ਲਵ ਮੈਰਿਜ ਤੋਂ ਖਫਾ ਪਰਿਵਾਰ ਵਾਲਿਆਂ ਨੇ ਕੀਤਾ ਵੱਡਾ ਕਾਂਡ, ਲੜਕੀ ਨੇ ਕਿਹਾ, ਮੇਰੀ ਮਾਂ ਮੈਨੂੰ ਵੇਚਣਾ ਚਾਹੁੰਦੀ ਹੈ

Updated On: 

15 Sep 2023 22:39 PM

ਜਲੰਧਰ 'ਚ ਪ੍ਰੇਮ ਵਿਆਹ ਕਰਵਾਉਣ ਲੜਕੇ 'ਤੇ ਭਾਰੀ ਪੈ ਗਿਆ, ਕਿਉਂਕਿ ਲੜਕੀ ਦੇ ਪਰਿਵਾਰ ਤੇ ਇਲਜ਼ਾਮ ਲੱਗੇ ਹਨ ਕਿ ਉਸਦੇ ਪਰਿਵਾਰ ਵਾਲਿਆਂ ਨੇ ਹੋਰ ਬੰਦਿਆਂ ਨੂੰ ਲੈ ਕੇ ਲੜਕੇ ਦੇ ਘਰ ਤੇ ਹਮਲਾ ਕਰ ਦਿੱਤਾ ਅਤੇ ਭੰਨਤੋੜ ਵੀ ਕੀਤੀ। ਪੀੜਤ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ।

ਲਵ ਮੈਰਿਜ ਤੋਂ ਖਫਾ ਪਰਿਵਾਰ ਵਾਲਿਆਂ ਨੇ ਕੀਤਾ ਵੱਡਾ ਕਾਂਡ, ਲੜਕੀ ਨੇ ਕਿਹਾ, ਮੇਰੀ ਮਾਂ ਮੈਨੂੰ ਵੇਚਣਾ ਚਾਹੁੰਦੀ ਹੈ
Follow Us On

ਜਲੰਧਰ ਨਿਊਜ। ਪੰਜਾਬ ਦੇ ਜਲੰਧਰ ਸ਼ਹਿਰ ਦੇ ਹਰਦਿਆਲ ਨਗਰ ‘ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ 25-30 ਲੜਕਿਆਂ ਨੇ ਮਿਲ ਕੇ ਇੱਕ ਪਰਿਵਾਰ ‘ਤੇ ਹਮਲਾ ਕਰ ਦਿੱਤਾ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਪ੍ਰੇਮ ਵਿਆਹ (Love marriage) ਕਰਵਾਉਣ ਵਾਲੀ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੀਤਾ ਗਿਆ ਹੈ। ਪਹਿਲਾਂ ਲੜਕੀ ਦਾ ਭਰਾ 25-30 ਲੜਕਿਆਂ ਦੇ ਨਾਲ ਲੜਕੇ ਦੇ ਘਰ ਦਾਖਲ ਹੋ ਗਿਆ ਅਤੇ ਭੰਨਤੋੜ ਕੀਤੀ। ਜਦੋਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਲੜਕੀ ਦੀ ਸੱਸ ਅਤੇ ਪਤੀ ਨੇ ਗਲੀ ਵਿੱਚ ਸ਼ਰੇਆਮ ਕੁੱਟਮਾਰ ਕੀਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਪੀੜਤ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।

ਇਹ ਹੈ ਪੂਰਾ ਮਾਮਲਾ

ਜਾਣਕਾਰੀ ਅਨੁਸਾਰ ਹਮਲਾ ਕਰਨ ਵਾਲੀ ਲੜਕੀ ਦਾ ਪਰਿਵਾਰ ਵੀ ਹਰਦਿਆਲ ਨਗਰ ਵਿੱਚ ਰਹਿੰਦਾ ਹੈ। ਲੜਕੀ ਦਾ ਪਰਿਵਾਰ ਸ਼ੁਰੂ ਤੋਂ ਹੀ ਇਸ ਵਿਆਹ ਦੇ ਖਿਲਾਫ ਸੀ। ਹਰਦਿਆਲ ਨਗਰ (Hardyal Nagar) ਵਾਸੀ ਸਲੋਨੀ ਅਤੇ ਦਵਿੰਦਰ ਅਨੁਸਾਰ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਸਨ। ਇਸ ਗੱਲ ਦਾ ਪਤਾ ਲੜਕੇ ਦੀ ਮਾਂ ਨੂੰ ਵੀ ਸੀ। ਬੱਚਿਆਂ ਦੀ ਖੁਸ਼ੀ ਲਈ ਦਵਿੰਦਰ ਦੀ ਮਾਂ ਨੇ ਸਲੋਨੀ ਦੇ ਪਰਿਵਾਰ ਨਾਲ ਉਨ੍ਹਾਂ ਦੇ ਵਿਆਹ ਬਾਰੇ ਗੱਲ ਕੀਤੀ। ਸਲੋਨੀ ਦੇ ਪਰਿਵਾਰ ਵਾਲੇ ਇਸ ਵਿਆਹ ਲਈ ਰਾਜ਼ੀ ਨਹੀਂ ਹੋਏ, ਜਿਸ ਤੋਂ ਬਾਅਦ ਸਲੋਨੀ ਅਤੇ ਦਵਿੰਦਰ ਨੇ ਭੱਜ ਕੇ ਕੋਰਟ ‘ਚ ਵਿਆਹ ਕਰਵਾ ਲਿਆ।ਉਸ ਸਮੇਂ ਵੀ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੋਵਾਂ ‘ਤੇ ਇਸੇ ਤਰ੍ਹਾਂ ਹਮਲਾ ਕਰ ਦਿੱਤਾ।

ਮੇਰੀ ਸੌਤੇਲੀ ਮਾਂ ਮੈਨੂੰ ਵੇਚਣਾ ਚਾਹੁੰਦੀ ਹੈ: ਸਲੋਨੀ

ਇਸ ਦੇ ਨਾਲ ਹੀ ਸਲੋਨੀ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਕਿ ਉਸ ਦੀ ਮਾਂ ਦਾ ਬਚਪਨ ‘ਚ ਹੀ ਦਿਹਾਂਤ ਹੋ ਗਿਆ ਸੀ। ਜਿਸ ਕਾਰਨ ਉਸ ਦੇ ਪਿਤਾ ਨੇ ਦੂਜਾ ਵਿਆਹ ਕਰਵਾ ਲਿਆ। ਸਲੋਨੀ ਨੇ ਅੱਗੇ ਦੱਸਿਆ ਕਿ ਉਸਦੀ ਮਤਰੇਈ ਮਾਂ ਉਸਨੂੰ ਵੇਚਣਾ ਚਾਹੁੰਦੀ ਹੈ।