ਜਲੰਧਰ-ਲੁਧਿਆਣਾ ਹਾਈਵੇਅ ਜਾਮ ਕਰ ਕਿਸਾਨਾਂ ਨੇ ਗੱਡੇ ਟੈਂਟ, ਗੰਨੇ ਦੇ ਰੇਟ ਵਧਾਉਣ ਦੀ ਹੈ ਮੰਗ; ਬੇਸਿੱਟਾ ਮੀਟਿੰਗ ਤੋਂ ਬਾਅਦ ਫੈਸਲਾ

Published: 

21 Nov 2023 19:20 PM

ਕਿਸਾਨਾਂ ਦੇ ਧਰਨੇ ਕਾਰਨ ਹਾਈਵੇਅ ਤੋਂ ਲੰਘਣ ਵਾਲੇ ਕਈ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਲੰਧਰ ਕਮਿਸ਼ਨਰੇਟ ਅਤੇ ਦੇਹਟ ਪੁਲਿਸ ਨੇ ਸੁਰੱਖਿਆ ਲਈ ਕਰਮਚਾਰੀ ਤਾਇਨਾਤ ਕੀਤੇ ਹਨ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਵੱਖ-ਵੱਖ ਸ਼ਹਿਰਾਂ ਵਿੱਚ ਇਹ ਧਰਨੇ ਜਾਰੀ ਰਹਿਣਗੇ।

ਜਲੰਧਰ-ਲੁਧਿਆਣਾ ਹਾਈਵੇਅ ਜਾਮ ਕਰ ਕਿਸਾਨਾਂ ਨੇ ਗੱਡੇ ਟੈਂਟ, ਗੰਨੇ ਦੇ ਰੇਟ ਵਧਾਉਣ ਦੀ ਹੈ ਮੰਗ; ਬੇਸਿੱਟਾ ਮੀਟਿੰਗ ਤੋਂ ਬਾਅਦ ਫੈਸਲਾ

ਪੰਜਾਬ ਪੁਲਿਸ ਨੇ ਨਹੀਂ ਰੋਕੇ ਟ੍ਰੈਕਟਰਾਂ ਦੇ ਕਾਫਲੇ, ਮਾਨ ਸਰਕਾਰ ਦੇ ਨਾਲ-ਨਾਲ ਦੂਜੀਆਂ ਪਾਰਟੀਆਂ ਵੀ ਨਿੱਤਰੀਆਂ ਹੱਕ ਵਿੱਚ

Follow Us On

ਜਲੰਧਰ-ਲੁਧਿਆਣਾ ਹਾਈਵੇਅ ਜਾਮ ਕਰ ਕਿਸਾਨਾਂ ਨੇ ਗੱਡੇ ਟੈਂਟ, ਗੰਨੇ ਦੇ ਰੇਟ ਵਧਾਉਣ ਦੀ ਹੈ ਮੰਗ; ਬੇਸਿੱਟਾ ਮੀਟਿੰਗ ਤੋਂ ਬਾਅਦ ਫੈਸਲਾ

ਪੰਜਾਬ ਦੇ ਜਲੰਧਰ ‘ਚ ਕਿਸਾਨਾਂ ਨੇ ਇਕ ਵਾਰ ਫਿਰ ਪੰਜਾਬ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਯੂਨਾਈਟਿਡ ਕਿਸਾਨ ਮੋਰਚਾ ਦੇ ਸੱਦੇ ‘ਤੇ ਗੰਨੇ ਦੇ ਰੇਟਾਂ ‘ਚ ਵਾਧੇ ਅਤੇ ਹੋਰ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦਾ ਜਲੰਧਰ-ਲੁਧਿਆਣਾ ਹਾਈਵੇ ‘ਤੇ ਦੇਰ ਸ਼ਾਮ ਤੱਕ ਧਰਨਾ ਜਾਰੀ ਰਿਹਾ |

ਦੇਰ ਸ਼ਾਮ ਜਲੰਧਰ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਵੀ ਕਿਸਾਨਾਂ ਨਾਲ ਮੁਲਾਕਾਤ ਕੀਤੀ। ਜਿੱਥੇ ਉਨ੍ਹਾਂ ਨੇ ਕਿਸਾਨਾਂ ਦੇ ਵਿਚਾਰ ਸਰਕਾਰ ਤੱਕ ਪਹੁੰਚਾਉਣ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਪੂਰਾ ਕਰਨ ਦਾ ਭਰੋਸਾ ਦਿੱਤਾ ਹੈ। ਪਰ ਫਿਰ ਵੀ ਕਿਸਾਨਾਂ ਨੇ ਆਪਣੀਆਂ ਮੰਗਾਂ ਪੂਰੀਆਂ ਹੋਣ ਤੱਕ ਹੜਤਾਲ ਖਤਮ ਨਾ ਕਰਨ ਲਈ ਕਿਹਾ ਹੈ।

ਕਿਸਾਨਾਂ ਨੇ ਜਲੰਧਰ-ਲੁਧਿਆਣਾ ਹਾਈਵੇਅ ਦੀ ਸਾਈਡ ਤੇ ਟੈਂਟ ਗੜ੍ਹ ਦਿੱਤੇ ਹਨ। ਕਿਸਾਨ ਸੰਗਠਨ ਦੂਰੋਂ-ਦੂਰੋਂ ਇਸ ਧਰਨੇ ਵਿੱਚ ਸਾਮਲ ਹੋਣ ਰਹੀ ਪਹੁੰਚ ਰਹੇ ਹਨ। ਉੱਧਰ, ਪਹਿਲਾਂ ਤੋਂ ਅਲਰਟ ਪੁਲਿਸ ਨੇ ਟਰੈਫਿਕ ਨੂੰ ਦੂਜੇ ਰੂਟਾਂ ਤੇ ਡਾਇਵਰਟ ਕਰ ਦਿੱਤਾ ਹੈ। ਹਾਈਵੇਅ ਜਾਮ ਕਾਰਨ ਸ਼ਹਿਰ ਵਿੱਚ ਟਰੈਫਿਕ ਦਾ ਵੀ ਬੁਰਾ ਹਾਲ ਹੈ। ਦੇਰ ਸ਼ਾਮ ਤੱਕ ਵੱਡੀ ਗਿਣਤੀ ਕਿਸਾਨ ਹਾਈਵੇਅ ਤੇ ਜਾਮ ਲਾ ਕੇ ਬੈਠੇ ਸਨ।

ਇਸ ਧਰਨੇ ਨੂੰ ਲੈ ਕੇ ਬੀਕੇਯੂ ਦੋਆਬਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਸਾਰੇ ਕਿਸਾਨਾਂ ਨੂੰ ਵੱਧ-ਚੜ੍ਹ ਕੇ ਇਸ ਧਰਨੇ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਧਨੋਲੀ ਗੇਟ ਨੇੜੇ ਲਾਏ ਗਏ ਇਸ ਧਰਨੇ ਕਰਕੇ ਜਲੰਧਰ-ਫਗਵਾੜਾ-ਲੁਧਿਆਣਾ ਹਾਈਵੇਅ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ।

ਹਾਈਵੇਅ ਜਾਮ ਕਰਨ ਦੇ ਹੱਕ ਵਿੱਚ ਨਹੀਂ, ਮਜਬੂਰੀ ਹੈ-ਕਿਸਾਨ

ਕਿਸਾਨ ਨੇਤਾ ਨੇ ਕਿਹਾ ਕਿ ਉਹ ਹਾਈਵੇਅ ਬੰਦ ਕਰਨ ਦੇ ਲੋਕਾਂ ਨੂੰ ਪਰੇਸ਼ਾਨ ਕਰਨ ਦੇ ਹੱਕ ਵਿੱਚ ਨਹੀਂ ਹਨ। ਪਰ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਉਨ੍ਹਾਂ ਨੂੰ ਮਜਬੂਰਨ ਅਜਿਹੇ ਫੈਸਲੇ ਲੈਣੇ ਪੈਂਦੇ ਹਨ। ਸਰਕਾਰ ਮਿੱਲ ਨੂੰ ਚੱਲਣ ਨਹੀਂ ਦੇ ਰਹੀ। ਜਿਸ ਕਾਰਨ ਗੰਨਾ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਗੰਨੇ ਦੀ ਫਸਲ ਤਿਆਰ ਹੈ ਅਤੇ ਸਰਕਾਰ ਨੇ ਅਜੇ ਤੱਕ ਮਿੱਲਾਂ ਨਹੀਂ ਖੋਲ੍ਹੀਆਂ ਹਨ ਅਤੇ ਨਾ ਹੀ ਗੰਨੇ ਦੇ ਰੇਟਾਂ ਵਿੱਚ ਵਾਧਾ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਰੇ ਮੁੱਦਿਆਂ ਨੂੰ ਲੈ ਕੇ ਸਰਕਾਰ ਨਾਲ ਬੈਟਕ ਵੀ ਕੀਤੀ ਗਈ ਸੀ। ਪਰ ਕੋਈ ਸਿੱਟਾ ਨਾ ਨਿਕਲਦਾ ਵੇਖ ਉਨ੍ਹਾਂ ਨੂੰ ਹਾਈਵੇਅ ਜਾਮ ਕਰਨ ਲਈ ਮਜਬੂਰ ਹੋਣਾ ਪਿਆ।