ਮਹਾਸ਼ਿਵਰਾਤਰੀ ‘ਤੇ ਸ਼ਿਵ ਭਗਤਾਂ ਨੂੰ ਮਿਲਣਗੇ ਬੁੱਢਾ ਅਮਰਨਾਥ ਤੋਂ ਤਿਆਰ ਕੀਤੇ ਰੁਦਰਾਕਸ਼

Published: 

12 Feb 2023 16:06 PM

ਲਓ ਜੀ ਸ਼ਿਵ ਭਗਤਾਂ ਲਈ ਆਈ ਖੂਸ਼ਖਬਰੀ, ਮਹਾਸ਼ਿਵਰਾਤਰੀ 'ਤੇ ਪ੍ਰਸਾਦਿ ਦੇ ਰੂਪ ਚ ਮਿਲਣਗੇ ਬੁੱਢਾ ਅਮਰਨਾਥ ਤੋਂ ਤਿਆਰ ਹੋਏ ਕੁਦਰਤੀ ਅਭਿਮੰਤ੍ਰਿਤ ਰੁਦਰਾਕਸ਼।

ਮਹਾਸ਼ਿਵਰਾਤਰੀ ਤੇ ਸ਼ਿਵ ਭਗਤਾਂ ਨੂੰ ਮਿਲਣਗੇ ਬੁੱਢਾ ਅਮਰਨਾਥ ਤੋਂ ਤਿਆਰ ਕੀਤੇ ਰੁਦਰਾਕਸ਼
Follow Us On

ਜਲੰਧਰ ਦੇ ਸ਼ਿਵ ਧਾਮ ਵਿਖੇ ਬੁੱਢਾ ਅਮਰਨਾਥ ਤੋਂ ਤਿਆਰ ਹੋਏ ਕੁਦਰਤੀ ਅਭਿਮੰਤ੍ਰਿਤ ਰੁਦਰਾਕਸ਼ ਪਹੁੰਚੇ ਹਨ। ਜੌ ਮਹਾਸ਼ਿਵਰਾਤਰੀ ਤੇ ਸ਼ਿਵ ਭਗਤਾਂ ਨੂੰ ਪ੍ਰਸਾਦਿ ਰੂਪ ਵਿਚ ਮਿਲਣਗੇ । ਦੱਸ ਦਈਏ ਕੁਦਰਤੀ ਅਭਿਮੰਤ੍ਰਿਤ ਰੁਦਰਾਕਸ਼ ਬੁੱਢਾ ਅਮਰਨਾਥ ਤੋਂ ਤਿਆਰ ਹੋਏ ਹਨ ਇਹਨਾਂ ਵਿੱਚ ਚੰਦ੍ਰਮਾ ਅਤੇ ਸੂਰਜ ਦੀ ਊਰਜਾ ਸਮਾਹਿਤ ਹਨ । ਸ਼ਿਵ ਭੋਲੇਨਾਥ ਦੇ ਭਗਤ ਅਭਿਮੰਤ੍ਰਿਤ ਰੁਦਰਾਕਸ਼ ਦੋ ਤਰੀਕੇ ਨਾਲ ਧਾਰਨ ਤੇ ਗ੍ਰਹਨ ਕਰ ਸਕਦੇ ਹਨ । ਜਿਸ ਬਾਰੇ ਤੁਹਾਨੂੰ ਵਿਸਥਾਰ ਨਾਲ ਜਾਣਕਾਰੀ ਦੇ ਰਹੇ ਹਾਂ ਤੇ ਇਹਨਾਂ ਦਾ ਕਿ ਫਾਇਦਾ ਤੁਹਾਡੇ ਸ਼ਰੀਰ ਨੂੰ ਹੋਵੇਗਾ ਉਸ ਬਾਰੇ ਵੀ ਤੁਹਾਨੂੰ ਦਸਦੇ ਹਾਂ।

ਕੁਦਰਤੀ ਅਭਿਮੰਤ੍ਰਿਤ ਰੁਦਰਾਕਸ਼ ਦੇ ਫਾਇਦੇ

ਸ਼ਿਵ ਭਗਤਾਂ ਲਈ ਖੁਸ਼ੀ ਦੀ ਖਬਰ ਹੈ, ਅਕਸਰ ਸ਼ਿਵ ਭਗਤ ਰੁਦਰਾਕਸ਼ ਪਹਿਨਣ ਦੇ ਸ਼ੌਕੀਨ ਹੁੰਦੇ ਹਨ ਅਤੇ ਅਸਲ ਰੁਦਰਾਕਸ਼ ਲੈਣ ਲਈ ਓਹਨਾਂ ਨੂੰ ਬਜਾਰ ਵਿਚ ਭਾਰੀ ਕੀਮਤ ਚੁਕਾਉਣੀ ਪੈਂਦੀ ਹੈ , ਪਰ ਫੇਰ ਵੀ ਬਜਾਰ ਦੇ ਵਿਚ ਅਸਲ ਰੁਦਰਾਕਸ਼ ਲੈਣ ਲਈ ਬਹੁਤ ਮੁਸ਼ਕਤ ਲਗਦੀ ਹੈ ਤਾਂ ਵੀ ਕਈਆਂ ਨੂੰ ਅਸਲ ਰੁਦਰਾਕਸ਼ ਨਹੀਂ ਮਿਲ ਪਾਉਂਦਾ। ਪਰ ਹੁਣ ਸ਼ਿਵ ਭਗਤਾਂ ਨੂੰ ਅਜਿਹਾ ਰੁਦਰਾਕਸ਼ ਮਿਲੇਗਾ ਜਿਸ ਨਾਲ ਲੋਕ ਆਪਣੀ ਸ਼ਰੀਰਕ ਅਵੱਸਥਾ ਨੂੰ ਵੀ ਠੀਕ ਕਰ ਸਕਣਗੇ । ਬੁੱਢਾ ਅਮਰਨਾਥ ਤੋਂ ਤਿਆਰ ਹੋਏ ਕੁਦਰਤੀ ਅਭਿਮੰਤ੍ਰਿਤ ਰੁਦਰਾਕਸ਼ ਨੂੰ ਦੋ ਤਰੀਕੇ ਨਾਲ ਅਪਨਾ ਸਕਦੇ ਹੋ । ਕੁਦਰਤਿ ਅਭਿਮੰਤ੍ਰਿਤ ਰੁਦਰਾਕਸ਼ ਨੂੰ ਭਗਤ ਗਣ ਆਪਣੇ ਗਲੇ ਪਾ ਸਦਕੇ ਨੇ ਜਾਂ ਹਰ ਰੋਜ਼ ਸ਼ਾਮ ਨੂੰ ਪਾਣੀ ਵਿਚ ਰੱਖ ਉਸ ਪਾਣੀ ਨੂੰ ਪੀਕੇ ਗ੍ਰਹਨ ਕਰ ਸਕਦੇ ਹਨ । ਰੁਦਰਾਕਸ਼ ਦੇ ਪਾਣੀ ਦੇ ਪੀਣ ਨਾਲ ਸਰੀਰ ਦੀ ਕਈ ਬੀਮਾਰੀਆਂ ਠੀਕ ਹੋ ਜਾਣਗੀਆਂ ਅਤੇ ਸ਼ਰੀਰ ਨੂੰ ਨਵੀਂ ਊਰਜਾ ਮਿਲੇਗੀ ।

ਕਿੱਥੋਂ ਮਿਲਣਗੇ ਕੁਦਰਤੀ ਅਭਿਮੰਤ੍ਰਿਤ ਰੁਦਰਾਕਸ਼ ?

ਜਲੰਧਰ ਦੇ ਸ਼ਿਵ ਧਾਮ ਵਿਖੇ ਮਹਾਸ਼ਿਵਰਾਤਰੀ ਦੀ ਰਾਤ 18 ਫਰਵਰੀ ਨੂੰ 4 ਵਜੇ ਤੋਂ ਬਾਅਦ ਮੋਕਸ਼ ਇਛਾਪੁਰਤੀ ਸ਼ਿਵ ਧਾਮ 66 ਫੁੱਟ ਰੋਡ ਪਿੰਡ ਧਨਾਲ ਕਲਾਂ ਵਿਖੇ ਮਹਾਸ਼ਿਵਰਾਤਰੀ ਮਹਾਂਉਤਸਵ ਮਨਾਇਆ ਜਾਵੇਗਾ। ਜੌ ਸ਼ਾਮੀ 4 ਵਜੇ ਤੋਂ ਰਾਤ 10 ਵਜੇ ਤੱਕ ਚੱਲੇਗਾ ਉਸ ਦੌਰਾਨ ਭਗਤਾਂ ਨੂੰ ਗੁਰੂ ਰੁਦਰਾਣੀ ਜੀ ਭਗਤਾਂ ਨੂੰ ਸ਼ਿਵ ਜੀ ਦੀ ਅਪਾਰ ਕਿਰਪਾ ਨਾਲ ਬੁੱਢਾ ਅਮਰਨਾਥ ਤੋਂ ਤਿਆਰ ਹੋਏ ਕੁਦਰਤੀ ਅਭਿਮੰਤ੍ਰਿਤ ਰੁਦਰਾਕਸ਼ ਪ੍ਰਸਾਦਿ ਰੂਪ ਵਿਚ ਭਗਤਾਂ ਨੂੰ ਦੇਣਗੇ ।

ਕਿਵੇਂ ਤਿਆਰ ਹੋਏ ਅਭਿਮੰਤ੍ਰਿਤ ਰੁਦਰਾਕਸ਼ ?

ਬੁੱਢਾ ਅਮਰਨਾਥ ਤੋਂ ਤਿਆਰ ਹੋਏ ਕੁਦਰਤੀ ਅਭਿਮੰਤ੍ਰਿਤ ਰੁਦਰਾਕਸ਼ ਨੂੰ ਪਿਛਲੀ ਸ਼ਿਵਰਾਤਰੀ ਤੋਂ ਸ਼ਿਵਲਿੰਗ ਦੇ ਅੰਮ੍ਰਿਤ ਦੇ ਵਿਚ ਕਾਠਗੜ੍ਹ ਵਿਖੇ ਚੰਦਰ ਅਤੇ ਸੂਰਜ ਦੀ ਊਰਜਾ ਨਾਲ ਤਿਆਰ ਕੀਤੇ ਹਨ ਜੌ ਉਸ ਤੋਂ ਉਪਰੰਤ ਅਨਮੋਲ ਹੋ ਗਏ। ਜਿਸ ਦੀ ਕੋਈ ਵੀ ਕੀਮਤ ਨਹੀਂ ਲਗਾਈ ਜਾ ਸਕਦੀ । ਇਹ ਅਭਿਮੰਤ੍ਰਿਤ ਰੁਦਰਾਕਸ਼ ਸਿਰਫ ਸ਼ਿਵ ਭਗਤ ਜਨਾਂ ਨੂੰ ਹੀ ਨਹੀਂ ਬਲਕਿ ਆਮ ਲੋਕਾਂ ਨੂੰ ਵੀ ਮਿਲਣਗੇ । ਜੋ ਲੋਕ ਮਹਾਸ਼ਿਵਰਾਤਰੀ ਵਾਲੇ ਦਿਨ ਸ਼ਿਵ ਧਾਮ ਆਉਂਣਗੇ ਉਨ੍ਹਾਂ ਨੂੰ ਹੀ ਰੁਦਰਾਖ ਪ੍ਰਸ਼ਾਦੀ ਰੂਪ ਵਿੱਚ ਦਿੱਤਾ ਜਾਵੇਗਾ ।