ਜਲੰਧਰ: ਭਾਜਪਾ ਖ਼ਿਲਾਫ਼ ਯੂਥ ਕਾਂਗਰਸ ਦਾ ਪ੍ਰਦਰਸ਼ਨ, ਪੁਤਲੇ ਨੂੰ ਅੱਗ ਲਗਾਉਂਦੇ ਸਮੇਂ ਕੌਂਸਲਰ ਝੁਲਸਿਆ

Published: 

02 Aug 2026 08:16 AM IST

ਯੂਥ ਕਾਂਗਰਸ ਦੇ ਪ੍ਰਧਾਨ ਅਤ ਹੋਰ ਕਾਂਗਰਸੀ ਵਰਕਰ ਭਾਜਪਾ ਖ਼ਿਲਾਫ਼ ਪ੍ਰਦਰਸ਼ਨ ਕਰਨ ਲਈ ਇਕੱਠੇ ਹੋਏ ਸਨ। ਇਸ ਦੌਰਾਨ ਜਦੋਂ ਪੁਤਲੇ ਨੂੰ ਅੱਗ ਲਗਾਈ ਗਈ ਤਾਂ ਉਸ ਤੇ ਪਾਏ ਗਏ ਪੈਟਰੋਲ ਨੂੰ ਅੱਗ ਲਗਾਉਣ ਦੌਰਾਨ ਅੱਗ ਦਾ ਗੁਬਾਰ ਫੈਲ ਗਿਆ। ਅੱਗ ਦੀ ਲਪਟ ਤੇਜ਼ ਹੋਣ ਕਾਰਨ ਨੇੜੇ ਖੜ੍ਹੇ ਕੌਂਸਲਰ ਸ਼ਾਲੂ ਝੁਲਸ ਗਏ। ਉਨ੍ਹਾਂ ਨੂੰ ਡਾਕਟਰ ਕੋਲ ਦਵਾਈ ਲੈਣ ਲਈ ਭੇਜਿਆ ਗਿਆ। ਇਸ ਹਾਦਸੇ 'ਚ ਉਹ ਮਾਮੂਲੀ ਤੌਰ ਹੀ ਪ੍ਰਭਾਵਿਤ ਹੋਏ।

ਜਲੰਧਰ: ਭਾਜਪਾ ਖ਼ਿਲਾਫ਼ ਯੂਥ ਕਾਂਗਰਸ ਦਾ ਪ੍ਰਦਰਸ਼ਨ, ਪੁਤਲੇ ਨੂੰ ਅੱਗ ਲਗਾਉਂਦੇ ਸਮੇਂ ਕੌਂਸਲਰ ਝੁਲਸਿਆ

ਭਾਰਤੀ ਜਨਤਾ ਪਾਰਟੀ (ਭਾਜਪਾ) ਖ਼ਿਲਾਫ਼ ਯੂਥ ਕਾਂਗਰਸ ਵੱਲੋਂ ਕੀਤੇ ਗਏ ਪ੍ਰਦਰਸ਼ਨ ਦੌਰਾਨ ਇੱਕ ਹਾਦਸਾ ਵਾਪਰ ਗਿਆ। ਸ਼ਹਿਰ ਦੇ ਸ੍ਰੀ ਰਾਮ ਚੌਕ ਕੰਪਨੀ ਬਾਗ ਚੌਕ ‘ਚ ਪ੍ਰਦਰਸ਼ਨ ਕਰ ਰਹੇ ਯੂਥ ਕਾਂਗਰਸ ਆਗੂਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਣ ਦੌਰਾਨ ਅਚਾਨਕ ਅੱਗ ਭੜਕ ਗਈ, ਜਿਸ ਕਾਰਨ ਕਾਂਗਰਸੀ ਕੌਂਸਲਰ ਸ਼ਾਲੂ ਦਾ ਚਿਹਰਾ ਝੁਲਸ ਗਏ। ਗਨੀਮਤ ਰਹੀ ਕਿ ਅੱਗ ਦਾ ਗੁਬਾਰ ਵੱਡਾ ਨਹੀਂ ਸੀ ਤੇ ਕੌਂਸਲਰ ਦਾ ਬਚਾਅ ਹੋ ਗਿਆ।

ਜਾਣਕਾਰੀ ਮੁਤਾਬਕ, ਯੂਥ ਕਾਂਗਰਸ ਦੇ ਪ੍ਰਧਾਨ ਅਤ ਹੋਰ ਕਾਂਗਰਸੀ ਵਰਕਰ ਭਾਜਪਾ ਖ਼ਿਲਾਫ਼ ਪ੍ਰਦਰਸ਼ਨ ਕਰਨ ਲਈ ਇਕੱਠੇ ਹੋਏ ਸਨ। ਇਸ ਦੌਰਾਨ ਜਦੋਂ ਪੁਤਲੇ ਨੂੰ ਅੱਗ ਲਗਾਈ ਗਈ ਤਾਂ ਉਸ ਤੇ ਪਾਏ ਗਏ ਪੈਟਰੋਲ ਨੂੰ ਅੱਗ ਲਗਾਉਣ ਦੌਰਾਨ ਅੱਗ ਦਾ ਗੁਬਾਰ ਫੈਲ ਗਿਆ। ਅੱਗ ਦੀ ਲਪਟ ਤੇਜ਼ ਹੋਣ ਕਾਰਨ ਨੇੜੇ ਖੜ੍ਹੇ ਕੌਂਸਲਰ ਸ਼ਾਲੂ ਝੁਲਸ ਗਏ। ਉਨ੍ਹਾਂ ਨੂੰ ਡਾਕਟਰ ਕੋਲ ਦਵਾਈ ਲੈਣ ਲਈ ਭੇਜਿਆ ਗਿਆ। ਇਸ ਹਾਦਸੇ ‘ਚ ਉਹ ਮਾਮੂਲੀ ਤੌਰ ਹੀ ਪ੍ਰਭਾਵਿਤ ਹੋਏ।

ਨੀਟ ਮਾਮਲੇ ਨੂੰ ਲੈ ਕੇ ਕੀਤਾ ਜਾ ਰਿਹਾ ਸੀ ਵਿਰੋਧ

ਯੂਥ ਕਾਂਗਰਸ ਵੱਲੋਂ ਦਿੱਲੀ ‘ਚ ਨੀਟ ਪੇਪਰ ਮਾਮਲੇ ਨੂੰ ਲੈ ਕੇ ਹੋਏ ਪ੍ਰਦਰਸ਼ਨ ਦੌਰਾਨ ਜੰਤਰ-ਮੰਤਰ ਦੇ ਬਾਹਰ ਪੱਥਰਾਂ ਨਾਲ ਭਰੇ ਟਿੱਪਰ ਪਹੁੰਚਣ ਦੇ ਮਾਮਲੇ ਤੇ ਸਵਾਲ ਚੁੱਕੇ ਗਏ ਸਨ। ਪ੍ਰਦਰਸ਼ਨਕਾਰੀਆਂ ਨੇ ਇਸ ਮਾਮਲੇ ਨੂੰ ਲੈ ਕੇ ਭਾਜਪਾ ਤੇ ਗੰਭੀਰ ਇਲਜ਼ਾਮ ਲਗਾਏ। ਯੂਥ ਕਾਂਗਰਸ ਆਗੂਆਂ ਦਾ ਇਲਜ਼ਾਮ ਹੈ ਕਿ ਜੰਤਰ-ਮੰਤਰ ਦੇ ਬਾਹਰ ਪੱਥਰਾਂ ਨਾਲ ਭਰਿਆ ਟਿੱਪਰ ਭਾਜਪਾ ਵੱਲੋਂ ਪਹੁੰਚਾਇਆ ਗਿਆ ਸੀ। ਇਸੇ ਮੁੱਦੇ ਨੂੰ ਲੈ ਕੇ ਉਨ੍ਹਾਂ ਵੱਲੋਂ ਭਾਜਪਾ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।

ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

ਪ੍ਰਦਰਸ਼ਨ ਦੌਰਾਨ ਯੂਥ ਕਾਂਗਰਸ ਵਰਕਰਾਂ ਨੇ ਕੇਂਦਰ ਸਰਕਾਰ ਤੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੇ ਇਲਜ਼ਾਮ ਲਗਾਇਆ ਕਿ ਸ਼ਾਂਤਮਈ ਪ੍ਰਦਰਸ਼ਨਾਂ ਨੂੰ ਬਦਨਾਮ ਕਰਨ ਲਈ ਯੋਜਨਾਬੱਧ ਤਰੀਕੇ ਨਾਲ ਅਜਿਹੇ ਹਾਲਾਤ ਪੈਦਾ ਕੀਤੇ ਗਏ। ਉਨ੍ਹਾਂ ਕਿਹਾ ਕਿ ਲੋਕਤੰਤਰਿਕ ਢੰਗ ਨਾਲ ਆਪਣੀ ਆਵਾਜ਼ ਚੁੱਕਣ ਵਾਲੇ ਨੌਜਵਾਨਾਂ ਦੇ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Follow Us