Prisoner Clash Kapurthala: ਕਪੂਰਥਲਾ ਜੇਲ ‘ਚ ਗੈਂਗਵਾਰ ਦਾ ਮਾਮਲਾ, 23 ਕੈਦੀਆਂ ਤੇ ਹਵਾਲਾਤੀਆਂ ਖਿਲਾਫ ਕੇਸ ਦਰਜ

Updated On: 

14 Jul 2023 15:07 PM

Gangwar in Kapurthala Jail: ਪੁਰਾਣੀ ਰੰਜਿਸ਼ ਦੇ ਚੱਲਦਿਆਂ ਕਪੂਰਥਲਾ ਜੇਲ 'ਚ ਗੈਂਗਵਾਰ ਦੀ ਵਾਰਦਾਤ ਹੋਈ ਸੀ। ਇਸ ਗੈਂਗਵਾਰ ਵਿੱਚ ਹਵਾਲਾਤੀ ਸਿਮਰਨਜੀਤ ਸਿੰਘ ਉਰਫ਼ ਸਿਮਰ ਦੀ ਮੌਤ ਹੋ ਗਈ।

Prisoner Clash Kapurthala: ਕਪੂਰਥਲਾ ਜੇਲ ਚ ਗੈਂਗਵਾਰ ਦਾ ਮਾਮਲਾ, 23 ਕੈਦੀਆਂ ਤੇ ਹਵਾਲਾਤੀਆਂ ਖਿਲਾਫ ਕੇਸ ਦਰਜ
Follow Us On

ਕਪੂਰਥਲਾ ਨਿਊਜ਼। ਕਪੂਰਥਲਾ ਜ਼ਿਲ੍ਹੇ ਦੀ ਮਾਡਰਨ ਜੇਲ੍ਹ ਵਿੱਚ ਪੁਰਾਣੀ ਦੁਸ਼ਮਣੀ ਨੂੰ ਲੈ ਕੇ ਹੋਈ ਗੈਂਗਵਾਰ ਵਿੱਚ ਇੱਕ ਕੈਦੀ ਦੀ ਮੌਤ ਹੋ ਗਈ । ਇਸ ਮਾਮਲੇ ਵਿੱਚ ਪੁਲਿਸ ਨੇ ਕਤਲ ਦਾ ਕੇਸ ਦਰਜ ਕੀਤਾ ਹੈ। ਦੱਸ ਦਈਏ ਕਿ ਥਾਣਾ ਕੋਤਵਾਲੀ ਦੀ ਪੁਲਿਸ (Police) ਨੇ 7 ਕੈਦੀਆਂ ਅਤੇ 16 ਹਵਾਲਾਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ।

ਪੁਲਿਸ ਨੇ ਇਸ ਮਾਮਲੇ ਵਿੱਚ ਪ੍ਰਿਜ਼ਨ ਐਕਟ, ਕੁੱਟਮਾਰ ਸਮੇਤ ਕਈ ਧਾਰਾਵਾਂ ਜੋੜ ਦਿੱਤੀਆਂ ਹਨ। ਥਾਣਾ ਕੋਤਵਾਲੀ ਦੀ ਪੁਲਿਸ ਨੇ ਸਿਵਲ ਹਸਪਤਾਲ ‘ਚ ਜ਼ੇਰੇ ਇਲਾਜ 3 ਜ਼ਖਮੀਆਂ ਦੇ ਬਿਆਨ ਕਲਮਬੰਦ ਕਰ ਲਏ ਹਨ। ਇਸ ਦੇ ਨਾਲ ਹੀ ਜੇਲ੍ਹ ਦੀ ਸੁਰੱਖਿਆ ਵਾਰਡ ਅਤੇ 3 ਬੈਰਕਾਂ ਦੇ ਨੇੜੇ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਗੈਂਗਵਾਰ ਦੀ ਪੂਰੀ ਘਟਨਾ

ਦੱਸਣਯੋਗ ਹੈ ਕਿ, ਕਪੂਰਥਲਾ ਦੀ ਮਾਡਰਨ ਜੇਲ੍ਹ ਦੇ ਸਹਾਇਕ ਸੁਪਰਡੈਂਟ ਹੇਮੰਤ ਸ਼ਰਮਾ ਨੇ ਥਾਣਾ ਕੋਤਵਾਲੀ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ। ਜਿਸ ਵਿੱਚ ਉਨ੍ਹਾਂ ਨੂੰ ਜੇਲ੍ਹ ਦੇ ਕੰਟਰੋਲ ਰੂਮ ਵਿੱਚ ਡਿਊਟੀ ‘ਤੇ ਤਾਇਨਾਤ ਵਾਰਡਨ (Warden) ਪੂਰਨ ਸਿੰਘ ਵੱਲੋਂ ਸੂਚਨਾ ਦਿੱਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਬੈਰਕ ਨਵੰਬਰ 6,7 ਅਤੇ 8 ਵਿੱਚ ਬੰਦ ਹਵਾਲਾਤੀ ਅਤੇ ਬਹੁਤ ਸਾਰੇ ਸਾਥੀ ਇਕਜੁੱਟ ਹੋ ਗਏ। ਇਨ੍ਹਾਂ ਸਾਰੇ ਹਵਾਲਾਤੀਆਂ ਨੇ ਇਕੱਠੇ ਹੋ ਕੇ 28 ਸਾਲਾ ਹਵਾਲਾਤੀ ਸਿਮਰਨਜੀਤ ਸਿੰਘ ਉਰਫ਼ ਸਿਮਰ ਵਾਸੀ ਧੀਰਪੁਰ ਥਾਣਾ ਕਰਤਾਰਪੁਰ ‘ਤੇ ਪੁਰਾਣੀ ਰੰਜਿਸ਼ ‘ਤੇ ਹਮਲਾ ਕਰ ਦਿੱਤਾ।

ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਹਵਾਲਾਤੀਆਂ ਦੇ ਹੱਥਾਂ ‘ਚ ਲੋਹੇ ਦੀਆਂ ਰਾਡਾਂ ਸਨ, ਜਿਸ ਕਾਰਨ ਇਨ੍ਹਾਂ ਹਵਾਤਲੀਆਂ ਤੇ ਕੈਦਿਆਂ ਨੇ ਮਿਲ ‘ਚ ਬੰਦ ਸਿਮਰਨਜੀਤ ਸਿੰਘ ‘ਤੇ ਹਮਲਾ ਕਰ ਦਿੱਤਾ। 4 ਜ਼ਖਮੀ ਕੈਦੀਆਂ ਨੂੰ ਤੁਰੰਤ ਸਿਵਲ ਹਸਪਤਾਲ (Civil Hospital) ਦਾਖਲ ਕਰਵਾਇਆ ਗਿਆ। ਇਨ੍ਹਾਂ ਵਿੱਚੋਂ ਸਿਮਰਨਜੀਤ ਦੀ ਹਾਲਤ ਨਾਜ਼ੁਕ ਹੋਣ ਕਾਰਨ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਪਰ ਉਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਸੁੱਤੇ ਕੈਦੀਆਂ ‘ਤੇ ਹਮਲਾ

ਹਸਪਤਾਲ ਵਿੱਚ ਜੇਰੇ ਇਲਾਜ਼ ਕੈਦਿਆਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਹ ਆਪਣੇ ਸੈਲ ਵਿੱਚ ਸੁੱਤੇ ਪਏ ਸਨ। ਇਸ ਦੌਰਾਨ ਕੁਝ ਹਵਾਲਾਤੀਆਂ ਤੇ ਕੈਦੀਆਂ ਨੇ ਉਨ੍ਹਾਂ ਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਬੋਲ ਦਿੱਤਾ। ਜਿਸ ਦੇ ਜੱਲਦੀਆਂ ਉਹ ਜ਼ਖਮੀ ਹੋ ਗਏ ਹਨ।

ਕਤਲ ‘ਚ ਇਸਤੇਮਾਲ ਲੋਹੇ ਦੀਆਂ ਰਾਡਾਂ ਬਰਾਮਦ

ਥਾਣਾ ਕੋਤਵਾਲੀ ਦੇ ਐਸਐਚਓ ਰਮਨ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਕਤਲ ਵਿੱਚ ਵਰਤੀ ਗਈ ਲੋਹੇ ਦੀਆਂ 5 ਰਾਡਾਂ ਬਰਾਮਦ ਕੀਤੀਆਂ ਹਨ। ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version