ਨੌਜਵਾਨ ਪੱਤਰਕਾਰ ਰਵੀ ਗਿੱਲ ਨੇ ਕੀਤੀ ਖੁਦਕੁਸ਼ੀ, ਪੰਜਾਬੀ ਮੀਡੀਆ ਜਗਤ ‘ਚ ਸੋਗ ਦੀ ਲਹਿਰ

tv9-punjabi
Updated On: 

19 Aug 2023 10:32 AM

ਨੌਜਵਾਨਰ ਪੱਤਰਕਾਰ ਰਵੀ ਗਿੱਲ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਪਾਤ ਕਰ ਲਈ। ਪੁਲਿਸ ਨੂੰ ਰਵੀ ਗਿੱਲ ਤੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ। ਜਿਸ ਦੇ ਅਧਾਰ 'ਤੇ ਪੁਲਿਸ ਨੇ 306 ਦਾ ਮਾਮਲਾ ਦਰਜ ਕਰ ਮੁਲਜ਼ਮਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਨੌਜਵਾਨ ਪੱਤਰਕਾਰ ਰਵੀ ਗਿੱਲ ਨੇ ਕੀਤੀ ਖੁਦਕੁਸ਼ੀ, ਪੰਜਾਬੀ ਮੀਡੀਆ ਜਗਤ ਚ ਸੋਗ ਦੀ ਲਹਿਰ

File Photo

Follow Us On
ਜਲੰਧਰ ਨਿਊਜ਼। ਜਲੰਧਰ ਦੇ ਨੌਜਵਾਨ ਪੱਤਰਕਾਰ ਰਵੀ ਗਿੱਲ ਦਾ ਬੀਤੇ ਕੱਲ੍ਹ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ। ਰਵੀ ਦੇ ਅਚਾਨਕ ਮੌਤ ਕਾਰਨ ਮੀਡੀਆ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਉਹ ਇਨ੍ਹੀਂ ਦਿਨੀਂ ਇੱਕ ਨਿੱਜੀ ਚੈਨਲ ਚਲਾ ਰਿਹਾ ਸੀ। ਹਾਲੇ ਤੱਕ ਉਸ ਦੀ ਮੌਤ ਦੇ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਰਵੀ ਗਿੱਲ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਸੀ ਅਤੇ ਹਸਪਤਾਲ ‘ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ।

ਪੁਲਿਸ ਨੇ ਸੁਸਾਈਡ ਨੋਟ ਬਰਾਮਦ ਕੀਤਾ

ਇਹ ਵੀ ਪਤਾ ਲੱਗਾ ਹੈ ਕਿ ਪੁਲਿਸ ਨੂੰ ਰਵੀ ਗਿੱਲ ਕੋਲੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ‘ਚ ਕੁਝ ਸ਼ੱਕੀ ਪੱਤਰਕਾਰਾਂ ਦੇ ਨਾਂ ਲਿਖੇ ਗਏ ਹਨ। ਜੋ ਰਵੀ ਗਿੱਲ ਦੇ ਖਾਸ ਸਨ ਅਤੇ ਕੁਝ ਉਸ ਦੇ ਖਿਲਾਫ ਵੀ ਸਨ। ਪੁਲਿਸ ਨੇ ਸੁਸਾਈਡ ਨੋਟ ਕਬਜੇ ਵਿੱਚ ਲੈ ਕੇ ਰਵੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਰਵੀ ਦੇ ਭਰਾ ਨੇ ਕੀਤਾ ਵੱਡਾ ਖੁਲਾਸਾ

ਰਵੀ ਦੀ ਖੁਦਕੁਸ਼ੀ ਤੋਂ ਬਾਅਦ ਉਸ ਦੇ ਭਰਾ ਨੇ ਮੀਡੀਆ ਵਿੱਚ ਬਿਆਨ ਦਿੱਤਾ ਕਿ ਉਸ ਦੀ ਮੌਤ ਦਾ ਕਾਰਨ ਮੀਡੀਆ ਨਾਲ ਜੁੜੇ 4 ਤੋਂ 5 ਵਿਅਕਤੀ ਹਨ। ਜਿਸ ਵਿੱਚ ਇੱਕ ਔਰਤ ਵੀ ਸ਼ਾਮਲ ਹੈ ਜੋ ਉਸ ਦੇ ਭਰਾ ਰਵੀ ਗਿੱਲ ਨਾਲ ਪੱਤਰਕਾਰਿਤਾ ਕਰਦੀ ਸੀ। ਦੱਸ ਦਈਏ ਕਿ ਰਵੀ ਗਿੱਲ ਦੇ ਸੁਸਾਈਡ ਨੋਟ ਵਿੱਚ ਮਹਿਲਾ ਪੱਤਰਕਾਰ ਦਾ ਨਾਮ ਵਾਰ-ਵਾਰ ਲਿਖਿਆ ਪਾਇਆ ਗਿਆ ਹੈ ਅਤੇ ਅੰਤ ਵਿੱਚ ਮਹਿਲਾ ਪੱਤਰਕਾਰ ਕੀਰਤੀ ਗਿੱਲ, ਉਸ ਦੇ ਭਰਾ ਸ਼ੁਭਮ ਗਿੱਲ, ਰਾਜੇਸ਼ ਕਪਿਲ, ਗੋਰਾ ਨਰਵਾਲ ਦੇ ਨਾਮ ਵੀ ਸੁਸਾਈਡ ਨੋਟ ਵਿੱਚ ਲਿਖੇ ਹੋਏ ਪਾਏ ਗਏ ਹਨ।

ਪੁਲਿਸ ਨੇ ਧਾਰਾ 306 ਤਹਿਤ ਮਾਮਲ ਦਰਜ ਕੀਤਾ

ਪੱਤਰਕਾਰ ਰਵੀ ਗਿੱਲ ਦੀ ਖ਼ੁਦਕੁਸ਼ੀ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਧਾਰਾ 306 ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮ ਮਹਿਲਾ ਕੀਰਤੀ ਗਿੱਲ, ਉਸ ਦੇ ਭਰਾ ਸ਼ੁਭਮ ਗਿੱਲ ਅਤੇ ਸਾਜਨ ਨਰਵਾਲ ਉਰਫ਼ ਗੋਰਾ ਅਤੇ ਇੱਕ ਨਿੱਜੀ ਵੈੱਬ ਪੋਰਟਲ ਦੇ ਪੱਤਰਕਾਰ ਰਾਜੇਸ਼ ਕਪਿਲ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ