NRI ਪੀੜਤ ਮਹਿਲਾਵਾਂ ਨੂੰ ਕੈਬਨਿਟ ਮੰਤਰੀ ਦਾ ਭਰੋਸਾ, ਸਰਕਾਰ ਬਣਾਏਗੀ ਸਖਤ ਕਾਨੂੰਨ
ਐੱਨਆਰਆਈ ਪੀੜਤ ਮਹਿਵਾਲਾਂ ਨਾਲ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਮੀਟਿੰਗ ਕੀਤੀ। ਇਸ ਦੌਰਾਨ ਕਈ ਐੱਨਆਰਆਈ ਪੀੜਤ ਮਹਿਵਾਲਾਂ ਨੇ ਮੰਤਰੀ ਨੂੰ ਆਪਣੀ ਦੁੱਖ ਭਰੀ ਕਹਾਣੀ ਵੀ ਸੁਣਾਈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਸੰਭਵ ਯਤਨ ਕਰੇਗੀ ਕਿ ਪੀੜਤ ਮਹਿਲਾਵਾਂ ਨੂੰ ਉਨ੍ਹਾਂ ਦਾ ਹੱਕ ਮਿਲੇ।
ਜਲੰਧਰ। ਕੈਬਨਿਟ ਮੰਤਰੀ ਡਾ: ਬਲਜੀਤ ਕੌਰ (Dr. Baljit Kaur) ਨੇ ਐਤਵਾਰ ਜਲੰਧਰ ਵਿਖੇ ਏਜੰਟਾਂ ਵੱਲੋਂ ਠੱਗੀ ਦਾ ਸ਼ਿਕਾਰ ਹੋਈਆਂ ਐਨ.ਆਰ.ਆਈਜ਼ ਪੀੜਤ ਔਰਤਾਂ ਨਾਲ ਮੀਟਿੰਗ ਕੀਤੀ, ਜਿਸ ‘ਚ ਉਨ੍ਹਾਂ ਔਰਤਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਭਰੋਸਾ ਦਿੱਤਾ ਕਿ ਸਰਕਾਰ ਇਸ ਸਬੰਧੀ ਜਲਦੀ ਹੀ ਨੀਤੀ ਬਣਾਵੇਗੀ, ਤਾਂ ਜੋ ਭਵਿੱਖ ‘ਚ ਔਰਤਾਂ ਨੂੰ ਇਸ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੌਰਾਨ ਉਨ੍ਹਾਂ ਨਾਲ ਨਵੇਂ ਕੈਬਨਿਟ ਮੰਤਰੀ ਬਣੇ ਬਲਕਾਰ ਸਿੰਘ ਵੀ ਮੌਜੂਦ ਸਨ।
ਇਸ ਦੌਰਾਨ ਜਲੰਧਰ (Jalandhar) ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਕਿਹਾ ਕਿ ਅੱਜ ਵੱਖ-ਵੱਖ ਸ਼ਹਿਰਾਂ ਤੋਂ ਕਈ ਔਰਤਾਂ ਸਾਡੇ ਕੋਲ ਪਹੁੰਚੀਆਂ ਹਨ, ਜੋ ਕਦੇ ਏਜੰਟਾਂ ਦਾ ਸ਼ਿਕਾਰ ਬਣੀਆਂ, ਕਦੇ ਐਨ.ਆਰ.ਆਈ ਪਤੀਆਂ ਵੱਲੋਂ ਤੰਗ ਪ੍ਰੇਸ਼ਾਨ।
‘ਕਈ ਮਹਿਲਾਵਾਂ ਨੇ ਸੁਣਾਈ ਦੁੱਖ ਭਰੀ ਕਹਾਣੀ’
ਇਸ ਤਰ੍ਹਾਂ ਦੇ ਕਈ ਵੱਖ-ਵੱਖ ਮਾਮਲੇ ਲੈ ਕੇ ਔਰਤਾਂ ਸਾਡੇ ਕੋਲ ਆਈਆਂ। ਇਸ ਸਭ ਦੇ ਮੱਦੇਨਜ਼ਰ ਪੰਜਾਬ ਸਰਕਾਰ (Punjab Govt) ਤੁਰੰਤ ਕਾਰਵਾਈ ਕਰਨ ਲਈ ਨੀਤੀ ਬਣਾਉਣ ਜਾ ਰਹੀ ਹੈ, ਤਾਂ ਜੋ ਭਵਿੱਖ ਵਿੱਚ ਔਰਤਾਂ ਅਜਿਹੀਆਂ ਸਮੱਸਿਆਵਾਂ ਵਿੱਚ ਨਾ ਫਸਣ। ਬਲਜੀਤ ਕੌਰ ਨੇ ਕਿਹਾ ਕਿ ਮਾਨ ਸਰਕਾਰ ਮਹਿਲਾਵਾਂ ਨੂੰ ਉਨ੍ਹਾਂ ਦੇ ਅਧਿਕਾਰ ਦੁਆਉਣ ਲਈ ਵਚਨਵੱਧ ਹੈ।
ਮੈਨੂੰ ਮਾਰਦਾ ਸੀ ਘਰਵਾਲਾ-ਅਮਨਦੀਪ
ਆਪਣੀ ਸ਼ਿਕਾਇਤ ਲੈ ਕੇ ਮੀਟਿੰਗ ‘ਚ ਪਹੁੰਚੀ ਪੀੜਤ ਅਮਨਦੀਪ ਕੌਰ ਨੇ ਦੱਸਿਆ ਕਿ ਉਸਨੂੰ ਇੰਟਰਨੈੱਟ ‘ਤੇ ਲੜਕੇ ਨਾਲ ਪਿਆਰ ਹੋ ਗਿਆ ਸੀ ਅਤੇ ਸਾਡਾ ਅਫੇਅਰ ਕਰੀਬ 13 ਸਾਲ ਚੱਲਿਆ ਅਤੇ ਸਾਡਾ ਵਿਆਹ 2022 ‘ਚ ਹੋਇਆ, ਵਿਆਹ ਤੋਂ ਬਾਅਦ ਲੜਕੇ ਨੇ ਆਪਣਾ ਰੰਗ ਬਦਲ ਲਿਆ ਅਤੇ ਮੇਰੇ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਹ ਇਟਲੀ ਭੱਜ ਗਿਆ।
‘ਦੁਖੜਾ ਸੁਣਾਉਂਦੇ ਹੋਏ ਇੱਕ ਮਹਿਲਾ ਰੋਈ’
ਮੁਲਾਕਾਤ ਦੌਰਾਨ ਨੇਹਾ ਨਾਂ ਦੀ ਔਰਤ ਨੇ ਰੋਣਾ ਸ਼ੁਰੂ ਕਰ ਦਿੱਤਾ ਅਤੇ ਦੋਸ਼ ਲਗਾਉਣਾ ਸ਼ੁਰੂ ਕਰ ਦਿੱਤਾ ਕਿ ਮੇਰਾ ਪਤੀ ਦੁਬਈ ਵਿਚ ਰਹਿੰਦਾ ਹੈ ਅਤੇ ਮੇਰਾ ਉਸ ਨਾਲ ਤਲਾਕ ਹੋ ਗਿਆ ਹੈ, ਪਰ ਫਿਰ ਵੀ ਉਹ ਮੈਨੂੰ ਪਰੇਸ਼ਾਨ ਕਰ ਰਿਹਾ ਹੈ, ਉਸ ਨੇ ਮੇਰੇ ਪਿੱਛੇ ਇੱਕ ਵਿਅਕਤੀ ਲਗਾ ਰੱਖਿਆ ਹੈ ਜਿਹੜਾ ਮੇਰੀ ਹਰ ਪਲ ਦੀ ਜਾਣਕਾਰੀ ਉਸਨੂੰ ਦਿੰਦਾ ਹੈ। ਨੇਹਾ ਨੇ ਮੁਲਜ਼ਮ ਦੇ ਖਿਲਾਫ ਸਖਤ ਕਾਰਵਈ ਕਰਨ ਦੀ ਮੰਕ ਕੀਤੀ।
ਇਹ ਵੀ ਪੜ੍ਹੋ
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ