ਪੰਜਾਬ ਭਰ ਚ ਅੱਜ ਮਨਾਇਆ ਜਾ ਰਿਹਾ ਲੋਹੜੀ ਦਾ ਤਿਉਹਾਰ

Published: 

13 Jan 2023 19:10 PM

ਪੰਜਾਬ ਭਰ ਵਿਚ ਅੱਜ ਲੋਹੜੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਪੰਜਾਬ ਅੰਦਰ ਲਗਾਤਾਰ ਪਿਛਲੇ ਦੋ ਹਫਤੇ ਤੋਂ ਪੈ ਰਹੀ ਕੜਾਕੇ ਦੀ ਸਰਦੀ ਅਤੇ ਸੰਘਣੀ ਧੁੰਦ ਤੋਂ ਲੋਕਾਂ ਨੂੰ ਅੱਜ ਉਸ ਸਮੇਂ ਰਾਹਤ ਮਿਲੀ।

ਪੰਜਾਬ ਭਰ ਚ ਅੱਜ ਮਨਾਇਆ ਜਾ ਰਿਹਾ ਲੋਹੜੀ ਦਾ ਤਿਉਹਾਰ

ਲੋਹੜੀ ਦਾ ਤਿਉਹਾਰ (FILE)

Follow Us On

ਪੰਜਾਬ ਭਰ ਵਿਚ ਅੱਜ ਲੋਹੜੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਪੰਜਾਬ ਅੰਦਰ ਲਗਾਤਾਰ ਪਿਛਲੇ ਦੋ ਹਫਤੇ ਤੋਂ ਪੈ ਰਹੀ ਕੜਾਕੇ ਦੀ ਸਰਦੀ ਅਤੇ ਸੰਘਣੀ ਧੁੰਦ ਤੋਂ ਲੋਕਾਂ ਨੂੰ ਅੱਜ ਉਸ ਸਮੇਂ ਰਾਹਤ ਮਿਲੀ ਜਦੋਂ ਲੰਘੀ ਰਾਤ ਹੋਈ ਬਰਸਾਤ ਤੋਂ ਬਾਅਦ ਸ਼ੁੱਕਰਵਾਰ ਦੀ ਸਵੇਰ ਸੂਰਜ ਦੇਵਤਾ ਨੇ ਲੋਕਾਂ ਨੂੰ ਕਈ ਦਿਨਾਂ ਬਾਅਦ ਦਰਸ਼ਨ ਦਿੱਤੇ ਜਿਸ ਨਾਲ ਸੂਬੇ ਚ ਪੈ ਰਹੀ ਕੜਾਕੇ ਦੀ ਠੰਢ ਤੋਂ ਵੀ ਲੋਕਾਂ ਨੂੰ ਕੁੱਝ ਰਾਹਤ ਮਹਿਸੂਸ ਹੋਈ।

ਅੰਮ੍ਰਿਤਸਰ ਵਿਖੇ ਲੋਹੜੀ ਮੌਕੇ ਲੱਗੀਆਂ ਰੋਣਕਾਂ

ਜਿਕਰਯੋਗ ਹੈ ਕਿ ਪੰਜਾਬ ਅੰਦਰ ਲਗਾਤਾਰ ਤਾਪਮਾਨ ਵਿਚ ਗਿਰਾਵਟ ਆ ਰਹੀ ਸੀ ਅਤੇ ਅੱਜ ਸੂਰਜ ਨਿਕਲਣ ਨਾਲ ਹੀ ਤਾਪਮਾਨ ਵਿਚ ਵਾਧਾ ਦੇਖਣ ਨੂੰ ਮਿਲਿਆ ਹੈ। ਅੱਜ ਸੂਬੇ ਅੰਦਰ ਮੁਹਾਲੀ, ਖਰੜ, ਮੋਰਿੰਡਾ, ਫਤਹਿਗ੍ਹੜ, ਲੁਧਿਆਣਾ, ਖੰਨਾ ਅਤੇ ਹੋਰਨਾਂ ਇਲਾਕਿਆਂ ਵਿਚ ਸਵੇਰ ਤੋਂ ਹੀ ਧੁੱਪ ਦੇਖਣ ਨੂੰ ਮਿਲੀ ਜਦਕਿ ਪੰਜਾਬ ਦੇ ਕਈ ਸਰਹੱਦੀ ਇਲਾਕਿਆਂ ਅੰਦਰ ਬੱਦਲਵਾਈ ਰਹੀ। ਪੰਜਾਬ ਵਿੱਚ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਵੀ ਲੋਹੜੀ ਮੌਕੇ ਰੋਣਕਾਂ ਲੱਗੀਆਂ ਹੋਈਆਂ ਹਨ। ਬਜਾਰਾਂ ਵਿੱਚ ਜਿੱਥੇ ਮੂੰਗਫਲੀ ਅਤੇ ਰੇਵੜੀਆਂ ਦੀ ਦੁਕਾਨਾਂ ਸੱਜੀ ਹੋਈਆਂ ਹਨ, ਉਥੇ ਹੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵੀ ਅੱਜ ਹੋਰਨਾਂ ਦਿਨਾਂ ਤੋਂ ਵੱਧ ਹੈ। ਅੰਮ੍ਰਿਤਸਰ ਵਿੱਚ ਵੇਲੇ ਮੌਸਮ ਤਾਂ ਠੀਕ ਸੀ ਪ੍ਰੰਤੂ ਦੁਪਹਿਰ ਤੱਕ ਮੌਸਮ ਖਰਾਬ ਹੋਣ ਕਾਰਨ ਪਤੰਗਬਾਜੀ ਕਰਨ ਵਾਲੇ ਕਾਫੀ ਮਾਯੂਸ ਹੋਏ।

ਨੌਜਵਾਨਾਂ ਵੱਲੋਂ ਅੱਜ ਵੀ ਕੀਤੀ ਗਈ ਪਤੰਗਬਾਜੀ

ਪੰਜਾਬ ਦੇ ਸ਼ਹਿਰ ਗੁਰਦਾਸਪੁਰ ਤੋਂ ਮਿਲੀ ਜਾਣਕਾਰੀ ਮੁਤਾਬਕ ਸਰਹੱਦੀ ਖੇਤਰ ਵਿੱਚ ਲੋਹੜੀ ਦੀਆਂ ਧੂਮਾਂ ਹਰ ਪਾਸੇ ਦੇਖਣ ਨੂੰ ਮਿਲ ਰਹੀਆਂ ਹਨ। ਵੈਸੇ ਤਾਂ ਸਕੂਲਾਂ ਵਿੱਚ ਛੁੱਟੀ ਦਾ ਮਾਹੌਲ ਹੈ, ਪ੍ਰੰਤੂ ਵੱਡੀਆਂ ਕਲਾਸਾਂ ਦੇ ਵਿਦਿਰਥੀਆਂ ਲਈ ਅੱਜ ਸਕੂਲਾਂ ਵਿੱਚ ਲੋਹੜੀ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ ਹੈ। ਇਸੇ ਦੌਰਾਨ ਬਾਬਾ ਫਰੀਦ ਦੇ ਨਾਂ ਤੋਂ ਮਸ਼ਹੂਰ ਜਿਲ੍ਹਾ ਫਰੀਦਕੋਟ ਤੋਂ ਮਿਲੀ ਰਿਪੋਰਟ ਮੁਤਾਬਕ ਇਥੋਂ ਦੀ ਕਈ ਇਲਾਕਿਆਂ ਵਿੱਚ ਅੱਜ ਬੱਦਲਵਾਈ ਬਣੀ ਹੋਈ ਹੈ। ਇਸਦੇ ਬਾਵਜੂਦ ਲੋਕਾਂ ਲੋਹੜੀ ਮੌਕੇ ਬਜਾਰਾਂ ਵਿੱਚ ਜਾਕੇ ਖਰੀਦਦਾਰੀ ਕਰ ਰਹੇ ਹਨ। ਹਾਲਾਂਕਿ ਪੰਜਾਬ ਵਿੱਚ ਮਕਰ ਸੰਕ੍ਰਾਂਤੀ ਮੌਕੇ ਪਤੰਗਬਾਜੀ ਹੁੰਦੀ ਹੈ, ਪ੍ਰੰਤੂ ਕਈ ਥਾਵਾਂ ਤੇ ਨੌਜਵਾਨਾਂ ਵੱਲੋਂ ਅੱਜ ਵੀ ਪਤੰਗਬਾਜੀ ਕੀਤੀ ਗਈ।