ਨੇਹਾ ਕਤਲਕਾਂਡ: ਪਤੀ ਦੀ ਗਰਲਫ੍ਰੈਂਡ ਦੀ ਚੈਟ ਮਿਲੀ, ਬੇਬੀ-ਸ਼ੋਨਾ ਤੇ ਗੁਪਤ ਮੁਲਾਕਾਤਾਂ ਦੀ ਗੱਲ, ਸਤਪਾਲ ਦੇ ਪਤੀ ਨੇ ਕੀਤੇ ਖੁਲਾਸੇ

Updated On: 

27 Aug 2026 09:27 AM IST

16 ਅਤੇ 17 ਜਨਵਰੀ ਦੀ ਚੈਟ 'ਚ ਦੋਵਾਂ ਵਿਚਕਾਰ ਬਹੁਤ ਨਿੱਜੀ ਅਤੇ ਭਾਵਨਾਤਮਕ ਗੱਲਬਾਤ ਦਿਖਾਈ ਦਿੰਦੀ ਹੈ। ਇੱਕ-ਦੂਜੇ ਨੂੰ ਬੇਬੀ ਤੇ ਸ਼ੋਨਾ ਕਹਿ ਕੇ ਸੰਬੋਧਨ ਕੀਤਾ ਗਿਆ। ਆਈ ਮਿਸ ਯੂ ਸੋ ਮਚ ਤੇ ਯੂ ਆਰ ਮਾਈ ਹਾਰਟ, ਇਨ ਮਾਈ ਮਾਈਂਡ, ਇਨ ਮਾਈ ਸੋਲ ਵਰਗੇ ਸੁਨੇਹੇ ਵੀ ਹਨ। ਗੱਲਬਾਤ ਤੋਂ ਪਤਾ ਲੱਗਦਾ ਹੈ ਕਿ ਦੋਵੇਂ ਇੱਕ-ਦੂਜੇ ਨੂੰ ਮਿਲਣ ਲਈ ਲਗਾਤਾਰ ਸੰਪਰਕ 'ਚ ਸਨ ਤੇ ਅਗਲੀ ਗੁਪਤ ਮੁਲਾਕਾਤ ਨੂੰ ਲੈ ਕੇ ਵੀ ਗੱਲ ਕਰਦੇ ਸਨ।

ਨੇਹਾ ਕਤਲਕਾਂਡ: ਪਤੀ ਦੀ ਗਰਲਫ੍ਰੈਂਡ ਦੀ ਚੈਟ ਮਿਲੀ, ਬੇਬੀ-ਸ਼ੋਨਾ ਤੇ ਗੁਪਤ ਮੁਲਾਕਾਤਾਂ ਦੀ ਗੱਲ, ਸਤਪਾਲ ਦੇ ਪਤੀ ਨੇ ਕੀਤੇ ਖੁਲਾਸੇ

ਨੇਹਾ ਦੀ ਹਸਪਤਾਲ ਦੀ ਤਸਵੀਰ ਨਾਲ ਪਤੀ ਤੇ ਸੱਸ ਦੀ ਤਸਵੀਰ

ਜਲੰਧਰ ਦੇ ਲੈਕਚਰਾਰ ਨੇਹਾ ਕਤਲਕਾਂਡ ਦੀ ਜਾਂਚ ਦੌਰਾਨ ਪੁਲਿਸ ਨੂੰ ਮੁਲਜ਼ਮ ਉਮੰਗ ਬੱਸੀ ਤੇ ਉਸ ਦੀ ਗਰਲਫ੍ਰੈਂਡ ਸਤਪਾਲ ਕੌਰ ਵਿਚਕਾਰ 206 ਪੰਨਿਆਂ ਦੀ ਵ੍ਹਾਟਸਐਪ ਚੈਟ ਮਿਲੀ ਹੈ। ਚੈਟ ‘ਚ ਦੋਵਾਂ ਵਿਚਕਾਰ ਅਫੇਅਰ, ਗੁਪਤ ਮੁਲਾਕਾਤਾਂ, ਵਿਆਹ ਕਰਨ ਤੇ ਇਕੱਠੇ ਰਹਿਣ ਦੀਆਂ ਗੱਲਾਂ ਸਾਹਮਣੇ ਆਈਆਂ ਹਨ। ਇਸ ਦੇ ਨਾਲ ਹੀ ਚੈਟ ਦੇ ਇੱਕ ਹਿੱਸੇ ‘ਚ ਸਤਪਾਲ ਕੌਰ ਦੇ ਪਤੀ ਤੋਂ ਵੱਖ ਹੋਣ ਤੇ ਉਸ ਨੂੰ ਰਸਤੇ ਤੋਂ ਹਟਾਉਣ ਨਾਲ ਜੁੜੀ ਗੱਲਬਾਤ ਦਾ ਵੀ ਜ਼ਿਕਰ ਹੈ।

ਇਸ ਤੋਂ ਇਲਾਵਾ ਚੈਟਿੰਗ ਵਿੱਚ ਨੇਹਾ ਦੇ ਪਤੀ ਉਮੰਗ ਬੱਸੀ ਤੇ ਸਤਪਾਲ ਕੌਰ ਇੱਕ-ਦੂਜੇ ਨੂੰ ਬੇਬੀ ਅਤੇ ਸ਼ੋਨਾ ਕਹਿੰਦੇ ਸਨ। ਜਲਦੀ ਇਕੱਠੇ ਹੋਣ, ਘਰ ‘ਚ ਰਹਿਣ ਲਈ ਮੰਮੀ ਨੂੰ ਮਨਾਉਣ, ਇੱਕ-ਦੂਜੇ ਤੋਂ ਬਿਨਾਂ ਨਾ ਰਹਿਣ ਤੇ ਗਲੇ ਮਿਲਣ ਵਰਗੀਆਂ ਗੱਲਾਂ ਵੀ ਕਰਦੇ ਸਨ।

ਸਤਪਾਲ ਕੌਰ ਫਿਲਹਾਲ ਪੁਲਿਸ ਹਿਰਾਸਤ ‘ਚ ਹੈ। ਉਸ ਦੇ ਪਤੀ ਵਿਸ਼ਾਲ ਸ਼ਰਮਾ ਨੇ ਚੈਟ ਜਨਤਕ ਕਰਦਿਆਂ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ।

ਚੈਟ ‘ਚ ਗੁਪਤ ਮੁਲਾਕਾਤਾਂ, ਇਕੱਠੇ ਰਹਿਣ ਦੀ ਗੱਲ ਤੇ ਪਤੀ ਨੂੰ ਮਾਰਨ ਦੀਆਂ ਗੱਲਾਂ ਹੋਈਆਂ…

15 ਜਨਵਰੀ 2026 ਦੀ ਚੈਟ ‘ਚ ਉਮੰਗ ਨੇ ਸਤਪਾਲ ਨੂੰ ਕਿਹਾ ਕਿ ਉਹ ਪਹਿਲਾਂ ਆਪਣੇ ਪਤੀ ਨੂੰ ਮਰਵਾਉਣ ਦੀਆਂ ਗੱਲਾਂ ਕਰਦੀ ਸੀ। ਸਤਪਾਲ ਨੇ ਜਵਾਬ ਦਿੱਤਾ- ਉਮੰਗ, ਯੂ ਨੋ ਐਵਰੀਥਿੰਗ। ਇਸ ਤੋਂ ਬਾਅਦ ਦੋਵਾਂ ਵਿਚਕਾਰ ਇਸ ਗੱਲ ਨੂੰ ਲੈ ਕੇ ਬਹਿਸ ਹੋਈ ਤੇ ਸਤਪਾਲ ਨੇ ਉਮੰਗ ਨੂੰ ਆਪਣਾ ਮੂੰਹ ਬੰਦ ਰੱਖਣ ਦੀ ਚੇਤਾਵਨੀ ਦਿੱਤੀ।

ਇਹ ਵੀ ਪੜ੍ਹੋ: ਨੇਹਾ ਬੱਸੀ ਕਤਲ ਕਾਂਡ- ਪਤੀ ਤੇ ਸੱਸ ਨੂੰ ਪੁਲਿਸ ਨੇ ਉਜੈਨ ਤੋਂ ਕੀਤਾ ਗ੍ਰਿਫ਼ਤਾਰ, ਪ੍ਰੇਮਿਕਾ ਪਹਿਲਾਂ ਹੀ ਕਾਬੂ; ਹਾਰਪਿਕ ਦੇ ਕੇ ਕਤਲ ਦਾ ਮਾਮਲਾ

ਚੈਟ ‘ਚ ਇੱਕ-ਦੂਜੇ ਨੂੰ ਬੇਬੀ-ਸ਼ੋਨਾ ਕਰਕੇ ਸੰਬੋਧਨ

16 ਅਤੇ 17 ਜਨਵਰੀ ਦੀ ਚੈਟ ‘ਚ ਦੋਵਾਂ ਵਿਚਕਾਰ ਬਹੁਤ ਨਿੱਜੀ ਅਤੇ ਭਾਵਨਾਤਮਕ ਗੱਲਬਾਤ ਦਿਖਾਈ ਦਿੰਦੀ ਹੈ। ਇੱਕ-ਦੂਜੇ ਨੂੰ ਬੇਬੀ ਤੇ ਸ਼ੋਨਾ ਕਹਿ ਕੇ ਸੰਬੋਧਨ ਕੀਤਾ ਗਿਆ। ਆਈ ਮਿਸ ਯੂ ਸੋ ਮਚ ਤੇ ਯੂ ਆਰ ਮਾਈ ਹਾਰਟ, ਇਨ ਮਾਈ ਮਾਈਂਡ, ਇਨ ਮਾਈ ਸੋਲ ਵਰਗੇ ਸੁਨੇਹੇ ਵੀ ਹਨ। ਗੱਲਬਾਤ ਤੋਂ ਪਤਾ ਲੱਗਦਾ ਹੈ ਕਿ ਦੋਵੇਂ ਇੱਕ-ਦੂਜੇ ਨੂੰ ਮਿਲਣ ਲਈ ਲਗਾਤਾਰ ਸੰਪਰਕ ‘ਚ ਸਨ ਤੇ ਅਗਲੀ ਗੁਪਤ ਮੁਲਾਕਾਤ ਨੂੰ ਲੈ ਕੇ ਵੀ ਗੱਲ ਕਰਦੇ ਸਨ।

16 ਜਨਵਰੀ ਦੀ ਰਾਤ ਉਮੰਗ ਨੇ ਆਈ ਮਿਸ ਯੂ ਲਿਖਿਆ। ਇਸ ਦੇ ਜਵਾਬ ‘ਚ ਸਤਪਾਲ ਕੌਰ ਨੇ ਆਈ ਮਿਸ ਯੂ ਟੂ ਕਿਹਾ। ਇਸ ਤੋਂ ਬਾਅਦ ਦੋਵਾਂ ਨੇ ਅਗਲੇ ਦਿਨ ਮਿਲਣ ਤੇ ਗੱਲਬਾਤ ਕਰਨ ਦੀ ਯੋਜਨਾ ਬਾਰੇ ਗੱਲ ਕੀਤੀ। ਸ਼ਿਕਾਇਤਕਰਤਾ ਵਿਸ਼ਾਲ ਸ਼ਰਮਾ ਦਾ ਦਾਅਵਾ ਹੈ ਕਿ ਚੈਟ ਤੋਂ ਦੋਵਾਂ ਦੇ ਲਗਾਤਾਰ ਸੰਪਰਕ ਤੇ ਮੁਲਾਕਾਤਾਂ ਦਾ ਪਤਾ ਲੱਗਦਾ ਹੈ।

24 ਜਨਵਰੀ ਨੂੰ ਵਿਆਹ ਤੱਕ ਪਹੁੰਚੀ ਗੱਲਬਾਤ

24 ਤੇ 25 ਜਨਵਰੀ ਦੀ ਚੈਟ ‘ਚ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਅੱਗੇ ਵਧਾਉਣ ਅਤੇ ਵਿਆਹ ਨੂੰ ਲੈ ਕੇ ਚਰਚਾ ਕੀਤੀ। ਇੱਕ ਥਾਂ ਸਤਪਾਲ ਕੌਰ ਵੱਲੋਂ ਲਿਖਿਆ ਗਿਆ- ਮੈਂ ਤਾਂ ਕਹਿ ਰਹੀ ਹਾਂ, ਲੈਟਸ ਗੈਟ ਮੈਰਿਡ। ਇਸ ਤੋਂ ਬਾਅਦ ਗੱਲਬਾਤ ਸਿਰਫ਼ ਵਿਆਹ ਤੱਕ ਨਹੀਂ ਰੁਕੀ, ਸਗੋਂ ਪਰਿਵਾਰ ਤੇ ਬੱਚਿਆਂ ਨੂੰ ਲੈ ਕੇ ਭਵਿੱਖ ਬਾਰੇ ਵੀ ਚਰਚਾ ਹੋਈ।

ਉਮੰਗ ਨੇ ਮਾਂ ਨੂੰ ਰਿਸ਼ਤੇ ਬਾਰੇ ਦੱਸਣ ਦੀ ਗੱਲ ਕਹੀ

16 ਜਨਵਰੀ ਦੀ ਗੱਲਬਾਤ ‘ਚ ਉਮੰਗ ਨੇ ਸਤਪਾਲ ਨੂੰ ਕਿਹਾ ਕਿ ਉਹ ਅਗਲੇ ਦਿਨ ਆਪਣੀ ਮਾਂ ਨੂੰ ਉਸ ਬਾਰੇ ਸਭ ਕੁਝ ਦੱਸ ਦੇਵੇਗਾ। ਇਸ ਤੋਂ ਬਾਅਦ ਦੋਵਾਂ ਵਿਚਕਾਰ ਮਿਲਣ ਦੀ ਗੱਲ ਹੋਈ। 24 ਜਨਵਰੀ ਦੀ ਚੈਟ ‘ਚ ਵੀ ਪਰਿਵਾਰ ਦੀ ਪ੍ਰਤੀਕਿਰਿਆ ਤੇ ਵਿਆਹ ਤੋਂ ਬਾਅਦ ਬੱਚਿਆਂ ਨੂੰ ਨਾਲ ਰੱਖਣ ਨੂੰ ਲੈ ਕੇ ਗੱਲਬਾਤ ਹੋਈ। ਯਾਨੀ ਦੋਵੇਂ ਆਪਣੇ ਰਿਸ਼ਤੇ ਨੂੰ ਲੁਕਾ ਕੇ ਰੱਖਣ ਦੀ ਬਜਾਏ ਅੱਗੇ ਚੱਲ ਕੇ ਪਰਿਵਾਰ ਦੇ ਸਾਹਮਣੇ ਲਿਆਉਣ ਦੀ ਤਿਆਰੀ ਕਰਦੇ ਦਿਖਾਈ ਦਿੰਦੇ ਹਨ।

25 ਜਨਵਰੀ ਦੀ ਗੱਲਬਾਤ ‘ਚ ਦੋਵਾਂ ਵਿਚਕਾਰ ਇਕੱਠੇ ਰਹਿਣ ਦੀ ਬੇਚੈਨੀ ਸਾਫ਼ ਦਿਖਾਈ ਦਿੰਦੀ ਹੈ। ਇੱਕ ਸੁਨੇਹੇ ਵਿੱਚ ਲਿਖਿਆ ਹੈ- ਟੂ ਬੀ ਟੁਗੈਦਰ ਐਜ਼ ਸੂਨ ਐਜ਼ ਵੀ ਕੈਨ। ਇਸ ਤੋਂ ਬਾਅਦ ਆਈ ਲਵ ਯੂ ਐਂਡ ਆਈ ਐਮ ਗੈਟਿੰਗ ਫਰਸਟ੍ਰੇਟਿਡ ਵਿਦਆਉਟ ਯੂ ਵਰਗੇ ਮੈਸੇਜ ਹਨ। ਗੱਲਬਾਤ ਤੋਂ ਇਹ ਸੰਕੇਤ ਮਿਲਦਾ ਹੈ ਕਿ ਦੋਵੇਂ ਮੌਜੂਦਾ ਹਾਲਾਤਾਂ ਤੋਂ ਨਿਕਲ ਕੇ ਜਲਦੀ ਇਕੱਠੇ ਰਹਿਣਾ ਚਾਹੁੰਦੇ ਸਨ।

ਚੈਟ ਦੇ ਇੱਕ ਹਿੱਸੇ ‘ਚ ਦੋਵਾਂ ਨੇ ਆਪਣੇ ਮੌਜੂਦਾ ਰਿਸ਼ਤਿਆਂ ਤੋਂ ਵੱਖ ਹੋਣ ਤੋਂ ਬਾਅਦ ਇਕੱਠੇ ਰਹਿਣ ਦੀ ਸੰਭਾਵਨਾ ਬਾਰੇ ਗੱਲ ਕੀਤੀ। ਸ਼ਿਕਾਇਤਕਰਤਾ ਵਿਸ਼ਾਲ ਸ਼ਰਮਾ ਦਾ ਦਾਅਵਾ ਹੈ ਕਿ ਚੈਟ ਦੇ ਕਰੀਬ 99 ਫ਼ੀਸਦੀ ਹਿੱਸੇ ‘ਚ ਵੱਖ ਹੋਣ ਤੇ ਭਵਿੱਖ ਵਿੱਚ ਇਕੱਠੇ ਰਹਿਣ ਦੀਆਂ ਗੱਲਾਂ ਹਨ। ਹਾਲਾਂਕਿ, ਇਨ੍ਹਾਂ ਸੁਨੇਹਿਆਂ ਦੇ ਅਸਲ ਹਾਲਾਤ ਤੇ ਉਨ੍ਹਾਂ ਦਾ ਕਤਲਕਾਂਡ ਨਾਲ ਸਬੰਧ ਪੁਲਿਸ ਜਾਂਚ ਦਾ ਵਿਸ਼ਾ ਹੈ।

ਫਿਜ਼ੀਕਲ ਰਿਲੇਸ਼ਨ ਦਾ ਵੀ ਚੈਟ ‘ਚ ਜ਼ਿਕਰ

24 ਜਨਵਰੀ ਦੀ ਗੱਲਬਾਤ ‘ਚ ਦੋਵਾਂ ਨੇ ਬੱਚਿਆਂ ਨਾਲ ਭਵਿੱਖ ‘ਚ ਰਹਿਣ ਨੂੰ ਲੈ ਕੇ ਚਰਚਾ ਕੀਤੀ। ਸਤਪਾਲ ਕੌਰ ਵੱਲੋਂ ਬੱਚਿਆਂ ਨੂੰ ਸਹਿਜ ਤੇ ਖੁਸ਼ ਰੱਖਣ ਦੀ ਗੱਲ ਕਹੀ ਗਈ। ਗੱਲਬਾਤ ‘ਚ ਇਹ ਵੀ ਚਰਚਾ ਹੋਈ ਕਿ ਨਵੇਂ ਪਰਿਵਾਰਕ ਮਾਹੌਲ ‘ਚ ਬੱਚਿਆਂ ਨੂੰ ਕਿਸ ਤਰ੍ਹਾਂ ਢਾਲਿਆ ਜਾਵੇਗਾ।

24 ਜਨਵਰੀ ਦੀ ਗੱਲਬਾਤ ‘ਚ ਦੋਵਾਂ ਵਿਚਕਾਰ ਫਿਜ਼ੀਕਲ ਰਿਲੇਸ਼ਨ ਨੂੰ ਲੈ ਕੇ ਵੀ ਗੱਲ ਹੋਈ ਹੈ। ਇੱਕ ਸੁਨੇਹੇ ‘ਚ ਦੋਵਾਂ ਦੇ ਇਸੇ ਤਰ੍ਹਾਂ ਰਿਲੈਕਸ ਹੁੰਦੇ ਰਹਿਣ ਦਾ ਜ਼ਿਕਰ ਹੈ। ਵਿਸ਼ਾਲ ਸ਼ਰਮਾ ਦਾ ਕਹਿਣਾ ਹੈ ਕਿ ਇਹ ਗੱਲਬਾਤ ਦੋਵਾਂ ਵਿਚਕਾਰ ਕਥਿਤ ਫਿਜ਼ੀਕਲ ਰਿਲੇਸ਼ਨ ਵੱਲ ਇਸ਼ਾਰਾ ਕਰਦੀ ਹੈ।

Loading...
Unable to load recommendations.
Follow Us
Related Stories
ਸਿੱਖ ਰਹਿਤ ਮਰਿਆਦਾ ਤੇ ਰਾਸ਼ਟਰੀ ਗੀਤ: ਵੰਦੇ ਮਾਤਰਮ ਨੂੰ ਲਾਗੂ ਕਰਨ ਦੇ ਫੈਸਲੇ ਖ਼ਿਲਾਫ਼ ਚਿੰਤਾ, ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆਂ ਮੰਗ ਪੱਤਰ
ਪੰਜਾਬ ਦੇ 52 ਸਰਕਾਰੀ ਵਿਭਾਗਾਂ ਦੇ ਕਰਮਚਾਰੀਆਂ ਦੀ ਹੜਤਾਲ, ਜਲੰਧਰ ‘ਚ ਸੀਐਮ ਮਾਨ ਕਰਨਗੇ ਮੀਟਿੰਗ
ਪੰਜਾਬ ਦੇ 5 ਜ਼ਿਲ੍ਹਿਆਂ ‘ਚ ਅੱਜ ਬਾਰਿਸ਼ ਦੀ ਸੰਭਾਵਨਾ, ਜਾਣੋ ਆਉਣ ਵਾਲੇ 3 ਦਿਨਾਂ ਕਿਵੇਂ ਦਾ ਰਹੇਗਾ ਮੌਸਮ
ਪੰਜਾਬ ਦੇ 7 ਲੱਖ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਸੂਬਾ ਪੱਧਰੀ ਹੜਤਾਲ, ਸਰਕਾਰੀ ਦਫ਼ਤਰਾਂ ‘ਚ ਕੰਮਕਾਜ ਰਹੇਗਾ ਠੱਪ
ਲੁਧਿਆਣਾ ਪੁਲਿਸ ਦੀ ਵੱਡੀ ਕਾਰਵਾਈ, ਸਪੈਸ਼ਲ ਸੈੱਲ ਨੇ 5 ਕਿਲੋ ਅਫ਼ੀਮ ਤੇ ਬਰੇਜ਼ਾ ਕਾਰ ਸਮੇਤ ਤਸਕਰ ਕੀਤਾ ਗ੍ਰਿਫ਼ਤਾਰ
ਕੋਟਕਪੂਰਾ ਦੇ ਪਿੰਡ ਖਾਰਾ ਪਹੁੰਚੇ ਸਪੀਕਰ ਸੰਧਵਾਂ, ਸਰਕਾਰੀ ਸਕੂਲ ਦਾ ਲਿਆ ਜਾਇਜ਼ਾ; RO ਪਲਾਂਟ ਤੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ