Sacrilege case in Jalandhar: ਜਲੰਧਰ ਦੇ ਪ੍ਰੋਫੈਸਰ ਕਲੋਨੀ ‘ਚ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ
ਜਲੰਧਰ ਵਿਚ ਬੇਅੰਤ ਸਿੰਘ ਨਗਰ ਸਥਿਤ ਗੁਰਦੁਆਰਾ ਸਾਹਿਬ 'ਚ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਕ ਵਿਅਕਤੀ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਸ੍ਰੀ ਗੁਟਕਾ ਸਾਹਿਬ ਨੂੰ ਚੁੱਕ ਕੇ ਪਾਵਨ ਸਰੂਪ ਦੇ ਅੰਗ ਗਲੀ ਵਿਚ ਖਿਲਾਰਣੇ ਸ਼ੁਰੂ ਕਰ ਦਿੱਤੇ ਮੌਕੇ ਤੇ ਮੌਜੂਦ ਸੰਗਤ ਨੇ ਦੋਸ਼ੀ ਨੌਜਵਾਨ ਨੂੰ ਕਾਬੂ ਕਰ ਪੁਲਿਸ ਦੇ ਹਵਾਲੇ ਕਰ ਦਿੱਤਾ।
ਪੰਜਾਬ ਵਿੱਚ ਆਏ ਦਿਨ ਬੇਅਦਬੀ ਦੀ ਘਟਨਾਵਾਂ ਲਗਾਤਾਰ ਵਾਪਰਿਆ ਹਨ ਇਹ ਘਟਨਾਵਾਂ ਜਾ ਤਾਂ ਸ਼ਰਾਰਤੀ ਅਨਸਰਾਂ ਵੱਲੋਂ ਕੀਤੀਆਂ ਜਾਂਦੀਆਂ ਨੇ ਜਾਂ ਫੇਰ ਨਸ਼ਾ ਕਰਨ ਵਾਲੇ ਵਿਅਕਤੀਆਂ ਵੱਲੋਂ ਬੇਅਦਬੀ ਦੀ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ । ਇਹੀ ਨਹੀਂ ਪਿਛਲੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਬੇਅਦਬੀ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ । ਬੇਅਦਬੀ ਦਾ ਇੱਕ ਮਾਮਲਾ ਜਲੰਧਰ ‘ਚ ਸਾਹਮਣੇ ਆਇਆ ਹੈ। ਇਹ ਬੇਅਦਬੀ ਦੀ ਘਟਨਾ ਬਬਲੂ ਨਾਂ ਦੇ ਵਿਅਕਤੀ ਵੱਲੋ ਕੀਤੀ ਗਈ ਹੈ । ਬਬਲੂ ਗੁਰਦੁਆਰੇ ਵਿਚ ਆਇਆ ਥੋੜੀ ਦੇਰ ਬਾਅਦ ਉਸ ਨੇ ਪਾਵਨ ਸਰੂਪ ਦੇ ਅੰਗ ਗਲੀ ਵਿਚ ਖਿਲਾਰਣੇ ਸ਼ੁਰੂ ਕਿਤੇ ਉਦੋਂ ਹੀ ਅਚਾਨਕ ਉਥੋਂ ਪੈਦਲ ਜਾ ਰਹੇ ਜੋਗਾ ਸਿੰਘ ਦੀ ਨਜ਼ਰ ਉਸ ‘ਤੇ ਪੈ ਗਈ, ਜਦੋਂ ਉਹ ਉਸ ਨੂੰ ਰੋਕਣ ਗਿਆ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਮੌਕੇ ‘ਤੇ ਮੌਜੂਦ ਲੋਕਾਂ ਨੇ ਉਸ ਨੂੰ ਫੜ ਲਿਆ ਅਤੇ ਕੁੱਟਿਆ । ਇੰਨਾ ਹੀ ਨਹੀਂ ਉਸ ਨੂੰ ਰੱਸੀਆਂ ਨਾਲ ਵੀ ਬੰਨ੍ਹਿਆ ਗਿਆ । ਲੋਕਾਂ ਨੇ ਦੋਸ਼ ਲਾਇਆ ਕਿ ਬੇਅਦਬੀ ਕਰਨ ਵਾਲੇ ਵਿਅਕਤੀ ਨੇ ਸ਼ਰਾਬ ਵੀ ਪੀਤੀ ਹੋਈ ਸੀ। ਫਿਲਹਾਲ ਲੋਕਾਂ ਵੱਲੋ ਪੁਲਿਸ ਬੁਲਾਕੇ ਉਕਤ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ।
ਨਸ਼ੇ ‘ਚ ਸੀ ਆਰੋਪੀ
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਜੋਗਾ ਸਿੰਘ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਜਾ ਰਿਹਾ ਸੀ ਤਾਂ ਦੇਖਿਆ ਕਿ ਕੋਈ ਅਣਪਛਾਤਾ ਵਿਅਕਤੀ ਗੁਟਕਾ ਸਾਹਿਬ ਦੇ ਅੰਗ ਫਾੜ ਕੇ ਗਲੀ ‘ਚ ਸੁੱਟ ਰਿਹਾ ਸੀ, ਪਤਾ ਨਹੀਂ ਕਿਸ ਗੁਰਦੁਆਰਾ ਸਾਹਿਬ ‘ਚ ਗੁਟਕਾ ਸਾਹਿਬ ਲੈ ਕੇ ਆਇਆ ਸੀ | ਜਦੋਂ ਇਸਨੂੰ ਫੜਨ ਦੀ ਕੋਸ਼ਿਸ਼ ਕਰਨ ਲੱਗੇ ਤਾਂ ਇਹ ਉਥੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਰੌਲਾ ਪਾਉਣ ‘ਤੇ ਇਲਾਕੇ ਦੇ ਲੋਕਾਂ ਵੱਲੋ ਉਸ ਨੂੰ ਫੜ ਲਿਆ ਗਿਆ । ਉਨਾਂ ਦੱਸਿਆ ਕਿ ਉਕਤ ਵਿਅਕਤੀ ਨੇ ਸ਼ਰਾਬ ਪੀਤੀ ਹੋਈ ਸੀ ਤੇ ਨਸ਼ੇ ਵਿੱਚ ਅਜੇਹਾ ਗੀਨੋਨਾ ਕੰਮ ਕਰ ਰਿਹਾ ਸੀ ।
ਇਲਾਕਾ ਵਾਸੀਆਂ ਨੇ ਆਰੋਪੀ ਨੂੰ ਕਿਤਾ ਕਾਬੂ
ਫਿਲਹਾਲ ਇਸ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਇਸ ‘ਤੇ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਂਟਰਲ ਹਲਕੇ ਦੇ ਏ.ਸੀ.ਪੀ ਨਿਰਮਲ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਪ੍ਰੋਫੈਸਰ ਕਲੋਨੀ ‘ਚ ਗੁਟਕਾ ਸਾਹਿਬ ਦੇ ਅੰਗ ਫਾੜਕੇ ਕੋਈ ਵਿਅਕਤੀ ਗਲੀ ਵਿੱਚ ਸੁੱਟ ਰਿਹਾ ਹੈ ।
ਅਸੀਂ ਮੌਕੇ ‘ਤੇ ਜਾ ਕੇ ਮਾਮਲੇ ਦਾ ਜਾਇਜ਼ਾ ਲਿਆ ਅਤੇ ਜੋਗਾ ਸਿੰਘ ਨਾਮਕ ਵਿਅਕਤੀ ਦੇ ਬਿਆਨਾਂ ਦੇ ਆਧਾਰ ‘ਤੇ ਬਬਲੂ ਨਾਮਕ ਵਿਅਕਤੀ ਨੂੰ ਕਾਬੂ ਕਰ ਉਸਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ । ਪੁੱਛਗਿੱਛ ਕਰਨ ਤੋਂ ਬਾਅਦ ਸਾਰੇ ਮਾਮਲੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ ਕਿ ਇਸ ਵਿਅਕਤੀ ਵੱਲੋ ਨਸ਼ੇ ਦੀ ਹਾਲਤ ਵਿੱਚ ਬੇਅਦਬੀ ਹੋਈ ਹੈ ਜਾਂ ਇਸਦੇ ਪਿੱਛੇ ਕੋਈ ਹੋਰ ਕਾਰਣ ਸੀ ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ