AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਕਪੂਰਥਲਾ ਜੇਲ੍ਹ ਬਣੀ ਜੰਗ ਦਾ ਮੈਦਾਨ, ਕੈਦੀਆਂ ਵਿਚਾਲੇ ਖੂਨੀ ਝੜਪ; ਬੈਰਕਾਂ ਦੀਆਂ ਕੰਧਾਂ ਤੋੜੀਆਂ ਤੇ ਲਗਾਈ ਅੱਗ

ਪੰਜਾਬ ਦੀ ਹਾਈ-ਪ੍ਰੋਫਾਈਲ ਕਪੂਰਥਲਾ ਜੇਲ੍ਹ ਵਿੱਚ ਸ਼ਨੀਵਾਰ ਰਾਤ ਉਸ ਸਮੇਂ ਹਾਲਾਤ ਬੇਕਾਬੂ ਹੋ ਗਏ, ਜਦੋਂ ਜੇਲ੍ਹ ਕੰਪਲੈਕਸ ਇੱਕ ਹਿੰਸਕ ਅਖਾੜੇ ਵਿੱਚ ਤਬਦੀਲ ਹੋ ਗਿਆ। ਰਾਤ ਕਰੀਬ 8:30 ਵਜੇ ਇੱਕ ਕੈਦੀ ਨਾਲ ਹੋਈ ਮਾਮੂਲੀ ਤਕਰਾਰ ਨੇ ਇੰਨਾ ਭਿਆਨਕ ਰੂਪ ਧਾਰ ਲਿਆ ਕਿ ਕੈਦੀਆਂ ਅਤੇ ਹਵਾਲਾਤੀਆਂ ਵਿਚਕਾਰ ਖੂਨੀ ਝੜਪ ਸ਼ੁਰੂ ਹੋ ਗਈ। ਦੇਖਦੇ ਹੀ ਦੇਖਦੇ ਗੁੱਸੇ ਵਿੱਚ ਆਏ ਕੈਦੀਆਂ ਨੇ ਜੇਲ੍ਹ ਦੀ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ।

ਕਪੂਰਥਲਾ ਜੇਲ੍ਹ ਬਣੀ ਜੰਗ ਦਾ ਮੈਦਾਨ, ਕੈਦੀਆਂ ਵਿਚਾਲੇ ਖੂਨੀ ਝੜਪ; ਬੈਰਕਾਂ ਦੀਆਂ ਕੰਧਾਂ ਤੋੜੀਆਂ ਤੇ ਲਗਾਈ ਅੱਗ
davinder-kumar-jalandhar
| Updated On: 23 May 2026 23:44 PM IST
Share

ਪੰਜਾਬ ਦੀ ਹਾਈ-ਪ੍ਰੋਫਾਈਲ ਕਪੂਰਥਲਾ ਜੇਲ੍ਹ ਵਿੱਚ ਸ਼ਨੀਵਾਰ ਰਾਤ ਉਸ ਸਮੇਂ ਹਾਲਾਤ ਬੇਕਾਬੂ ਹੋ ਗਏ, ਜਦੋਂ ਜੇਲ੍ਹ ਕੰਪਲੈਕਸ ਇੱਕ ਹਿੰਸਕ ਅਖਾੜੇ ਵਿੱਚ ਤਬਦੀਲ ਹੋ ਗਿਆ। ਰਾਤ ਕਰੀਬ 8:30 ਵਜੇ ਇੱਕ ਕੈਦੀ ਨਾਲ ਹੋਈ ਮਾਮੂਲੀ ਤਕਰਾਰ ਨੇ ਇੰਨਾ ਭਿਆਨਕ ਰੂਪ ਧਾਰ ਲਿਆ ਕਿ ਕੈਦੀਆਂ ਅਤੇ ਹਵਾਲਾਤੀਆਂ ਵਿਚਕਾਰ ਖੂਨੀ ਝੜਪ ਸ਼ੁਰੂ ਹੋ ਗਈ। ਦੇਖਦੇ ਹੀ ਦੇਖਦੇ ਗੁੱਸੇ ਵਿੱਚ ਆਏ ਕੈਦੀਆਂ ਨੇ ਜੇਲ੍ਹ ਦੀ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ।

ਬੈਰਕਾਂ ਦੀਆਂ ਕੰਧਾਂ ਤੋੜੀਆਂ ਅਤੇ ਅੱਗ ਲਗਾਉਣ ਦੀ ਕੋਸ਼ਿਸ਼

ਹਿੰਸਾ ‘ਤੇ ਉਤਾਰੂ ਕੈਦੀਆਂ ਨੇ ਜੇਲ੍ਹ ਦੀ ਬੈਰਕ ਨੰਬਰ 4 ਦੀਆਂ ਅੰਦਰੂਨੀ ਕੰਧਾਂ ਨੂੰ ਢਾਹ ਦਿੱਤਾ। ਇੰਨਾ ਹੀ ਨਹੀਂ, ਕੈਦੀਆਂ ਦੇ ਇੱਕ ਸਮੂਹ ਨੇ ਜੇਲ੍ਹ ਦੇ ਇੱਕ ਹਿੱਸੇ ਵਿੱਚ ਅੱਗ ਲਗਾਉਣ ਦੀ ਕੋਸ਼ਿਸ਼ ਵੀ ਕੀਤੀ, ਜਿਸ ਕਾਰਨ ਜੇਲ੍ਹ ਅਧਿਕਾਰੀਆਂ ਅਤੇ ਉੱਥੇ ਤਾਇਨਾਤ ਪੁਲਿਸ ਮੁਲਾਜ਼ਮਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜਦੋਂ ਪੁਲਿਸ ਅਤੇ ਜੇਲ੍ਹ ਪ੍ਰਸ਼ਾਸਨ ਨੇ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਤਾਂ ਕੈਦੀਆਂ ਨੇ ਕਥਿਤ ਤੌਰ ‘ਤੇ ਉਨ੍ਹਾਂ ‘ਤੇ ਵੀ ਹਮਲਾ ਕਰ ਦਿੱਤਾ।

ਇਸ ਘਟਨਾ ਦੇ ਕੁਝ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਸਾਹਮਣੇ ਆਏ ਹਨ, ਜਿਸ ਵਿੱਚ ਜੇਲ੍ਹ ਦੇ ਅੰਦਰ ਮੌਜੂਦ ਕੈਦੀ ਪ੍ਰਸ਼ਾਸਨ ‘ਤੇ ਗੰਭੀਰ ਦੋਸ਼ ਲਗਾ ਰਹੇ ਹਨ। ਕੈਦੀਆਂ ਦਾ ਦਾਵਾ ਹੈ ਕਿ ਜੇਲ੍ਹ ਪ੍ਰਸ਼ਾਸਨ ਨੇ ਉਨ੍ਹਾਂ ‘ਤੇ ਕਾਬੂ ਪਾਉਣ ਲਈ ਗੋਲੀਆਂ ਚਲਾਈਆਂ ਹਨ। ਵੀਡੀਓ ਵਿੱਚ ਕੈਦੀ ਇਹ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਉਨ੍ਹਾਂ ਦੇ ਇੱਕ ਸਾਥੀ ਕੈਦੀ ਨੂੰ ਗੋਲੀ ਲੱਗੀ ਹੈ। ਹਾਲਾਂਕਿ, ਅਧਿਕਾਰਤ ਤੌਰ ‘ਤੇ ਪੁਲਿਸ ਜਾਂ ਜੇਲ੍ਹ ਪ੍ਰਸ਼ਾਸਨ ਵੱਲੋਂ ਗੋਲੀ ਚੱਲਣ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।

ਜੇਲ੍ਹ ਦੇ ਬਾਹਰ ਐਂਬੂਲੈਂਸਾਂ ਦੀਆਂ ਕਤਾਰਾਂ

ਹਾਲਾਤ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜੇਲ੍ਹ ਕੰਪਲੈਕਸ ਦੇ ਬਾਹਰ 5-6 ਐਂਬੂਲੈਂਸਾਂ ਮੌਜੂਦ ਸਨ। ਇੰਨੀ ਵੱਡੀ ਗਿਣਤੀ ਵਿੱਚ ਐਂਬੂਲੈਂਸਾਂ ਦੀ ਮੌਜੂਦਗੀ ਇਸ ਵੱਲ ਇਸ਼ਾਰਾ ਕਰ ਰਹੀ ਹੈ ਕਿ ਇਸ ਝੜਪ ਵਿੱਚ ਕਈ ਕੈਦੀ ਜਾਂ ਮੁਲਾਜ਼ਮ ਜ਼ਖਮੀ ਹੋਏ ਹਨ।ਹਿੰਸਾ ਦੀ ਸੂਚਨਾ ਮਿਲਦੇ ਹੀ ਕਪੂਰਥਲਾ ਦੇ ਸੀਨੀਅਰ ਪੁਲਿਸ ਕਪਤਾਨ (SSP) ਭਾਰੀ ਪੁਲਿਸ ਫੋਰਸ ਸਮੇਤ ਮੌਕੇ ‘ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਦੇਰ ਰਾਤ ਜਾਲੰਧਰ ਰੇਂਜ ਦੇ ਡੀਆਈਜੀ (DIG) ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਹੁਣ ਜੇਲ੍ਹ ਦੇ ਅੰਦਰ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜੇਲ੍ਹ ਦੇ ਅੰਦਰ ਹੋਈ ਇਸ ਸੁਰੱਖਿਆ ਚੂਕ ਅਤੇ ਹਿੰਸਾ ਦੇ ਅਸਲ ਕਾਰਨਾਂ ਦੀ ਪਤਾ ਲਗਾਉਣ ਲਈ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਸ਼ਾਸਨ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਮਾਮੂਲੀ ਕਹਾਸੁਣੀ ਇੰਨੇ ਵੱਡੇ ਦੰਗੇ ਵਿੱਚ ਕਿਵੇਂ ਬਦਲ ਗਈ ਅਤੇ ਇਸ ਪਿੱਛੇ ਕਿਹੜੇ ਕਾਰਨ ਸਨ।

Follow Us
LPG Cylinder New Rules 2026: 30 ਦਿਨ ਅਤੇ 90 ਦਿਨ ਦੇ ਨਿਯਮ ਕੀ ਹਨ? ਪੂਰਾ ਸੱਚ
LPG Cylinder New Rules 2026: 30 ਦਿਨ ਅਤੇ 90 ਦਿਨ ਦੇ ਨਿਯਮ ਕੀ ਹਨ? ਪੂਰਾ ਸੱਚ...
ਨਾਨਕ ਲੇਵਾ ਸੰਗਤ 'ਤੇ ਛੱਡਦਾ ਹਾਂ ਫੈਸਲਾ, ਕਥਿਤ ਵਾਇਰਲ ਵੀਡੀਓ 'ਤੇ ਬੋਲੇ CM ਭਗਵੰਤ ਮਾਨ
ਨਾਨਕ ਲੇਵਾ ਸੰਗਤ 'ਤੇ ਛੱਡਦਾ ਹਾਂ ਫੈਸਲਾ, ਕਥਿਤ ਵਾਇਰਲ ਵੀਡੀਓ 'ਤੇ ਬੋਲੇ CM ਭਗਵੰਤ ਮਾਨ...
Monsoon Alert: 22 ਰਾਜਾਂ ਵਿੱਚ ਭਾਰੀ ਮੀਂਹ ਅਤੇ ਹਨੇਰੀ-ਤੂਫਾਨ ਦੀ ਚੇਤਾਵਨੀ, ਮੌਨਸੂਨ ਅਪਡੇਟ
Monsoon Alert: 22 ਰਾਜਾਂ ਵਿੱਚ ਭਾਰੀ ਮੀਂਹ ਅਤੇ ਹਨੇਰੀ-ਤੂਫਾਨ ਦੀ ਚੇਤਾਵਨੀ, ਮੌਨਸੂਨ ਅਪਡੇਟ...
ਰਵਨੀਤ ਬਿੱਟੂ ਦਾ ਰਾਜਸਭਾ ਕਾਰਜਕਾਲ 6 ਮਹੀਨੇ ਵਧਿਆ, ਕੀ ਵਾਪਸ ਆਉਣਗੇ ਪੰਜਾਬ?
ਰਵਨੀਤ ਬਿੱਟੂ ਦਾ ਰਾਜਸਭਾ ਕਾਰਜਕਾਲ 6 ਮਹੀਨੇ ਵਧਿਆ, ਕੀ ਵਾਪਸ ਆਉਣਗੇ ਪੰਜਾਬ?...
Punjab Congress: ਪੰਜਾਬ ਕਾਂਗਰਸ ਦੇ ਲੀਡਰ ਲਗਾ ਰਹੇ ਦਿੱਲੀ ਦੇ ਗੇੜੇ, ਬਦਲ ਸਕਦਾ ਹੈ ਪ੍ਰਧਾਨ!
Punjab Congress: ਪੰਜਾਬ ਕਾਂਗਰਸ ਦੇ ਲੀਡਰ ਲਗਾ ਰਹੇ ਦਿੱਲੀ ਦੇ ਗੇੜੇ, ਬਦਲ ਸਕਦਾ ਹੈ ਪ੍ਰਧਾਨ!...
Lucknow Coaching Centre Fire: ਲਖਨਊ ਵਿੱਚ ਕੰਧ ਤੋੜ ਕੇ ਬੱਚਿਆਂ ਨੂੰ ਬਚਾਉਣ ਦੀ ਵੀਡੀਓ ਵਾਇਰਲ
Lucknow Coaching Centre Fire: ਲਖਨਊ ਵਿੱਚ ਕੰਧ ਤੋੜ ਕੇ ਬੱਚਿਆਂ ਨੂੰ ਬਚਾਉਣ ਦੀ ਵੀਡੀਓ ਵਾਇਰਲ...
5% ਤੋਂ ਵੱਧ ਫੀਸ ਨਹੀਂ ਵਧਾ ਸਕਣਗੇ Educational Institute, ਜਾਣੋ...ਪੰਜਾਬ ਕੈਬਨਿਟ ਦੇ ਵੱਡੇ ਫੈਸਲੇ
5% ਤੋਂ ਵੱਧ ਫੀਸ ਨਹੀਂ ਵਧਾ ਸਕਣਗੇ Educational Institute, ਜਾਣੋ...ਪੰਜਾਬ ਕੈਬਨਿਟ ਦੇ ਵੱਡੇ ਫੈਸਲੇ...
ਰਾਮ ਮੰਦਰ ਦਾਨ ਦੀ ਗਿਣਤੀ ਵਿੱਚ ਵੱਡੀ ਕਾਰਵਾਈ, 40 ਕਰਮਚਾਰੀ ਹਟਾਏ ਗਏ, ਜਾਂਚ ਜਾਰੀ
ਰਾਮ ਮੰਦਰ ਦਾਨ ਦੀ ਗਿਣਤੀ ਵਿੱਚ ਵੱਡੀ ਕਾਰਵਾਈ, 40 ਕਰਮਚਾਰੀ ਹਟਾਏ ਗਏ, ਜਾਂਚ ਜਾਰੀ...
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੇ ਰਾਹਤ ਕਦੋਂ? ਹਰਦੀਪ ਸਿੰਘ ਪੁਰੀ ਨੇ ਦਿੱਤਾ ਵੱਡਾ ਸੰਕੇਤ
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੇ ਰਾਹਤ ਕਦੋਂ? ਹਰਦੀਪ ਸਿੰਘ ਪੁਰੀ ਨੇ ਦਿੱਤਾ ਵੱਡਾ ਸੰਕੇਤ...