ਪੰਜਾਬ BJP ਆਗੂ ਕੇਵਲ ਸਿੰਘ ਢਿੱਲੋ ਨੇ ਚੰਨੀ ਨੂੰ ਦਿੱਤਾ ਸੱਦਾ, ਕਿਹਾ- ਆਓ ਮਿਲ ਕੇ ਪੰਜਾਬ ਦੇ ਭਵਿੱਖ ਲਈ ਕੰਮ ਕਰੀਏ

Updated On: 

20 Jan 2026 00:08 AM IST

ਪੰਜਾਬ ਭਾਜਪਾ ਆਗੂ ਕੇਵਲ ਸਿੰਘ ਢਿੱਲੋਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸਾਂਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਉਨ੍ਹਾਂ ਨੂੰ ਸਤਿਕਾਰ, ਸਨਮਾਨ ਤੇ ਭਾਈਚਾਰੇ ਦੀ ਸੇਵਾ ਕਰਨ ਦਾ ਇੱਕ ਸੱਚਾ ਮੌਕਾ ਮਿਲੇਗਾ।

ਪੰਜਾਬ BJP ਆਗੂ ਕੇਵਲ ਸਿੰਘ ਢਿੱਲੋ ਨੇ ਚੰਨੀ ਨੂੰ ਦਿੱਤਾ ਸੱਦਾ, ਕਿਹਾ- ਆਓ ਮਿਲ ਕੇ ਪੰਜਾਬ ਦੇ ਭਵਿੱਖ ਲਈ ਕੰਮ ਕਰੀਏ
Follow Us On

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਉਹ ਦਲਿਤ ਭਾਈਚਾਰੇ ਬਾਰੇ ਲੋਕਾਂ ਨੂੰ ਦੱਸ ਰਹੇ ਹਨ ਕਿ ਐਸਸੀ ਭਾਈਚਾਰੇ ਦੇ ਲੋਕਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਜਾ ਰਿਹਾ। ਇਸ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸਾਰੇ ਵੱਡੇ ਆਗੂ ਉੱਚ ਜਾਤੀ ਦੇ ਹਨ ਅਤੇ ਸਾਡੇ ਲੋਕ ਕਿੱਥੇ ਜਾਣਗੇ।

ਇਸ ਦੌਰਾਨ ਚੰਨੀ ਇੱਕ ਇਕੱਠ ਵਿੱਚ ਆਪਣੇ ਭਾਸ਼ਣ ਵਿੱਚ ਕਹਿ ਰਹੇ ਹਨ ਕਿ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਜਾ ਰਿਹਾ। ਉਨ੍ਹਾਂ ਨੇ ਕਿਹਾ ਕਿ ਜੋ ਪ੍ਰਧਾਨ ਹਨ, ਵਿਰੋਧੀ ਧੀਰ ਦੇ ਆਗੂ ਹਨ, ਮਹਿਲਾ ਵਿੰਗ ਦੀ ਪ੍ਰਧਾਨ ਹਨ ਅਤੇ ਜਨਰਲ ਸੈਕਟਰੀ ਹਨ ਉਹ ਸਭ ਉੱਚ ਜਾਤੀ ਦੇ ਹਨ, ਤਾਂ ਅਸੀਂ ਕਿੱਥੇ ਜਾਵਾਂਗੇ।

ਚੰਨੀ ਦੀ ਵਾਇਰਲ ਵੀਡੀਓ

ਚਰਨਜੀਤ ਸਿੰਘ ਚੰਨੀ ਦੀ ਵਾਇਰਲ ਹੋ ਰਹੀ ਇਸ ਵੀਡੀਓ ਨੇ ਪੰਜਾਬ ਦੀ ਰਾਜਨੀਤੀ ਵਿੱਚ ਭੁਚਾਲ ਮਚਾ ਦਿੱਤਾ ਹੈ। ਚੰਨੀ ਦੇ ਇਸ ਬਿਆਨ ਤੋਂ ਬਾਅਦ ਸਾਰੀਆਂ ਸਿਆਸੀ ਪਾਰਟੀਆਂ ਲਗਾਤਾਰ ਕਾਂਗਰਸ ਨੂੰ ਨਿਸ਼ਾਨਾ ਬਣਾ ਰਹੀਆਂ ਹਨ।

ਕੇਵਲ ਸਿੰਘ ਢਿੱਲੋ ਨੇ ਚੰਨੀ ਨੂੰ ਦਿੱਤਾ ਸੱਦਾ

ਚਰਨਜੀਤ ਸਿੰਘ ਚੰਨੀ ਦੀ ਵਾਇਰਲ ਵੀਡੀਓ ਤੋਂ ਬਾਅਦ ਪੰਜਾਬ ਬੀਜੀਪੀ ਦੇ ਆਗੂ ਕੇਵਲ ਸਿੰਘ ਢਿੱਲੋਂ ਵੱਲੋਂ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਕੀਤੀ ਗਈ। ਇਸ ਦੌਰਾਨ ਚੰਨੀ ਨੂੰ ਟੈਗ ਕੀਤਾ ਗਿਆ। ਜਿਸ ਵਿੱਚ ਸਾਫ-ਸਾਫ ਲਿਖਿਆ ਗਿਆ ਕਿ ਪੰਜਾਬੀ ਹੋਣ ਤੇ ਨਾਤੇ ਮੈਂ ਮੰਨਦਾ ਹਾਂ ਕਿ ਦਲਿਤ ਆਗੂ ਹੋਣ ਦੇ ਨਾਤੇ ਤੁਹਾਡਾ ਸਟੈਂਡ ਲੀਡਰਸ਼ਿਪ ਅਤੇ ਧਰਮ ਨਿਰਪੱਖ ਕਦਰਾਂ ਕੀਮਤਾਂ ਨੂੰ ਦਰਸਾਉਂਦਾ ਹੈ। ਸ਼ਾਇਦ ਤੁਹਾਨੂੰ ਇਸ ਨੂੰ ਪੂਰਾ ਕਰਨ ਦਾ ਮੌਕਾ ਨਹੀਂ ਮਿਲ ਰਿਹਾ ਹੈ। ਉਨ੍ਹਾਂ ਨੇ ਲਿਖਿਆ ਕਿ ਬੀਜੇਪੀ ਵਿੱਚ ਤੁਹਾਨੂੰ ਹਰ ਭਾਈਚਾਰੇ ਦੀ ਸੇਵਾ ਕਰਨ ਦਾ ਆਦਰਸ਼ ਸਮਾਨ ਅਤੇ ਅਸਲੀ ਮੌਕਾ ਮਿਲੇਗਾ।

ਕੇਵਲ ਸਿੰਘ ਢਿੱਲੋਂ ਦੀ ਪੋਸਟ ਵਿੱਚ ਸਿਆਸੀ ਸਰਗਰਮੀਆਂ ਹੋਰ ਵੀ ਤੇਜ਼ ਹੋ ਗਈਆਂ। ਕਿਉਂਕਿ ਬੀਜੇਪੀ ਆਗੂ ਵੱਲੋ ਸਿੱਧਾ-ਸਿੱਧਾ ਚੰਨੀ ਨੂੰ ਬੇਜੇਪੀ ਵਿੱਚ ਆਊਣ ਦਾ ਸੱਦਾ ਦਿੱਤਾ ਜਾ ਰਿਹਾ ਹੈ। ਦੇਖਣ ਵਾਲੀ ਗੱਲ ਹੈ ਕਿ ਚਰਨਜੀਤ ਸਿੰਘ ਚੰਨੀ ਦੇ ਇਸ ਬਿਆਨ ਤੋਂ ਬਾਅਦ ਕਾਂਗਰਸ ਪਾਰਟੀ ਕੀ ਰੁੱਖ ਅਖਤਿਆਰ ਅਪਣਾਉਂਦੀ ਹੈ। ਕੀ ਬੀਜੇਪੀ ਚੰਨੀ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਲਈ ਹੋਰ ਜ਼ੋਰ ਲਗਾਏਗੀ।