Crime News: ਫਗਵਾੜਾ ਦੇ ਪਰਮ ਨਗਰ ਤੋਂ ਦਿਨ ਵੇਲੇ ਹੀ ਅਣਪਛਾਤੇ ਬਦਮਾਸ਼ਾਂ ਨੇ ਪਤੀ ਪਤਨੀ ਨੂੰ ਕੀਤਾ ਕਿਡਨੈਪ, ਇਲਾਕੇ ‘ਚ ਫੈਲੀ ਸਨਸਨੀ, CCTV ਵੀ ਆਈ ਸਾਹਮਣੇ

Published: 

22 Jul 2023 16:54 PM

ਪੰਜਾਬ ਵਿੱਚ ਕ੍ਰਾਈਮ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ ਤੇ ਹੁਣ ਫਗਵਾੜਾ ਦੇ ਪਰਮ ਨਗਰ ਤੋਂ ਕੁੱਝ ਬਦਮਾਸ਼ਾਂ ਨੇ ਇੱਕ ਪਤੀ ਪਤਨੀ ਨੂੰ ਅਗਵਾ ਕਰ ਲਿਆ ਹੈ। ਕਾਰ 'ਚ ਸਵਾਰ ਹੋ ਆਏ ਬਦਮਾਸ਼ਾਂ ਨੇ ਉਨ੍ਹਾਂ ਨਾਲ ਮਾਰ ਕੁੱਟ ਵੀ ਕੀਤੀ। ਮੌਕੇ 'ਤੇ ਪਹੁੰਚੀ ਪੁਲਿਸ ਨੇ ਮਾਮਲਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Crime News: ਫਗਵਾੜਾ ਦੇ ਪਰਮ ਨਗਰ ਤੋਂ ਦਿਨ ਵੇਲੇ ਹੀ ਅਣਪਛਾਤੇ ਬਦਮਾਸ਼ਾਂ ਨੇ ਪਤੀ ਪਤਨੀ ਨੂੰ ਕੀਤਾ ਕਿਡਨੈਪ, ਇਲਾਕੇ ਚ ਫੈਲੀ ਸਨਸਨੀ, CCTV ਵੀ ਆਈ ਸਾਹਮਣੇ
Follow Us On

ਜਲੰਧਰ। ਜ਼ਿਲ੍ਹਾ ਕਪੂਰਥਲਾ ਦੇ ਕਸਬਾ ਫਗਵਾੜਾ (Phagwara) ਦੇ ਅਮਨ ਨਗਰ ‘ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਬਦਮਾਸ਼ ਦੋ ਗੱਡੀਆਂ ‘ਚ ਘਰ ਦੇ ਅੰਦਰ ਪਤੀ-ਪਤਨੀ ਦੀ ਕੁੱਟਮਾਰ ਕਰਕੇ ਅਤੇ ਉਨਾਂ ਨੂੰ ਅਗਵਾ ਕਰਕੇ ਮੌਕੇ ਤੋਂ ਫ਼ਰਾਰ ਹੋ ਗਏ। ਸੂਚਨਾ ਮਿਲਦੇ ਹੀ ਥਾਣਾ ਸਿਟੀ ਪੁਲਿਸ ਦੇ ਐਸ.ਐਚ.ਓ ਅਮਨਦੀਪ ਨਾਹਰ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਗਏ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ। ਜਾਣਕਾਰੀ ਅਨੁਸਾਰ ਅਗਵਾ ਹੋਏ ਪਤੀ-ਪਤਨੀ ਦੀ ਪਹਿਚਾਣ ਸੋਨੂੰ ਅਤੇ ਜੋਤੀ ਵਜੋਂ ਹੋਈ ਹੈ।

ਇਸ ਪੂਰੇ ਮਾਮਲੇ ਸਬੰਧੀ ਜਦੋਂ ਕੋਠੀ ਦੇ ਸੇਵਾਦਾਰ ਗੁਲਜ਼ਾਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਗੁਲਜ਼ਾਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਕੋਠੀ ਵਿੱਚ ਚੋਰੀ ਦੀ ਘਟਨਾ ਵਾਪਰੀ ਸੀ, ਜਿਸ ਕਾਰਨ ਉਕਤ ਵਿਅਕਤੀਆਂ ਦੀ ਪਛਾਣ ਹੋ ਗਈ ਸੀ।

ਦਰਵਾਜ਼ਾ ਤੋੜ ਕੇ ਅੰਦਰ ਦਾਖਿਲ ਹੋਏ ਬਦਮਾਸ਼

ਉਕਤ ਵਿਅਕਤੀਆਂ ਦੀ ਸ਼ਹਿ ‘ਤੇ ਬਦਮਾਸ਼ ਪਤੀ-ਪਤਨੀ ਨੂੰ ਅਗਵਾ ਕਰਕੇ ਆਪਣੇ ਨਾਲ ਲੈ ਗਏ। ਇਸ ਮਾਮਲੇ ਸਬੰਧੀ ਜਦੋਂ ਪੱਤਰਕਾਰਾਂ ਨੇ ਮੌਕੇ ਦਾ ਮੁਆਇਨਾ ਕੀਤਾ ਤਾਂ ਦੇਖਿਆ ਕਿ ਬਦਮਾਸ਼ ਘਰ ਦੇ ਦੋ ਦਰਵਾਜ਼ੇ ਤੋੜ ਕੇ ਅੰਦਰ ਦਾਖਲ ਹੋਏ ਅਤੇ ਪਤੀ-ਪਤਨੀ ਨੂੰ ਆਪਣੇ ਨਾਲ ਲੈ ਗਏ। ਇਹ ਸਾਰੀ ਸਾਰੀ ਘਟਨਾ ਸੀਸੀਟੀਵੀ ਕੈਮਰੇ (CCTV cameras) ‘ਚ ਕੈਦ ਹੋ ਗਈ ਹੈ। ਕੰਧ ਟੱਪ ਕੇ ਚੜ੍ਹੇ ਬਦਮਾਸ਼ ਕੋਠੀ ਦੀ ਦੂਜੀ ਮੰਜ਼ਿਲ ‘ਤੇ ਗਏ ਅਤੇ ਕੁਝ ਵਿਅਕਤੀਆਂ ਦਰਵਾਜ਼ਾ ਖੋਲ੍ਹ ਕੇ ਅੰਦਰ ਚਲੇ ਗਏ ਅਤੇ ਉਥੇ ਕਮਰੇ ਦੇ ਅੰਦਰ ਲੁਕੇ ਪਤੀ-ਪਤਨੀ ਦੀ ਕੁੱਟਮਾਰ ਕੀਤੀ ਗਈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਹੈ।

ਮੌਕੇ ਤੇ ਮੌਜੂਦ ਨਹੀਂ ਸਨ ਸੁਰੱਖਿਆ ਗਾਰਡ

ਉਹ ਉਨ੍ਹਾਂ ਨੂੰ ਕੋਠੀ ਤੋਂ ਬਾਹਰ ਕੱਢ ਕੇ ਆਪਣੀ ਗੱਡੀ ਵਿੱਚ ਲੈ ਕੇ ਜਾਂਦੇ ਵੀ ਨਜ਼ਰ ਆ ਰਹੇ ਹਨ। ਜਦੋਂ ਪੱਤਰਕਾਰ ਨੇ ਥਾਣਾ ਸਿਟੀ ਦੇ ਐਸਐਚਓ ਅਮਨਦੀਪ ਨਾਹਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਅਗਵਾ ਹੋਏ ਵਿਅਕਤੀ ਦੀ ਤਰਫੋਂ ਤਿੰਨ ਸੁਰੱਖਿਆ ਗਾਰਡ (Security guard) ਵੀ ਰੱਖੇ ਹੋਏ ਸਨ ਪਰ ਘਟਨਾ ਸਮੇਂ ਤਿੰਨੋਂ ਸੁਰੱਖਿਆ ਗਾਰਡ ਮੌਕੇ ਤੇ ਮੌਜੂਦ ਨਹੀਂ ਸਨ। ਪੁਲਿਸ ਨੇ ਗਾਰਡਾਂ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ