ਮੈਂ ਜੰਗ ਜਾਰੀ ਰੱਖਾਗਾਂ, ਕੈਬਨਿਟ ਮੰਤਰੀ ਵਜੋਂ ਅਸਤੀਫ਼ਾ ਦੇਣ ਤੋਂ ਬਾਅਦ ਬੋਲੇ ਕੁਲਦੀਪ ਧਾਲੀਵਾਲ

Updated On: 

03 Jul 2025 16:09 PM IST

ਸਾਬਕਾ ਮੰਤਰੀ ਕੁਲਦੀਪ ਧਾਲੀਵਾਲ ਨੇ ਬੋਲਦੇ ਹੋਏ ਕਿਹਾ ਕਿ ਆਪਣਾ ਕੀਮਤੀ ਸਮਾਂ ਕੱਢਣ ਲਈ ਧੰਨਵਾਦ। ਉਨ੍ਹਾਂ ਨੇ ਕਿਹਾ ਕਿ 2013 ਵਿੱਚ ਆਪਣੀ ਅਮਰੀਕੀ ਨਾਗਰਿਕਤਾ ਛੱਡ ਦਿੱਤੀ ਸੀ। ਉਹ ਆਪਣੇ ਬੱਚਿਆਂ ਨੂੰ ਕੈਲੀਫੋਰਨੀਆ ਵਿੱਚ ਛੱਡ ਪੰਜਾਬ ਵਾਪਸ ਆ ਗਏ ਅਤੇ ਜਦੋਂ ਤੋਂ ਉਹ ਆਏ ਅਤੇ 'ਆਪ' ਪਾਰਟੀ ਵਿੱਚ ਸ਼ਾਮਲ ਹੋਏ, ਉਨ੍ਹਾਂ ਨੇ ਅੱਜ ਤੱਕ ਕੋਈ ਛੁੱਟੀ ਨਹੀਂ ਲਈ।

ਮੈਂ ਜੰਗ ਜਾਰੀ ਰੱਖਾਗਾਂ, ਕੈਬਨਿਟ ਮੰਤਰੀ ਵਜੋਂ ਅਸਤੀਫ਼ਾ ਦੇਣ ਤੋਂ ਬਾਅਦ ਬੋਲੇ ਕੁਲਦੀਪ ਧਾਲੀਵਾਲ
Follow Us On

ਲੁਧਿਆਣਾ ਪੱਛਮੀ ਤੋਂ ਵਿਧਾਇਕ ਸੰਜੀਵ ਅਰੋੜਾ ਦੇ ਮੰਤਰੀ ਬਣਾਏ ਜਾਣ ਤੋਂ ਬਾਅਦ ਕੁਲਦੀਪ ਧਾਲੀਵਾਲ ਨੇ ਕੈਬਨਿਟ ਚੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਅਸਤੀਫੇ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕੀਤਾ ਹੈ। ਨਾਲ ਹੀ ਉਨ੍ਹਾਂ ਕਿਹਾ ਹੈ ਕਿ ਪੰਜਾਬ ਦੇ ਲਈ ਲੜਾਈ ਜਾਰੀ ਰਹੇਗੀ।

ਅਸਤੀਫ਼ਾ ਦੇਣ ਤੋਂ ਬਾਅਦ ਸਾਬਕਾ ਮੰਤਰੀ ਕੁਲਦੀਪ ਧਾਲੀਵਾਲ ਨੇ ਬੋਲਦੇ ਹੋਏ ਕਿਹਾ ਕਿ ਆਪਣਾ ਕੀਮਤੀ ਸਮਾਂ ਕੱਢਣ ਲਈ ਧੰਨਵਾਦ। ਉਨ੍ਹਾਂ ਨੇ ਕਿਹਾ ਕਿ 2013 ਵਿੱਚ ਆਪਣੀ ਅਮਰੀਕੀ ਨਾਗਰਿਕਤਾ ਛੱਡ ਦਿੱਤੀ ਸੀ। ਉਹ ਆਪਣੇ ਬੱਚਿਆਂ ਨੂੰ ਕੈਲੀਫੋਰਨੀਆ ਵਿੱਚ ਛੱਡ ਪੰਜਾਬ ਵਾਪਸ ਆ ਗਏ ਅਤੇ ਜਦੋਂ ਤੋਂ ਉਹ ਆਏ ਅਤੇ ‘ਆਪ’ ਪਾਰਟੀ ਵਿੱਚ ਸ਼ਾਮਲ ਹੋਏ, ਉਨ੍ਹਾਂ ਨੇ ਅੱਜ ਤੱਕ ਕੋਈ ਛੁੱਟੀ ਨਹੀਂ ਲਈ। ਪਾਰਟੀ ਲਈ 24 ਘੰਟੇ ਕੰਮ ਕੀਤਾ। ਕਈ ਵਾਰ ਲੋਕ ਉਨ੍ਹਾਂ ਤੋਂ ਪੁੱਛਦੇ ਸਨ ਕਿ ਵਿਭਾਗਾਂ ਦੀ ਗਿਣਤੀ ਘੱਟ ਗਈ ਹੈ, ਤਾਂ ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਉਹ ਵਿਭਾਗਾਂ ਦੇ ਪਿੱਛੇ ਭੱਜਣ ਵਾਲੇ ਨੇਤਾ ਨਹੀਂ ਹਾਂ।

ਅੱਜ ਵੀ ਉਹ ਪਾਰਟੀ ਦੇ ਇੱਕ ਚੰਗੇ ਵਰਕਰ ਤੇ ਪਾਰਟੀ ਦੇ ਵਫ਼ਾਦਾਰ ਸਿਪਾਹੀ ਹਨ। ਉਨ੍ਹਾਂ ਕਿਹਾ ਕਿ ਉਹ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਤੇ ਪਾਰਟੀ ਦੇ ਰਿਣੀ ਰਹਿਣਗੇ ਕਿ ਉਨ੍ਹਾਂ ਨੂੰ ਸਾਢੇ 3 ਸਾਲ ਕੈਬਨਿਟ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਗਿਆ।

ਉਨ੍ਹਾਂ ਨੂੰ ਪੰਚਾਇਤ ਰਾਜ ਵਿਭਾਗ ਦਿੱਤਾ ਗਿਆ ਜਿਸ ‘ਚ ਉਨ੍ਹਾਂ ਨੂੰ ਪੰਜਾਬ ਲਈ 11 ਹਜ਼ਾਰ ਏਕੜ ਜ਼ਮੀਨ ਰਿਲੀਜ਼ ਕਰਵਾਈ ਗਈ। ਉਹ ਦੇਸ਼ ਦੇ ਪਹਿਲੇ ਸਿਆਸਤਦਾਨ ਹਨ ਜਿਸ ਨੇ ਇੰਨੀ ਜ਼ਮੀਨ ਛੁਡਵਾਈ ਹੈ ਜੋ ਉਨ੍ਹਾਂ ਦੇ ਰਾਜ ਦੇ ਲੋਕਾਂ ਨੇ ਰੋਕ ਲਈ ਸੀ। ਇਸ ਤੋਂ ਬਾਅਦ, ਉਨ੍ਹਾਂ ਨੂੰ ਐਨਆਰਆਈ ਵਿਭਾਗ ਵਿੱਚ ਤਾਇਨਾਤ ਕੀਤਾ ਗਿਆ, ਜਿਸ ਵਿੱਚ 4 ਹਜ਼ਾਰ ਐਨਆਰਆਈਜ਼ ਦੇ ਕੇਸ ਹੱਲ ਕੀਤੇ ਗਏ। ਦਸੰਬਰ ਤੋਂ ਔਨਲਾਈਨ ਮਿਲਣੀ ਸ਼ੁਰੂ ਕੀਤੀ ਗਈ।

ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਜੰਗ ਜਾਰੀ ਰਹੇਗੀ। ਜਿਸ ਤਰ੍ਹਾਂ ਉਨ੍ਹਾਂ ਨੇ ਆਪਣੀ ਪਾਰਟੀ ਵਿੱਚ ਕੰਮ ਕੀਤਾ ਹੈ, ਉਹ ਆਪਣੇ ਆਖਰੀ ਸਾਹ ਤੱਕ ਕਰਦੇ ਰਹਿਣਗੇ। ਉਨ੍ਹਾਂ ਨੂੰ ਪੰਜਾਬੀਆਂ ਲਈ ਜੋ ਵੀ ਆਵਾਜ਼ ਬੁਲੰਦ ਕਰਨੀ ਪਵੇਗੀ, ਉਹ ਕਰਦੇ ਰਹਿਣਗੇ।