Jalandhar News: ਜਲੰਧਰ ‘ਚ ਰਜਾਈ ਵਾਲੀ ਦੁਕਾਨ ਨੂੰ ਲੱਗੀ ਭਿਆਨਕ ਅੱਗ
ਜਲੰਧਰ ਵਿੱਚ ਇਕ ਰਜਾਈ ਵਾਲੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ। ਜਿਸ ਤੋਂ ਬਾਅਦ ਰਜਾਈਆਂ ਬਣਾਉਂਣ ਵਾਲੀ ਦੁਕਾਨ ਸੜ ਕੇ ਸੁਆਹ ਹੋ ਗਈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇਰੀ ਨਾਲ ਪੁਹੰਚੀਆਂ ਉਦੋਂ ਤੱਕ ਦੁਕਾਨ ਪੂਰੀ ਤਰ੍ਹਾਂ ਅੱਗ ਦੀਆਂ ਲਪਟਾਂ ਵਿੱਚ ਸੜ ਕੇ ਚੁੱਕੀ ਸੀ।
ਜਲੰਧਰ ਦੇ ਸੰਘਾ ਚੌਂਕ ਦੇ ਕੋਲ ਸਥਿਤ ਇੱਕ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ, ਕੁੱਝ ਹੀ ਦੇਰ ਵਿੱਚ ਰਜਾਈ ਬਣਾਉਣ ਵਾਲੀ ਦੁਕਾਨ ਨੂੰ ਅੱਗ ਨੇ ਸਾੜਕੇ ਸੁਆਹ ਕਰ ਦਿੱਤਾ । ਅੱਗ ਦੀ ਭਿਆਨਕ ਲਪਟਾਂ ਦੇਖ ਦੁਕਾਨ ਤੇ ਕੰਮ ਕਰਨ ਵਾਲੇ ਪਰਵਾਸੀ ਮਜ਼ਦੂਰ ਭੱਜਕੇ ਦੁਕਾਨ ਤੋਂ ਬਾਹਰ ਆਏ ਤੇ ਅਪਨਾ ਬਚਾਅ ਕੀਤਾ । ਦੁਕਾਨ ਤੇ ਲੱਗੀ ਅੱਗ ਨੂੰ ਦੇਖ ਇਸਦੀ ਜਾਣਕਾਰੀ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ । ਫਾਇਰ ਬ੍ਰਿਗੇਡ ਦੇ ਕਰਮਚਾਰੀ ਗੱਡੀਆ ਲੈ ਕੇ ਲਗਭਗ ਅੱਧੇ ਪੌਣੇ ਘੰਟੇ ਬਾਅਦ ਉਸ ਥਾਂ ਤੇ ਪੁੱਜੇ ਜਿਥੇ ਦੁਕਾਨ ਨੂੰ ਅੱਗ ਲੱਗੀ ਹੋਈ ਸੀ । ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਵੱਲੋਂ ਅੱਗ ਨੂੰ ਬੂਜਾ ਦਿੱਤਾ ਗਿਆ ਪਰ ਉਦੋਂ ਤੱਕ ਦੁਕਾਨ ਪੂਰੀ ਤਰ੍ਹਾਂ ਜਲਕੇ ਰਾਖ ਹੋ ਗਈ ਸੀ ।
ਕਰੀਬ 4 ਲੱਖ ਦਾ ਹੋਇਆ ਨੁਕਸਾਨ
ਦੁਕਾਨ ‘ਤੇ ਕੰਮ ਕਰਦੇ ਪ੍ਰਵਾਸੀ ਮਜ਼ਦੂਰ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਅੱਜੇ ਤੱਕ ਪਤਾ ਨਹੀਂ ਲੱਗਿਆ। ਅੱਗ ਬਹੁਤ ਤੇਜ਼ੀ ਨਾਲ ਫੈਲ ਗਈ ਅਤੇ ਕੁਝ ਹੀ ਸਮੇਂ ‘ਚ ਪੂਰੀ ਦੁਕਾਨ ਸੜ ਕੇ ਸੁਆਹ ਹੋ ਗਈ । ਮਜ਼ਦੂਰ ਨੇ ਦੱਸਿਆ ਕਿ 3 ਤੋਂ 4 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ । ਉਨਾਂ ਕਿਹਾ ਕਿ ਅੱਗ ਲੱਗਣ ਦੀ ਜਾਣਕਾਰੀ ਫਾਇਰ ਬ੍ਰਿਗੇਡ ਨੂੰ ਉਸੀ ਸਮੇਂ ਦੇ ਦਿੱਤੀ ਗਈ ਸੀ । ਫੇਰ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਫੋਨ ਕਰਨ ਤੋਂ ਬਾਅਦ ਵੀ ਬਹੁਤ ਦੇਰੀ ਨਾਲ ਪਹੁੰਚੀਆਂ। ਨੌਜਵਾਨ ਨੇ ਦੱਸਿਆ ਇਸ ਅੱਗ ਦੀ ਲਪੇਟ ਵਿੱਚ ਉਨਾਂ ਦਾ ਸਾਈਕਲ ਵੀ ਸੜ ਗਿਆ । ਪ੍ਰਵਾਸੀ ਨੌਜਵਾਨ ਨੇ ਦੱਸਿਆ ਕਿ ਦੁਕਾਨ ਵਿਚ ਕਪਾਹ ਨੂੰ ਪਿੰਜਰਕੇ ਰਜਾਈ ਬਣਾਉਣ ਦਾ ਕੰਮ ਕੀਤਾ ਜਾਂਦਾ ਸੀ ।
ਨਹੀਂ ਪਤਾ ਲੱਗਿਆ ਅੱਗ ਲੱਗਣ ਦਾ ਕਾਰਨ
ਦੂਜੇ ਪਾਸੇ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀ ਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੰਘਾ ਚੌਕ ਨੇੜੇ ਇਕ ਦੁਕਾਨ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਸੀ । ਸੂਚਨਾ ਮਿਲਦੇ ਉਹ ਤੁਰੰਤ ਗੱਡੀਆ ਸਮੇਤ ਮੌਕੇ ‘ਤੇ ਪੁੱਜੇ ਅਤੇ ਅੱਗ ਭੁਜਾਨੀ ਸ਼ੁਰੂ ਕਰ ਦਿੱਤੀ । ਉਹਨਾਂ ਦੱਸਿਆ ਕਿ ਫਾਇਰ ਬ੍ਰਿਗੇਡ ਦੀ ਇਕੋ ਗੱਡੀ ਨਾਲ ਇਸ ਅੱਗ ਨੂੰ ਭੂਜਾਈਆ ਗਿਆ। ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀ ਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਦੁਕਾਨ ਵਿਚ ਕਪਾਹ ਤੋਂ ਰਜਾਈ ਬਣਾਉਣ ਕੰਮ ਹੁੰਦਾ ਸੀ ।
ਇਸ ਕਾਰਨ ਛੇਕੀ ਫੈਲੀ ਅੱਗ
ਉਨਾਂ ਕਿਹਾ ਕਿ ਕਪਾਹ ਕਰਕੇ ਅੱਗ ਜਲਦੀ ਫੈਲ ਗਈ ਤੇ ਪੂਰੀ ਦੁਕਾਨ ਨੂੰ ਅੱਗ ਦੀ ਲਪਟਾਂ ਨੇ ਸੜਕੇ ਸੁਆਹ ਕਰ ਦਿੱਤਾ । ਓਹਨਾ ਕਿਹਾ ਕਿ ਸਾਡੇ ਵਲੋਂ ਪੂਰਾ ਸਹਿਯੋਗ ਕੀਤਾ ਜਾਵੇਗਾ ਤੇ ਇੰਸ਼ੋਰੈਂਸ ਕੰਪਨੀ ਨੂੰ ਮੁਆਵਜ਼ਾ ਦੇਣ ਬਾਰੇ ਵੀ ਗੱਲ ਕਰਨਗੇ । ਦੇਰੀ ਵਾਲੀ ਗੱਲ ਤੇ ਓਹਨਾ ਕਿਹਾ ਕਿ ਸ਼ਹਿਰ ਵਿਚ ਟ੍ਰੈਫਿਕ ਦੀ ਸੱਮਸਿਆ ਬਹੁਤ ਹੈ ਤੇ ਥੋੜਾ ਸਮਾਂ ਆਉਣ ਵਿੱਚ ਲੱਗ ਜਾਂਦਾ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ