ ਵਾਲਿਆਂ ਨੂੰ ਕਾਬੂ ਕੀਤਾ ਸੀ। ਇਸ ਸਬੰਧ ਵਿਚ ਪੀਸੀਆਰ ਦਸਤਿਆਂ ਨੂੰ ਵਧੀਆ ਡਿਊਟੀ ਨਿਭਾਉਣ ਤੇ ਇਨਾਮ ਵਜੋਂ ਰਾਸ਼ੀ ਅਤੇ ਡੀਜੀਪੀ ਡਿਸਕ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ।

ਦੋਸ਼ੀਆਂ ਨੂੰ ਅਦਾਲਤ ਚ ਕੀਤਾ ਜਾਵੇਗਾ ਪੇਸ਼

ਉਨ੍ਹਾਂ ਕਿਹਾ ਕਿ ਜਿਹੜੇ ਵੀ ਲੋਕ ਉਨ੍ਹਾਂ ਦੀਆਂ ਨਜ਼ਰਾਂ ਵਿੱਚ ਆਉਂਦੇ ਨੇ ਉਨ੍ਹਾਂ ਖਿਲਾਫ ਪੁਲਿਸ ਜ਼ਰੂਰ ਕਾਰਵਾਈ ਕਰਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ
ਸੈਫ ਸਿਟੀ ਕੈਮਰਿਆਂ ਅਤੇ ਪੀਸੀਆਰ ਵੈਨ ਦੇ ਉੱਪਰ ਲੱਗੇ ਕੈਮਰਿਆਂ ਦੇ ਜਰੀਏ ਵੀ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਕੋਈ ਵੀ ਐਲੀਮੈਂਟ ਬੱਚ ਕੇ ਨਾ ਜਾ ਸਕੇ। ਜਿਹੜੇ ਲੋਕ ਪਿਸਤੌਲਾ ਨਾਲ ਫੜੇ ਗਏ ਨੇ ਇਹ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਹੋ ਸਕਦੇ ਨੇ ਜਿਨ੍ਹਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਇਨ੍ਹਾਂ ਦਾ ਰਿਮਾਂਡ ਹਾਸਲ ਕਰਕੇ ਅਗਲੀ ਜਾਂਚ ਪੜਤਾਲ ਕੀਤੀ ਜਿਸ ਵਿੱਚਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।