Kotakpura Firing: ਹੁਣ ਉਮਰਾਨੰਗਲ ਨੇ ਲਗਾਈ ਅਗਾਊਂ ਜਮਾਨਤ ਦੀ ਅਰਜੀ, 20 ਨੂੰ ਸੁਣਵਾਈ

Updated On: 

17 Mar 2023 12:14 PM

Faridkot Court: ਜਿਵੇਂ ਜਿਵੇਂ 23 ਮਾਰਚ ਨਜਦੀਕ ਆ ਰਹੀ ਹੈ , ਕੋਟਕਪੁਰਾ ਗੋਲੀਕਾਂਡ ਵਿੱਚ ਨਾਮਜਦ ਸਾਰੇ ਲੋਕ ਗ੍ਰਿਫਤਾਰੀ ਦੇ ਡਰੋਂ ਅਗਾਊਂ ਜਮਾਨਤ ਦੀਆਂ ਅਰਜੀਆਂ ਲਗਾ ਰਹੇ ਹਨ।

Kotakpura Firing: ਹੁਣ ਉਮਰਾਨੰਗਲ ਨੇ ਲਗਾਈ ਅਗਾਊਂ ਜਮਾਨਤ ਦੀ ਅਰਜੀ, 20 ਨੂੰ ਸੁਣਵਾਈ
Follow Us On

ਕੋਟਕਪੂਰਾ ਗੋਲੀਕਾਂਡ (Kotakpura Firing) ਮਾਮਲਿਆ ਦੀ ਜਾਂਚ ਕਰ ਰਹੀ ਵਿਸੇਸ ਜਾਂਚ ਟੀਮ ਵੱਲੋਂ 24 ਫਰਵਰੀ ਨੂੰ ਫਰੀਦਕੋਟ ਅਦਾਲਤ (Faridkot Court) ਵਿਚ ਪੇਸ਼ ਕੀਤੇ ਗਏ ਚਲਾਨ ਵਿਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਸਮੇਤ 8 ਲੋਕਾਂ ਨੂੰ ਨਾਮਜਦ ਕੀਤਾ ਗਿਆ ਸੀ ਅਤੇ ਗੋਲੀਕਾਂਡ ਦੇ ਜਿੰਮੇਵਾਰ ਦੱਸਿਆ ਗਿਆ ਸੀ। ਮਾਨਯੋਗ ਅਦਾਲਤ ਵੱਲੋਂ ਇਹਨਾਂ ਸਾਰੇ ਨਾਮਜਦਾਂ ਨੂੰ 6 ਮਾਰਚ 2023 ਨੂੰ ਨੋਟਿਸ ਜਾਰੀ ਕਰ 23 ਮਾਰਚ ਨੂੰ ਫਰੀਦਕੋਟ ਅਦਾਲਤ ਵਿਚ ਪੇਸ ਹੋਣ ਦੇ ਹੁਕਮ ਦਿੱਤੇ ਗਏ ਸਨ। ਹੁਣ ਇਸ ਮਾਮਲੇ ਵਿਚ ਤਤਕਾਲੀ ਆਈਜੀਪੀ ਪਰਮਰਾਜ ਸਿੰਘ ਉਮਰਾਨੰਗਲ ਵੱਲੋਂ ਵੀ ਅਗਾਉਂ ਜਮਾਨਤ ਲਈ ਫਰੀਦਕੋਟ ਅਦਾਲਤ ਵਿਚ ਅਰਜੀ ਦਾਖਲ ਕੀਤੀ ਗਈ ਹੈ ਜਿਸ ਤੇ ਸੁਣਵਾਈ 20 ਮਾਰਚ ਨੂੰ ਹੋਵੇਗੀ।

ਪ੍ਰਕਾਸ਼ ਸਿੰਘ ਬਾਦਲ ਦੀ ਅਰਜੀ ਹੋਈ ਹੈ ਮਨਜੂਰ

ਬੇਸ਼ੱਕ ਕੋਟਕਪੂਰਾ ਗੋਲੀਕਾਂਡ ਨਾਲ ਜੁੜੇ ਮੁਕੱਦਮਾਂ ਨੰਬਰ 129/2018 ਵਿਚ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਤਾਂ ਤਹਿਤ ਜਮਾਨਤ ਮਿਲ ਚੁੱਕੀ ਹੈ ਪਰ ਇਸ ਮਾਮਲੇ ਵਿਚ ਹੁਣ ਤੱਕ ਸੁਖਬੀਰ ਸਿੰਘ ਬਾਦਲ ਸਮੇਤ 2 ਲੋਕਾਂ ਦੀ ਜਮਾਨਤ ਅਰਜੀ ਖਾਰਜ ਵੀ ਹੋ ਚੁੱਕੀ ਹੈ । ਦੂਜੇ ਪਾਸੇ ਇਸੇ ਗੋਲੀਕਾਂਡ ਮਾਮਲੇ ਨਾਲ ਸੰਬੰਧਿਤ ਮੁਕੱਦਮਾਂ ਨੰਬਰ 192/2015 ਵਿਚ ਤਤਕਾਲੀ ਐਸਐਸਪੀ ਫਰੀਦਕੋਟ ਸੁਖਮਿੰਦਰ ਸਿੰਘ ਮਾਾਨ ਦੀ ਅਗਾਉਂ ਜਮਾਨਤ ਮਨਜੂਰ ਹੋ ਚੁੱਕੀ ਹੈ। ਜਦੋਕਿ ਉਪਰੋਕਤ ਦੋਹਾਂ ਮਾਮਲਿਆਂ ਵਿਚ ਨਾਮਜਦ ਪੰਜਾਬ ਪੁਲਿਸ ਦੇ ਤਤਕਾਲੀ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਜਮਾਨਤ ਅਰਜੀ ਤੇ 20 ਮਾਰਚ ਨੂੰ ਸੁਣਵਾਈ ਹੋਣੀ ਹੈ।

ਇਹ ਸੀ ਜਾਂਚ ਨਾਲ ਜੁੜਿਆ ਪੂਰਾ ਮਾਮਲਾ

ਜਿਕਰਯੋਗ ਹੈ ਕਿ ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਪਹਿਲਾਂ ਬਣੀ ਵਿਸੇਸ ਜਾਂਚ ਟੀਮ ਜਿਸ ਦੀ ਅਗਵਾਈ ਕੁੰਵਰ ਵਿਜੇ ਪ੍ਰਤਾਪ ਵੱਲੋਂ ਕੀਤੀ ਗਈ ਸੀ ਅਤੇ ਉਸ ਵਿਚ ਪਰਮਰਾਜ ਸਿੰਘ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਜਿਸ ਵਿਚ ਕਈ ਦਿਨਾਂ ਤੱਕ ਪੁਲਿਸ ਰਿਮਾਡ ਤੇ ਵੀ ਰਹੇ ਸਨ ਅਤੇ ਕਰੀਬ 4 ਮਹੀਨਿਆ ਬਾਅਦ ਉਹਨਾਂ ਦੀ ਜਮਾਨਤ ਹੋਈ ਸੀ ਪਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਆਈਜੀ ਕੁੰਵਰ ਵਿਜੇ ਪ੍ਰਤਾਪ ਦੀ ਅਗਵਾਈ ਵਾਲੀ ਜਾਂਚ ਟੀਮ ਦੀ ਸਾਰੀ ਜਾਂਚ ਰਿਪੋਰਟ ਨੂੰ ਖਾਰਜ ਕਰ ਦਿੱਤਾ ਗਿਆ ਸੀ ਅਤੇ ਇਕ ਨਵੀ ਵਿਸੇਸ ਜਾਂਚ ਟੀਮ ਬਣਾਉਣ ਲਈ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਸਨ।

ਪਹਿਲਾਂ ਹੀ ਕਰੀਬ 4 ਮਹੀਨਿਆ ਦੀ ਕਸਟੱਡੀ ਕੱਟ ਚੁਕੇ ਹਨ ਪਰਮਰਾਜ

ਪੰਜਾਬ ਸਰਕਾਰ ਵੱਲੋਂ ਆਈਪੀਐਸ ਅਧਿਕਾਰੀ ਐਲਕੇ ਯਾਦਵ ਦੀ ਅਗਵਾਈ ਵਿਚ ਵਿਸੇਸ ਜਾਂਚ ਟੀਮ ਦਾ ਗਠਨ ਕੀਤਾ ਗਿਆ ਸੀ ਜਿਸ ਨੇ ਇਸ ਮਾਮਲੇ ਬੀਤੀ 24 ਫਰਵਰੀ ਨੂੰ ਫਰੀਦਕੋਟ ਅਦਾਲਤ ਵਿਚ ਚਲਾਨ ਦਾਖਲ ਕੀਤਾ ਸੀ। ਪਰਮਰਾਜ ਇਸ ਮਾਮਲੇ ਵਿਚ ਪਹਿਲਾਂ ਹੀ ਕਰੀਬ 4 ਮਹੀਨਿਆ ਦੀ ਕਸਟੱਡੀ ਕੱਟ ਚੁਕੇ ਹਨ।ਇਸ ਦੇ ਨਾਲ ਹੀ ਅਗਲੇ ਕੁਝ ਦਿਨਾਂ ਵਿਚ ਇਹਨਾਂ ਮਾਮਲਿਆ ਵਿਚ ਨਾਮਜਦ ਬਾਕੀ ਰਹਿੰਦੇ ਪੁਲਿਸ ਅਧਿਕਾਰੀ ਵੀ ਆਪਣੀ ਜਮਾਨਤ ਅਰਜੀ ਫਰੀਦਕੋਟ ਅਦਾਲਤ ਵਿਚ ਲਗਾ ਸਕਦੇ ਹਨ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ