Subscribe to
Notifications
Subscribe to
Notifications
ਜਲੰਧਰ ਨਿਊਜ। ਪੰਜਾਬ ਦੇ ਜਲੰਧਰ ਵਿੱਚ ਇੱਕ ਸਨਸਨੀਖੇਜ਼ ਖੁਲਾਸਾ ਹੋਇਆ ਹੈ, ਇੱਥੇ
ਜਲੰਧਰ (Jalandhar) ਵਿੱਚ ਪ੍ਰੋਨੋਗ੍ਰਾਫੀ ਦਾ ਕੰਮ ਕੀਤਾ ਜਾ ਰਿਹਾ ਹੈ। ਗ੍ਰਹਿ ਮੰਤਰਾਲੇ ਦੀ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ। ਇਸ ਤੋਂ ਬਾਅਦ ਇਸ ਦੀ ਜਾਂਚ ਜਲੰਧਰ ਦੇ ਪੁਲਿਸ ਕਮਿਸ਼ਨਰ ਨੂੰ ਸੌਂਪ ਦਿੱਤੀ ਗਈ ਹੈ। ਕਮਿਸ਼ਨਰ ਨੇ ਇਸ ਮਾਮਲੇ ਦੀ ਜਾਂਚ ਥਾਣਾ-5 ਦੇ ਇੰਚਾਰਜ ਨੂੰ ਸੌਂਪੀ ਸੀ।ਜਾਂਚ ਤੋਂ ਬਾਅਦ ਦੋ ਦਿਨ ਪਹਿਲਾਂ ਥਾਣਾ ਭਾਰਗਵ ਕੈਂਪ ਵਿਖੇ ਐਫ.ਆਈ.ਆਰ.ਦਰਜ ਕੀਤੀ ਗਈ।
ਜਲੰਧਰ ਪੁਲਿਸ ਦੇ
ਸਾਈਬਰ ਕ੍ਰਾਈਮ ਸੈੱਲ (Cyber Crime Cell) ਨੇ ਸ਼ਹਿਰ ਦੇ ਕੇਪੀ ਨਗਰ ਤੋਂ ਚਾਈਲਡ ਪੋਰਨੋਗ੍ਰਾਫੀ ਦਾ ਮਾਮਲਾ ਫੜਿਆ ਹੈ। ਗ੍ਰਹਿ ਮੰਤਰਾਲੇ ਦੀ ਸ਼ਿਕਾਇਤ ‘ਤੇ ਥਾਣਾ ਭਾਰਗਵ ਕੈਂਪ ‘ਚ ਪੋਕਸੋ ਐਕਟ ਦੀ ਧਾਰਾ 15 ਅਤੇ ਆਈਟੀ ਐਕਟ ਦੀ ਧਾਰਾ 67 (ਏ) ਅਤੇ 67 (ਬੀ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਮਾਮਲੇ ਦੀ ਜਾਂਚ ਥਾਣਾ-5 ਦੇ ਇੰਚਾਰਜ ਨੂੰ ਸੌਂਪ ਦਿੱਤੀ ਹੈ।
ਪੁਲਿਸ ਨੇ ਜਾਂਚ ਕੀਤੀ ਸ਼ੁਰੂ
ਇਸ ਤੋਂ ਬਾਅਦ
ਕਮਿਸ਼ਨਰੇਟ ਪੁਲਿਸ (Commissionerate Police) ਦੇ ਸਾਈਬਰ ਕ੍ਰਾਈਮ ਕੋਲ ਰਿਪੋਰਟ ਆ ਗਈ ਹੈ। ਜਦੋਂ ਦੋਵਾਂ ਮੋਬਾਈਲਾਂ ਦੇ ਮਾਲਕਾਂ ਦੇ ਨਾਂ ਪਤਾ ਕੀਤੇ ਗਏ ਤਾਂ ਪਤਾ ਲੱਗਾ ਕਿ ਇਹ ਕੁਨੈਕਸ਼ਨ ਕੇ.ਪੀ.ਨਗਰ ਦੇ ਰਹਿਣ ਵਾਲੇ ਕਿਰਨ ਅਤੇ ਜੀਤ ਰਾਮ ਦੇ ਨਾਂਅ ‘ਤੇ ਹੈ। ਜੱਲੋਵਾਲ)। ਪੁਲਿਸ ਹੁਣ ਜਾਂਚ ਕਰੇਗੀ ਕਿ ਦੋਵੇਂ ਮੋਬਾਈਲਾਂ ਦੀ ਵਰਤੋਂ ਕੌਣ ਕਰ ਰਿਹਾ ਹੈ। ਪੁਲਿਸ ਮਾਮਲੇ ਦੀ ਤਹਿ ਤੱਕ ਜਾਣ ਲਈ ਜਾਂਚ ਵਿੱਚ ਲੱਗੀ ਹੋਈ ਹੈ।
ਸਾਈਬਰ ਕ੍ਰਾਈਮ ਨੇ ਮਾਮਲੇ ਨੂੰ ਕੀਤਾ ਟ੍ਰੇਸ
ਪੁਲਿਸ ਦੇ ਅਨੁਸਾਰ, ਸਾਈਬਰ ਟਿਪਲਾਈਨ ਨੇ 20 ਜਨਵਰੀ, 2022 ਨੂੰ ਸਵੇਰੇ 10.51 ਵਜੇ ਇੰਸਟਾਗ੍ਰਾਮ ‘ਤੇ ਬਾਲ ਪੋਰਨੋਗ੍ਰਾਫੀ ਦਾ ਮਾਮਲਾ ਫੜਿਆ ਸੀ। ਸੋਸ਼ਲ ਮੀਡੀਆ ‘ਤੇ ਫੋਟੋ ਦੇ ਨਾਲ ਇੱਕ ਵੀਡੀਓ ਵੀ ਅਪਲੋਡ ਕੀਤਾ ਗਿਆ ਸੀ। ਸਾਈਬਰ ਟਿਪਲਾਈਨ ਨੇ ਆਪਣੀ ਕਾਨੂੰਨੀ ਪ੍ਰਕਿਰਿਆ ਪੂਰੀ ਕੀਤੀ ਅਤੇ ਮਾਮਲੇ ਨੂੰ ਨੈਸ਼ਨਲ ਸੈਂਟਰ ਫਾਰ ਮਿਸਿੰਗ ਐਂਡ ਐਕਸਪਲੋਇਟਿਡ ਚਿਲਡਰਨ (ਐਨਸੀਐਮਈਸੀ) ਨੂੰ ਭੇਜ ਦਿੱਤਾ। ਇਸ ਤੋਂ ਬਾਅਦ ਸਾਈਬਰ ਕ੍ਰਾਈਮ ਨੇ ਮਾਮਲੇ ਨੂੰ ਟਰੇਸ ਕਰਨਾ ਸ਼ੁਰੂ ਕਰ ਦਿੱਤਾ।
ਪੁਲਿਸ ਮੁਤਾਬਕ ਜਦੋਂ ਅਮਰੀਕਾ ਤੋਂ ਡਾਟਾ ਮੰਗਿਆ ਗਿਆ ਤਾਂ ਪਤਾ ਲੱਗਾ ਕਿ ਕਰਨ ਢਿੱਲੋਂ ਦੀ ਆਈ.ਡੀ. ਈ-ਮੇਲ ਟਰੇਸ ਗੂਗਲ ਤੋਂ ਕੀਤਾ ਗਿਆ ਸੀ। ਇਹ ਪਾਇਆ ਗਿਆ ਕਿ ਚਾਈਲਡ ਪੋਰਨੋਗ੍ਰਾਫੀ ਦੇ ਮਾਮਲੇ ਵਿੱਚ ਦੋ ਮੋਬਾਈਲ ਕੁਨੈਕਸ਼ਨ ਵਰਤੇ ਗਏ ਸਨ। ਦੋਵੇਂ ਮੋਬਾਈਲ ਕੁਨੈਕਸ਼ਨ ਜਲੰਧਰ ਨਾਲ ਜੁੜੇ ਹੋਏ ਹਨ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ , ਲੇਟੇਸਟ ਵੇੱਬ ਸਟੋਰੀ , NRI ਨਿਊਜ਼ ,ਮਨੋਰੰਜਨ ਦੀ ਖਬਰ ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼ ,ਪਾਕਿਸਤਾਨ ਦਾ ਹਰ ਅਪਡੇਟ ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ