ਸੰਸਦ ਵਿੱਚ ਗਰਜੇ ਰਾਜਾ ਵੜਿੰਗ, ਕਿਸਾਨ-ਜਵਾਨ ਦੇ ਮੁੱਦੇ ਤੋਂ ਲੈ ਕੇ ਭਗਵਾਨ ਰਾਮ ਦੀ ਕੀਤੀ ਗੱਲ – Punjabi News

ਸੰਸਦ ਵਿੱਚ ਗਰਜੇ ਰਾਜਾ ਵੜਿੰਗ, ਕਿਸਾਨ-ਜਵਾਨ ਦੇ ਮੁੱਦੇ ਤੋਂ ਲੈ ਕੇ ਭਗਵਾਨ ਰਾਮ ਦੀ ਕੀਤੀ ਗੱਲ

Updated On: 

01 Jul 2024 21:52 PM

Raja Waring in Loksabha: ਰਾਜਾ ਵੜਿੰਗ ਨੇ ਇਸ ਦੌਰਾਨ ਸਰਕਾਰ ਨੂੰ ਚਾਰੋਂ ਪਾਸੇ ਤੋਂ ਘੇਰਿਆ ਚਾਹੇ ਕਿਸਾਨਾਂ ਦੀ ਗੱਲ ਜਾਂ ਜਵਾਨਾਂ ਦੀ, ਅਮਰਿੰਦਰ ਸਿੰਘ ਨੇ ਸਰਕਾਰ ਦੀਆਂ ਨੀਤੀਆਂ 'ਤੇ ਸਵਾਲ ਚੁੱਕੇ। ਇਸ ਦੇ ਨਾਲ ਉਨ੍ਹਾਂ ਨੇ ਨਵੇਂ ਕ੍ਰਿਮੀਨਾਲ ਕਾਨੂੰਨ ਦਾ ਵੀ ਜ਼ਿਕਰ ਕੀਤਾ ਅਤੇ ਪੰਜਾਬ ਦੀ ਲਾਅ ਅਤੇ ਆਰਡਰ ਦੇ ਨਾਲ ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁੱਦਾ ਵੀ ਚੁੱਕਿਆ।

ਸੰਸਦ ਵਿੱਚ ਗਰਜੇ ਰਾਜਾ ਵੜਿੰਗ, ਕਿਸਾਨ-ਜਵਾਨ ਦੇ ਮੁੱਦੇ ਤੋਂ ਲੈ ਕੇ ਭਗਵਾਨ ਰਾਮ ਦੀ ਕੀਤੀ ਗੱਲ

ਸੰਸਦ ਵਿੱਚ ਗਰਜੇ ਰਾਜਾ ਵੜਿੰਗ

Follow Us On

18ਵੀਂ ਲੋਕ ਸਭਾ ਦੇ ਗਠਨ ਤੋਂ ਬਾਅਦ ਸੰਸਦ ਦੇ ਪਹਿਲੇ ਸੈਸ਼ਨ ਵਿੱਚ ਵਿਰੋਧੀ ਧਿਰ ‘ਇੰਡੀਆ ਗਠਜੋੜ’ ਨੇ ਸੱਤਾਧਾਰੀ ਐਨਡੀਏ ਸਰਕਾਰ ‘ਤੇ ਹਮਲਾ ਬੋਲਿਆ। ਪੰਜਾਬ ਦੇ ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਬਰਾੜ (ਰਾਜਾ ਵੜਿੰਗ) ਨੂੰ ਪਹਿਲੇ ਸੈਸ਼ਨ ਦੇ ਛੇਵੇਂ ਦਿਨ ਭਾਸ਼ਣ ਦੇਣ ਦਾ ਮੌਕਾ ਮਿਲਿਆ। ਰਾਜਾ ਵੜਿੰਗ ਨੇ ਇਸ ਦੌਰਾਨ ਸਰਕਾਰ ਨੂੰ ਚਾਰੋਂ ਪਾਸੇ ਤੋਂ ਘੇਰਿਆ ਚਾਹੇ ਕਿਸਾਨਾਂ ਦੀ ਗੱਲ ਜਾਂ ਜਵਾਨਾਂ ਦੀ, ਅਮਰਿੰਦਰ ਸਿੰਘ ਨੇ ਸਰਕਾਰ ਦੀਆਂ ਨੀਤੀਆਂ ‘ਤੇ ਸਵਾਲ ਚੁੱਕੇ। ਇਸ ਦੇ ਨਾਲ ਉਨ੍ਹਾਂ ਨੇ ਨਵੇਂ ਕ੍ਰਿਮੀਨਾਲ ਕਾਨੂੰਨ ਦਾ ਵੀ ਜ਼ਿਕਰ ਕੀਤਾ ਅਤੇ ਪੰਜਾਬ ਦੀ ਲਾਅ ਅਤੇ ਆਰਡਰ ਦੇ ਨਾਲ ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁੱਦਾ ਵੀ ਚੁੱਕਿਆ।

ਅਗਨੀਵੀਰ ਮੁੱਦੇ ‘ਤੇ ਸਰਕਾਰ ਨੂੰ ਘੇਰਿਆ

ਰਾਜਾ ਵੜਿੰਗ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਗੁਰੂ ਗੋਬਿੰਦ ਸਿੰਘ ਦੇ ਫਰਮਾਨ ਤੋਂ ਸ਼ੁਰੂ ਕੀਤੀ। ਉਨ੍ਹਾਂ ਨੇ ਕਿਹਾ ਕਿ ਮੈਂ ਭਾਸ਼ਣ ਦੀ ਸ਼ੁਰੂਆਤ ਗੁਰੂ ਗੋਬਿੰਦ ਸਿੰਘ ਦੇ ਫਰਮਾਨ ਨਾਲ ਕਰਨਾ ਚਾਹੁੰਦਾ ਹੈ।

“ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋ ॥
ਨ ਡਰੋ ਅਰਿ ਸੋ ਜਬ ਜਾਇ ਲਰੋ ਨਿਸਚੈ ਕਰਿ ਅਪੁਨੀ ਜੀਤ ਕਰੋ ॥ “

ਗੁਰੂ ਗੋਬਿੰਦ ਸਿੰਘ ਦੇ ਫਰਮਾਨ ਤੋਂ ਬਾਅਦ ਅਮਰਿੰਦਰ ਸਿੰਘ ਬਰਾੜ ਨੇ ਸੱਤਾ ਧਿਰ ‘ਤੇ ਹਮਲਾ ਬੋਲਣਾ ਸ਼ੁਰੂ ਕੀਤਾ। ਉਨ੍ਹਾਂ ਨੇ ਅਗਨੀਵੀਰ ਦਾ ਮੁੱਦਾ ਚੁੱਕਦੇ ਹੋਏ ਕਿਹਾ, “ਜਵਾਨਾਂ ਦੀ ਮੁੱਦਾ ਅੱਜ ਮਾਣਯੋਗ ਰਾਹੁਲ ਗਾਂਧੀ ਨੇ ਚੁੱਕਿਆ ਪਰ ਸੱਤਾ ਵੱਲੋਂ ਇਸ ਮੁੱਦੇ ਨੂੰ ਘੁਮਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਰਾਹੁਲ ਗਾਂਧੀ ਨੇ ਇੱਕ ਗੱਲ ਕਹੀ ਅਗਨੀਵੀਰ ਨੂੰ ਸ਼ਹੀਦ ਦਾ ਦਰਜਾ ਇਸ ਦੇਸ਼ ਵਿੱਚ ਮਿਲਣਾ ਚਾਹੀਦਾ ਹੈ। ਕਦੇ ਮੈਨੂੰ ਲੱਗਦਾ ਹੈ ਕਿ ਇਸ ਦੇਸ਼ ਦੀ ਸਰਕਾਰ ਪੰਜਾਬ ਨੂੰ ਭੁੱਲ ਗਈ ਹੈ ਅਤੇ ਕਦੇ ਅਜਿਹਾ ਵੀ ਲੱਗਦਾ ਹੈ ਕਿ ਸ਼ਾਇਦ ਅਸੀਂ ਹਿੰਦੁਸਤਾਨ ਦੇ ਨਕਸ਼ੇ ਵਿੱਚ ਹਾਂ ਜਾਂ ਨਹੀਂ? ਜਿਸ ਪ੍ਰਕਾਰ ਨਾਲ ਸਾਡੀ ਕੇਂਦਰ ਸਰਕਾਰ ਦਾ ਪੰਜਾਬ ਦੇ ਲੋਕਾ ਪ੍ਰਤੀ ਵਿਵਹਾਰ ਹੈ ਅਜਿਹਾ ਮਹਿਸੂਸ ਹੁੰਦਾ ਹੈ।”

ਉਨ੍ਹਾਂ ਨੇ ਕਿਹਾ, “ਜਦੋਂ ਹਿੰਦੁਸਤਾਨ ਦੇਸ਼ ਦੇ ਪ੍ਰਧਾਨ ਮੰਤਰੀ ਲਾਲ ਕਿਲ੍ਹੇ ‘ਤੇ ਦੇਸ਼ ਦਾ ਝੰਡਾ ਲਹਿਰਾਉਂਦੇ ਹਨ ਅਤੇ ਮੈ ਮਾਣ ਨਾਲ ਕਹਿ ਸਕਦਾ ਹਾਂ ਕਿ ਉਸ ਝੰਡਾ ਲਹਿਰਾਉਣ ਲਈ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਨੇ ਸ਼ਹਾਦਤ ਦਿੱਤੀ ਹੈ।”

ਕਿਸਾਨ ਐਮਐਸਪੀ ਚਾਹੁੰਦਾ ਹੈ: ਅਮਰਿੰਦਰ

ਤਿੰਨ ਖੇਤੀ ਕਾਨੂੰਨ ਅਤੇ ਕਿਸਾਨਾਂ ਦੇ ਹਰਿਆਣਾ ਬਾਰਡਰ ‘ਤੇ ਚੱਲ ਅੰਦੋਲਨ ਦਾ ਮੁੱਦਾ ਵੀ ਅਮਰਿੰਦਰ ਸਿੰਘ ਬਰਾੜ ਨੇ ਸੰਸਦ ਵਿੱਚ ਚੁੱਕਿਆ। ਉਨ੍ਹਾਂ ਨੇ ਕਿਹਾ, “ਮੈ ਆਪਣੇ ਕਿਸਾਨਾਂ ਦੀ ਗੱਲ ਕਰਨਾ ਚਾਹੁੰਦਾ ਹਾਂ, ਪਿਛਲੇ ਢੇਡ ਸਾਲ ਤੋਂ ਪੰਜਾਬ ਦਾ ਕਿਸਾਨ ਤੇ ਦੇਸ਼ ਦਾ ਕਿਸਾਨ ਦੁੱਖੀ ਹੈ। ਸਰਕਾਰ ਕਹਿੰਦੀ ਹੈ ਕਿ ਅਸੀਂ ਕਿਸਾਨਾਂ ਨੂੰ ਐਮਐਸਪੀ ਦਿੱਤੀ ਹੈ, ਪਰ ਇਹ ਐਮਐਸਪੀ 1967 ਵਿੱਚ ਦੇਸ਼ ਦੇ ਕਿਸਾਨਾਂ ਨੂੰ ਕਾਂਗਰਸ ਸਰਕਾਰ ਦੁਆਰਾ ਦਿੱਤੀ ਗਈ ਸੀ। ਜਦੋਂ ਪੂਰਾ ਦੇਸ਼ ਭੁੱਖਾ ਮਰ ਰਿਹਾ ਸੀ ਤਾਂ ਪੰਜਾਬ ਦੇ ਕਿਸਾਨ ਤੇ ਦੇਸ਼ ਦੇ ਕਿਸਾਨ ਨੇ ਲੋਕਾਂ ਦੀ ਢਿੱਡ ਭਰਿਆ। ਅੱਜ ਤੁਸੀਂ ਕੋਈ ਅਹਿਸਾਨ ਨਹੀਂ ਕਰ ਰਹੇ ਹੋ, ਕਿਸਾਨਾ ਲੀਗਲ ਐਗਰੀਮੈਂਟ ਚਾਹੁੰਦਾ ਹੈ ਐਮਐਸਪੀ ਦੀ ਗਾਰੰਟੀ ਚਾਹੁੰਦਾ ਹੈ।”

ਕਿਸਾਨ ਅੰਦੋਲਨ ਦਾ ਮੁੱਦਾ ਚੁੱਕਦੇ ਹੋਏ ਉਨ੍ਹਾਂ ਨੇ ਕਿਹਾ, “ਪੰਜਾਬ ਦੇ 700 ਕਿਸਾਨ ਸ਼ਹੀਦ ਹੋਏ ਅਤੇ ਇੱਕ ਚੁਣੀ ਗਈ ਮਾਣਯੋਗ ਸੰਸਦ ਮੈਂਬਰ ਨੇ ਕਿਸਾਨਾਂ ਦੀਆਂ ਮਾਵਾਂ ਨੂੰ ਕਿਹਾ ਕਿ ਇਹ 100-100 ਰੁਪਏ ਵਿੱਚ ਲਿਆਉਂਦੇ ਗਏ ਲੋਕ ਹਨ, ਮੈਨੂੰ ਇਹ ਸੋਚ ਕੇ ਵੀ ਸ਼ਰਮ ਆਉਂਦੀ ਹੈ। ਅੱਜ ਉਹ ਕਿਸਾਨ ਆਪਣੀ ਗੱਲ ਸੁਣਾਉਣ ਲਈ ਦਿੱਲੀ ਆਉਣਾ ਚਾਹੁੰਦਾ ਹਨ। ਕੀ ਦਿੱਲੀ ਦੇਸ਼ ਤੋਂ ਅਲੱਗ ਹੈ? ਕੀ ਦਿੱਲੀ ਵਿੱਚ ਪੰਜਾਬ ਦੇ ਕਿਸਾਨ ਨਹੀਂ ਆ ਸਕਦੇ? ਕਿਸਾਨਾਂ ਨੂੰ ਹਰਿਆਣਾ ਬਾਰਡਰ ‘ਤੇ ਰੋਕ ਲਿਆ ਗਿਆ ਅਤੇ ਉਨ੍ਹਾਂ ‘ਤੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ। ਕਿਸਾਨ 45-47 ਡਿਗਰੀ ਵਿੱਚ ਬਾਰਡਰਾਂ ‘ਤੇ ਬੈਠੇ ਹਨ ਅਤੇ ਚੀਕ ਕੇ ਕਹਿ ਰਹੇ ਹਨ ਸਾਨੂੰ ਐਮਐਸਪੀ ਚਾਹੀਦੀ ਹੈ, ਪਰ ਹਰਿਆਣਾ ਦੀ ਪੁਲਿਸ ਨੂੰ ਆਦੇਸ਼ ਹੈ, ਦੇਸ਼ ਦੇ ਗ੍ਰਹਿ ਮੰਤਰੀ ਵੱਲੋਂ ਦਿੱਤਾ ਗਿਆ ਆਦੇਸ਼ ਕਿ ਜੇਕਰ ਪੰਜਾਬ ਦਾ ਕਿਸਾਨ ਦਿੱਲੀ ਵੱਲ ਦੇਖੇਗਾ ਤਾਂ ਉਸ ਨੂੰ ਮਾਰ ਦਿੱਤਾ ਜਾਵੇਗਾ।”

ਕਿਸਾਨ ਨਿਧੀ ਯੋਜਨਾ ਨੂੰ ਲੈ ਕੇ ਕੀ ਕਿਹਾ?

ਅਮਰਿੰਦਰ ਸਿੰਘ ਬਰਾੜ ਨੇ ਕਿਹਾ ਕਿ ਤੁਸੀਂ ਕਹਿੰਦੇ ਹੋ ਕਿ ਕਿਸਾਨ ਨਿਧੀ ਯੋਜਨਾ ਵਿੱਚ 3 ਲੱਖ 20 ਹਜ਼ਾਰ ਕਰੋੜ ਲੋਕਾਂ ਨੂੰ ਅਸੀਂ 20 ਹਜ਼ਾਰ ਕਰੋੜ ਦਿੱਤਾ। ਅਦੋਲਨ ਤੋਂ ਬਾਅਦ ਪੰਜਾਬ ਦੇ ਲੋਕਾਂ ਨਾਲ ਕੀ ਵਿਵਹਾਰ ਹੋਇਆ ਮੈਂ ਇਹ ਦੱਸਣਾ ਚਾਹੁੰਦਾ ਹਾਂ।

ਅਮਰਿੰਦਰ ਨੇ ਕਿਹਾ, “ਸਾਲ 2019-20 ਵਿੱਚ ਪੰਜਾਬ ਦੇ 23 ਲੱਖ ਲੋਕਾਂ ਨੂੰ ਕਿਸਾਨ ਨਿਧੀ ਯੋਜਨਾ ਦਾ ਲਾਭ ਮਿਲਦਾ ਸੀ, ਪਰ ਕਿਸਾਨ ਅੰਦੋਲਨ ਤੋਂ ਬਾਅਦ ਹੁਣ 2023-24 ਵਿੱਚ 8 ਲੱਖ 56 ਹਜ਼ਾਰ ਲੋਕਾਂ ਦੇ ਨਾਂ ਇਸ ਯੋਜਨਾਂ ਵਿੱਚੋਂ ਕੱਟ ਦਿੱਤੇ ਗਏ ਅਤੇ ਕਿਹਾ ਗਿਆ ਕਿ ਇਨ੍ਹਾਂ ਦੇ ਦਸਤਾਵੇਜ਼ ਪੂਰੇ ਨਹੀਂ ਹਨ।”

ਨਵੇਂ ਕ੍ਰਿਮੀਨਲ ਕਾਨੂੰਨ ‘ਤੇ ਸਰਕਾਰ ਨੂੰ ਘੇਰਿਆ

ਅਮਰਿੰਦਰ ਸਿੰਘ ਨੇ ਕਿਹਾ, “ਗ੍ਰਹਿ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲਾਅ ਅਤੇ ਆਰਡਰ ਦੀ ਸਥਿਤੀ ਠੀਕ ਨਹੀਂ। ਤੁਸੀਂ ਲੋਕਾਂ ਨੂੰ ਜਸਟਿਸ ਦੇਣ ਲਈ ਇਹ ਕਾਨੂੰਨਾ ਲੈ ਕੇ ਆਏ। ਸਾਡਾ ਇੱਕ ਸਾਥੀ ਸਿਧੂ ਮੂਸੇਵਾਲਾ ਇੱਕ ਕਲਾਕਾਰ ਸੀ, ਪੂਰੀ ਦੁਨੀਆਂ ਵਿੱਚ ਉਸ ਦਾ ਨਾਂ ਸੀ- ਤਮਿਲਨਾਡੂ, ਮਹਾਰਾਸ਼ਟਰ, ਕੇਰਲ ਤੇ ਨਿਊਯਾਰਕ ਸਮੇਤ ਪੂਰੀ ਦੁਨੀਆਂ ਉਨ੍ਹਾਂ ਦੇ ਗਾਣਿਆਂ ‘ਤੇ ਦੁਨੀਆਂ ਝੂਮ ਉੱਠਦੀ ਸੀ। ਪਰ 28 ਸਾਲਾਂ ਨੌਜਵਾਨ ਨੂੰ ਮਾਰ ਦਿੱਤਾ ਗਿਆ। ਪਰ ਮਾਰਿਆ ਕਿਸ ਨੇ, ਇੱਕ ਤਿਹਾੜ ਜੇਲ੍ਹ ਵਿੱਚ ਬੈਠੇ ਲਾਰੈਂਸ ਬਿਸ਼ਨੋਈ ਨੇ ਅਤੇ ਜੇਲ੍ਹ ਤੋਂ ਉਸ ਨੇ ਇੰਟਰਵਿਊ ਦਿੱਤਾ ਅਤੇ ਮੂਸੇਵਾਲਾ ਦੇ ਪਿਤਾ ਨੂੰ ਮਾਰਨ ਦੀ ਧਮਕੀ ਦਿੱਤੀ ਗਈ।”

ਪੰਜਾਬ ਦਾ ਭਾਈਚਾਰਾ ਤੋੜਨ ਦੀ ਕੋਸ਼ਿਸ਼ ਨਾ ਕਰੋ

ਉਨ੍ਹਾਂ ਕਿਹਾ ਕਿਲ ਪੰਜਾਬ ਦੇ ਲੋਕਾਂ ਦਾ ਭਾਈਚਾਰਾ ਕਾਇਮ ਰਹਿੰਦਾ ਹੈ। ਪੰਜਾਬ ਦੇ ਲੋਕਾਂ ਨੇ ਬੇਸ਼ੱਕ ਕਾਂਗਰਸ, ਆਪ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਵੀ ਵੋਟ ਦਿੱਤੀ, ਪਰ ਕਦੇ ਭਾਈਚਾਰਾ ਨਹੀਂ ਟੁੱਟਿਆ। ਪਰ ਸਰਕਾਰ ਨੇ ਭਗਵਾਨ ਰਾਮ ਦੇ ਨਾਂ ‘ਤੇ ਇਹ ਕੀਤਾ। ਭਗਵਾਨ ਰਾਮ ਸਾਡੇ ਵੀ ਹਨ। ਭਗਵਾਨ ਰਾਮ ਨੇ ਅਯੁੱਧਿਆ ਵਿੱਚ ਇਸ ਦਾ ਜਵਾਬ ਦਿੱਤਾ। ਉਨ੍ਹਾਂ ਨੇ ਅੰਤ ਵਿੱਚ ਸਰਕਾਰ ਨੂੰ ਘੇਰਦੇ ਹੋਏ ਕਿਹਾ, “ਮੰਦਿਰ ਵੰਡਿਆ ਮਸਜਿਦ ਵੰਡੀ, ਵੰਡ ਦਿੱਤਾ ਭਗਵਾਨ, ਸ਼ਰਮ ਕਰੋ ਬੀਜੇਪੀ ਵਾਲਿਓ ਨਾ ਵੰਡੋ ਇਸ ਦੇਸ ਦਾ ਇਨਸਾਨ।”

Exit mobile version