ਜਲੰਧਰ ‘ਚ ਸੜਕ ਹਾਦਸੇ ਮਗਰੋਂ ਭਾਰੀ ਹੰਗਾਮਾ, ਜ਼ਖ਼ਮੀ ਮਾਂ ਦਾ ਇਲਾਜ ਕਰਾਉਣ ਆਏ ਪਰਿਵਾਰ ‘ਤੇ ਕੀਤਾ ਹਮਲਾ

Published: 

15 Nov 2026 12:03 PM IST

ਜਲੰਧਰ ਦੇ ਨੂਰਪੁਰ ਅੱਡੇ ਨੇੜੇ ਵਾਪਰੇ ਇੱਕ ਸੜਕ ਹਾਦਸੇ ਤੋਂ ਬਾਅਦ ਹਸਪਤਾਲ ਦੇ ਬਾਹਰ ਭਾਰੀ ਹੰਗਾਮਾ ਅਤੇ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਨੇ ਗੰਭੀਰ ਦੋਸ਼ ਲਗਾਇਆ ਹੈ ਕਿ ਜਿਸ ਵਾਹਨ ('ਛੋਟਾ ਹਾਥੀ') ਨਾਲ ਉਨ੍ਹਾਂ ਦੀ ਕਾਰ ਦੀ ਟੱਕਰ ਹੋਈ ਸੀ, ਉਸ ਦੇ ਮਾਲਕ ਨੇ ਕਰੀਬ 25 ਹਮਲਾਵਰਾਂ ਨਾਲ ਮਿਲ ਕੇ ਹਸਪਤਾਲ ਦੇ ਗੇਟ ਦੇ ਬਾਹਰ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ।

ਜਲੰਧਰ ਚ ਸੜਕ ਹਾਦਸੇ ਮਗਰੋਂ ਭਾਰੀ ਹੰਗਾਮਾ, ਜ਼ਖ਼ਮੀ ਮਾਂ ਦਾ ਇਲਾਜ ਕਰਾਉਣ ਆਏ ਪਰਿਵਾਰ ਤੇ ਕੀਤਾ ਹਮਲਾ

ਜਲੰਧਰ ਦੇ ਨੂਰਪੁਰ ਅੱਡੇ ਨੇੜੇ ਵਾਪਰੇ ਇੱਕ ਸੜਕ ਹਾਦਸੇ ਤੋਂ ਬਾਅਦ ਹਸਪਤਾਲ ਦੇ ਬਾਹਰ ਭਾਰੀ ਹੰਗਾਮਾ ਅਤੇ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਨੇ ਗੰਭੀਰ ਦੋਸ਼ ਲਗਾਇਆ ਹੈ ਕਿ ਜਿਸ ਵਾਹਨ (‘ਛੋਟਾ ਹਾਥੀ’) ਨਾਲ ਉਨ੍ਹਾਂ ਦੀ ਕਾਰ ਦੀ ਟੱਕਰ ਹੋਈ ਸੀ, ਉਸ ਦੇ ਮਾਲਕ ਨੇ ਕਰੀਬ 25 ਹਮਲਾਵਰਾਂ ਨਾਲ ਮਿਲ ਕੇ ਹਸਪਤਾਲ ਦੇ ਗੇਟ ਦੇ ਬਾਹਰ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ।

ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਪੂਰੀ ਘਟਨਾ ਜਲੰਧਰ ਦੇ ਪਿੰਡ ਨੂਰਪੁਰ ਦੇ ਅੱਡੇ ਨੇੜੇ ਵਾਪਰੀ। ਪੀੜਤ ਮਹਿਲਾ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਅਤੇ ਭਰਾ ਆਪਣੀ ਕਾਰ ਰਾਹੀਂ ਘਰੋਂ ਮਿਲ ਕੇ ਵਾਪਸ ਪਰਤ ਰਹੇ ਸਨ। ਇਸੇ ਦੌਰਾਨ ਨੂਰਪੁਰ ਨੇੜੇ ਇੱਕ ਤੇਜ਼ ਰਫ਼ਤਾਰ ‘ਛੋਟਾ ਹਾਥੀ’ (ਕਮਰਸ਼ੀਅਲ ਵਾਹਨ, ਨੰਬਰ PB 08 FZ 3087) ਦੇ ਚਾਲਕ ਨੇ ਬਿਨਾਂ ਕੋਈ ਇੰਡੀਕੇਟਰ ਦਿੱਤੇ ਅਚਾਨਕ ਗੱਡੀ ਮੋੜ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਕਾਰ ਦੀ ਜ਼ਬਰਦਸਤ ਟੱਕਰ ਹੋ ਗਈ।

ਹਾਦਸੇ ਦੀ ਸੂਚਨਾ ਮਿਲਦੇ ਹੀ ਪੀੜਤ ਮਹਿਲਾ ਅਤੇ ਉਨ੍ਹਾਂ ਦੇ ਪਤੀ ਤੁਰੰਤ ਮੌਕੇ ‘ਤੇ ਪਹੁੰਚੇ। ਇਸ ਦੁਰਘਟਨਾ ਵਿੱਚ ਉਨ੍ਹਾਂ ਦੀ ਮਾਤਾ ਨੂੰ ਕਾਫ਼ੀ ਸੱਟਾਂ ਲੱਗੀਆਂ ਸਨ, ਜਿਸ ਤੋਂ ਬਾਅਦ ਪਰਿਵਾਰ ਵਾਲੇ ਉਨ੍ਹਾਂ ਨੂੰ ਇਲਾਜ ਲਈ ਸਥਾਨਕ ‘ਗੁਰੂ ਨਾਨਕ ਮਿਸ਼ਨ ਹਸਪਤਾਲ’ ਲੈ ਗਏ। ਹਾਦਸੇ ਵਾਲੀ ਥਾਂ ‘ਤੇ ਮੌਜੂਦ ਵਾਹਨ ਦੇ ਡਰਾਈਵਰ ਨੇ ਪੀੜਤ ਪਰਿਵਾਰ ਨੂੰ ਆਪਣੇ ਮਾਲਕ ਦਾ ਫ਼ੋਨ ਨੰਬਰ ਦਿੱਤਾ ਸੀ। ਜਦੋਂ ਮਹਿਲਾ ਦੇ ਪਤੀ ਨੇ ਫ਼ੋਨ ‘ਤੇ ਗੱਡੀ ਦੇ ਮਾਲਕ ਨਾਲ ਗੱਲ ਕੀਤੀ, ਤਾਂ ਉਸ ਨੇ ਗੱਲਬਾਤ ਕਰਨ ਦੇ ਬਹਾਨੇ ਉਨ੍ਹਾਂ ਦੀ ਲੋਕੇਸ਼ਨ (ਟਿਕਾਣਾ) ਪੁੱਛ ਲਈ।

ਹਸਪਤਾਲ ਦੇ ਗੇਟ ‘ਤੇ ਪੀੜਤ ਨਾਲ ਕੀਤੀ ਗਈ ਕੁੱਟਮਾਰ

ਪੀੜਤ ਪਰਿਵਾਰ ਦੇ ਮੁਤਾਬਕ, ਜਦੋਂ ਉਹ ਹਸਪਤਾਲ ਵਿੱਚ ਆਪਣੀ ਮਾਤਾ ਦਾ ਐਕਸ-ਰੇ ਕਰਵਾ ਕੇ ਬਾਹਰ ਨਿਕਲ ਹੀ ਰਹੇ ਸਨ, ਤਾਂ ਠੀਕ ਉਸੇ ਵੇਲੇ ਗੱਡੀ ਦਾ ਮਾਲਕ ਕਰੀਬ 25 ਨੌਜਵਾਨਾਂ ਨਾਲ ਉੱਥੇ ਆ ਧਮਕਿਆ। ਦੋਸ਼ ਹੈ ਕਿ ਇਨ੍ਹਾਂ ਲੋਕਾਂ ਨੇ ਹਸਪਤਾਲ ਦੇ ਗੇਟ ਦੇ ਨੇੜੇ ਹੀ ਮਹਿਲਾ ਦੇ ਪਤੀ ਨਾਲ ਹੱਥੋਪਾਈ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਹਮਲਾਵਰਾਂ ਦੇ ਤੇਵਰ ਦੇਖ ਕੇ ਪੀੜਤ ਪਰਿਵਾਰ ਨੇ ਕਿਸੇ ਤਰ੍ਹਾਂ ਉੱਥੋਂ ਨਿਕਲ ਕੇ ਆਪਣੀ ਜਾਨ ਬਚਾਈ।

ਨਸ਼ੇ ਦੀ ਹਾਲਤ ਵਿੱਚ ਸ਼ਰੇਆਮ ਗੁੰਡਾਗਰਦੀ ਕਰ ਰਹੇ ਸੀ ਹਮਲਾਵਰ

ਪੀੜਤ ਮਹਿਲਾ ਮੰਜੂ ਬਾਲਾ ਨੇ ਦੋਸ਼ ਲਗਾਇਆ ਕਿ ਹਮਲਾ ਕਰਨ ਵਾਲੇ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਸਨ ਅਤੇ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਕਰ ਰਹੇ ਸਨ। ਉਨ੍ਹਾਂ ਨੇ ਪੀੜਤ ਪਰਿਵਾਰ ਨੂੰ ਧਮਕਾਉਂਦਿਆਂ ਕਿਹਾ ਕਿ ਉਹ ਕਿਸੇ ਤੋਂ ਨਹੀਂ ਡਰਦੇ ਅਤੇ ਉਹ ਗੁੰਡੇ ਹਨ, ਜੋ ਕਰਨਾ ਹੈ ਕਰ ਲਓ।

ਇਸ ਘਟਨਾ ਤੋਂ ਬਾਅਦ ਪੀੜਤ ਪਰਿਵਾਰ ਆਪਣੀ ਜ਼ਖ਼ਮੀ ਮਾਤਾ ਨੂੰ ਲੈ ਕੇ ਜਲੰਧਰ ਦੇ ਸਿਵਲ ਹਸਪਤਾਲ ਪਹੁੰਚਿਆ ਅਤੇ ਮੈਡੀਕਲ ਕਰਵਾ ਕੇ ਪੁਲਿਸ ਥਾਣੇ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾਉਣ ਦੀ ਗੱਲ ਕਹੀ ਹੈ। ਪੀੜਤ ਪਰਿਵਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਅਜਿਹੀ ਸ਼ਰੇਆਮ ਗੁੰਡਾਗਰਦੀ ‘ਤੇ ਸਖ਼ਤ ਨੱਥ ਪਾਈ ਜਾਵੇ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।

Loading...
Unable to load recommendations.
Follow Us
Related Stories
ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ ਦੀ ਅੰਤਿਮ ਅਰਦਾਸ ਅੱਜ, ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਜੁੜਨਗੀਆਂ ਸੰਗਤਾਂ
ਤਰਨਤਾਰਨ ‘ਚ AGTF ਤੇ ਪੁਲਿਸ ਨੇ ਦਬੋਚੇ 5 ਗੈਂਗਸਟਰ, 11 ਪਿਸਤੌਲ ਤੇ 191 ਕਾਰਤੂਸ ਬਰਾਮਦ
ਲੁਧਿਆਣਾ ਦੇ ਪਿੰਡ ਬੂਥਗੜ੍ਹ ‘ਚ ਨਸ਼ਿਆਂ ਖ਼ਿਲਾਫ਼ ਨਿਹੰਗ ਸਿੱਖਾਂ ਦੀ ਕਾਰਵਾਈ, ਚਿੱਟੇ ਸਮੇਤ ਫੜੇ ਦੋ ਨੌਜਵਾਨਾਂ ਨੂੰ ਸੜਕ ‘ਤੇ ਨੱਕ ਰਗੜਨ ਦੀ ਦਿੱਤੀ ਸਜ਼ਾ
ਪੈਰੋਲ ਮਨਜ਼ੂਰ, ਫਿਰ ਵੀ ਜੇਲ੍ਹ ਤੋਂ ਬਾਹਰ ਕਿਉਂ ਨਹੀਂ ਆ ਪਾ ਰਹੇ ਅੰਮ੍ਰਿਤਪਾਲ ਸਿੰਘ?
ਪੰਜਾਬ ਦੇ ਪੁਰਾਣੇ ਭਾਜਪਾ ਆਗੂ ਨਹੀਂ ਚਾਹੁੰਦੇ ਅਕਾਲੀ ਨਾਲ ਗਠਬੰਧਨ, SAD-BJP ਗਠਜੋੜ ‘ਤੇ ਬੋਲੇ ਹਰਜੀਤ ਸਿੰਘ ਗਰੇਵਾਲ
ਸ਼੍ਰੀਗੰਗਾਨਗਰ ਰੇਲ ਟ੍ਰੈਕ ਧਮਾਕੇ ਪਿੱਛੇ ਵੱਡੀ ਸਾਜ਼ਿਸ਼! ਪੰਜਾਬ ਦੇ ਗੁਰਦਾਸਪੁਰ ਤੋਂ ਇੱਕ ਔਰਤ ਸਣੇ ਦੋ ਮੁਲਜ਼ਮ ਗ੍ਰਿਫ਼ਤਾਰ