ਆਫਰ ਮਿਲਣ ‘ਤੇ ਕਰਾਂਗਾ ਵਿਚਾਰ, ਅਕਾਲੀ ਦਲ ਪ੍ਰਧਾਨਗੀ ਤੇ ਬੋਲੇ ਗਿਆਨੀ ਹਰਪ੍ਰੀਤ ਸਿੰਘ

Updated On: 

01 Jul 2024 13:49 PM

Giani Harpreet Singh: ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਕਾਲੀ ਦਲ ਦੋ ਫਾੜ ਨਹੀਂ ਹੋਣੀ ਚਾਹੀਦੀ ਅਤੇ ਪਾਰਟੀ ਦੇ ਵਿੱਚ ਜੋ ਆਪਸੀ ਮੱਤਭੇਦ ਹੈ ਉਹ ਪਾਰਟੀ ਨੂੰ ਆਪਸ ਵਿੱਚ ਬੈਠ ਕੇ ਹੀ ਸੁਲਝਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੋ ਵੀ ਮੱਤਭੇਦ ਹਨ ਉਨ੍ਹਾਂ ਨੂੰ ਇੱਕ ਬੰਦ ਕਮਰੇ 'ਚ ਮੀਟਿੰਗ ਕਰਨੀ ਚਾਹੀਦੀ ਹੈ।

ਆਫਰ ਮਿਲਣ ਤੇ ਕਰਾਂਗਾ ਵਿਚਾਰ, ਅਕਾਲੀ ਦਲ ਪ੍ਰਧਾਨਗੀ ਤੇ ਬੋਲੇ ਗਿਆਨੀ ਹਰਪ੍ਰੀਤ ਸਿੰਘ
Follow Us On

Giani Harpreet Singh: ਅੰਮ੍ਰਿਤਸਰ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚੇ ਹਨ। ਉੱਥੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਗ੍ਰੰਥੀ ਸਿੰਘਾਂ ਦੀ ਇੰਟਰਵਿਊ ਹੈ, ਇਸ ‘ਚ ਭਾਗ ਲੈਣ ਦੇ ਲਈ ਆਈਆ ਹਾਂ। ਉਨ੍ਹਾਂ ਇਸ ਦੌਰਾਨ ਪਾਰਟੀ ਦੇ ਪ੍ਰਧਾਨ ਬਣਾਏ ਜਾਣ ਦੇ ਸਵਾਲ ਤੇ ਵੀ ਜਵਾਬ ਦਿੱਤਾ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਕਾਲੀ ਦਲ ਦੋ ਫਾੜ ਨਹੀਂ ਹੋਣੀ ਚਾਹੀਦੀ ਅਤੇ ਪਾਰਟੀ ਦੇ ਵਿੱਚ ਜੋ ਆਪਸੀ ਮੱਤਭੇਦ ਹੈ ਉਹ ਪਾਰਟੀ ਨੂੰ ਆਪਸ ਵਿੱਚ ਬੈਠ ਕੇ ਹੀ ਸੁਲਝਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੋ ਵੀ ਮੱਤਭੇਦ ਹਨ ਉਨ੍ਹਾਂ ਨੂੰ ਇੱਕ ਬੰਦ ਕਮਰੇ ‘ਚ ਮੀਟਿੰਗ ਕਰਨੀ ਚਾਹੀਦੀ ਹੈ। ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨਗੀ ਦੇਣ ਦੀ ਗੱਲ ਚੱਲ ਰਹੀ ਹੈ ਜਿਸ ਤੇ ਉਨ੍ਹਾਂ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਵੱਲੋਂ ਉਨ੍ਹਾਂ ਨੂੰ ਆਫ਼ਰ ਦਿੱਤੀ ਜਾਂਦਾ ਹੈ ਤਾਂ ਉਹ ਇਸ ਤੇ ਚਰਚਾ ਕਰਣਗੇ।

‘ਸ਼੍ਰੀ ਅਕਾਲ ਤਖਤ ਸਾਹਿਬ ਰੁਹਾਨੀਅਤ ਦਾ ਕੇਂਦਰ’

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਾਰੇ ਗੱਲ ਕਰੀਏ ਤਾਂ ਇਹ ਸਿਰਫ ਤੇ ਸਿਰਫ ਰੂਹਾਨੀਅਤ ਦਾ ਕੇਂਦਰ ਹੈ। ਇਹ ਆਸਥਾ ਦਾ ਕੇਂਦਰ ਹੈ, ਟੂਰਿਸਟ ਪਲੇਸ ਬਿਲਕੁਲ ਨਹੀਂ ਹੈ। ਇੱਥੇ ਜਿੰਨੇ ਵੀ ਆਉਂਦੇ ਨੇ ਉਹਨਾਂ ਨੂੰ ਟੂਰਿਸਟ ਨਹੀਂ ਹੋਣਾ ਚਾਹੀਦਾ ਐਜ ਏ ਤੀਰਥ ਯਾਤਰੀ ਹੋਣਾ ਚਾਹੀਦਾ ਸ਼ਰਧਾ ਭਾਵ ਨਾਲ ਆਉਣਾ ਚਾਹੀਦਾ ਅਸੀਂ ਕਿਸੇ ਵੀ ਮੰਦਰ ਚ ਗੁਰਦੁਾਰੇ ਜਾਈਏ ਮਸਜਿਦ ਜਾਈਏ ਸਾਨੂੰ ਸਰਧਾਲੂ ਬਣ ਕੇ ਜਾਣਾ ਚਾਹੀਦਾ ਆਸਾਥਾ ਰੱਖ ਕੇ ਜਾਣਾ ਸਮਝ ਕੇ ਜਾਣਾ ਇਸ ਕਰਕੇ ਮੈਂ ਇਹੋ ਅਪੀਲ ਕਰਦਾ।

ਇਹ ਵੀ ਪੜ੍ਹੋ: ਸੁਖਬੀਰ ਬਾਦਲ ਖਿਲਾਫ ਵੱਡੀ ਬਗਾਵਤ, ਸ਼੍ਰੀ ਅਕਾਲ ਤਖ਼ਤ ਪਹੁੰਚਿਆ ਬਾਗੀ ਆਗੂਆਂ ਦਾ ਧੜਾ

ਦੂਜੇ ਪਾਸੇ ਅਕਾਲੀ ਦਲ ਤੋਂ ਨਾਰਾਜ ਧੜਾ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ ਹੈ। ਇਹ ਥੜਾ ਮਾਫ਼ੀ ਪੱਤਰ ਲੈ ਕੇ ਪਹੁੰਚਿਆ ਹੈ। ਇਸ ਵਿੱਚ ਅਕਾਲੀ ਦਲ ਕੋਲੋ ਹੋਈਆ ਕੁਝ ਗਲਤੀਆਂ ਨੂੰ ਲੈ ਕੇ ਮਾਫ਼ੀ ਮੰਗਣਗੇ। ਇਸ ਦੌਰਾਨ ਸੀਨੀਅਰ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਉਹ ਸ਼੍ਰੀ ਅਕਾਲ ਤਖ਼ਤ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਮਿਲਣ ਜਾ ਰਹੇ ਹਨ। ਨਾਲ ਹੀ ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਵਿਦਵਾਨਾਂ ਨਾਲ ਮੀਟਿੰਗ ਕੀਤੀ ਜਾਵੇਗੀ।