ਜਲੰਧਰ ‘ਚ ਦੋ ਗੁੱਟਾਂ ਵਿਚਾਲੇ ਹੰਗਾਮਾ, ਤਿੰਨ ਥਾਣਿਆਂ ਦੀ ਪੁਲਿਸ ਨੇ ਸ਼ਾਂਤ ਕਰਵਾਇਆ ਮਾਹੌਲ

Updated On: 

25 Jun 2023 15:41 PM

ਜਲੰਧਰ 'ਚ ਦੋ ਗੁੱਟਾਂ ਵਿਚਾਲੇ ਕਾਫੀ ਹੰਗਾਮਾ ਹੋ ਗਿਆ। ਜਿਸ ਤੋਂ ਬਾਅਦ ਜਲੰਧਰ ਨੌਰਥ ਦੇ ਏ.ਸੀ.ਪੀ ਦਮਨਬੀਰ ਨੇ ਮੌਕੇ 'ਤੇ ਪਹੁੰਚ ਕੇ ਤਿੰਨ ਥਾਣਿਆਂ ਦੀ ਪੁਲਿਸ ਦੀ ਮਦਦ ਨਾਲ ਮਾਹੌਲ ਨੂੰ ਸ਼ਾਂਤ ਕਰਵਾਇਆ।

ਜਲੰਧਰ ਚ ਦੋ ਗੁੱਟਾਂ ਵਿਚਾਲੇ ਹੰਗਾਮਾ, ਤਿੰਨ ਥਾਣਿਆਂ ਦੀ ਪੁਲਿਸ ਨੇ ਸ਼ਾਂਤ ਕਰਵਾਇਆ ਮਾਹੌਲ
Follow Us On

ਜਲੰਧਰ ਨਿਊਜ਼। ਜਲੰਧਰ ਦੇ ਸਾਈਪੁਰ ਮੁਹੱਲੇ ‘ਚ ਦੋ ਗੁੱਟਾਂ ਵਿਚਾਲੇ ਕਾਫੀ ਹੰਗਾਮਾ ਹੋ ਗਿਆ। ਜਿਸ ਤੋਂ ਬਾਅਦ ਜਲੰਧਰ ਨੌਰਥ ਦੇ ਏ.ਸੀ.ਪੀ ਦਮਨਬੀਰ ਨੇ ਮੌਕੇ ‘ਤੇ ਪਹੁੰਚ ਕੇ ਤਿੰਨ ਥਾਣਿਆਂ ਦੀ ਪੁਲਿਸ (Police) ਦੀ ਮਦਦ ਨਾਲ ਮਾਹੌਲ ਨੂੰ ਸ਼ਾਂਤ ਕਰਵਾਇਆ।

ਕੀ ਹੈ ਪੂਰਾ ਮਾਮਲਾ ?

ਦੱਸ ਦੇਈਏ ਕਿ ਮੁਹੱਲੇ ਦੇ ਅੰਦਰ ਡਾਕਟਰ ਬੀਮ ਰਾਓ ਅੰਬੇਦਕਰ ਦੇ ਨਾਮ ‘ਤੇ ਪਾਰਕ ਬਣਿਆ ਹੋਇਆ ਹੈ ਅਤੇ ਉਥੇ ਇੱਕ ਸਟੇਜ ਵੀ ਬਣੀ ਹੋਈ ਹੈ। ਇਲਾਕਾ ਨਿਵਾਸੀਆਂ ਨੇ ਨਗਰ ਨਿਗਮ (Municipal Corporation) ਨੂੰ ਸ਼ਿਕਾਇਤ ਕੀਤੀ ਹੈ ਕਿ ਇਸ ਸਟੇਜ ਨੂੰ ਢਾਹ ਕੇ ਸੜਕ ਬਣਾਈ ਜਾਵੇ। ਜਿਸ ਤੋਂ ਬਾਅਦ ਨਗਰ ਨਿਗਮ ਨੇ ਆ ਕੇ ਇੱਥੇ ਕਾਰਵਾਈ ਸ਼ੁਰੂ ਕਰ ਦਿੱਤੀ ਪਰ ਕੁਝ ਸਥਾਨਕ ਵਾਸੀਆਂ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਇਤਰਾਜ਼ ਸੀ। ਜਿਸ ਦੇ ਵਿਰੋਧ ਵਜੋ ਇਹ ਸਾਰਾ ਹੰਗਾਮਾ ਹੋਇਆ।

ਪੁਲਿਸ ਨੇ ਸ਼ਾਂਤ ਕਰਵਾਇਆ ਮਾਹੌਲ

ਇਸ ਹੰਗਾਮੇ ਦੀ ਜਾਣਕਾਰੀ ਮਿਲਦਿਆਂ ਹੀ ਏ.ਸੀ.ਪੀ ਨੌਰਥ ਦਮਨਬੀਰ ਨੇ ਮੌਕੇ ‘ਤੇ ਪੁੱਜੇ। ਏ.ਸੀ.ਪੀ ਨੌਰਥ ਦਮਨਬੀਰ ਨੇ ਦੱਸਿਆ ਕਿ ਦੋਵੇਂ ਪਾਸੇ ਲੋਕ ਇਕੱਠੇ ਹੋਣ ਕਾਰਨ ਇਲਾਕੇ ਦਾ ਮਾਹੌਲ ਵਿਗੜ ਸਕਦਾ ਸੀ। ਜਿੱਥੇ ਇੱਕ ਸਮੂਹ ਵੱਲੋਂ ਸਟੇਜ ਤੋੜ ਦਿੱਤੀ ਗਈ, ਉੱਥੇ ਡਾਕਟਰ ਭੀਮ ਰਾਓ ਅੰਬੇਡਕਰ ਦਾ ਬੁੱਤ ਲਗਾਇਆ ਗਿਆ।

ਏ.ਸੀ.ਪੀ ਨੌਰਥ ਦਮਨਬੀਰ ਨੇ ਕਿਹਾ ਕਿ ਜਦ ਕਿ ਉਥੇ ਪਹਿਲਾਂ ਹੀ ਬਾਬਾ ਸਾਹਿਬ ਦਾ ਬੁੱਤ ਲੱਗਾ ਹੋਇਆ ਸੀ। ਅੱਜ ਇੱਕ ਗਰੁੱਪ ਵੱਲੋਂ ਕੰਧ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜਿਸ ਤੋਂ ਬਾਅਦ ਸਾਡੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਮਾਹੌਲ ਨੂੰ ਸ਼ਾਂਤ ਕੀਤਾ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Related Stories