ਕਾਂਗਰਸ ਸੜਕਾਂ ‘ਤੇ ਲੈ ਕੇ ਆਵੇਗੀ ‘ਮਨਰੇਗਾ ਬਚਾਓ’ ਲੜਾਈ, ਪੰਜਾਬ ‘ਚ ਹੋਵੇਗਾ ਵੱਡਾ ਅੰਦੋਲਨ; ਰੋਡ ਕਰਨਗੇ ਜਾਮ

Updated On: 

10 Jan 2026 20:30 PM IST

ਇਸ ਦੇ ਲਈ ਕਾਂਗਰਸ ਦੇ ਵੱਲੋਂ ਪਲਾਨਿੰਗ ਸ਼ੁਰੂ ਕਰ ਦਿੱਤੀ ਗਈ ਹੈ। ਕਾਂਗਰਸ ਵੱਲੋਂ ਹੁਣ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਰੋਸ ਪ੍ਰਦਰਸ਼ਨ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਅੱਜ ਰਾਜਪੁਰਾ 'ਚ ਰੈਲੀ ਕੀਤੀ ਗਈ ਹੈ। ਇਸ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਗਲੀ ਰਣਨੀਤੀ ਦੀ ਜਾਣਕਾਰੀ ਦਿੱਤੀ।

ਕਾਂਗਰਸ ਸੜਕਾਂ ਤੇ ਲੈ ਕੇ ਆਵੇਗੀ ਮਨਰੇਗਾ ਬਚਾਓ ਲੜਾਈ, ਪੰਜਾਬ ਚ ਹੋਵੇਗਾ ਵੱਡਾ ਅੰਦੋਲਨ; ਰੋਡ ਕਰਨਗੇ ਜਾਮ

ਕਾਂਗਰਸ ਦੀ ਰੈਲੀ (PIC: X/@RajaBrar_INC)

Follow Us On

ਪੰਜਾਬ ਕਾਂਗਰਸ ਵੱਲੋਂ ਵਿਕਸਿਤ ਭਾਰਤ ਰੁਜ਼ਗਾਰ ਤੇ ਆਜੀਵਕਾ ਗਾਰੰਟੀ ਮਿਸ਼ਨ (ਗ੍ਰਾਮੀਣ) (G RAM G) ਦੇ ਖਿਲਾਫ਼ ਸ਼ੁਰੂ ਕੀਤੀ ਗਈ ‘ਮਨਰੇਗਾ ਬਚਾਓ’ਲੜਾਈ ਜਲਦੀ ਹੀ ਸੜਕਾਂ ਤੇ ਆਵੇਗੀ। ਪੰਜਾਬ ਕਾਂਗਰਸ ਵੱਲੋਂ ਜਿੱਥੇ ਧਰਨਾ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਉੱਥੇ ਹੀ ਹੁਣ ਕਾਂਗਰਸ ਸੜਕਾਂ ਜਾਮ ਕਰਨ ਦੇ ਨਾਲ-ਨਾਲ ਭਾਜਪਾ ਆਗੂਆਂ ਦੇ ਘਰਾਂ ਦਾ ਘਿਰਾਓ ਵੀ ਕਰੇਗੀ।

ਇਸ ਦੇ ਲਈ ਕਾਂਗਰਸ ਦੇ ਵੱਲੋਂ ਪਲਾਨਿੰਗ ਸ਼ੁਰੂ ਕਰ ਦਿੱਤੀ ਗਈ ਹੈ। ਕਾਂਗਰਸ ਵੱਲੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਚ ਰੋਸ ਪ੍ਰਦਰਸ਼ਨ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਅੱਜ ਰਾਜਪੁਰਾ ਚ ਰੈਲੀ ਕੀਤੀ ਗਈ ਹੈ। ਇਸ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਗਲੀ ਰਣਨੀਤੀ ਦੀ ਜਾਣਕਾਰੀ ਦਿੱਤੀ।

ਰਾਜਾ ਵੜਿੰਗ ਨੇ ਮਹਿਲਾਵਾਂ ਨੂੰ ਕਿਹਾ ਕਿ ਮੇਰੀਆਂ ਮਾਤਾਵਾਂ-ਭੈਣਾਂ ਕੀ ਤੁਸੀਂ ਵੀ ਸਾਡੇ ਇਸ ਲੜਾਈ ਚ ਸ਼ਾਮਲ ਹੋਵੋਗੇ। ਸੜਕਾਂ ਜਾਮ ਕਰੋਗੇ, ਤੁਸੀਂ ਆਓਗੇ, ਭਾਜਪਾ ਨੇਤਾਵਾਂ ਦੇ ਘਰਾਂ ਦਾ ਘਿਰਾਓ ਕਰੋਗੇ? ਇਸ ਤੇ ਪੰਡਾਲ ਚ ਬੈਠੀਆਂ ਮਹਿਲਾਵਾਂ ਨੇ ਹੱਥ ਖੜੇ ਕਰਦੇ ਹੋਏ ਸਮਰਥਨ ਦੇਣ ਦਾ ਐਲਾਨ ਕੀਤਾ।

ਇਸ ਤੋਂ ਇਲਾਵਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਫਿਰ ਦੁਹਰਾਇਆ ਕਿ ਪੰਜਾਬ ਚ ਕੋਈ ਮੁੱਖ ਮੰਤਰੀ ਚਿਹਰਾ ਨਹੀਂ ਹੈ। ਕਾਂਗਰਸ ਉਸ ਨੂੰ ਕਦੇ ਵੀ ਮੁੱਖ ਮੰਤਰੀ ਨਹੀਂ ਬਣਾਉਂਦੀ ਹੈ ਜੋ ਖ਼ੁਦ ਨੂੰ ਮੁੱਖ ਮੰਤਰੀ ਦੇ ਤੌਰ ਤੇ ਪ੍ਰਸਤੂਤ ਕਰਦੇ ਹਨ। VB G RAM G ਖਿਲਾਫ਼ ਚੱਲ ਰਹੇ ਪ੍ਰਦਰਸ਼ਨ ਦੀ ਸ਼ੁਰੂਆਤ ਦੱਸਦੇ ਹੋਏ ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਨੇ ਕਿਹਾ ਕਿ ਅੱਗੇ ਹੋਰ ਵੀ ਪ੍ਰਦਰਸ਼ਨ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਗਰੀਬਾਂ ਦੇ ਅਧਿਕਾਰਾਂ ਦੇ ਲਈ ਹਮੇਸ਼ਾ ਲੜਦੀ ਰਹੇਗੀ ਤੇ ਮਨਰੇਗਾ ਦੇ ਮੁੱਦੇ ਤੇ ਇਹ ਲੜਾਈ ਆਖਿਰੀ ਦਮ ਤੱਕ ਜਾਰੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਚ ਸ਼ੁਰੂ ਹੋਇਆ ਇਹ ਸੰਗ੍ਰਾਮ ਦੇਸ਼ ਭਰ ਚ ਕਾਂਗਰਸ ਦੀ ਬੜ੍ਹਤ ਦਾ ਸੰਕੇਤ ਹੈ।