AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਕਪੂਰਥਲਾ ‘ਚ ਇੱਕ ਮਹਿਲਾ ਨੇ ਦੋ ਮਾਸੂਮ ਬੱਚਿਆਂ ਸਣੇ ਕਾਲੀ ਬੇਈਂ ‘ਚ ਮਾਰੀ ਛਾਲ, ਮਾਨਸਿਕ ਤਣਾਅ ਕਾਰਨ ਚੁੱਕਿਆ ਖੌਫਨਾਕ ਕਦਮ

ਇਸ ਘਟਨਾ ਤੋਂ ਬਾਅਦ ਉਥੇ ਮੌਜੂਦ ਲੋਕਾਂ ਨੇ ਤੁਰੰਤ ਹਿੰਮਤ ਦਿਖਾਈ ਅਤੇ ਮਹਿਲਾ ਨੂੰ ਪਾਣੀ ਵਿੱਚੋਂ ਬਾਹਰ ਕੱਢ ਲਿਆ। ਲੋਕਾਂ ਨੇ ਬੱਚਿਆਂ ਨੂੰ ਵੀ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਬਚਾਇਆ ਨਾ ਜਾ ਸਕਿਆ। ਨਹਿਰ ਵਿੱਚ ਡੁੱਬਣ ਕਾਰਨ ਦੋਵਾਂ ਬੱਚਿਆ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਖਾਮੋਸ਼ੀ ਦੇ ਹਾਲਾਤ ਹਨ।

ਕਪੂਰਥਲਾ 'ਚ ਇੱਕ ਮਹਿਲਾ ਨੇ ਦੋ ਮਾਸੂਮ ਬੱਚਿਆਂ ਸਣੇ ਕਾਲੀ ਬੇਈਂ 'ਚ ਮਾਰੀ ਛਾਲ, ਮਾਨਸਿਕ ਤਣਾਅ ਕਾਰਨ ਚੁੱਕਿਆ ਖੌਫਨਾਕ ਕਦਮ
tv9-punjabi
| Published: 06 May 2026 19:01 PM IST

ਕਪੂਰਥਲਾ ਦੇ ਸੁਲਤਾਨਪੁਰ ਲੋਧੀ ਵਿੱਚ ਇੱਕ ਮਾਂ ਨੇ ਆਪਣੇ ਦੋ ਪੁੱਤਰਾਂ ਸਮੇਤ ਕਾਲੀ ਵੇਈਂ ਵਿੱਚ ਛਾਲ ਮਾਰ ਦਿੱਤੀ। ਮਾਂ ਤਾਂ ਬਚ ਗਈ, ਪਰ ਦੋਵੇਂ ਬੱਚੇ ਡੁੱਬ ਗਏ। ਸੂਚਨਾ ਮਿਲਣ ‘ਤੇ ਸੁਲਤਾਨਪੁਰ ਲੋਧੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਬੱਚਿਆਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।

ਜਾਣਕਾਰੀ ਅਨੁਸਾਰ ਪਿੰਡ ਅਦਾਲਤ ਚੱਕ ਦੇ ਵਸਨੀਕ ਭਰਪੂਰ ਸਿੰਘ ਦੀ ਪਤਨੀ ਸਿਮਰਨ ਕੌਰ ਦਾ ਆਪਣੇ ਪਤੀ ਨਾਲ ਝਗੜਾ ਹੋ ਗਿਆ ਸੀ ਅਤੇ ਮਾਨਸਿਕ ਤਣਾਅ ਕਾਰਨ ਉਸ ਨੇ ਇਹ ਕਦਮ ਚੁੱਕਿਆ। ਅੱਜ ਸਵੇਰੇ ਉਹ ਆਪਣੇ ਛੇ ਸਾਲ ਦੇ ਪੁੱਤਰ ਵੀਰ ਪ੍ਰਤਾਪ ਸਿੰਘ ਅਤੇ ਤਿੰਨ ਸਾਲ ਦੇ ਗੁਰ ਪ੍ਰਤਾਪ ਸਿੰਘ ਨਾਲ ਕਾਲੀ ਵੇਈਂ ਪਹੁੰਚੀ। ਜਿਸ ਤੋਂ ਬਾਅਦ ਉਸ ਨੇ ਕਾਲੀ ਵੇਈਂ ਵਿੱਚ ਛਾਲ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਉਹ ਇੱਕ ਬੱਚੇ ਨੂੰ ਸਕੂਲ ਤੋਂ ਲੈ ਕੇ ਆਈ ਸੀ।

ਸਥਾਨਕ ਲੋਕਾਂ ਨੇ ਮਹਿਲਾ ਨੂੰ ਪਾਣੀ ਚੋਂ ਕੱਢਿਆ ਬਾਹਰ

ਇਸ ਘਟਨਾ ਤੋਂ ਬਾਅਦ ਉਥੇ ਮੌਜੂਦ ਲੋਕਾਂ ਨੇ ਤੁਰੰਤ ਹਿੰਮਤ ਦਿਖਾਈ ਅਤੇ ਮਹਿਲਾ ਨੂੰ ਪਾਣੀ ਵਿੱਚੋਂ ਬਾਹਰ ਕੱਢ ਲਿਆ। ਲੋਕਾਂ ਨੇ ਬੱਚਿਆਂ ਨੂੰ ਵੀ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਬਚਾਇਆ ਨਾ ਜਾ ਸਕਿਆ। ਨਹਿਰ ਵਿੱਚ ਡੁੱਬਣ ਕਾਰਨ ਦੋਵਾਂ ਬੱਚਿਆ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਖਾਮੋਸ਼ੀ ਦੇ ਹਾਲਾਤ ਹਨ।

ਔਰਤ ਤੋਂ ਪੁੱਛਗਿੱਛ ਕਰ ਰਹੀ ਪੁਲਿਸ

ਸੁਲਤਾਨਪੁਰ ਲੋਧੀ ਥਾਣੇ ਦੇ ਜਾਂਚ ਅਧਿਕਾਰੀ ਏਐਸਆਈ ਬਲਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖ ਦਿੱਤਾ ਹੈ। ਪੁਲਿਸ ਹੁਣ ਔਰਤ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਉਸ ਦੇ ਨਹਿਰ ਵਿੱਚ ਛਾਲ ਮਾਰਨ ਦੇ ਕਾਰਨ ਦੀ ਜਾਂਚ ਕਰ ਰਹੀ ਹੈ।

Follow Us
Suvendu Adhikari Sworn as Chief Minister: ਸ਼ੁਭੇਂਦੂ ਅਧਿਕਾਰੀ ਨੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ, PM ਮੋਦੀ ਤੇ ਰਾਜਪਾਲ ਆਰਐਨ ਰਵੀ ਰਹੇ ਮੌਜੂਦ
Suvendu Adhikari Sworn as Chief Minister: ਸ਼ੁਭੇਂਦੂ ਅਧਿਕਾਰੀ ਨੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ, PM ਮੋਦੀ ਤੇ ਰਾਜਪਾਲ ਆਰਐਨ ਰਵੀ ਰਹੇ ਮੌਜੂਦ...
ਸੁਖਬੀਰ ਬਾਦਲ ਦੀ ਸ਼੍ਰੋਮਣੀ ਅਕਾਲੀ ਦਲ ਹੋਈ ਸਾਈਡਲਾਈਨ... ਕਿਵੇਂ ਹੋਵੇਗਾ Comeback?
ਸੁਖਬੀਰ ਬਾਦਲ ਦੀ ਸ਼੍ਰੋਮਣੀ ਅਕਾਲੀ ਦਲ ਹੋਈ ਸਾਈਡਲਾਈਨ... ਕਿਵੇਂ ਹੋਵੇਗਾ Comeback?...
ਆਪ੍ਰੇਸ਼ਨ ਸਿੰਦੂਰ ਦੀ Untold Story, Ex IAF ਪਾਇਲਟ ਅਕਸ਼ੈ ਚੋਪੜਾ ਦੀ ਜੁਬਾਨੀ
ਆਪ੍ਰੇਸ਼ਨ ਸਿੰਦੂਰ ਦੀ Untold Story, Ex IAF ਪਾਇਲਟ ਅਕਸ਼ੈ ਚੋਪੜਾ ਦੀ ਜੁਬਾਨੀ...
ਮੁੱਖ ਮੰਤਰੀ ਭਗਵੰਤ ਮਾਨ ਦੀ "ਸ਼ੁਕਰਾਨਾ ਯਾਤਰਾ", ਕੀ ਵਿਧਾਨਸਭਾ ਚੋਣ ਦੀ ਤਿਆਰੀ?
ਮੁੱਖ ਮੰਤਰੀ ਭਗਵੰਤ ਮਾਨ ਦੀ
ਕਾਂਗਰਸ ਦੇ 4 ਸਾਲ ਸਭ ਤੋਂ ਖ਼ਰਾਬ, ਫਿਰ ਕਿਵੇਂ ਹੋਵੇਗਾ ਚੋਣਾਂ 'ਚ ਬੇੜਾ ਪਾਰ?
ਕਾਂਗਰਸ ਦੇ 4 ਸਾਲ ਸਭ ਤੋਂ ਖ਼ਰਾਬ, ਫਿਰ ਕਿਵੇਂ ਹੋਵੇਗਾ ਚੋਣਾਂ 'ਚ ਬੇੜਾ ਪਾਰ?...
Operation Sindoor ਨੂੰ ਪੂਰਾ ਹੋਇਆ ਇੱਕ ਸਾਲ, PM ਨੇ ਬਦਲੀ ਸੋਸ਼ਲ ਮੀਡੀਆ ਪ੍ਰੋਫਾਈਲ ਪਿਕ
Operation Sindoor ਨੂੰ ਪੂਰਾ ਹੋਇਆ ਇੱਕ ਸਾਲ, PM ਨੇ ਬਦਲੀ ਸੋਸ਼ਲ ਮੀਡੀਆ ਪ੍ਰੋਫਾਈਲ ਪਿਕ...
ਪੰਜਾਬ ਵਿੱਚ 3 ਘੰਟਿਆਂ ਦੇ ਅੰਦਰ 2 ਸ਼ੱਕੀ ਧਮਾਕੇ, ਜਲੰਧਰ ਵਿੱਚ ਬੀਐਸਐਫ ਹੈੱਡਕੁਆਰਟਰ ਦੇ ਬਾਹਰ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ
ਪੰਜਾਬ ਵਿੱਚ 3 ਘੰਟਿਆਂ ਦੇ ਅੰਦਰ 2 ਸ਼ੱਕੀ ਧਮਾਕੇ, ਜਲੰਧਰ ਵਿੱਚ ਬੀਐਸਐਫ ਹੈੱਡਕੁਆਰਟਰ ਦੇ ਬਾਹਰ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ...
ਪੰਜਾਬ ਨੂੰ ਦਹਿਲਾਉਣ ਦੀ ਕੌਣ ਕਰ ਰਿਹਾ ਸਾਜਿਸ਼? 3 ਘੰਟਿਆਂ ਵਿੱਚ 2 ਧਮਾਕਿਆਂ ਨਾਲ ਫੈਲੀ ਦਹਿਸ਼ਤ
ਪੰਜਾਬ ਨੂੰ ਦਹਿਲਾਉਣ ਦੀ ਕੌਣ ਕਰ ਰਿਹਾ ਸਾਜਿਸ਼? 3 ਘੰਟਿਆਂ ਵਿੱਚ 2 ਧਮਾਕਿਆਂ ਨਾਲ ਫੈਲੀ ਦਹਿਸ਼ਤ...
SAD ਪੁਨਰ ਸੁਰਜੀਤ ਵੱਲੋਂ ਮਹਿਲਾ ਵਿੰਗ ਦਾ ਐਲਾਨ, ਜਾਣੋ ਕੀ ਬੋਲੇ ਬੀਬੀ ਜਗੀਰ ਕੌਰ?
SAD ਪੁਨਰ ਸੁਰਜੀਤ ਵੱਲੋਂ ਮਹਿਲਾ ਵਿੰਗ ਦਾ ਐਲਾਨ, ਜਾਣੋ ਕੀ ਬੋਲੇ ਬੀਬੀ ਜਗੀਰ ਕੌਰ?...