ਜਸਬੀਰ ਸਿੰਘ ਦਾ ਜਲੰਧਰ ਦੀ ਕੁੜੀ ਨਾਲ ਕੀ ਹੈ ਲਿੰਕ? ਦੋਹਾਂ ‘ਚ ਹੋਇਆ ਪੈਸੇ ਦਾ ਲੈਣ-ਦੇਣ
ਕੋਰਟ 'ਚ ਜਸਬੀਰ ਦੀ ਪੇਸ਼ੀ ਤੋਂ ਬਾਅਦ ਉਸ ਦੇ ਵਕੀਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵੱਲੋਂ ਰਿਮਾਂਡ ਨਹੀਂ ਮੰਗਿਆ ਗਿਆ। ਜਸਬੀਰ ਸਿੰਘ ਨੂੰ 23 ਜੂਨ ਤੱਕ ਨਿਆਇਕ ਹਿਰਾਸਤ 'ਚ ਭੇਜਿਆ ਗਿਆ ਹੈ। ਵਕੀਲ ਦਾ ਕਹਿਣਾ ਹੈ ਕਿ ਕੋਰਟ 'ਚ ਸੁਣਵਾਈ ਦੌਰਾਨ ਜਸਬੀਰ ਸਿੰਘ ਦੀ ਕਿਸੀ ਮਹਿਲਾ ਦੋਸਤ ਦਾ ਜ਼ਿਕਰ ਨਹੀਂ ਕੀਤਾ ਗਿਆ ਤੇ ਨਾ ਹੀ ਕੰਪਿਊਟਰ ਤੇ ਲੈਪਟਾਪ ਰਿਕਾਰਡ ਨੂੰ ਲੈ ਕੇ ਕੋਈ ਗੱਲ ਹੋਈ।

ਪੰਜਾਬ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਸੋਮਵਾਰ ਨੂੰ ਸ਼ੱਕੀ ਜਾਸੂਸ ਜਸਬੀਰ ਸਿੰਘ ਦੀ ਦੋ ਦਿਨਾਂ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਮੋਹਾਲੀ ਕੋਰਟ ‘ਚ ਪੇਸ਼ ਕੀਤਾ। ਮੋਹਾਲੀ ਕੋਰਟ ਨੇ ਸੁਣਵਾਈ ਤੋਂ ਬਾਅਦ ਜਸਬੀਰ ਸਿੰਘ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਭੇਜ ਦਿੱਤਾ। ਉੱਥੇ ਹੀ, ਜਸਬੀਰ ਸਿੰਘ ਦੇ ਮਾਮਲੇ ‘ਚ ਕੱਲ੍ਹ ਕਈ ਨਵੇਂ ਰਾਜ਼ ਵੀ ਖੁਲ੍ਹੇ ਹਨ। ਸ਼ੱਕੀ ਜਾਸੂਸ ਜਸਬੀਰ ਤੇ ਜਲੰਧਰ ਦੀ ਇੱਕ ਮਹਿਲਾ ‘ਚ ਪੈਸਿਆਂ ਦਾ ਲੈਣ-ਦੇਣ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹੁਣ ਪੁਲਿਸ ਇਸ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਜਾਂਚ ਕਰ ਸਕਦੀ ਹੈ।
ਕੋਰਟ ‘ਚ ਜਸਬੀਰ ਦੀ ਪੇਸ਼ੀ ਤੋਂ ਬਾਅਦ ਉਸ ਦੇ ਵਕੀਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵੱਲੋਂ ਰਿਮਾਂਡ ਨਹੀਂ ਮੰਗਿਆ ਗਿਆ। ਜਸਬੀਰ ਸਿੰਘ ਨੂੰ 23 ਜੂਨ ਤੱਕ ਨਿਆਇਕ ਹਿਰਾਸਤ ‘ਚ ਭੇਜਿਆ ਗਿਆ ਹੈ। ਵਕੀਲ ਦਾ ਕਹਿਣਾ ਹੈ ਕਿ ਕੋਰਟ ‘ਚ ਸੁਣਵਾਈ ਦੌਰਾਨ ਜਸਬੀਰ ਸਿੰਘ ਦੀ ਕਿਸੀ ਮਹਿਲਾ ਦੋਸਤ ਦਾ ਜ਼ਿਕਰ ਨਹੀਂ ਕੀਤਾ ਗਿਆ ਤੇ ਨਾ ਹੀ ਕੰਪਿਊਟਰ ਤੇ ਲੈਪਟਾਪ ਰਿਕਾਰਡ ਨੂੰ ਲੈ ਕੇ ਕੋਈ ਗੱਲ ਹੋਈ। ਜਸਬੀਰ ਦੇ ਵਕੀਲ ਨੇ ਦੱਸਿਆ ਕਿ ਪੁਲਿਸ ਹੁਣ ਚਾਰਜਸ਼ੀਟ ਪੇਸ਼ ਕਰੇਗੀ, ਜਿਸ ਤੋਂ ਬਾਅਦ ਸਾਰੀ ਸਥਿਤੀ ਸਪੱਸ਼ਟ ਹੋਵੇਗੀ।
ਹਰਿਆਣਾ ਪੁਲਿਸ ਵੀ ਕਰ ਸਕਦੀ ਹੈ ਪੁੱਛਗਿੱਛ
ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਜਸਬੀਰ ਸਿੰਘ ਪਾਕਿਸਤਾਨ ਖੁਫ਼ੀਆ ਜਾਣਕਾਰੀ ਭੇਜਦਾ ਸੀ। ਪੁਲਿਸ ਨੂੰ ਉਸ ਦੇ ਮੋਬਾਇਲ ‘ਚੋਂ 150 ਪਾਕਿਸਤਾਨ ਨੰਬਰ ਵੀ ਮਿਲੇ ਹਨ। ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਜਸਬੀਰ ਸਿੰਘ ਨੇ ਕੁੱਝ ਵੀਡੀਓਜ਼ ਵੀ ਫੋ਼ਨ ਤੋਂ ਡਿਲੀਟ ਕੀਤੇ ਹਨ।
ਦੱਸ ਦਈਏ ਕਿ ਜਸਬੀਰ ਸਿੰਘ ਦੀ ਗ੍ਰਿਫ਼ਤਾਰੀ ਹਿਸਾਰ ਦੀ ਯੂਟਿਊਬਰ ਜੋਤੀ ਮਲਹੋਤਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਈ ਸੀ। ਜੋਤੀ ਮਲਹੋਤਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਜਸਬੀਰ ਸਿੰਘ ਵੀ ਪੁਲਿਸ ਦੀ ਰਡਾਰ ‘ਤੇ ਆਇਆ। ਉਹ ਇੱਕ ਵੀਡੀਓ ‘ਚ ਜੋਤੀ ਨਾਲ ਨਜ਼ਰ ਆ ਰਿਹਾ ਸੀ। ਮੰਨਿਆ ਜਾ ਰਿਹਾ ਹੈ ਕਿ ਹਰਿਆਣਾ ਪੁਲਿਸ ਵੀ ਜਸਬੀਰ ਸਿੰਘ ਤੋਂ ਪੁੱਛਗਿੱਛ ਕਰ ਸਕਦੀ ਹੈ।