ਬਹਿਬਲਕਲਾਂ-ਕੋਟਕਪੂਰਾ ਗੋਲੀਕਾਂਡ ਦਾ ਸ਼ੁਰੂ ਹੋਵੇਗਾ ਟ੍ਰਾਇਲ, SIT ਨੇ ਦਾਖ਼ਲ ਕੀਤੀ ਸਟੇਟਸ ਰਿਪੋਰਟ, ਚੁੱਕਿਆ ਜਾਵੇਗਾ ਮੋਰਚਾ
ਸੁਖਰਾਜ ਸਿੰਘ ਨੇ ਕਿਹਾ ਕਿ ਜਦੋਂ ਤੱਕ ਅਦਾਲਤ ਵਿਚ ਟਰਾਇਲ ਸੁਰੂ ਨਹੀਂ ਹੁੰਦੇ ੳਦੋਂ ਤੱਕ ਜੋ ਵੀ ਚਲਾਨ ਪੇਸ਼ ਹੋਏ ਨੇ, ਜੋ ਸਬੂਤ ਪੇਸ਼ ਹੋਏ ਨੇ ਸਭ ਮਿੱਟੀ ਹਨ। ਉਹਨਾ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਗੋਲੀਕਾਡ ਮਾਮਲਿਆਂ ਦੀ ਸੁਣਵਾਈ ਫਾਸਟਟ੍ਰੈਕ ਅਦਾਲਤ ਰਾਹੀਂ ਕੀਤੀ ਜਾਵੇ ਤਾਂ ਜੋ ਲੰਬੇ ਸਮੇਂ ਤੋਂ ਇਨਸਾਫ ਦੀ ਉਡੀਕ ਕਰਦੀਆਂ ਸੰਗਤਾਂ ਅਤੇ ਪੀੜਤ ਪਰਿਵਾਰਾਂ ਨੂੰ ਜਲਦ ਇਨਸਾਫ ਮਿਲ ਸਕੇ।
ਸਾਲ 2015 ਦੇ ਗੁਰੂ ਗ੍ਰੰਥ ਸਾਹਿਬ ਦੀ ਬਰਗਾੜੀ ਵਿਖੇ ਹੋਈ ਬੇਅਦਬੀ ਤੋਂ ਬਾਅਦ ਵਾਪਰੇ ਕੋਟਕਪੂਰਾ ਅਤੇ ਬਹਿਬਲਕਲਾਂ ਗੋਲੀਕਾਂਡ ਮਾਮਲਿਆਂ ਵਿਚ ਪੀੜਤ ਪਰਿਵਾਰਾਂ ਨੂੰ ਇਨਸਾਫ ਦੀ ਆਸ ਉਸ ਵਕਤ ਬੱਝੀ ਜਦੋਂ ਸ਼ੁੱਕਰਵਾਰ ਨੂੰ ਬਹਿਬਲਕਲਾ ਗੋਲੀਕਾਂਡ ਮਾਮਲਿਆ ਦੀ ਜਾਂਚ ਕਰ ਰਹੀ ਵਿਸੇਸ ਜਾਂਚ ਟੀਮ ਨੇ ਫਰੀਦਕੋਟ ਅਦਾਲਤ ਵਿਚ ਇਸ ਮਾਮਲੇ ਦੀ ਜਾਂਚ ਦੀ ਸਟੇਟਸ ਰਿਪੋਰਟ ਦਾਖਲ ਕਰ ਦਿੱਤੀ। ਸਟੇਟਸ ਰਿਪੋਰਟ ਦਾਖਲ ਕਰਨ ਤੋਂ ਬਾਅਦ ਹੁਣ ਇਹਨਾਂ ਮਾਮਲਿਆ ਤੇ ਬੰਦ ਪਏ ਟ੍ਰਾਇਲ ਸੁਰੂ ਹੋ ਸਕਣਗੇ ਅਤੇ ਸੁਣਵਾਈ ਅੱਗੇ ਵਧੇਗੀ ।
ਸਟੇਟਸ ਰਿਪੋਟ ਦਾਖਲ ਕੀਤੇ ਜਾਣ ਦੀ ਪੁਸ਼ਟੀ ਫਰੀਦਕੋਟ ਡੀਐਸਪੀ ਆਸਵੰਤ ਸਿੰਘ ਧਾਲੀਵਾਲ ਵੱਲੋਂ ਮੀਡੀਆ ਨਾਲ ਗੱਲਬਾਤ ਕਰਦਿਆ ਕੀਤੀ ਗਈ। ਉਹਨਾਂ ਦੱਸਿਆ ਕਿ ਸ਼ੁੱਕਰਵਾਰ ਬਹਿਬਲਕਲਾ ਗੋਲੀਕਾਂਡ ਮਾਮਲਿਆ ਦੀ ਜਾਂਚ ਕਰ ਰਹੀ ਵਿਸੇਸ ਜਾਂਚ ਟੀਮ ਵੱਲੋਂ ਮਾਨਯੋਗ ਅਦਾਲਤ ਵਿਚ ਸਟੇਟਸ ਰਿਪੋਰਟ ਦਾਖਲ ਕਰ ਦਿੱਤੀ ਗਈ। ਉਹਨਾਂ ਕਿਹਾ ਕਿ ਸਟੇਟਸ ਰਿਪੋਰਟ ਵਿਸ਼ੇਸ਼ ਜਾਂਚ ਟੀਮ (SIT) ਨੇ ਕੀ ਤੱਥ ਪੇਸ ਕੀਤੇ ਹਨ ਇਸ ਬਾਰੇ ਉਹ ਕੁਝ ਵੀ ਨਹੀਂ ਦੱਸ ਸਕਦੇ।
ਇਸ ਮੌਕੇ ਫਰੀਦਕੋਟ ਅਦਾਲਤ ਵਿਚ ਪਹੁੰਚੇ ਬਹਿਬਲਕਲਾਂ ਇਨਸਾਫ ਮੋਰਚੇ ਆਗੂ ਸੁਖਰਾਜ ਸਿੰਘ ਨਿਆਮੀਂ ਵਾਲਾ ਨੇ ਵਿਸੇਸ ਜਾਂਚ ਟੀਮ ਵੱਲੋਂ ਸਟੇਟਸ ਰਿਪੋਰਟ ਦਾਖਲ ਕਰਨ ਅਤੇ ਮਾਨਯੋਗ ਅਦਾਲਤ ਵਿਚ ਦੋਹਾਂ ਮਾਮਲਿਆ ਦਾ ਟਰਾਇਲ ਸੁਰੂ ਹੋਣ ਤੇ ਸੰਤੁਸ਼ਟੀ ਪ੍ਰਗਟਾਈ। ਉਹਨਾਂ ਕਿਹਾ ਕਿ ਅਸੀਂ ਲੰਬੇ ਸਮੇਂ ਤੋਂ ਮੰਗ ਕਰ ਰਹੇ ਸੀ ਕਿ ਜੋ ਵਿਸੇਸ ਜਾਂਚ ਟੀਮ ਵੱਲੋਂ ਹੁਣ ਤੱਕ ਚਲਾਨ ਪੇਸ਼ ਕੀਤੇ ਗਏ ਹਨ ਜੋ ਹੁਣ ਤੱਕ ਦੀ ਜਾਂਚ ਹੋਈ ਹੈ ਉਸ ਤੇ ਟਰਾਇਲ ਚੱਲੇ ਅਤੇ ਦੋਸੀਆਂ ਨੂੰ ਸਜਾਵਾਂ ਹੋਣ ਅੱਜ ਜੋ ਸਟੇਟਸ ਰਿਪੋਰਟ ਦਾਖਲ ਕੀਤੀ ਗਈ ਹੇ ਇਸ ਨਾਲ ਹੁਣ ਅਦਾਲਤ ਵਿਚ ਰੁਕੇ ਹੋਏ ਟਰਾਇਲ ਸੁਰੂ ਹੋ ਸਕਣਗੇ ਅਤੇ ਉਹਨਾਂ ਨੂੰ ਇਨਸਾਫ ਮਿਲਣ ਦੀ ਆਸ ਜਾਗੀ ਹੈ।
ਸਮਾਪਤ ਹੋਵੇਗਾ ਬਹਿਬਲਕਲਾਂ ਇਨਸਾਫ ਮੋਰਚਾ
ਮੋਰਚੇ ਦੀ ਸਮਾਪਤੀ ਬਾਰੇ ਗੱਲਬਾਤ ਕਰਦਿਆਂ ਸੁਰਖਰਾਜ ਸਿੰਘ ਨੇ ਕਿਹਾ ਕਿ ਉਹਨਾਂ ਦੀ ਮੰਗ ਹੀ ਇਹ ਸੀ ਕਿ ਮਾਨਯੋਗ ਅਦਾਲਤ ਵਿਚ ਬੰਦ ਪਏ ਟਰਾਇਲ ਸੁਰੂ ਹੋ ਜਾਣ ਸੋ ਹੁਣ ਸਟੇਟਸ ਰਿਪੋਰਟ ਪੇਸ਼ ਹੋਣ ਤੋਂ ਬਾਅਦ ਟਰਾਇਲ ਸੁਰੂ ਹੋ ਜਾਣਗੇ ਅਤੇ ਅਗਲੀ 20 ਜਨਵਰੀ ਨੂੰ ਹੁਣ ਮੁੜ ਅਦਾਲਤ ਵਿਚ ਸੁਣਵਾਈ ਹੋਵੇਗੀ। ਇਸ ਲਈ ਹੁਣ ਸਾਰਾ ਕੰਮ ਅਦਾਲਤ ਵੱਲੋਂ ਕੀਤਾ ਜਾਣਾ ਹੈ ਇਸ ਲਈ ਹੁਣ ਧਰਨੇ ਪ੍ਰਦਰਸ਼ਨ ਦਾ ਕੋਈ ਮਤਲਬ ਨਹੀਂ ਰਹਿ ਗਿਆ ਹੈ। ਇਸ ਲਈ ਹੁਣ ਉਹਨਾਂ ਵੱਲੋਂ ਲਗਾਇਆ ਗਿਆ ਬਹਿਬਲਕਲਾਂ ਇਨਸਾਫ ਮੋਰਚਾ ਸਮਾਪਤ ਕੀਤਾ ਜਾਵੇਗਾ ਜਿਸ ਨੂੰ ਅਗਲੇ ਇਕ ਦੋ ਦਿਨਾ ਵਿਚ ਸਿੱਖ ਸੰਗਤਾਂ ਨਾਲ ਗੱਲਬਾਤ ਕਰ ਕੇ ਇਕ ਧਾਰਮਿਕ ਸਮਾਗਮ ਕਰ ਉਠਾਇਆ ਜਾਵੇਗਾ।