ਧਰਨੇ ਦੇ ਤੀਸਰੇ ਦਿਨ ‘ਚ ਕਿਸਾਨਾਂ ਨੇ ਕੱਪੜੇ ਉਤਾਰ ਕੀਤਾ ਪ੍ਰਦਰਸ਼ਨ, ਰੇਲਵੇ ਟਰੈਕ ਕੀਤੇ ਜਾਮ

Updated On: 

30 Sep 2023 18:59 PM

ਗੁਰਦਾਸਪੁਰ ਚ ਕਿਸਾਨਾਂ ਵੱਲੋਂ ਮੰਗਾਂ ਪੂਰੀਆਂ ਨਾ ਕੀਤੇ ਜਾਣ ਦੇ ਇਲਜ਼ਾਮਾਂ ਦੇ ਚੱਲਦੇ ਕੱਪੜੇ ਉਤਾਰ ਕੇ ਪ੍ਰਦਰਸ਼ਨ ਕੀਤਾ ਗਿਆ। ਰੇਲਵੇ ਸਟੇਸ਼ਨ 'ਤੇ ਪਹੁੰਚੇ ਕਿਸਾਨਾਂ ਨੇ ਰੇਲਵੇ ਟਰੈਕ ਜਾਮ ਕੀਤੇ ਗਏ ਜਿਸ ਦੇ ਚੱਲਦੇ ਕਈ ਟ੍ਰੇਨਾਂ ਵੀ ਕੀਤਾ ਗਿਆ। ਸ਼ਾਮ 4 ਵਜੇ ਕਿਸਾਨਾਂ ਨੇ ਰੇਲਵੇ ਟ੍ਰੇਕ ਤੋਂ ਆਪਣਾ ਧਰਨਾ ਚੁੱਕ ਲਿਆ।

ਧਰਨੇ ਦੇ ਤੀਸਰੇ ਦਿਨ ਚ ਕਿਸਾਨਾਂ ਨੇ ਕੱਪੜੇ ਉਤਾਰ ਕੀਤਾ ਪ੍ਰਦਰਸ਼ਨ, ਰੇਲਵੇ ਟਰੈਕ ਕੀਤੇ ਜਾਮ
Follow Us On

ਗੁਰਦਾਸਪੁਰ। ਗੁਰਦਾਸਪੁਰ ‘ਚ ਕਿਸਾਨਾਂ ਨੇ ਧਰਨੇ ਦੇ ਤੀਜੇ ਦਿਨ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ਼ ਜੰਮ ਕੇ ਪ੍ਰਦਰਸ਼ਨ ਕੀਤਾ। ਇਸ ਮੌਕੇ ਕਿਸਾਨਾਂ ਵੱਲੋਂ ਰੇਲਵੇ ਟਰੈਕ (Railway track) ਰੋਕੇ ਗਏ ਅਤੇ ਕਪੜੇ ਉਤਾਰ ਕੇ ਰੋਸ ਵਿਖਾਵਾ ਕੀਤਾ ਗਿਆ। ਕਿਸਾਨਾਂ ਵੱਲੋਂ ਰੇਲਵੇ ਟਰੈਕ ਜਾਮ ਕੀਤੇ ਜਾਣ ਕਾਰਨ ਕਈ ਟ੍ਰੇਨਾਂ ਨੂੰ ਵੀ ਰੱਦ ਕੀਤਾ ਗਿਆ। ਹੜ੍ਹਾਂ ਕਾਰਨ ਖਰਾਬ ਹੋਈ ਫਸਲ ਦੇ ਮੁਆਵਜ਼ੇ, ਘੱਟੋ-ਘੱਟ ਸਮਰਥਨ ਮੁੱਲ ਅਤੇ ਕਰਜ਼ਾ ਮੁਆਫ਼ੀ ਜਹੇ ਮੁੱਦਿਆ ਨੂੰ ਲੈ ਕੇ ਕਿਸਾਨ ਲਗਾਤਾਰ ਸੜਕਾਂ ‘ਤੇ ਸੰਘਰਸ਼ ਕਰ ਰਹੇ ਹਨ। ਇਸ ਧਰਨੇ ਨੂੰ ਪੰਜਾਬ ਦੀਆਂ 19 ਜਥੇਬੰਦੀਆਂ ਵੱਲੋਂ ਸਮਰਥਨ ਦਿੱਤਾ ਗਿਆ ਹੈ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਲਗਾਏ ਗਏ ਧਰਨੇ ‘ਚ ਸਰਕਾਰ (Govt) ਖਿਲਾਫ਼ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਮੌਜੂਦ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੇ ਮਨਾਂ ਵਿੱਚ ਸਰਕਾਰਾਂ ਖਿਲਾਫ ਭਾਰੀ ਰੋਸ਼ ਹੈ ਕਿਉਂਕਿ ਤਿੰਨ ਦਿਨ ਦਾ ਸਮਾਂ ਬੀਤਣ ਦੇ ਬਾਵਜੂਦ ਕੇਂਦਰ ਅਤੇ ਪੰਜਾਬ ਸਰਕਾਰ ਨੇ ਉਨਾਂ ਦੇ ਨਾਲ ਕੋਈ ਮੀਟਿੰਗ ਨਹੀਂ ਕੀਤੀ। ਸਰਕਾਰ ਦੇ ਇਸ ਰਵੱਈਏ ਕਾਰਨ ਅੱਜ ਕਿਸਾਨਾਂ ਨੇ ਕੱਪੜੇ ਉਤਾਰ ਕੇ ਰੋਸ਼ ਪ੍ਰਦਰਸ਼ਨ ਕੀਤਾ। ਸਰਕਾਰ ਜੇਕਰ ਅਜਹਿਆ ਵਰਤਾਰਾ ਰੱਖਦੀ ਹੈ ਤਾਂ ਕਿਸਾਨ ਇਸ ਸ਼ੰਘਰਸ਼ ਨੂੰ ਭਵਿਖ ‘ਚ ਹੋਰ ਵੀ ਤੇਜ਼ ਕਰਣਗੇ। ਜਦੋਂ ਤੱਕ ਸਰਕਾਰਾਂ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰ ਦਿੰਦੀਆਂ ਇਹ ਸੰਘਰਸ਼ ਜਾਰੀ ਰਹੇਗਾ।

4 ਵਜੇ ਤੱਕ ਰੋਕੀਆਂ ਗਈ ਟ੍ਰੇਨਾਂ

ਕਿਸਾਨਾਂ ਨੇ 4 ਵਜੇ ਤੋਂ ਬਾਅਦਗੁਰਦਾਸਪੁਰ ਰੇਲਵੇ ਸਟੇਸ਼ਨ ‘ਤੇ ਲਗਾਏ ਆਪਣੇ ਧਰਨੇ ਨੂੰ ਸਮਾਪਤ ਕਰ ਦਿੱਤਾ ਅਤੇ ਰੋਕੇ ਗਏ ਟਰੈਕਾਂ ਨੂੰ ਵੀ ਖਾਲੀ ਕਰ ਦਿੱਤਾ ਗਿਆ। ਰੇਲਵੇ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕੀ ਕਿਸਾਨਾਂ ਵੱਲੋਂ ਟਰੈਕ ਖਾਲੀ ਕੀਤੇ ਜਾਣ ਤੋਂ ਬਾਅਦ ਟ੍ਰੇਨਾਂ ਨੂੰ ਮੁੜ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਪੂਰੇ ਸੂਬੇ ‘ਚ ਕਿਸਾਨਾਂ ਨੇ ਟਰੇਨਾਂ ਰੋਕਣ ਦਾ ਸੱਦਾ ਦਿੱਤਾ ਗਿਆ ਸੀ। ਪੰਜਾਬ ਦੇ ਨਾਲ-ਨਾਲ ਹਰਿਆਣਾ ਚ ਵੀ ਕਈ ਥਾਵਾਂ ‘ਤੇ ਟ੍ਰੇਨਾਂ ਨੂੰ ਰੋਕਿਆ ਗਿਆ ਸੀ ਜਿਸ ਦਾ ਸਮਰਥਣ ਪੰਜਾਬ ਦੀਆਂ ਜੱਥੇਬੰਦੀਆਂ ਨੇ ਕੀਤਾ ਸੀ।

ਕੇਂਦਰ ਖਿਲਾਫ ਦੁਸ਼ਹਿਰਾ ਮਨਾਉਣਗੇ ਕਿਸਾਨ

ਕਿਸਾਨਾਂ ਨੇ ਅੱਗੇ ਦੀ ਰਣਨੀਤੀ ਨੂੰ ਲੈ ਕੇ ਦੱਸਿਆ ਹੈ ਕਿ 23 ਤੇ 24 ਅਕਤੂਬਰ ਨੂੰ ਕਿਸਾਨੀ ਦੁਸਹਿਰਾ ਮਨਾਇਆ ਜਾਵੇਗਾ। ਇਸ ਦਿਨ ਦੇਸ਼ ਭਰ ਵਿੱਚ ਕੇਂਦਰ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕੇ ਜਾਣਗੇ। ਲੋਕਾਂ ਨੂੰ ਕਿਸਾਨਾਂ ਦੀ ਹੋ ਰਹੀ ਲੁੱਟ ਬਾਰੇ ਜਾਗਰੁਕ ਕੀਤਾ ਜਾਵੇਗਾ। ਸਰਕਾਰ ਵਾਅਦੇ ਕਰ ਦਿੰਦੀਆਂ ਹਨ ਉਸ ਨੂੰ ਪੂਰੇ ਨਹੀਂ ਕੀਤਾ ਜਾਂਦਾ ਹੈ।

Exit mobile version